Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਕੈਨੇਡਾ

ਹਾਇਤੀ ਵਿੱਚ ਕੰਮ ਕਰ ਰਹੀਆਂ ਕੈਨੇਡੀਅਨ ਨਰਸਾਂ ਸੁਰੱਖਿਅਤ ਕੈਨੇਡਾ ਪਰਤੀਆਂ

February 19, 2019 06:24 PM

ਓਨਟਾਰੀਓ, 19 ਫਰਵਰੀ (ਪੋਸਟ ਬਿਊਰੋ) : ਹਾਇਤੀ ਵਿੱਚ ਕੰਮ ਕਰ ਰਹੀਆਂ ਕੈਨੇਡੀਅਨ ਨਰਸਾਂ ਦੇ ਗਰੁੱਪ ਨੂੰ ਸੁਰੱਖਿਅਤ ਢੰਗ ਨਾਲ ਕੈਨੇਡਾ ਵਾਪਿਸ ਲਿਆਂਦਾ ਜਾ ਚੁੱਕਿਆ ਹੈ। ਹਾਇਤੀ ਵਿੱਚ ਚੱਲ ਰਹੇ ਦੰਗਿਆਂ ਕਾਰਨ ਇਹ ਨਰਸਾਂ ਵੀ ਕਈ ਦਿਨਾਂ ਤੋਂ ਉੱਥੇ ਹੀ ਫਸੀਆਂ ਹੋਈਆਂ ਸਨ।
ਓਨਟਾਰੀਓ ਸਥਿਤ ਚੈਰਿਟੀ ਹੋਪ ਗ੍ਰੋਜ਼ ਲਈ ਕੰਮ ਕਰਨ ਵਾਲੀਆਂ ਅੱਠ ਨਰਸਾਂ ਰਾਜਧਾਨੀ ਤੋਂ 60 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਇਲਾਕੇ ਗ੍ਰੈਂਡ ਗੋਵ ਵਿੱਚ ਆਪਣਾ ਫਰਜ਼ ਨਿਭਾਅ ਰਹੀਆਂ ਸਨ। ਹਾਇਤੀ ਵਿੱਚ ਫੈਲੀ ਹਿੰਸਾ ਕਾਰਨ ਸੜਕਾਂ ਉੱਤੇ ਖਤਰਾ ਵੱਧ ਜਾਣ ਕਾਰਨ ਇਨ੍ਹਾਂ ਨਰਸਾਂ ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨੇ ਹਜ਼ਾਰਾਂ ਡਾਲਰ ਖਰਚ ਕੇ ਇਨ੍ਹਾਂ ਨੂੰ ਪੋਰਟ-ਆ-ਪ੍ਰਿੰਸ ਦੇ ਕੌਮਾਂਤਰੀ ਏਅਰਪੋਰਟ ਤੋਂ ਵਾਪਿਸ ਲਿਆਉਣ ਲਈ ਇੱਕ ਹੈਲੀਕਾਪਟਰ ਕਿਰਾਏ ਉੱਤੇ ਲਿਆ।
ਉੱਥੋਂ ਉਨ੍ਹਾਂ ਪਹਿਲਾਂ ਮਾਂਟਰੀਅਲ ਲਈ ਏਅਰ ਕੈਨੇਡਾ ਦੀ ਉਡਾਨ ਲਈ ਤੇ ਫਿਰ ਟੋਰਾਂਟੋ ਲਈ ਜਹਾਜ਼ ਲਿਆ। ਇਨ੍ਹਾਂ ਨਰਸਾਂ ਵਿੱਚੋਂ ਇੱਕ ਕੈਥਰੀਨ ਫਿਟਜ਼ ਓਨੀਲ ਨੇ ਆਖਿਆ ਕਿ ਉਹ ਆਪਣੇ ਦੇਸ਼ ਪਹੁੰਚ ਕੇ ਕਾਫੀ ਖੁਸ਼ ਹਨ। ਇਹ ਉਨ੍ਹਾਂ ਲਈ ਕਾਫੀ ਲੰਮਾਂ ਹਫਤਾ ਰਿਹਾ। ਇਨ੍ਹਾਂ ਨਰਸਾਂ ਵਿੱਚੋਂ ਓਨੀਲ ਤੇ ਟਰੇਸੀ ਹੌਟਾ ਸਣੇ ਕਈ ਹੋਰਨਾਂ ਦਾ ਕਹਿਣਾ ਹੈ ਕਿ ਉਹ ਇੱਕ ਵਾਰੀ ਮੁੜ ਹਾਇਤੀ ਦੇ ਲੋਕਾਂ ਦੀ ਸੇਵਾ ਕਰਨ ਲਈ ਵਾਪਿਸ ਜਾਣਾ ਚਾਹੁਣਗੀਆਂ।
ਹੁਣ ਤੱਕ 100 ਤੋਂ ਕਿਊਬਿਕ ਸੈਲਾਨੀ ਤੇ ਅਲਬਰਟਾ ਤੋਂ ਦੋ ਦਰਜਨ ਮਿਸ਼ਨਰੀਜ਼ ਨੂੰ ਹਾਇਤੀ ਤੋਂ ਸੁਰੱਖਿਅਤ ਢੰਗ ਨਾਲ ਕੱਢ ਲਿਆ ਗਿਆ ਹੈ। ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਵੀ ਹਾਇਤੀ ਵਿੱਚ ਫਸੇ ਹੋਏ ਹੋਰਨਾਂ ਕੈਨੇਡੀਅਨਾਂ ਨੂੰ ਜਲਦ ਤੋਂ ਜਲਦ ਉੱਥੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