Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਸੋਨੀਆ ਗਾਂਧੀ ਦੇ ਗੋਦ ਲਏ ਪਿੰਡ ਉੜਵਾ ਜ਼ਰੂਰ ਜਾਏ ਪ੍ਰਿਅੰਕਾ

February 14, 2019 08:50 AM

-ਵਿਜੇ ਵਿਦਰੋਹੀ
ਰਾਇਬਰੇਲੀ ਜ਼ਿਲ੍ਹੇ 'ਚ ਇੱਕ ਪਿੰਡ ਹੈ ਉੜਵਾ। ਇਸ ਪਿੰਡ ਨੂੰ ਉਥੋਂ ਦੀ ਪਾਰਲੀਮੈਂਟ ਮੈਂਬਰ ਸੋਨੀਆ ਗਾਂਧੀ ਨੇ ਗੋਦ ਲਿਆ ਹੈ। ਪਿੰਡ 'ਚ ਘਰ ਦੇ ਬਾਹਰ ਧੁੱਪ ਸੇਕ ਰਹੀ ਇੱਕ ਔਰਤ ਸੋਨੀਆ ਗਾਂਧੀ ਦੀ ਕੱਟੜ ਆਲੋਚਕ ਹੈ। ਉਸ ਦਾ ਕਹਿਣਾ ਹੈ ਕਿ ਸੋਨੀਆ ਨੇ ਪਿੰਡ ਗੋਦ ਲਿਆ ਅਤੇ ਫਿਰ ਗੋਦ 'ਚੋਂ ਉਤਾਰ ਵੀ ਦਿੱਤਾ। ਗੁਆਂਢ ਦੇ ਪਿੰਡ ਲੋਹੀਆ ਹੋ ਗਏ। ਲੋਹੀਆ, ਭਾਵ ਅਖਿਲੇਸ਼ ਯਾਦਵ ਦੀ ਸਰਕਾਰ ਦੇ ਸਮੇਂ ਵਿਕਾਸ ਦੇ ਕੰਮ ਖੂਬ ਹੋਏ ਅਤੇ ਅਜਿਹੇ ਪਿੰਡਾਂ ਨੂੰ ਲੋਹੀਆ ਪਿੰਡ ਕਿਹਾ ਜਾਣ ਲੱਗਾ। ਦੱਸਿਆ ਗਿਆ ਕਿ ਸਮਾਜਵਾਦੀ ਪਾਰਟੀ ਦੇ ਨੇਤਾ ਸਾਡੇ ਪਿੰਡ ਦਾ ਵਿਕਾਸ ਨਹੀਂ ਕਰਦੇ ਅਤੇ ਕਹਿੰਦੇ ਹਨ ਕਿ ਸੋਨੀਆ ਗਾਂਧੀ ਨੇ ਗੋਦ ਲਿਆ ਹੈ, ਉਸੇ ਤੋਂ ਕਰਵਾਓ। ਔਰਤ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਨਾਰਾਜ਼ ਹੈ। ਸਾਲ ਭਰ ਤੋਂ ਉਜਵਲਾ ਗੈਸ ਯੋਜਨਾ ਲਈ ਮਿਲੇ ਸਿਲੰਡਰ ਨੂੰ ਰੀਫਿਲ ਨਹੀਂ ਕਰਵਾ ਸਕੀ ਕਿਉਂਕਿ ਉਸ ਕੋਲ ਦੇਣ ਲਈ 800 ਰੁਪਏ ਨਹੀਂ। ਆਪਣੇ ਕੱਚੇ-ਪੱਕੇ ਘਰ 'ਚ ਪਰਛੱਤੀ 'ਤੇ ਬੋਰੀ 'ਚ ਬੰਨ੍ਹੇ ਗੈਸ ਚੁੱਲ੍ਹੇ ਨੂੰ ਦਿਖਾਉਂਦੀ ਹੈ ਤਾਂ ਸੋਨੀਆ ਤੇ ਮੋਦੀ ਦੇ ਕੰਮ ਤੋਂ ਨਾਖੁਸ਼ ਔਰਤ ਨੂੰ ਜਦੋਂ ਪ੍ਰਿਅੰਕਾ ਗਾਂਧੀ ਬਾਰੇ ਪੁੱਛਿਆ ਤਾਂ ਕਹਿਣ ਲੱਗੀ ਕਿ ਪ੍ਰਿਅੰਕਾ ਹਨੇਰੀ ਵਾਂਗ ਮੋਦੀ ਨੂੰ ਉਡਾ ਦੇਵੇਗੀ। ਨਾਲ ਖੜ੍ਹੀਆਂ ਔਰਤਾਂ ਹੱਸ ਪਈਆਂ। ਉਨ੍ਹਾਂ ਤੋਂ ਪੁੱਛਦਾ ਹਾਂ ਕਿ ਉਹ ਇਸ ਨਾਲ ਸਹਿਮਤ ਹਨ, ਤਾਂ ਕੁਝ ਹਾਂ ਕਹਿੰਦੀਆਂ ਹਨ ਤੇ ਕੁਝ ਨਾਂਹ। ਇਸ ਹਾਂ ਤੇ ਨਾਂਹ ਵਿਚਾਲੇ ਪ੍ਰਿਅੰਕਾ ਗਾਂਧੀ ਉੱਤਰ ਪ੍ਰਦੇਸ਼ 'ਚ ਚੋਣ ਸੰਭਾਵਨਾ ਦੀ ਭਾਲ 'ਚ ਉਤਰ ਰਹੀ ਹੈ। ਪੂਰਬੀ ਯੂ ਪੀ ਦੀਆਂ ਕੁੱਲ ਮਿਲਾ ਕੇ 48 ਸੀਟਾਂ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੇ ਜਾਣ ਦੀ ਚਰਚਾ ਹੈ। ਇਨ੍ਹਾਂ ਵਿੱਚ ਰਾਇਬਰੇਲੀ ਤੇ ਅਮੇਠੀ ਦੀਆਂ ਸੀਟਾਂ ਸ਼ਾਮਲ ਹਨ।
ਗੱਲ ਹੋ ਰਹੀ ਸੀ ਸੋਨੀਆ ਗਾਂਧੀ ਦੇ ਗੋਦ ਲਏ ਪਿੰਡ ਉੜਵਾ ਦੀ। ਇਸ ਪਿੰਡ ਵਿੱਚ ਗਰਮ ਕੱਪੜਿਆਂ ਦੀ ਦੁਕਾਨ ਚਲਾ ਰਹੇ ਇੱਕ ਨੌਜਵਾਨ ਨਾਲ ਗੱਲ ਹੋਈ। ਨੇੜੇ ਇੱਕ ਮਿਲ 'ਚ ਨੌਕਰੀ ਕਰਦੇ ਇਸ ਨੌਜਵਾਨ ਦੀ ਨੋਟਬੰਦੀ ਵੇਲੇ ਨੌਕਰੀ ਖੁੱਸ ਗਈ ਸੀ। ਨੌਜਵਾਨ ਇਸ ਤੋਂ ਨਿਰਾਸ਼ ਸੀ ਅਤੇ ਮੋਦੀ ਸਰਕਾਰ ਨਾਲ ਨਾਰਾਜ਼ਗੀ ਦਿਸ ਰਹੀ ਸੀ, ਪਰ ਉਹ ਗਾਂਧੀ-ਨਹਿਰੂ ਪਰਵਾਰ ਤੋਂ ਵੀ ਪੂਰੀ ਤਰ੍ਹਾਂ ਨਾਉਮੀਦ ਨਜ਼ਰ ਆਇਆ। ਪ੍ਰਿਅੰਕਾ ਗਾਂਧੀ ਦਾ ਨਾਂਅ ਲਏ ਤਾਂ ਕਹਿਣ ਲੱਗਾ ਕਿ ਕੌਣ ਪ੍ਰਿਅੰਕਾ, ਮੈਂ ਨਹੀਂ ਜਾਣਦਾ। ਬਾਅਦ ਵਿੱਚ ਚਾਹ ਪੀਂਦੇ ਹੋਏ ਕਹਿਣ ਲੱਗਾ ਕਿ ਉਹ ਸੋਨੀਆ ਜਾਂ ਪ੍ਰਿਅੰਕਾ ਦਾ ਨਾਂਅ ਤੱਕ ਨਹੀਂ ਲੈਣਾ ਚਾਹੁੰਦਾ ਕਿਉਂਕਿ ਇਨ੍ਹਾਂ ਲੋਕਾਂ ਨੇ ਰਾਇਬਰੇਲੀ ਲਈ ਕੁਝ ਨਹੀਂ ਕੀਤਾ। ਉਸੇ ਚਾਹ ਦੀ ਦੁਕਾਨ 'ਤੇ ਬੈਠੇ ਕੁਝ ਹੋਰਨਾਂ ਲੋਕਾਂ ਦਾ ਵੀ ਇਹੋ ਕਹਿਣਾ ਸੀ। ਇੱਕ ਨੇ ਕਿਹਾ ਕਿ ਅੱਜ ਤੱਕ ਸੋਨੀਆ ਇਸ ਪਿੰਡ ਕਦੇ ਨਹੀਂ ਆਈ, ਚੋਣਾਂ ਸਮੇਂ ਵੋਟਾਂ ਮੰਗਣ ਵੀ ਨਹੀਂ। ਇੱਕ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਨਾਲ ਦੇ ਪਿੰਡ ਪ੍ਰਿਅੰਕਾ ਆਈ ਸੀ, ਉਸ ਤੋਂ ਕੁਝ ਆਸ ਹੋ ਸਕਦੀ ਹੈ। ਕੁੱਲ ਮਿਲਾ ਕੇ ਸੋਨੀਆ ਗਾਂਧੀ ਦੇ ਗੋਦ ਲਏ ਪਿੰਡ ਉੜਵਾ 'ਚ ਲੋਕ ਉਸ ਤੋਂ ਲੈ ਕੇ ਪ੍ਰਸ਼ਾਸਨ ਤੱਕ ਤੋਂ ਦੁਖੀ ਨਜ਼ਰ ਆਏ। ਪ੍ਰਿਅੰਕਾ ਨੂੰ ਇੱਕ ਵਾਰ ਉਸ ਪਿੰਡ 'ਚ ਜਾ ਕੇ ਪਿੰਡ ਵਾਲਿਆਂ ਨਾਲ ਜ਼ਰੂਰ ਗੱਲ ਕਰਨੀ ਚਾਹੀਦੀ ਹੈ।
ਗੱਲ ਤਾਂ ਰਾਇਬਰੇਲੀ ਅਤੇ ਅਮੇਠੀ ਦੇ ਸਥਾਨਕ ਪੱਤਰਕਾਰਾਂ ਨਾਲ ਵੀ ਕਰਨੀ ਚਾਹੀਦੀ ਹੈ। ਪ੍ਰਿਅੰਕਾ ਨੂੰ ਤੇ ਰਾਹੁਲ ਗਾਂਧੀ ਨੂੰ ਵੀ ਇਨ੍ਹਾਂ ਪੱਤਰਕਾਰਾਂ ਦਾ ਕਹਿਣਾ ਹੈ ਕਿ ਉਹ ਸਥਾਨਕ ਕਾਂਗਰਸੀ ਨੇਤਾਵਾਂ ਨੂੰ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਾਲ ‘ਆਫ ਦਿ ਰਿਕਾਰਡ' ਗੱਲ ਕਰਨਾ ਚਾਹੁੰਦੇ ਹਨ ਪਰ ਇਹ ਮੌਕਾ ਕਦੇ ਨਹੀਂ ਮਿਲਿਆ। ਪੱਤਰਕਾਰ ਦੱਸਦੇ ਹਨ ਕਿ ਦੋਵਾਂ ਸੀਟਾਂ ਉੱਤੇ ਦੋਵੇਂ ਪਾਰਲੀਮੈਂਟ ਮੈਂਬਰਾਂ (ਸੋਨੀਆ ਅਤੇ ਰਾਹੁਲ) ਦੇ ਸਥਾਨਕ ਨੁਮਾਇੰਦੇ ਸੱਚਾਈ ਦੱਸਦੇ ਹੀ ਨਹੀਂ। ਅਜਿਹਾ ਨਹੀਂ ਕਿ ਦੋਵੇਂ ਨੇਤਾ ਕੇਂਦਰ ਤੋਂ ਪ੍ਰੋਜੈਕਟ ਇਥੇ ਲੈ ਕੇ ਨਹੀਂ ਆਏ, ਪਰ ਉਨ੍ਹਾਂ ਪ੍ਰੋਜੈਕਟਾਂ ਦਾ ਕੰਮ ਕਿਸ ਚਾਲ ਨਾਲ ਚੱਲ ਰਿਹਾ ਹੈ, ਰੁਕਾਵਟਾਂ ਕਿਵੇਂ ਦੂਰ ਕੀਤੀਆਂ ਜਾ ਸਕਦੀਆਂ ਹਨ, ਅਗਲੀਆਂ ਕਿਸ਼ਤਾਂ ਨਾ ਆਉਣ ਨਲ ਕੰਮ ਕਿਵੇਂ ਅਟਕ ਰਿਹਾ ਹੈ ਤੇ ਪ੍ਰੋਜੈਕਟ ਦੇ ਸ਼ੁਰੁੂ ਹੋਣ ਤੋਂ ਬਾਅਦ ਉਸ ਦੇ ਸੰਚਾਲਨ 'ਚ ਕੀ-ਕੀ ਖਾਮੀਆਂ ਪੇਸ਼ ਆ ਰਹੀਆਂ ਹਨ, ਇਨ੍ਹਾਂ ਗੱਲਾਂ ਦੀ ਜਾਣਕਾਰੀ ਨਾ ਸੋਨੀਆ ਨੂੰ ਦਿੱਤੀ ਗਈ ਹੈ ਅਤੇ ਨਾ ਰਾਹੁਲ ਗਾਂਧੀ ਨੂੰ। ਇਥੋਂ ਤੱਕ ਕਿ ਪ੍ਰਿਅੰਕਾ ਤੱਕ ਨੂੰ ਸਥਾਨਕ ਨੇਤਾਵਾਂ ਦੀ ਚੌਕੜੀ ਘੇਰੀ ਰੱਖਦੀ ਹੈ, ਜੋ ਉਸ ਨੂੰ ਭਰੋਸਾ ਦਿੰਦੀ ਹੈ ਕਿ ਸਭ ਕੁਝ ਠੀਕ-ਠਾਕ ਚੱਲ ਰਿਹਾ ਹੈ, ਜਨਤਾ ਬਹੁਤ ਖੁਸ਼ ਹੈ ਅਤੇ ਪ੍ਰੋਜੈਕਟਾਂ ਦਾ ਲਾਭ ਆਮ ਜਨਤਾ ਭਰਪੂਰ ਉਠਾ ਰਹੀ ਹੈ।
ਪੱਤਰਕਾਰ ਰਾਇਬਰੇਲੀ ਦੀ ਆਈ ਟੀ ਆਈ ਦੀ ਮਿਸਾਲ ਦਿੰਦੇ ਹਨ, ਜੋ ਇੱਕ ਸਮੇਂ ਆਪਣੇ ਸਮੇਂ ਤੋਂ ਬੜੀ ਅੱਗੇ ਹੁੰਦੀ ਸੀ, ਪੰਜ ਸਿਤਾਰਾ ਹੋਟਲ ਵਾਂਗ ਹਰ ਤਰ੍ਹਾਂ ਦੀਆਂ ਸਹੂਲਤਾਂ ਨਾਲ ਲੈਸ, ਪਰ ਅੱਜ ਆਈ ਟੀ ਆਈ ਖਸਤਾ ਹਾਲਤ 'ਚ ਹੈ। ਪੱਤਰਕਾਰ ਕਹਿੰਦੇ ਹਨ ਕਿ ਸੋਨੀਆ ਗਾਂਧੀ ਨੂੰ ਪਤਾ ਹੀ ਨਹੀਂ ਹੋਣਾ ਕਿ ਜ਼ੋਰ-ਸ਼ੋਰ ਨਾਲ ਸ਼ੁਰੂ ਕੀਤੀ ਗਈ ਆਈ ਟੀ ਆਈ ਕਿਸ ਹਾਲ ਵਿੱਚ ਹੈ। ਇਸੇ ਤਰ੍ਹਾਂ ਰੇਲ ਡੱਬਿਆਂ ਦਾ ਕਾਰਖਾਨਾ ਕਈ ਸਾਲ ਪਹਿਲਾਂ ਲੱਗਾ, ਪਰ ਡੱਬੇ ਬਣਨੇ ਸ਼ੁਰੂੁ ਨਹੀਂ ਹੋਏ ਅਤੇ ਸੋਨੀਆ ਗਾਂਧੀ ਨੂੰ ਇਥੇ ਵੀ ਹਨੇਰੇ 'ਚ ਰੱਖਿਆ ਗਿਆ। ਹਾਲ ਹੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੱਬਿਆਂ ਦੇ ਨਿਰਮਾਣ ਦੀ ਨੀਂਹ ਰੱਖੀ ਅਤੇ ਸੋਨੀਆ ਗਾਂਧੀ 'ਤੇ ਵਿਅੰਗ ਕੀਤਾ ਕਿ ਕਿਵੇਂ ਰੇਲ ਡੱਬਿਆਂ ਦੀ ਫੈਕਟਰੀ ਵਿੱਚ ਪੰਜਾਬ ਤੋਂ ਬਣੇ ਬਣਾਏ ਡੱਬੇ ਲਿਆ ਕੇ ਰੱਖੇ ਜਾਂਦੇ ਸਨ ਅਤੇ ਜਿਨ੍ਹਾਂ ਨੂੰ ਇਥੇ ਬਣੇ ਦਿਖਾ ਦਿੱਤਾ ਜਾਂਦਾ ਸੀ।
ਇਹ ਸੱਚਾਈ ਸੋਨੀਆ ਤੇ ਰਾਹੁਲ ਇਸ ਲਈ ਨਹੀਂ ਜਾਣ ਸਕੇ ਕਿ ਏਥੋਂ ਦੀ ਜਨਤਾ ਹਰ ਵਾਰ ਇਨ੍ਹਾਂ ਨੂੰ ਜਿਤਵਾ ਦਿੰਦੀ ਸੀ। ਉੜਵਾ ਪਿੰਡ ਵਿੱਚ ਸੋਨੀਆ ਦੀ ਆਲੋਚਨਾ ਕਰਨ ਵਾਲੇ ਕਹਿ ਰਹੇ ਸਨ, ਜਿੱਤੇਗੀ ਤਾਂ ਸੋਨੀਆ ਗਾਂਧੀ ਜਾਂ ਫਿਰ ਪ੍ਰਿਅੰਕਾ ਗਾਂਧੀ (ਜੇ ਉਹ ਚੋਣ ਲੜਦੀਆਂ ਹਨ ਤਾਂ)। ਇਥੋਂ ਤੱਕ ਕਿ ਨੇੜੇ ਦੇ ਪਿੰਡ 'ਚ ਪ੍ਰਧਾਨ ਮੰਤਰੀ ਆਵਾਸ਼ ਯੋਜਨਾ ਦੇ ਤਹਿਤ ਆਪਣਾ ਪੱਕਾ ਘਰ ਬਣਵਾ ਰਹੇ ਜੋੜੇ ਦਾ ਵੀ ਕਹਿਣਾ ਸੀ ਕਿ ਇਸ ਵਾਰ ਉਨ੍ਹਾਂ ਦੋਵਾਂ ਦੀ ਵੋਟ ਮੋਦੀ ਨੂੰ ਮਿਲੇਗੀ, ਪਰ ਚੋਣ ਸੋਨੀਆ ਨੇ ਜਿੱਤਣੀ ਹੈ। ਜਿੱਤ ਦਾ ਇਹ ਭਰੋਸਾ ਰਾਇਬਰੇਲੀ ਤੇ ਅਮੇਠੀ ਦੀ ਜਨਤਾ ਤੋਂ ਸੋਨੀਆ ਤੇ ਰਾਹੁਲ ਦੀ ਦੂਰੀ ਵਧਾ ਰਿਹਾ ਹੈ। ਇਸ ਗੱਲ ਨੂੰ ਪ੍ਰਿਅੰਕਾ ਜਿੰਨੀ ਜਲਦੀ ਸਮਝ ਲਵੇ, ਓਨਾ ਹੀ ਫਾਇਦਾ ਕਾਂਗਰਸ ਨੂੰ ਹੋ ਸਕਦਾ ਹੈ।
ਰਾਜਨੀਤੀ ਤੇਜ਼ੀ ਨਾਲ ਬਦਲ ਰਹੀ ਹੈ। ਮੋਦੀ ਅਤੇ ਅਮਿਤ ਸ਼ਾਹ ਨੇ ਕੰਮਕਾਜ ਦੀ ਸ਼ੈਲੀ ਨੂੰ ਬਹੁਤ ਬਦਲਿਆ ਹੈ। ਰੋਜ਼ ਨਵੀਂ ਜਗ੍ਹਾ ਜਾ ਕੇ ਕੁਝ ਨਵਾਂ ਕਰਨਾ ਹੈ ਜਾਂ ਪੁਰਾਣੇ ਨੂੰ ਇਸ ਤਰ੍ਹਾਂ ਦੁਹਰਾਉਣਾ ਹੈ ਕਿ ਨਵੇਂ ਵਰਗਾ ਲੱਗੇ। ਇਸ ਗੱਲ ਨੂੰ ਸਮਝਣ ਵਿੱਚ ਰਾਹੁਲ ਨੂੰ ਚਾਰ ਸਾਲ ਲੱਗ ਗਏ। ਜਦੋਂ ਸਮਝੇ ਤਾਂ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਜਿੱਤੇ ਵੀ। ਇਸ ਸਿਲਸਿਲੇ ਨੂੰ ਪ੍ਰਿਅੰਕਾ ਗਾਂਧੀ ਨੂੰ ਅੱਗੇ ਲਿਜਾਣ ਦੀ ਲੋੜ ਪਵੇਗੀ। ਇਸ ਦੇ ਲਈ ਸਥਾਨਕ ਕਾਂਗਰਸੀ ਵਰਕਰਾਂ ਦੇ ਨਾਲ-ਨਾਲ ਸਥਾਨਕ ਜਨਤਾ ਦੇ ਵਿਸ਼ਵਾਸ ਨੂੰ ਜਿੱਤਣਾ ਹੋਵੇਗਾ। ਇਸ ਦੀ ਸ਼ੁਰੂਆਤ ਪ੍ਰਿਅੰਕਾ ਗਾਂਧੀ ਭਾਵੇਂ ਰਾਇਬਰੇਲੀ ਦੇ ਉਸ ਉੜਵਾ ਪਿੰਡ ਤੋਂ ਕਰ ਸਕਦੀ ਹੈ, ਜਿਸ ਨੰ ਉਸ ਦੀ ਮਾਂ ਸੋਨੀਆ ਗਾਂਧੀ ਨੇ ਗੋਦ ਲਿਆ ਸੀ। ਇਸ ਪਿੱਛੋਂ ਰਾਇਬਰੇਲੀ ਦੇ ਸਥਾਨਕ ਪੱਤਰਕਾਰਾਂ ਨੂੰ ਮਿਲਣਾ ਹੋਵੇਗਾ। ਜਾਤ, ਮਜ਼੍ਹਬ ਦੇ ਨਾਂਅ 'ਤੇ ਰਾਜਨੀਤੀ, ਵਿਕਾਸ ਬਨਾਮ ਦੋਸ਼ਾਂ ਦੇ ਨਾਂਅ 'ਤੇ ਰਾਜਨੀਤੀ, ਇੰਦਰਾ ਗਾਂਧੀ ਨਾਲ ਸ਼ਕਲ ਮਿਲਣ ਦੇ ਨਾਂਅ 'ਤੇ ਰਾਜਨੀਤੀ, ਪਤੀ ਵਾਢਰਾ ਉਤੇ ਲੱਗ ਰਹੇ ਦੋਸ਼ਾਂ ਅਤੇ ਜਾਂਚ ਦੇ ਨਾਂਅ 'ਤੇ ਰਾਜਨੀਤੀ ਤੇ ਧਰਮ ਨਿਰਪੱਖਤਾ ਬਨਾਮ ਦੇਸ਼ ਤੋੜਨ ਦੇ ਨਾਂਅ 'ਤੇ ਰਾਜਨੀਤੀ ਤਾਂ ਹੁੰਦੀ ਹੀ ਰਹੇਗੀ, ਪਰ ਪਹਿਲਾਂ ਉਸ ਔਰਤਾਂ ਨੂੰ ਮਿਲੋ, ਜਿਸ ਨੂੰ ਮਲਾਲ ਹੈ ਕਿ ਸੋਨੀਆ ਗਾਂਧੀ ਨੇ ਜਿਸ ਪਿੰਡ ਨੂੰ ਗੋਦ ਲਿਆ ਸੀ, ਉਸ ਨੂੰ ਗੋਦ 'ਚੋਂ ਕਿਉਂ ਉਤਰਾ ਦਿੱਤਾ?

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’