Welcome to Canadian Punjabi Post
Follow us on

19

March 2019
ਕੈਨੇਡਾ

ਲੜਾਕੂ ਜਹਾਜ਼ਾਂ ਦੀ ਖਰੀਦ ਉੱਤੇ ਹੋਣ ਵਾਲੇ ਖਰਚੇ ਬਾਰੇ ਕੈਨੇਡੀਅਨਾਂ ਨੂੰ ਗੁੰਮਰਾਹ ਕਰ ਰਹੇ ਹਨ ਲਿਬਰਲ: ਕੰਜ਼ਰਵੇਟਿਵਜ਼

March 01, 2019 08:47 AM

ਓਟਵਾ, 28 ਫਰਵਰੀ (ਪੋਸਟ ਬਿਊਰੋ) : ਇੱਕ ਤੋਂ ਬਾਅਦ ਇੱਕ ਵਿਵਾਦ ਲਿਬਰਲਾਂ ਦਾ ਖਹਿੜਾ ਛੱਡਣ ਦਾ ਨਾ ਹੀ ਨਹੀਂ ਲੈ ਰਿਹਾ। ਆਸਟਰੇਲੀਆ ਦੇ ਯੂਜ਼ਡ ਫਾਈਟਰ ਜੈੱਟਜ਼ ਨੂੰ ਕੈਨੇਡਾ ਦੀ ਲਿਬਰਲ ਸਰਕਾਰ ਵੱਲੋਂ “ਸਸਤੇ ਭਾਅ” ਖਰੀਦਣ ਦੀ ਜਿਹੜੀ ਚਾਰਾਜੋਈ ਕੀਤੀ ਜਾ ਰਹੀ ਹੈ, ਹੁਣ ਵਿਰੋਧੀ ਧਿਰ ਵੱਲੋਂ ਉਸ ਉੱਤੇ ਇਤਰਾਜ਼ ਪ੍ਰਗਟਾਇਆ ਗਿਆ ਹੈ।
ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਓਰਮੈਂਟ ਬਾਰੇ ਸੈ਼ਡੋ ਮੰਤਰੀ ਰੌਬ ਨਿਕਲਸਨ, ਨੈਸ਼ਨਲ ਡਿਫੈਂਸ ਲਈ ਸ਼ੈਡੋ ਮੰਤਰੀ ਜੇਮਜ਼ ਬੇਜਨ, ਨੈਸ਼ਨਲ ਡਿਫੈਂਸ ਲਈ ਐਸੋਸਿਏਟ ਸ਼ੈਡੋ ਮੰਤਰੀ ਰਿਚਰਡ ਮਾਰਟਲ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਕੈਨੇਡੀਅਨਜ਼ ਨੂੰ ਇਹ ਪਤਾ ਲੱਗਿਆ ਹੈ ਕਿ ਜਸਟਿਨ ਟਰੂਡੋ ਦੀ ਸਰਕਾਰ ਰੌਇਲ ਕੈਨੇਡੀਅਨ ਏਅਰ ਫੋਰਸ ਲਈ 1.09 ਬਿਲੀਅਨ ਡਾਲਰ ਖਰਚ ਕੇ ਵਰਤੇ ਹੋਏ ਜੈੱਟ ਜਹਾਜ਼ ਲੈਣ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਪੁਰਾਣੇ ਵਰਤੇ ਹੋਏ ਲੜਾਕੂ ਜੈੱਟ ਜਹਾਜ਼ਾਂ ਦੀ ਲਿਬਰਲਾਂ ਵੱਲੋਂ ਪਹਿਲਾਂ ਜਿਹੜੀ ਕੀਮਤ ਦੱਸੀ ਗਈ ਸੀ ਉਸ ਨਾਲੋਂ ਇਹ 200 ਮਿਲੀਅਨ ਡਾਲਰ ਵੱਧ ਹੈ।
ਇਨ੍ਹਾਂ ਆਗੂਆਂ ਨੇ ਆਖਿਆ ਕਿ ਬੜੀ ਹੀ ਸ਼ਰਮ ਵਾਲੀ ਗੱਲ ਹੈ ਕਿ ਲਿਬਰਲ ਨਾ ਸਿਰਫ ਸਾਡੇ ਸੈਨਿਕਾਂ ਲਈ ਵਰਤੇ ਹੋਏ ਲੜਾਕੂ ਜੈੱਟ ਖਰੀਦ ਰਹੇ ਹਨ ਸਗੋਂ ਉਹ ਟੈਕਸਦਾਤਾਵਾਂ ਤੋਂ ਇਸ ਸੌਦੇ ਦੀ ਅਸਲ ਕੀਮਤ ਨੂੰ ਵੀ ਲੁਕਾਉਣ ਦੀ ਕੋਸਿ਼ਸ਼ ਕਰ ਰਹੇ ਹਨ। ਇਹ ਵੀ ਆਖਿਆ ਗਿਆ ਕਿ ਕੈਨੇਡਾ ਦੀਆਂ ਹਥਿਆਰਬੰਦ ਸੈਨਾਵਾਂ ਲਈ ਵਰਤੇ ਹੋਏ ਤੇ ਪੁਰਾਣੇ ਸਾਜ਼ੋ ਸਮਾਨ ਨੂੰ ਆਪਣੇ ਸਿਆਸੀ ਲਾਹੇ ਲਈ ਖਰੀਦਣ ਦੀ ਲਿਬਰਲਾਂ ਦੀ ਰਵਾਇਤ ਵੀ ਰੁਕਣੀ ਚਾਹੀਦੀ ਹੈ।
