Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਨਜਰਰੀਆ

ਬਿਨਾਂ ਸਬਸਿਡੀ ਵਾਲੀ ਰਸੋਈ

February 20, 2019 08:20 AM

-ਸੁਸ਼ੀਲ ਯਾਦਵ
ਸਾਡੇ ਲੋਕਾਂ ਦੀ ਜ਼ਿੰਦਗੀ ਬਿਨਾਂ ਸਬਸਿਡੀ ਦੇ ਸਾਲਾਂ ਤੱਕ ਲੰਘੀ। ਪਹਿਲਾਂ ਸਬਸਿਡੀ ਹੁੰਦੀ ਕਿੱਥੇ ਸੀ? ਜੇ ਹੁੰਦੀ ਵੀ ਹੋਵੇਗੀ ਤਾਂ ਸਰਕਾਰਾਂ ਕਿੱਥੇ ਜਤਾਉਂਦੀਆਂ ਸਨ, ਚੁੱਪ-ਚੁਪੀਤੇ ਦੇ ਦਿੰਦੀਆਂ ਸਨ। ਲੈ ਰੱਖ ਸਟਾਈਲ 'ਤੇ, ਜਿਵੇਂ ਸੱਸ ਧੀ ਦੀ ਵਿਦਾਈ ਸਮੇਂ ਜਵਾਈ ਦੇ ਖੀਸੇ ਵਿੱਚ ਜ਼ਬਰਦਸਤੀ ਨੋਟ ਪਾ ਰਹੀ ਹੋਵੇ। ਅੱਜ ਕੱਲ੍ਹ ਇਕਦਮ ਉਲਟਾ ਹੋ ਰਿਹਾ ਹੈ। ਸਰਕਾਰਾਂ ਡੰਕੇ ਵਜਾ ਰਹੀਆਂ ਹਨ। ਸਬਸਿਡੀ ਦਾ ਬੋਝ ਨਾ ਚੁੱਕਿਆ ਜਾਵੇ? ਘੱਟ ਕਰਨਾ ਸਾਡੀ ਮਜ਼ਬੂਰੀ ਐ। ਘੱਟ ਕਰ ਕੇ ਰਹਾਂਗੇ। ਹਾਇਰ, ਮਿਡਲ ਕਲਾਸ ਲਈ ਚੰਗੇ ਦਿਨਾਂ ਦੀ ਗਿਣਤੀ ਸ਼ੁਰੂ ਵੀ ਨਹੀਂ ਹੋਈ ਕਿ ਉਲਟੀ ਗਿਣਤੀ ਸ਼ੁਰੂ ਹੋਣ ਦੇ ਦਿਨ ਆ ਗਏ। ਲੋਕ ਕਹਿੰਦੇ ਹੋਏ ਯਾਦ ਕਰਨਗੇ ਕਿ ਉਹ ਵੀ ਦਿਨ ਸੀ। ਸਰਕਾਰ ਹਰ ਥਾਲੀ ਵਿੱਚ ਸਬਸਿਡੀ ਕ੍ਰਿਪਾਲੂ ਦੇ ਰੂਪ ਵਿੱਚ ਪੱਸਰੀ ਹੋਈ ਸੀ। ਬੈਂਗਣ ਦੇ ਭੜਥੇ ਦੀ ਖੁਸ਼ਬੂ ਹੋਇਆ ਕਰਦੀ ਸੀ। ਦਾਲ ਵਿੱਚ, ਤੜਕੇ ਵਿੱਚ ਸਬਸਿਡੀ ਸਮਾਈ ਹੋਈ ਸੀ। ਕੁੱਕਰ ਜਦੋਂ ਸੀਟੀ ਵਜਾਉਂਦਾ ਸੀ ਤਾਂ ਲੱਗਦਾ ਸੀ ਕਿ ਸਬਸਿਡੀ ਦਾ ਸੰਖਨਾਦ ਹੋ ਰਿਹਾ ਹੈ।
