Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਟੋਰਾਂਟੋ/ਜੀਟੀਏ

ਅਮਰ ਕਰਮਾ ਦੇ 9ਵੇਂ ਸਾਲਾਨਾ ‘ਗਿਵ ਏ ਹਾਰਟ’ ਗਾਲਾ ਵਿਚ ਉੱਭਰੇ ਨਵੀਂ ਪੀੜੀ ਦੇ ਬੁਲਾਰੇ

February 12, 2019 08:26 AM

(ਬ੍ਰੈਪਟਨ, ਸੁਰਜੀਤ ਕੌਰ)ਅਮਰ ਕਰਮਾ ਹੈਲਥ ਐਂਡ ਵੈੱਲਨੈੱਸ ਅਵੇਅਰਨੈੱਸ ਨੈੱਟਵਰਕ ਵਲੋਂ ਨੌਂਵਾਂ ਸਾਲਾਨਾ ਗਿਵ ਏ ਹਾਰਟ ਗਾਲਾ 2 ਫਰਵਰੀ, 2019 ਨੂੰ ਵਰਸਾਇਲਜ਼ ਕਨਵੈਂਸ਼ਨ ਸੈਂਟਰ, ਮਿਸੀਸਾਗਾ ਵਿਖੇ ਮਨਾਇਆ ਗਿਆ। ਦਰਜਨਾਂ ਵਲੰਟੀਅਰਾਂ ਦੀ ਅਣਥੱਕ ਮਿਹਨਤ ਸਦਕਾ ਇਸ ਈਵੈਂਟ ਵਿਚ ਸੈਂਕੜੇ ਲੋਕ ਸ਼ਾਮਿਲ ਹੋ ਕੇ ਪਰੰਪਰਿਕ ‘ਵੈਲਨਟਾਈਨ ਡੇਅ’ ਨੂੰ ਇਕ ਵਿਸ਼ੇਸ਼ ਸਾਰਥਕਤਾ ਪਰਦਾਨ ਕਰਦੇ ਹਨ।
ਅਮਰ ਕਰਮਾ ਵਲੋਂ ਸਥਾਪਿਤ ਇਸ ਈਵੇਂਟ ਵਿਚ ਹਰ ਵਰ੍ਹੇ ਬਹੁਤ ਸਾਰੇ ਲੋਕਾਂ ਦੇ ਇਕੱਠ ਵਿਚਕਾਰ ਸਾਊਥ ਏਸ਼ੀਅਨ ਭਾਈਚਾਰੇ ਵਿਚ ਅੰਗ ਦਾਨ ਪ੍ਰਤੀ ਸ਼ੰਕਾਂਵਾਂ ਅਤੇ ਪਰੰਪਰਿਕ ਭੁਲੇਖਿਆਂ ਨੂੰ ਦੂਰ ਕਰਕੇ ਇਸ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ ਤਾਂ ਕਿ ਲੋਕ ਇਹ ਅਹਿਦ ਕਰਨ ਕਿ ਉਹ ਆਪਣੇ ਨਵਜਨਮੇ ਬੱਚੇ ਦੇ ਨਾੜੂ ਦਾ ਖੂਨ, ਆਪਣੇ ਵਾਲ ਅਤੇ ਜਿੱਥੇ ਸੰਭਵ ਹੋ ਸਕੇ ਆਪਣਾ ਖੂਨ ਦਾਨ ਕਰਨਗੇ ਅਤੇ ਜਿੱਥੋਂ ਤੱਕ ਹੋ ਸਕੇ ਮਾਨਸਿਕ ਰੋਗਾਂ ਅਤੇ ਆਪਣੀ ਕਮਿਉਨਿਟੀ ਵਿਚ ਫੈਲੇ ਨਸ਼ਿਆਂ ਨੂੰ ਰੋਕਣ ਦਾ ਸੁਨੇਹਾ ਦੇ ਕੇ ਪਿਆਰ ਵਰਗੇ ਮਹਾਨ ਜਜ਼ਬੇ ਨੂੰ ਪ੍ਰਫੁਲੱਤ ਕਰਨਗੇ।