ਹਕੀਕਤ ਇਹ ਹੈ ਕਿ ਟਰੂਡੋ ਸਾਡੀਆਂ ਹਥਿਆਰਬੰਦ ਸੈਨਾਵਾਂ ਨੂੰ ਪੂਰੀ ਤਰ੍ਹਾਂ ਚਾਕਚੌਬੰਦ ਕਰਨ ਵਿੱਚ ਅਸਫਲ ਰਹੇ ਹਨ। ਰੌਇਲ ਕੈਨੇਡੀਅਨ ਏਅਰ ਫੋਰਸ ਨੂੰ ਕੈਨੇਡਾ ਤੇ ਸਾਡੇ ਭਾਈਵਾਲਾਂ ਦੀ ਸੁਰੱਖਿਆ ਤੇ ਸਹਿਯੋਗ ਲਈ ਨਵੇਂ ਲੜਾਕੂ ਜਹਾਜ਼ਾਂ ਦੀ ਲੋੜ ਹੈ। ਪੁਰਾਣੇ ਜਹਾਜ਼ ਖਰੀਦਣ ਦੇ ਟਰੂਡੋ ਦੇ ਮਾੜੇ ਫੈਸਲੇ ਕਾਰਨ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਨੂੰ ਨਵੇਂ ਲੜਾਕੂ ਜਹਾਜ਼ ਮਿਲਣ ਵਿੱਚ ਦੇਰ ਹੋ ਰਹੀ ਹੈ। ਇਸ ਨਾਲ ਇੱਕ ਵਾਰੀ ਮੁੜ ਟਰੂਡੋ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਦੀਆਂ ਗਲਤੀਆਂ ਦਾ ਖਮਿਆਜਾ ਕੈਨੇਡੀਅਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪਵੇਗਾ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰਿਵੀ ਕਾਉਂਸਲ ਦੇ ਕਲਰਕ ਮਾਈਕਲ ਵਰਨਿੱਕ ਨੇ ਰਿਟਾਇਰ ਹੋਣ ਦਾ ਕੀਤਾ ਐਲਾਨ
ਟਰੂਡੋ ਵੱਲੋਂ ਐਸਐਨਸੀ-ਲਾਵਾਲਿਨ ਮਾਮਲੇ ਨਾਲ ਜੁੜੇ ਮੁੱਦਿਆਂ ਦੀ ਜਾਂਚ ਲਈ ਵਿਸ਼ੇਸ਼ ਸਲਾਹਕਾਰ ਨਿਯੁਕਤ
ਕੁੱਝ ਮਹੀਨਿਆਂ ਵਿੱਚ ਤੀਜੀ ਵਾਰੀ ਮੰਤਰੀ ਮੰਡਲ ਵਿੱਚ ਫੇਰਬਦਲ ਕਰਨਗੇ ਟਰੂਡੋ
ਟੋਰਾਂਟੋ ਦੇ ਪੀਅਰਸਨ ਏਅਰਪੋਰਟ ਉੱਤੇ ਲੱਗੀ ਅੱਗ, ਯਾਤਰੀਆਂ ਨੂੰ ਕੀਤਾ ਗਿਆ ਬਾਹਰ
ਜਗਮੀਤ ਸਿੰਘ ਨੇ ਮੈਂਬਰ ਪਾਰਲੀਆਮੈਂਟ ਵਜੋਂ ਸੰਹੁ ਚੁੱਕੀ
ਕਲਾਸਾਂ ਦੇ ਆਕਾਰ, ਸੈਕਸ ਐਜੂਕੇਸ਼ਨ ਤੇ ਸੈੱਲ ਫੋਨਜ਼ ਉੱਤੇ ਪਾਬੰਦੀ ਬਾਰੇ ਅੱਜ ਐਲਾਨ ਕਰੇਗੀ ਫੋਰਡ ਸਰਕਾਰ
ਓਨਟਾਰੀਓ ਦੇ ਆਟੀਜ਼ਮ ਪ੍ਰੋਗਰਾਮ ਵਿੱਚ ਤਬਦੀਲੀਆਂ ਕਾਰਨ ਕਈ ਮੁਲਾਜ਼ਮਾਂ ਦੀ ਜਾ ਸਕਦੀ ਹੈ ਨੌਕਰੀ
ਭਾਰੀ ਮੀਂਹ ਤੇ ਤਾਪਮਾਨ ਵਿੱਚ ਤਬਦੀਲੀ ਨਾਲ ਜੀਟੀਏ ਵਿੱਚ ਆ ਸਕਦਾ ਹੈ ਹੜ੍ਹ
ਮਜ਼ਬੂਤ ਅਰਥਚਾਰੇ ਕਾਰਨ ਲਿਬਰਲਾਂ ਨੂੰ ਚੋਣਾਂ ਵਿੱਚ ਖਰਚਣ ਨੂੰ ਮਿਲੇਗੀ ਵਾਧੂ ਰਕਮ
ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਨਾਲ ਪ੍ਰੋਵਿੰਸ ਵਿੱਚ ਪੈਦਾ ਹੋਣਗੇ ਨਵੇਂ ਰੋਜ਼ਗਾਰ ਦੇ ਮੌਕੇ : ਮੈਕਨਾਟਨ