ਇੱਕ ਸਿਲੰਡਰ 'ਚ ਮਹੀਨੇ ਭਰ ਦੀ ਫੈਮਿਲੀ ਦੀ ਮੌਜ ਹੁੰਦੀ ਸੀ। ਮਿਡਲ, ਹਾਇਰ ਮਿਡਲ ਕਲਾਸ ਦੇ ਇਹ ਛੋਟੇ-ਛੋਟੇ ਮਜ਼ੇ ਗੁਆ ਕੇ ਕੋਈ ਚੈਨ ਨਾਲ ਭਲਾ ਕਿਵੇਂ ਰਹਿ ਸਕਦਾ ਹੈ? ਗੁਆਂਢਣ ਦੇ ਮਿਲਣ ਉਤੇ ਗੱਲਾਂ ਇੰਝ ਹੋਣ ਦੀ ਨੌਬਤ ਹੈ: “ਤੁਹਾਡੇ ‘ਉਹ' ਬਿਨਾਂ ਸਬਸਿਡੀ ਵਾਲੇ ਸਿਲੰਡਰ ਦਾ ਕਿੱਥੋਂ ਜੁਗਾੜ ਕਰਦੇ ਨੇ ਭੈਣ ਜੀ? ਸਾਨੂੰ ਵੀ ਦੱਸੋ, ਬਹੁਤ ਦਿਨਾਂ ਤੋਂ ਗਾਜਰ ਦਾ ਹਲਵਾ ਨਹੀਂ ਬਣਾਇਆ। ਟੋਮੈਟੋ ਦਾ ਸੀਜ਼ਨ ਨਿਕਲਿਆ ਜਾਂਦੈ, ਸੌਸ ਬਣਾਉਣ ਲਈ ਕੌਣ ਕਹੇ, ਸਿਲੰਡਰ ਮੁੱਕ ਜਾਵੇਗਾ। ਇਸ ਤੋਂ ਚੰਗਾ ਤਾਂ ਬਾਜ਼ਾਰ ਤੋਂ ਖਰੀਦ ਕੇ ਵਰਤਣ ਵਿੱਚ ਅਕਲਮੰਦੀ ਹੈ। ਤੁਹਾਡਾ ਕੀ ਕਹਿਣਾ ਹੈ ਮਿਸਿਜ਼ ਕਵਿਤਾ? ਤੁਹਾਡੇ ਸਿਲੰਡਰ ਦਾ ਅਕਾਲ ਪੈਂਦਾ ਹੀ ਨਹੀਂ, ਭਾਈ ਸਾਹਿਬ ਫੂਡ ਵਿਭਾਗ ਵਾਲੇ ਨੇ। ਇਕ ਮੰਗਵਾਓ ਤਾਂ ਚਾਰ ਆਉਂਦੇ ਹੋਣਗੇ। ਨਾਲੇ ਹਾਂ ਮਿਸਿਜ਼ ਸ਼ੀਲਾ, ਉਹ ਦਿਨ ਗਏ। ਇਹ ਕਹਿੰਦੇ ਸੀ ਕਿ ਸੰਭਲ ਕੇ ਗੈਸ ਵਰਤੋ। ਆਧਾਰ ਕਾਰਡ ਨਾਲ ਸਿਲੰਡਰ ਇੱਕ-ਇੱਕ ਗਿਣ ਕੇ ਮਿਲਣਗੇ। ਫਾਲਤੂ ਵਿੱਚ ਉਡਾਉਣ ਦਾ ਜ਼ਮਾਨਾ ਨਹੀਂ ਰਿਹਾ, ਸਮਝ ਲਓ।”
ਪਹਿਲਾਂ ਬਿਨਾਂ ਕਿਸੇ ਝਿਜਕ ਦੇ ਇੱਕ-ਦੂਜੇ ਦੇ ਘਰੋਂ ਸਿਲੰਡਰ ਚੁੱਕ ਲੈਂਦੇ ਸੀ। ਅਚਾਨਕ ਦਾਲ ਮੱਖਣ ਬਣਾਉਂਦੇ-ਬਣਾਉਂਦੇ ਸਿਲੰਡਰ ਬੋਲ ਗਿਆ, ਕਿਸੇ ਨੂੰ ਭੋਰਾ ਪ੍ਰੇਸ਼ਾਨ ਹੋਣ ਦੀ ਨੌਬਤ ਨਹੀਂ ਸੀ ਆਉਂਦੀ। ਗੁਆਂਢਣ ਨੂੰ ਅੱਧਪੱਕੀ ਦਾਲ ਦਿਓ ਤਾਂ ਤੜਕਾ ਲਾ ਕੇ ਦੇ ਜਾਂਦੀ ਤੇ ਦੱਸ ਦਿੰਦੀ ਸੀ ਕਿ ਆਪਣੇ ਹਿੱਸੇ ਦੀ ਰੱਖ ਲਈ ਹੈ। ‘ਓ ਰਮੀਲਾ, ਜਾਣਦੀ ਆਂ ਕੱਲ੍ਹ ਤੋਂ ਤੁਹਾਡੇ ਭਾਈ ਸਾਹਿਬ ਦੇ ਘਰ ਫੌਜ ਆਉਣ ਵਾਲੀ ਹੈ। ਉਹ ਆਖਣਗੇ ਜਾਣਬੁੱਝ ਕੇ ਅਸੀਂ ਬਹਾਨਾ ਬਣਾ ਰਹੀਆਂ। ਅੱਜ ਹੀ ਸਿਲੰਡਰ ਨੇ ਖਤਮ ਹੋਣਾ ਸੀ। ਬਲੈਕ ਵਾਲਾ ਲਵਾਉਣਾ ਪੈਣੈ। ਤੇਰੇ ਕੋਲ ਕੰਟੈਕਟ ਨੰਬਰ ਐ ਤਾਂ ਦੇਈਂ ਜ਼ਰਾ।’
ਇੱਕ ਜ਼ਮਾਨੇ 'ਚ ਜਦੋਂ ਕੋਈ ਇਹ ਆਖਦੀ, ‘‘ਦੀਦੀ, ਇੱਜ਼ਤ ਤੁਹਾਡੇ ਹੱਥ ਐ, ਬਚਾ ਲਓ।” ਸੁਣਨ ਵਾਲੀ ਔਰਤ ਵੱਡੀ ਦੀਦੀ ਦਾ ਰੋਲ ਬਾਖੂਬੀ ਨਿਭਾ, ਲੈਂਦੀ। ‘ਨਾ ਘਬਰਾਉਣ ਦੀ ਲੋੜ ਨੀ। ਸਿਲੰਡਰ ਦੀ ਗੱਲ ਈ ਕੀ ਐ, ਕੁਝ ਹੋਰ ਵੀ ਚਾਹੀਦੈ ਤਾਂ ਲੈ ਲਓ।’ ਇਹੋ ਸੀਨ ਅੱਜ ਬਦਲੇ ਰੂਪ 'ਚ ਬਹਾਨੇਬਾਜ਼ੀ ਦੀ ਸ਼ਕਲ ਅਖਤਿਆਰ ਕਰਨ ਨੂੰ ਹੈ। ‘‘ਕੀ ਦੱਸੀਏ ਭੈਣੇ, ਅਸੀਂ ਮਹੀਨਾ ਭਰ ਪਹਿਲਾਂ ਲਾਇਐ। ਅੱਜਕੱਲ੍ਹ 'ਚ ਖਤਮ ਹੋਣ ਨੂੰ ਫਿਰਦਾ। ਸਿਲੰਡਰ ਦੀ ਆਖੋ ਹੀ ਨਾ, ਵੈਸੇ ਸਾਫ ਮਨ੍ਹਾ ਕਰਨ 'ਚ ਸਾਨੂੰ ਬੁਰਾ ਤਾਂ ਲੱਗਦੈ, ਪਰ ਕੀ ਕਰੀਏ। ਸਾਡੇ ਔਖੇ ਸਮੇਂ 'ਚ ਕਿਸੇ ਨੇ ਮਦਦ ਨੂੰ ਸਾਹਮਣੇ ਨੀਂ ਆਉਣਾ। ਫਿਰ ਸਾਨੂੰ ਭਟਕਣਾ ਪਊ।”
ਅੱਜ ਕੱਲ੍ਹ ਪਹਿਲਾਂ ਵਾਲੀਆਂ ਗੱਲਾਂ ਹੀ ਕਿੱਥੇ ਨੇ? ਰੇਲ ਦੀ ਪਟੜੀ ਦੇ ਕੰਢੇ ਪਹਿਲਾਂ ਘਰ ਹੁੰਦੇ ਸੀ। ਜਿਸ ਨੇ ਜਿਨਾ ਚੁੱਕਣਾ, ਲੈ ਜਾਂਦਾ। ਲੋਕ ਈਮਾਨਦਾਰੀ ਨਾਲ ਕੇਵਲ ਸਵੇਰ ਜੋਗਾ ਜਾਂ ਸ਼ਾਮ ਲਈ ਗੋਬਰ ਚੁਕਦੇ ਸਨ। ਘਰ 'ਚ ਜਮ੍ਹਾ ਰੱਖਣ ਦਾ ਕੋਈ ਝੰਜਟ ਨਹੀਂ ਪਾਲਦਾ ਸੀ। ਜੰਗਲ ਵਿੱਚ ਲੱਕੜ ਬੇਹਿਸਾਬ ਵੱਢੋ, ਗੱਠੜੀਆਂ ਲੈ ਜਾਓ, ਪੁੱਛਣ ਵਾਲਾ ਕੋਈ ਨਹੀਂ ਸੀ। ਬਿਜਲੀ ਦੀ ਚੋਰੀ ਨਾਲ ਹੀਟਰ 'ਤੇ ਖਾਣਾ ਬਣਾ ਲਓ, ਕਿਸੇ ਸਬਸਿਡੀ ਦਾ ਸਵਾਲ ਹੀ ਨਹੀਂ ਸੀ। ਉਨ੍ਹਾਂ ਦਿਨਾ 'ਚ ਭੋਜਨ ਤੋਂ ਆਉਂਦੀ ਖੁਸ਼ਬੂ ਅੱਜ ਵੀ ਬੇਸਵਾਦ ਸਬਸਿਡੀ ਵਾਲੇ ਭੋਜਨ ਤੋਂ ਕਿਤੇ ਜ਼ਿਆਦਾ ਉਡਦੀ ਸੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’