ਇਸ ਵਰ੍ਹੇ ਚਾਰ ਸਾਲਾਂ ਤੋਂ ਲੈ ਕੇ ਵੱਖ ਵੱਖ ਉਮਰ ਅਤੇ ਤਜਰਬੇ ਦੇ ਬੁਲਾਰਿਆਂ ਨੇ ਅੰਗ ਦਾਨ ਪ੍ਰਤੀ ਆਪਣਾ ਪੱਖ ਪੂਰਦਿਆਂ ਆਪਣੇ ਆਪਣੇ ਮਨਭਾਉਂਦੇ ਵਿਸ਼ੇ ਤੇ ਸਪੀਚਾਂ ਦਿੱਤੀਆਂ । ਰਾਧਿਕਾ ਗੋਇਲ ਅਤੇ ਗੁਰਵਿੰਦਰ “ਹੈਰੀ” ਪਾਬਲਾ ਨੇ ਪਰਿਵਾਰ ਉੱਤੇ ਨਸ਼ਿਆਂ ਦੇ ਪ੍ਰਭਾਵਾਂ ਬਾਰੇ ਗੱਲ ਕੀਤੀ। ਨੀਲਮ ਅਤੇ ਸੈਮ ਵਧਵਾ ਨੇ ਆਪਣੇ ਨੌਜਵਾਨ ਪੁੱਤਰ ਲਈ ਗੁਰਦਾ ਦਾਨ ਦੀ ਲੋੜ ਲਈ ਅਪੀਲ ਕੀਤੀ। ਰੀਆ ਮਲਿਕ ਅਤੇ ਸ਼ਰੇਅ ਦੂਆ ਨੇ ਡਿਸੇਬਲ ਲੋਕਾਂ ਲਈ ਅਕਸੈਸੇਬਿਲਿਟੀ ਦੇ ਮੁੱਦੇ ਨੂੰ ਉਠਾਇਆ ਜਦੋਂ ਕਿ ਅਮਨਪ੍ਰੀਤ ਨੇ ਵਧੀਆ ਮਾਨਸਿਕ ਸਿਹਤ ਦੀ ਪ੍ਰੌੜਤਾ ਕੀਤੀ। ਅਸ਼ਵੀਨ ਜੋਸ਼ਨ ਨੇ ਮਾਨਸਿਕ ਤਨਾਵ ਅਤੇ ਅਸ਼ਮਿਤ ਖੁਰਾਨਾ ਨੇ ਬੁਲਿੰਗ ਦੇ ਸਿੱਟਿਆਂ ਬਾਰੇ ਦੱਸਿਆ। ਕਾਇਆ ਗਿੱਲ ਨੇ ਨਾੜੂਦਾਨ ਦੀ ਵਕਾਲਤ ਕਰਦਿਆਂ ਇਸ ਵਿਸ਼ੇ ਤੇ ਇਕ ਸਕਿਟ ਪੇਸ਼ ਕੀਤੀ । ਅਦਿੱਤਿਆ ਗੋਇਲ ਨੇ ਖੂਨ ਦਾਨ ਅਤੇ ਗੌਰਵ ਸਿੰਘ ਮਰੋਕ ਨੇ ਅੱਖਾਂ ਦਾਨ ਦੀ ਵਿਸ਼ੇਸ਼ਤਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਸਮਾਗਮ ਵਿਚ ਜਗਵੀਰ ਸਰੋਇਆ ਨੂੰ ‘ਵਲੰਟੀਅਰ ਆਫ ਦਾ ਈਅਰ’ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ; ਜਿਸਨੇ ਆਪਣਾ ਬਹੁਤ ਸਾਰਾ ਸਮਾਂ ਇਸ ਸੰਸਥਾ ਵਿਚ ਵਿਭਿੰਨ ਪ੍ਰਕਾਰ ਦੇ ਕੰਮਾਂ ਲਈ ਸਮਰਪਿਤ ਕੀਤਾ ਅਤੇ ਟੀਮ ਦੇ ਹਰ ਵਲੰਟੀਅਰ ਦੀ ਸਹਾਇਤਾ ਲਈ ਹਰ ਵੇਲੇ ਤਤਪਰਤਾ ਵਿਖਾਈ। ਸ਼ੀਲਾ ਸੈਮੀ, ਸ਼ੇਅ ਚੀਮਾ, ਮਨਜੋਤ ਸਿੰਘ ਅਤੇ ਕਿਰਤਪਾਲ ਸਿੰਘ ਨੂੰ ਵੀ ਅਮਰ ਕਰਮਾ ਪ੍ਰਤੀ ਉਨ੍ਹਾਂ ਦੀ ਲਗਨ ਅਤੇ ਸਦਭਾਵਨਾ ਕਰਕੇ ਸਨਮਾਨਿਆ ਗਿਆ। ਇਸ ਈਵੇਂਟ ਵਿਚ ਸਿਹਤ ਨਾਲ ਸੰਬੰਧਿਤ ਹੋਰ ਅਦਾਰਿਆਂ ਨੇ ਵੀ ਸ਼ਿਰਕਤ ਕਰਕੇ ਅਮਰ ਕਰਮਾਂ ਵਲੋਂ ਕੀਤੇ ਜਾਂਦੇ ਉੱਦਮਾਂ ਦੀ ਘੋਰ ਸ਼ਲਾਘਾ ਕੀਤੀ।
