Welcome to Canadian Punjabi Post
Follow us on

19

March 2019
ਟੋਰਾਂਟੋ/ਜੀਟੀਏ

ਪੈਨੋਰਮਾ ਇੰਡੀਆ ਵੱਲੋਂ ਧੂਮਧਾਮ ਨਾਲ ਮਨਾਏ ਗਏ ਭਾਰਤ ਦੇ 70ਵੇਂ ਗਣਤੰਤਰ ਦਿਵਸ ਦੇ ਜਸ਼ਨ

February 14, 2019 08:24 AM

ਟੋਰਾਂਟੋ ਵਿੱਚ ਪੈਨੋਰਮਾ ਇੰਡੀਆ ਵੱਲੋਂ 10 ਫਰਵਰੀ ਨੂੰ ਟੋਰਾਂਟੋ ਵਿੱਚ ਭਾਰਤ ਦੇ ਕਾਉਂਸਲੇਟ ਜਨਰਲ ਦੇ ਸਹਿਯੋਗ ਨਾਲ ਭਾਰਤ ਦੇ 70ਵੇਂ ਗਣਤੰਤਰ ਦਿਵਸ ਦੇ ਜਸ਼ਨ ਮਨਾਏ ਗਏ। ਇਸ ਸਮਾਰੋਹ ਵਿੱਚ 5000 ਤੋਂ ਵੀ ਵੱਧ ਲੋਕਾਂ ਨੇ ਸਿ਼ਰਕਤ ਕੀਤੀ। ਇਸ ਦੌਰਾਨ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ, ਲੋਕ ਨਾਚ, ਬੱਚਿਆਂ ਲਈ ਡਰਾਇੰਗ ਮੁਕਾਬਲੇ ਤੇ ਪੈਨੋਰਮਾ ਇੰਡੀਆ ਆਈਡਲ ਦੇ ਗ੍ਰੈਂਡ ਫਿਨਾਲੇ ਦਾ ਆਯੋਜਨ ਕੀਤਾ ਗਿਆ।


ਇਸ ਮੌਕੇ ਕਾਉਂਸਲ ਜਨਰਲ ਦਿਨੇਸ਼ ਭਾਟੀਆ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਕਾਉਂਸਲੇਟ ਵੱਲੋਂ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ, ਜਿਨ੍ਹਾਂ ਵਿੱਚ ਓਪਨ ਹਾਊਸ, ਉਸੇ ਦਿਨ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਭਾਰਤ ਵਿੱਚ ਨਿਵੇਸ਼ ਨੂੰ ਹੱਲਾਸ਼ੇਰੀ ਦੇਣ ਲਈ ਵਿੱਤੀ ਖੇਤਰ ਵਿੱਚ ਕੀਤੀਆਂ ਜਾਣ ਵਾਲੀਆਂ ਕਈ ਕੋਸਿ਼ਸ਼ਾਂ ਸ਼ਾਮਲ ਹਨ, ਉੱਤੇ ਚਾਨਣਾ ਪਾਇਆ।


