Welcome to Canadian Punjabi Post
Follow us on

19

March 2019
ਟੋਰਾਂਟੋ/ਜੀਟੀਏ

ਤੇਜ਼ ਹਵਾਵਾਂ ਨੇ ਦੱਖਣੀ ਓਨਟਾਰੀਓ ਨੂੰ ਝੰਭਿਆ

February 25, 2019 08:24 AM

*ਕਿਊਬਿਕ ਤੇ ਮੈਰੀਟਾਈਮਜ਼ ਵਿੱਚ ਵੀ ਤੂਫਾਨੀ ਮੌਸਮ ਬਣੇ ਰਹਿਣ ਦੇ ਆਸਾਰ

ਓਨਟਾਰੀਓ, 24 ਫਰਵਰੀ (ਪੋਸਟ ਬਿਊਰੋ) : ਇਸ ਵਾਰੀ ਪੂਰਬੀ ਕੈਨੇਡਾ ਤੋਂ ਠੰਢ ਸੁਖਾਲਿਆਂ ਜਾਂਦੀ ਨਜ਼ਰ ਨਹੀਂ ਆ ਰਹੀ। ਦੱਖਣੀ ਓਨਟਾਰੀਓ ਵਿੱਚ ਵੀ ਇਹੀ ਹਾਲ ਨਜ਼ਰ ਆ ਰਿਹਾ ਹੈ। ਦੱਖਣੀ ਓਨਟਾਰੀਓ ਵਿੱਚ ਤੇਜ਼ ਹਵਾਵਾਂ ਚੱਲਣ ਨਾਲ ਜਿੱਥੇ ਮੌਸਮ ਦਾ ਮਿਜਾਜ਼ ਕਾਫੀ ਕੜਕ ਹੋ ਗਿਆ ਉੱਥੇ ਹੀ ਕਿਊਬਿਕ ਤੇ ਮੈਰੀਟਾਈਮਜ਼ ਵਿੱਚ ਵੀ ਸੋਮਵਾਰ ਨੂੰ ਤੂਫਾਨੀ ਮੌਸਮ ਬਣੇ ਰਹਿਣ ਦੇ ਆਸਾਰ ਹਨ।
ਇੱਕ ਵਾਰ ਫਿਰ ਠੰਢ ਵੱਧ ਜਾਣ ਕਾਰਨ ਐਨਵਾਇਰਮੈਂਟ ਕੈਨੇਡਾ ਵੱਲੋਂ ਟੋਰਾਂਟੋ, ਕਿੰਗਸਟਨ, ਹੈਮਿਲਟਨ ਤੇ ਬੈਰੀ ਸਮੇਤ ਦੱਖਣੀ ਓਨਟਾਰੀਓ ਦੇ ਬਹੁਤੇ ਹਿੱਸੇ ਵਿੱਚ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਐਨਵਾਇਰਮੈਂਟ ਕੈਨੇਡਾ ਅਨੁਸਾਰ ਸੋਮਵਾਰ ਸਵੇਰ ਤੱਕ ਗ੍ਰੇਟ ਲੇਕਸ ਦੇ ਨਾਲ ਲੱਗਦੇ ਇਲਾਕੇ ਵਿੱਚ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਵੈਦਰ ਨੈੱਟਵਰਕ ਦੇ ਚੀਫ ਮੌਸਮ ਵਿਗਿਆਨੀ ਕ੍ਰਿਸ ਸਕੌਟ ਨੇ ਐਤਵਾਰ ਦੁਪਹਿਰ ਨੂੰ ਦੱਸਿਆ ਕਿ ਇੱਥੋਂ ਹੀ ਮੁੱਖ ਤੌਰ ਉੱਤੇ ਸਾਡੀ ਚਿੰਤਾ ਸ਼ੁਰੂ ਹੁੰਦੀ ਹੈ। ਸਕੌਟ ਨੇ ਆਖਿਆ ਕਿ ਜਿਨ੍ਹਾਂ ਇਲਾਕਿਆਂ ਵਿੱਚ ਮੌਸਮ ਵਿਗੜਨ ਦੀ ਗੱਲ ਆਖੀ ਜਾ ਰਹੀ ਹੈ ਉੱਥੋਂ ਦੇ ਲੋਕਾਂ ਨੂੰ ਪਹਿਲਾਂ ਹੀ ਤਿਆਰੀ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਨੂੰ ਐਮਰਜੰਸੀ ਕਿੱਟਜ਼ ਕੋਲ ਰੱਖਣੀਆਂ ਚਾਹੀਦੀਆਂ ਹਨ ਤੇ ਬਿਜਲੀ ਗੁੱਲ ਹੋਣ ਦੀ ਸੰਭਾਵਨਾਂ ਨੂੰ ਵੇਖਦਿਆਂ ਆਪਣੇ ਸੈੱਲਫੋਨ ਪਹਿਲਾਂ ਹੀ ਚਾਰਜ ਕਰ ਲੈਣੇ ਚਾਹੀਦੇ ਹਨ।
ਹਾਈਡਰੋ ਵੰਨ ਵੱਲੋਂ ਐਤਵਾਰ ਰਾਤ ਨੂੰ 30,000 ਘਰਾਂ ਦੀ ਬਿਜਲੀ ਗੁੱਲ ਹੋਣ ਦੀ ਖਬਰ ਦਿੱਤੀ ਗਈ। ਇਸ ਤੋਂ ਇਲਾਵਾ ਆਵਾਜਾਈ ਪ੍ਰਭਾਵਤ ਹੋਣ ਦੀ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਗ੍ਰੈਂਡ ਰਿਵਰ ਕੰਜ਼ਰਵੇਸ਼ਨ ਅਥਾਰਟੀ ਵੱਲੋਂ ਪੂਰਬੀ ਹੈਲਡੀਮੰਡ ਕਾਊਂਟੀ ਤੇ ਨਾਇਗਰਾ ਪੈਨਿਨਸੁਲਾ ਵਿੱਚ ਲੇਕ ਐਰੀ ਦੇ ਨੇੜੇ ਹੜ੍ਹ ਵਰਗੀ ਸਥਿਤੀ ਬਣਨ ਦੀ ਵੀ ਚੇਤਾਵਨੀ ਦਿੱਤੀ ਹੈ।

 

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ
ਬਰੈਂਪਟਨ ਸਾਊਥ ਤੋਂ ਨੌਮੀਨੇਸ਼ਨ 6 ਅਪਰੈਲ ਨੂੰ, ਹਰਦੀਪ ਗਰੇਵਾਲ ਵੱਲੋਂ ਤਿਆਰੀਆਂ ਜੋਰਾਂ ਉੱਤੇ
ਪੰਜਾਬੀ ਪੋਸਟ ਮਾਰਕੀਟਿੰਗ ਟੀਮ ਦੇ ਰੂਹ-ਏ-ਰਵਾਂ ਸਰਦਾਰ ਹਰਬੇਲ ਸਿੰਘ ਨਾਗਪਾਲ ਦਾ ਅਚਾਨਕ ਦਿਹਾਂਤ
ਨਵੇਂ ਟੀ ਵੀ ਸ਼ੋਅ ‘ਸਾਊਥ ਏਸ਼ੀਅਨ ਟਰੱਕਿੰਗ’ਦਾ ਆਗਾਜ਼
ਬਰੈਂਪਟਨ ਸਾਊਥ ਕੰਜ਼ਰਵੇਟਿਵ ਨੌਮੀਨੇਸ਼ਨ: ਭਾਈਚਾਰੇ ਦੇ ਹਿੱਤ ਨੂੰ ਮੁੱਖ ਰੱਖਦਿਆਂ ਮਨਮੋਹਨ ਖਰੌੜ ਨੇ ਲਿਆ ਨਾਮ ਵਾਪਸ
ਟਾਈਗਰ ਜੀਤ ਸਿੰਘ ਫਾਊਂਡੇਸ਼ਨ ਨੇ ਹਾਲਟਨ ਦੇ ਸਕੂਲਾਂ ਨੂੰ ਦਾਨ ਕੀਤੇ 28,000 ਡਾਲਰ
ਸੋ਼ਕ ਸਮਾਚਾਰ: ਸ. ਬਲਵਿੰਦਰ ਸਿੰਘ ਪਨੈਚ ਸਵਰਗਵਾਸ
ਸੱਤਵੀਂ ਇੰਸਪੀਰੇਸ਼ਨਲ ਸਟੈੱਪਸ-2019: ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਨੇ ਕਈ ਅਦਾਰਿਆਂ ਨਾਲ ਕੀਤੀ ਮੀਟਿੰਗ
ਓ. ਕੇ. ਡੀ ਫੀਲਡ ਹਾਕੀ ਕਲੱਬ ਨੇ ਬਿੱਘ ਐਪਲ ਟੂਰਨਾਂਮੈਂਟ `ਚ ਜਿੱਤਿਆ ਗੋਲਡ ਮੈਡਲ