Welcome to Canadian Punjabi Post
Follow us on

19

March 2019
ਟੋਰਾਂਟੋ/ਜੀਟੀਏ

ਅੱਜ ਰਾਤ ਓਨਟਾਰੀਓ ਵਿੱਚ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ

February 15, 2019 08:29 AM

ਓਨਟਾਰੀਓ, 14 ਫਰਵਰੀ (ਪੋਸਟ ਬਿਊਰੋ) : ਓਨਟਾਰੀਓ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਥੋੜ੍ਹਾ ਹੋਰ ਵਾਧਾ ਹੋਣ ਜਾ ਰਿਹਾ ਹੈ।
Gasbuddy.com <https://www.gasbuddy.com/> ਉੱਤੇ ਸੀਨੀਅਰ ਪੈਟਰੋਲੀਅਮ ਵਿਸ਼ਲੇਸ਼ਕ ਡੈਨ ਮੈਕਟੀਗ ਦਾ ਕਹਿਣਾ ਹੈ ਕਿ ਅੱਜ ਅੱਧੀ ਰਾਤ ਤੋਂ ਗੈਸ ਦੀਆਂ ਕੀਮਤਾਂ ਵਿੱਚ ਪ੍ਰਤੀ ਲੀਟਰ ਪਿੱਛੇ 7 ਸੈਂਟ ਦਾ ਵਾਧਾ ਹੋਣ ਜਾ ਰਿਹਾ ਹੈ। ਇਨ੍ਹਾਂ ਕੀਮਤਾਂ ਵਿੱਚ ਇਹ ਉਛਾਲ ਰਿਫਾਈਨਰੀਜ਼ ਵੱਲੋਂ ਜਨਵਰੀ ਤੋਂ ਲੀਟਰ ਪਿੱਛੇ ਗੈਸੋਲੀਨ ਉੱਤੇ 6 ਸੈਂਟ ਦੀ ਛੋਟ ਦੇਣ ਦਾ ਹੀ ਨਤੀਜਾ ਹੈ।
ਦਸੰਬਰ ਤੇ ਜਨਵਰੀ ਵਿੱਚ ਉੱਤਰੀ ਅਮਰੀਕਾ ਵਿੱਚ ਗੈਸੋਲੀਨ ਦੀ ਭਰਮਾਰ ਰਹੀ ਤੇ ਹੁਣ ਲੱਗ ਰਿਹਾ ਹੈ ਕਿ ਉਸ ਦਾ ਅੰਤ ਹੋ ਗਿਆ ਹੈ। ਹੁਣ ਇੱਕ ਰਾਤ ਵਿੱਚ ਹੀ ਇਹ ਕੀਮਤਾਂ 7 ਸੈਂਟ ਤੱਕ ਵੱਧ ਜਾਣਗੀਆਂ। ਮਾਂਟਰੀਅਲ ਵਿੱਚ ਵੀ ਹੋਲਸੇਲ ਕੀਮਤਾਂ ਵਿੱਚ 4 ਸੈਂਟ ਦਾ ਇਜਾਫਾ ਹੋ ਸਕਦਾ ਹੈ।
ਵੀਰਵਾਰ ਸਵੇਰੇ ਗੈਸ ਸਟੇਸ਼ਨਾਂ ਨੂੰ ਇਹ ਨੋਟਿਸ ਦਿੱਤਾ ਗਿਆ ਸੀ ਕਿ ਓਨਟਾਰੀਓ ਵਿੱਚ ਉਨ੍ਹਾਂ ਦੀਆਂ ਹੋਲਸੇਲ ਕੀਮਤਾਂ ਵਿੱਚ ਲੀਟਰ ਪਿੱਛੇ 6.2 ਸੈਂਟ ਦਾ ਵਾਧਾ ਹੋ ਸਕਦਾ ਹੈ। ਇਸ ਤੋਂ ਇਲਾਵਾ ਇੱਥੇ ਇਹ ਦੱਸਣਾ ਵੀ ਬਣਦਾ ਹੈ ਕਿ ਅਪਰੈਲ ਤੋਂ ਕਾਰਬਨ ਟੈਕਸ ਕਾਰਨ ਨਿਊ ਬਰੰਜ਼ਵਿੱਕ ਵਿੱਚ ਪ੍ਰਤੀ ਲੀਟਰ ਪਿੱਛੇ 5 ਸੈਂਟ, ਓਨਟਾਰੀਓ ਵਿੱਚ 4.8 ਸੈਂਟ, ਮੈਨੀਟੋਬਾ ਤੇ ਸਸਕੈਚਵਨ ਵਿੱਚ 4.7 ਸੈਂਟ ਦਾ ਇਜਾਫਾ ਹੋਣ ਦੀ ਸੰਭਾਵਨਾ ਹੈ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ
ਬਰੈਂਪਟਨ ਸਾਊਥ ਤੋਂ ਨੌਮੀਨੇਸ਼ਨ 6 ਅਪਰੈਲ ਨੂੰ, ਹਰਦੀਪ ਗਰੇਵਾਲ ਵੱਲੋਂ ਤਿਆਰੀਆਂ ਜੋਰਾਂ ਉੱਤੇ
ਪੰਜਾਬੀ ਪੋਸਟ ਮਾਰਕੀਟਿੰਗ ਟੀਮ ਦੇ ਰੂਹ-ਏ-ਰਵਾਂ ਸਰਦਾਰ ਹਰਬੇਲ ਸਿੰਘ ਨਾਗਪਾਲ ਦਾ ਅਚਾਨਕ ਦਿਹਾਂਤ
ਨਵੇਂ ਟੀ ਵੀ ਸ਼ੋਅ ‘ਸਾਊਥ ਏਸ਼ੀਅਨ ਟਰੱਕਿੰਗ’ਦਾ ਆਗਾਜ਼
ਬਰੈਂਪਟਨ ਸਾਊਥ ਕੰਜ਼ਰਵੇਟਿਵ ਨੌਮੀਨੇਸ਼ਨ: ਭਾਈਚਾਰੇ ਦੇ ਹਿੱਤ ਨੂੰ ਮੁੱਖ ਰੱਖਦਿਆਂ ਮਨਮੋਹਨ ਖਰੌੜ ਨੇ ਲਿਆ ਨਾਮ ਵਾਪਸ
ਟਾਈਗਰ ਜੀਤ ਸਿੰਘ ਫਾਊਂਡੇਸ਼ਨ ਨੇ ਹਾਲਟਨ ਦੇ ਸਕੂਲਾਂ ਨੂੰ ਦਾਨ ਕੀਤੇ 28,000 ਡਾਲਰ
ਸੋ਼ਕ ਸਮਾਚਾਰ: ਸ. ਬਲਵਿੰਦਰ ਸਿੰਘ ਪਨੈਚ ਸਵਰਗਵਾਸ
ਸੱਤਵੀਂ ਇੰਸਪੀਰੇਸ਼ਨਲ ਸਟੈੱਪਸ-2019: ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਨੇ ਕਈ ਅਦਾਰਿਆਂ ਨਾਲ ਕੀਤੀ ਮੀਟਿੰਗ
ਓ. ਕੇ. ਡੀ ਫੀਲਡ ਹਾਕੀ ਕਲੱਬ ਨੇ ਬਿੱਘ ਐਪਲ ਟੂਰਨਾਂਮੈਂਟ `ਚ ਜਿੱਤਿਆ ਗੋਲਡ ਮੈਡਲ