ਉਨ੍ਹਾਂ ਵਾਰਾਨਸੀ ਵਿੱਚ ਹੋਏ ਪਰਵਾਸੀ ਭਾਰਤੀ ਦਿਵਸ 2019 ਮੌਤੇ ਪਰਵਾਸੀ ਭਾਰਤੀ ਦਿਵਸ ਨਾਲ ਸਨਮਾਨਿਤ ਰਮੇਸ਼ ਚੋਟਾਏ ਦਾ ਸਨਮਾਨ ਕੀਤਾ ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਇੱਕ ਸਫਲ ਕਾਰੋਬਾਰੀ ਵਜੋਂ ਉਨ੍ਹਾਂ ਦੇ ਕੀਤੇ ਕੰਮ ਬਾਰੇ ਦੱਸਿਆ ਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਪੈਨੋਰਮਾ ਇੰਡੀਆ ਦੇ ਬੋਰਡ ਨੂੰ ਗਣਤੰਤਰ ਦਿਵਸ ਦੇ ਜਸ਼ਨਾਂ ਨੂੰ ਸਫਲ ਬਣਾਉਣ ਲਈ ਸਨਮਾਨਿਤ ਕੀਤਾ। ਇਸ ਦੌਰਾਨ ਫੈਡਰਲ ਤੇ ਪ੍ਰੋਵਿੰਸ਼ੀਅਲ ਪੱਧਰ ਦੇ ਕਈ ਸਿਆਸੀ ਆਗੂਆਂ, ਜਿਨ੍ਹਾਂ ਵਿੱਚ ਸਾਇੰਸ ਤੇ ਸਪੋਰਟ ਮੰਤਰੀ ਕਰਸਟੀ ਡੰਕਨ, ਐਮਪੀ ਰਮੇਸ਼ ਸੰਘਾ, ਐਮਪੀ ਰੂਬੀ ਸਹੋਤਾ, ਐਮਪੀਪੀ ਅਮਰਜੋਤ ਸੰਧੂ, ਐਮਪੀਪੀ ਦੀਪਕ ਆਨੰਦ, ਐਮਪੀਪੀ ਨੀਨਾ ਟਾਂਗਰੀ, ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਤੇ ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਸ਼ਾਮਲ ਸਨ, ਨੇ ਸਿ਼ਰਕਤ ਕੀਤੀ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ
ਬਰੈਂਪਟਨ ਸਾਊਥ ਤੋਂ ਨੌਮੀਨੇਸ਼ਨ 6 ਅਪਰੈਲ ਨੂੰ, ਹਰਦੀਪ ਗਰੇਵਾਲ ਵੱਲੋਂ ਤਿਆਰੀਆਂ ਜੋਰਾਂ ਉੱਤੇ
ਪੰਜਾਬੀ ਪੋਸਟ ਮਾਰਕੀਟਿੰਗ ਟੀਮ ਦੇ ਰੂਹ-ਏ-ਰਵਾਂ ਸਰਦਾਰ ਹਰਬੇਲ ਸਿੰਘ ਨਾਗਪਾਲ ਦਾ ਅਚਾਨਕ ਦਿਹਾਂਤ
ਨਵੇਂ ਟੀ ਵੀ ਸ਼ੋਅ ‘ਸਾਊਥ ਏਸ਼ੀਅਨ ਟਰੱਕਿੰਗ’ਦਾ ਆਗਾਜ਼
ਬਰੈਂਪਟਨ ਸਾਊਥ ਕੰਜ਼ਰਵੇਟਿਵ ਨੌਮੀਨੇਸ਼ਨ: ਭਾਈਚਾਰੇ ਦੇ ਹਿੱਤ ਨੂੰ ਮੁੱਖ ਰੱਖਦਿਆਂ ਮਨਮੋਹਨ ਖਰੌੜ ਨੇ ਲਿਆ ਨਾਮ ਵਾਪਸ
ਟਾਈਗਰ ਜੀਤ ਸਿੰਘ ਫਾਊਂਡੇਸ਼ਨ ਨੇ ਹਾਲਟਨ ਦੇ ਸਕੂਲਾਂ ਨੂੰ ਦਾਨ ਕੀਤੇ 28,000 ਡਾਲਰ
ਸੋ਼ਕ ਸਮਾਚਾਰ: ਸ. ਬਲਵਿੰਦਰ ਸਿੰਘ ਪਨੈਚ ਸਵਰਗਵਾਸ
ਸੱਤਵੀਂ ਇੰਸਪੀਰੇਸ਼ਨਲ ਸਟੈੱਪਸ-2019: ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਨੇ ਕਈ ਅਦਾਰਿਆਂ ਨਾਲ ਕੀਤੀ ਮੀਟਿੰਗ
ਓ. ਕੇ. ਡੀ ਫੀਲਡ ਹਾਕੀ ਕਲੱਬ ਨੇ ਬਿੱਘ ਐਪਲ ਟੂਰਨਾਂਮੈਂਟ `ਚ ਜਿੱਤਿਆ ਗੋਲਡ ਮੈਡਲ