Welcome to Canadian Punjabi Post
Follow us on

21

May 2019
ਟੋਰਾਂਟੋ/ਜੀਟੀਏ

‘ਨਿਊ ਹੋਪ ਸੀਨੀਅਰ ਸਿਟੀਜ਼ਨ ਕਲੱਬ’ ਵੱਲੋਂ ਕਸ਼ਮੀਰ ਦੇ ਸ਼ਹੀਦਾਂ ਲਈ ਸ਼ਰਧਾਂਜਲੀ

February 21, 2019 09:40 AM

(ਪੂਰਨ ਸਿੰਘ ਪਾਂਧੀ) ਨਿਊ ਹੋਪ ਸੀਨੀਅਰ ਸਿਟੀਜ਼ਨ ਕਲੱਬ ਦੇ ਪ੍ਰਧਾਨ ਸ੍ਰੀ ਸ਼ੰਭੂ ਦੱਤ ਸ਼ਰਮਾ ਦੇ ਵੀ ਧਾਰਮਿਕ ਸੰਤ ਬਾਬਿਆਂ ਵਾਂਗ ਬਹੁਤ ਸਾਰੇ ਸ਼ਰਧਾਲੂ ਭਗਤ ਹਨ। ਉੱਨ੍ਹਾਂ ਵਿਚੋਂ ਇੱਕ ਸ਼ਰਧਾਲੂ ਪਰਵਾਰ ਸ੍ਰੀ ਸਤੀਸ਼ ਠੱਕਰ ਤੇ ਸ੍ਰੀਮਤੀ ਰਿੰਪਲ ਠੱਕਰ ਦੀ ਬੇਨਤੀ `ਤੇ 17 ਫਰਵਰੀ ਨੂੰ ਲੋਕਾਸਟ ਪਲਾਜੇ ਦੇ ਖੁਬਸੂਰਤ ਰੈਸਟੋਰੈਂਟ ਵਿੱਚ ਕਲੱਬ ਦੀ ਇਕੱਤਰਤਾ ਰਖੀ ਗਈ; ਜਿਸ ਵਿਚ 80 ਦੇ ਕਰੀਬ ਦਰਸ਼ਕ ਸ਼ਾਮਲ ਹੋਏ। ਪਹਿਲਾਂ ਇਹ ਪਰਵਾਰ ਬ੍ਰਹਮਟਨ ਹਸਪਤਾਲ ਲਈ ਇੱਕ ਮਿਲੀਅਨ ਡਾਲਰ ਦਾਨ ਕਰ ਚੁੱਕਾ ਹੈ ਤੇ ਹੁਣ ਭਾਰਤ ਵਿਚ ਹੋਏ ਸ਼ਹੀਦਾਂ ਦੇ ਪਰਵਾਰਾਂ ਲਈ 20 ਹਜ਼ਾਰ ਡਾਲਰ ਦਾਨ ਕੀਤੇ ਹਨ। ਹੋਰ ਮੌਕਿਆਂ `ਤੇ ਵੀ ਇਹ ਸੁਭਾਗਾ ਪਰਵਾਰ ਸਮੇ ਸਮੇ ਖੁੱਲ੍ਹੇ ਦਿਲ ਨਾਲ਼ ਮਾਇਕ ਸਹਾਇਤਾ ਕਰਦਾ ਰਹਿੰਦਾ ਹੈ। ਵਰਣਨਯੋਗ ਇਹ ਵੀ ਹੈ ਕਿ ਬਾਬਾ ਰਾਮਦੇਵ ਦਾ ਯੋਗਾ ਵਾਲਾ ਪ੍ਰੋਗਰਾਮ ਵੀ ਇਸ ਪਰਵਾਰ ਨੇ ਕੁਝ ਹੋਰ ਸਾਥੀਆਂ ਨਾਲ ਮਿਲ ਕੇ ਕੀਤਾ ਸੀ। ਇਕੱਤਰਤਾ ਦੇ ਅਜੰਡੇ ਅਨੁਸਾਰ ਸਭ ਤੋਂ ਪਹਿਲਾਂ ਕਸ਼ਮੀਰ ਦੇ ਪੁਲਵਾਮਾ ਅਟੈਕ ਵਿਚ ਹੋਏ ਹਿਰਦੇ ਵੇਦਕ 44 ਤੋਂ ਵਧੇਰੇ ਸ਼ਹੀਦਾਂ ਦੀ ਯਾਦ ਵਿਚ ਦੋ ਮਿੰਟ ਦਾ ਖੜ੍ਹ ਕੇ ਮੋਨ ਕੀਤਾ। ਵਿਛੜਿਆਂ ਦੀ ਯਾਦ ਵਿਚ ਬੇਹੱਦ ਜਜ਼ਬਾਤੀ ਸ਼ਰਧਾਜਲੀ ਪਰਪਣ ਕੀਤੀ, ਦੁੱਖ ਪਰਗਟ ਕੀਤਾ ਤੇ ਪਰਵਾਰਾਂ ਨਾ਼ਲ ਡੂੰਘੀ ਹਮਦਰਦੀ ਪਰਗਟ ਕੀਤੀ ਗਈ। ਡਾਕਟਰ ਗੁਰੂ ਦੱਤ ਵੈਦ, ਸ੍ਰੀਮਤੀ ਸੁਨੀਤਾ ਬਰਮਾਨੀ, ਸ੍ਰੀਮਤੀ ਉਸ਼ਾ ਸ਼ਰਮਾ, ਸ੍ਰੀ ਸਤੀਸ਼ ਠੱਕਰ ਤੇ ਮੰਨਨ ਗੁਪਤਾ (ਸੰਚਾਲਕ ‘ਰੋਡ ਟੂਡੇ’) ਆਦਿ ਨੇ ਦੇਸ਼ ਪਿਆਰ ਦੇ ਗੀਤ ਗਾਏ। ਸ੍ਰੀਰਾਮ ਮੂਰਤੀ ਜੋਸ਼ੀ, ਮੀਤ ਪ੍ਰਧਾਨ ਸ੍ਰੀ ਹਰਭਗਵਾਨ ਮੱਕੜ ਆਦਿ ਬੁਲਾਰਿਆਂ ਨੇ ਜਜ਼ਬਾਤੀ ਭਾਸ਼ਨ ਕੀਤੇ0।
ਇਸ ਮੌਕੇ ਪੂਰਨ ਸਿੰਘ ਪਾਂਧੀ (ਸਭਾ ਦੇ ਡਾਇਰੈਕਟਰ) ਨੇ ਕਸ਼ਮੀਰ ਵਾਦੀ ਵਿਚ ਜੰਗ ਦੀ ਥਾਂ `ਤੇ ਦੇਸ਼ ਦੇ ਲੀਡਰਾਂ ਤੋਂ ਦੋਹਾਂ ਦੇਸ਼ਾਂ ਦੇ ਆਪਸੀ ਪਿਆਰ ਤੇ ਸਦਭਾਵਨਾ ਵਾਲਾ ਮਾਹੌਲ ਪੈਦਾ ਕਰਨ ਦੀ ਮੰਗ ਕੀਤੀ। ਕਲੱਬ ਦੇ ਜਨਰਲ ਸਕੱਤਰ ਭੀਮ ਸੈਨ ਕਾਲੀਆ, ਕ੍ਰਿਸ਼ਨ ਕੁਮਾਰ ਸਲਵਾਨ, ਰਾਜਿੰਦਰ ਸਿੰਘ ਸਰਾਂ, ਸ੍ਰੀ ਸੁਭਾਸ਼ ਸ਼ਰਮਾ (ਫੋਟੋ ਗ੍ਰਾਫਰ), ਪਰਬੋਧ ਸ਼ਰਮਾ, ਦਲੀਪ ਪਾਰਖ, ਪਰਾਈਮ ਏਸ਼ੀਆ ਦੇ ਨਿਤਨ ਚੋਪੜਾ, ਪੀ ਟੀ ਸੀ ਪੰਜਾਬੀ ਤੋਂ ਦੀਪਿੰਦਰ ਸਿੰਘ ਆਦਿ ਨੇ ਸਮਾਗਮ ਦੀ ਸਫਲਤਾ ਲਈ ਹਾਰਦਿਕ ਸਹਿਯੋਗ ਦਿੱਤਾ। ਅੰਤ ਵਿਚ ਸਭਾ ਦੇ ਪ੍ਰਧਾਨ ਸ੍ਰੀ ਸ਼ੰਭੂ ਦੱਤ ਸ਼ਰਮਾ ਨੇ ਸਰਬੱਤ ਸਾਥੀਆਂ ਦਾ ਅਤੇ ਸਪੈਸ਼ਲ ਦਾਨੀ ਠੱਕਰ ਪਰਵਾਰ ਦਾ ਹਾਰਦਿਕ ਧੰਨਵਾਦ ਕੀਤਾ। ਸਮੂੰਹ ਪਤਵੰਤਿਆਂ ਨੇ ਸਚਾਰੂ ਸੰਚਾਲਨ, ਚੰਗੇ ਪ੍ਰਬੰਧ, ਉੱਤਮ ਭੋਜਨ ਤੇ ਪਰਉਪਕਾਰੀ ਸੇਵਾ ਲਈ ਕਲੱਬ ਦੇ ਪ੍ਰਬੰਧਕਾਂ ਦੀ ਹਾਰਦਿਕ ਪਰਸੰਸਾ ਕੀਤੀ ਤੇ ਧੰਨਵਾਦ ਕੀਤਾ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪੀਲ ਡਫਰਿਨ ਕੈਨੇਡੀਅਨ ਮੈਂਟਲ ਹੈਲਥ ਐਸੋਸਿਏਸ਼ਨ ਨੂੰ ਮਿਲੇਗਾ 2.37 ਮਿਲੀਅਨ ਡਾਲਰ ਦਾ ਵਾਧੂ ਫੰਡ : ਪ੍ਰਭਮੀਤ ਸਰਕਾਰੀਆ
ਲਿਬਰਲ ਸਰਕਾਰ 2015 `ਚ ਬਣਨ ਤੋਂ ਬਾਅਦ ਕੈਨੇਡਾ ਵਿਚ ਇਕ ਮਿਲੀਅਨ ਤੋਂ ਵਧੇਰੇ ਨੌਕਰੀਆਂ ਪੈਦਾ ਹੋਈਆਂ : ਸੋਨੀਆ ਸਿੱਧੂ
‘ਇੰਸਪੀਰੇਸ਼ਨਲ ਸਟੈੱਪਸ’ ਵਿਚ ਮੈਰਾਥਨ ਦੌੜਾਕ ਸੰਜੂ ਗੁਪਤਾ ਟੀ.ਪੀ.ਏ.ਆਰ. ਕਲੱਬ ਵੱਲੋਂ ਫ਼ੁੱਲ-ਮੈਰਾਥਨ `ਚ ਲਵੇਗਾ ਹਿੱਸਾ
‘ਨੈਵਰ ਅਗੇਨ’ ਟੋਰਾਂਟੋ ਦੇ ‘ਇਫ਼ਸਾ’ ਤੇ ਹੋਰ ਅੰਤਰ-ਰਾਸ਼ਟਰੀ ਫਿ਼ਲਮੀ ਮੇਲਿਆਂ `ਚ ਵਿਖਾਈ ਜਾਏਗੀ
ਲਿੰਕਨ ਐੱਮ. ਅਲੈਗਜ਼ੈਂਡਰ ਸਕੂਲ `ਚ ਪੰਜਾਬੀ ਭਾਸ਼ਣ ਮੁਕਾਬਲੇ ਸਫ਼ਲਤਾ ਪੂਰਵਕ ਸੰਪੰਨ
ਰੂਬੀ ਸਹੋਤਾ ਨੇ ਸਥਾਨਕ ਔਰਤਾਂ ਦੁਆਰਾ ਚਲਾਏ ਜਾ ਰਹੇ ਕਾਰੋਬਾਰਾਂ ਵਿਚ ਫ਼ੈੱਡਰਲ ਪੂੰਜੀ ਨਿਵੇਸ਼ ਦਾ ਕੀਤਾ ਐਲਾਨ
ਏਸ਼ੀਅਨ ਫੂਡ ਸੈਂਟਰ ਦੇ ਜਗਦੀਸ਼ ਦਿਓ ਨੂੰ ਸਦਮਾ: ਮਾਤਾ ਜੀ ਰਤਨ ਕੌਰ ਦਿਓ ਸਵਰਗਵਾਸ
ਖਾਲਸਾ ਏਡ ਦੀ ਹਮਾਇਤ ਵਿੱਚ ਸਫ਼ਲ ਫੰਡ ਰੇਜਿ਼ੰਗ ਡਿਨਰ
ਸੋਕ ਸਮਾਚਾਰ: ਸ੍ਰੀ ਅਮਰ ਸਿੰਘ ਫਰਵਾਹਾ ਨਹੀਂ ਰਹੇ
ਚਾਈਲਡ ਕੇਅਰ ਫੰਡਾਂ ਵਿੱਚ ਕੀਤੀਆਂ ਕਟੌਤੀਆਂ ਦੇ ਪ੍ਰਭਾਵ ਤੋਂ ਟੋਰੀ ਨੇ ਪੀਸੀ ਐਮਪੀਪੀਜ਼ ਨੂੰ ਕੀਤਾ ਆਗਾਹ