ਇਸ ਸਾਲ ਇਕ ਵਾਰ ਫੇਰ ‘ਸਪੈਸ਼ਲ ਸਿਕਸਟੀਨ ਸੈਗਮੈਂਟ’ ਵਿਚ ਬੱਚਿਆਂ ਨੇ ਆਪਣੇ ਸੋਲ੍ਹਵੇਂ ਜਨਮਦਿਨ ਤੇ ਅੰਗਦਾਨ ਅਤੇ ਟਿਸ਼ੂਵਾਨ ਕਰਣ ਲਈ ਰਜਿਟਰ ਕਰਨ ਅਤੇ ਭਵਿਖ ਵਿਚ ਸੋਲ੍ਹਾਂ ਸਾਲਾਂ ਦੇ ਹੋਣ ਵਾਲੇ ਨੌਜਵਾਨਾਂ ਨੂੰ ਪ੍ਰੇਰਨਾ ਦੇਣ ਦਾ ਵਾਅਦਾ ਕੀਤਾ। ਇਲੈਨਾ ਦੁਆਰਾ ਬਣਾਈਆਂ ਗਈਆਂ ਪੇਂਟਿੰਗਾਂ ਦਾ ਪ੍ਰਦਰਸ਼ਨ ਅਤੇ ਵਿਕਰੀ ਕੀਤੀ ਗਈ ਜਿਸਨੇ ਆਪਣੇ ਮੁਨਾਫੇ ਨੂੰ ਅਮਰ ਕਰਮਾ ਨੂੰ ਦਾਨ ਕਰ ਦਿੱਤਾ।
ਇਸ ਗਾਲਾ ਵਿਚ ਜੀ ਟੀ ਏ ਦੇ ਬਹੁਤ ਸਾਰੇ ਉੱਚ ਅਧਿਕਾਰੀਆਂ ਨੇ ਸ਼ਿਰਕਤ ਕੀਤੀ । ਐਮ ਪੀ ਰੂਬੀ ਸਹੋਤਾ ਨੇ ਅਮਰ ਕਰਮਾ ਨੂੰ ਕੈਨੇਡਾ ਦੇ ਸਰਕਾਰੀ ਸ਼ਲਾਘਾ ਪੱਤਰ ਨਾਲ ਨਿਵਾਜਿਆ ਜਦੋਂ ਕਿ ਐਮ ਪੀ ਪੀ ਦੀਪਕ ਆਨੰਦ ਪ੍ਰੀਮੀਅਰ ਡੱਗ ਫੋਰਡ ਵਲੋਂ ਸ਼ੁਭ ਇੱਛਾਵਾਂ ਦਾ ਸੰਦੇਸ਼ ਦੇਣ ਆਏ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਇਸ ਸੰਸਥਾ ਦੀ ਫਾਊਂਡਰ ਲਵੀਨ ਗਿੱਲ ਅਤੇ ਉਸਦੀ ਟੀਮ ਵਲੋਂ ਸਮਾਜ ਲਈ ਕੀਤੇ ਜਾ ਰਹੇ ਇਨ੍ਹਾਂ ਸਾਰਥਕ ਉੱਦਮਾਂ ਦੀ ਸ਼ਲਾਘਾ ਕੀਤੀ । ਸਿਟੀ ਕਾਂਉਂਸਲਰ ਹਰਕੀਰਤ ਸਿੰਘ ਨੇ ਇਸ ਸਮਾਗਮ ਵਿਚ ਵਿਸ਼ੇਸ਼ ਹਾਜ਼ਰੀ ਲਗਵਾਈ। ਹਰਮਨ ਪਿਆਰੇ ਨੌਜਵਾਨ ਰੈਪਰ ਫਤਿਹ ਡੌ ਨੇ ਇਸ ਸਮਾਗਮ ਵਿਚ ਵਿਸ਼ੇਸ਼ ਸ਼ਿਰਕਤ ਕੀਤੀ।
ਇਸ ਗਾਲਾ ਦੌਰਾਨ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਜਿਵੇਂ ਕਿ ਸਾਲਸਾ, ਭੰਗੜਾ, ਬਾਲਰੂਮ ਡਾਂਸ ਦੇ ਨਾਲ ਨਾਲ ਹੋਰ ਬਹੁਤ ਸਾਰਾ ਮਨੋਰੰਜਨ ਸ਼ਾਮਿਲ ਕੀਤਾ ਗਿਆ, ਰੈਫ਼ਲ ਕੱਢੇ ਗਏ, ਡਿਨਰ ਤੋਂ ਉਪਰੰਤ ਲੋਕ ਰੱਜ ਕੇ ਨੱਚੇ। ਇਹ ਸੰਸਥਾ ਭਵਿੱਖ ਵਿਚ ਵੀ ਸਮਾਜ ਭਲਾਈ ਲਈ ਅਜਿਹੇ ਉੱਦਮ ਜਾਰੀ ਰੱਖਣ ਲਈ ਵਚਨਵੱਧ ਹੈ। ਵਧੇਰੇ ਜਾਣਕਾਰੀ ਤੁਸੀ amarkarma.org `ਤੇ ਵੇਖ ਸਕਦੇ ਹੋ ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