Welcome to Canadian Punjabi Post
Follow us on

19

April 2019
ਕੈਨੇਡਾ

ਓਨਟਾਰੀਓ ਪੁਲਿਸ ਨੇ 43 ਲੋਕਾਂ ਨੂੰ ਆਧੁਨਿਕ ਜ਼ਮਾਨੇ ਦੀ ਗੁਲਾਮੀ ਤੋਂ ਬਚਾਇਆ

February 12, 2019 08:24 AM

ਓਨਟਾਰੀਓ, 11 ਫਰਵਰੀ (ਪੋਸਟ ਬਿਊਰੋ) : ਓਨਟਾਰੀਓ ਪੁਲਿਸ ਨੇ 43 ਲੋਕਾਂ ਨੂੰ ਛੁਡਾ ਕੇ ਆਧੁਨਿਕ ਜ਼ਮਾਨੇ ਦੀ ਗੁਲਾਮੀ ਤੋਂ ਬਚਾਇਆ ਹੈ। ਇਹ ਮਨੁੱਖੀ ਸਮਗਲਿੰਗ ਦਾ ਮਾਮਲਾ ਵੀ ਦੱਸਿਆ ਜਾ ਰਿਹਾ ਹੈ।
ਸੋਮਵਾਰ ਨੂੰ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਐਲਾਨ ਕੀਤਾ ਕਿ ਜਾਂਚ ਦੌਰਾਨ ਪਾਇਆ ਗਿਆ ਕਿ 43 ਲੋਕਾਂ ਨੂੰ ਇਸ ਵਾਅਦੇ ਨਾਲ ਕੈਨੇਡਾ ਲਿਆਂਦਾ ਗਿਆ ਕਿ ਉਨ੍ਹਾਂ ਨੂੰ ਵਰਕ ਵੀਜਾ ਦਿਵਾਇਆ ਜਾਵੇਗਾ ਤੇ ਪਰਮਾਨੈਂਟ ਰੈਜੀਡੈਂਸੀ ਦਾ ਦਰਜਾ ਦਿਵਾਇਆ ਜਾਵੇਗਾ। ਛੁਡਾਏ ਗਏ ਲੋਕਾਂ ਵਿੱਚ ਵਧੇਰੇ ਕਰਕੇ ਪੁਰਸ ਸਾਮਲ ਹਨ ਜੋ ਕਿ ਮੈਕਸਿਕੋ ਵਿੱਚ ਪੈਦਾ ਹੋਏ ਤੇ ਉਨ੍ਹਾਂ ਆਪਣਾ ਦੇਸ ਛੱਡਣ ਲਈ ਮੋਟੀਆਂ ਰਕਮਾਂ ਵੀ ਦਿੱਤੀਆਂ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ 50 ਡਾਲਰ ਮਹੀਨਾ ਦੇ ਕੇ ਬਹੁਤ ਹੀ ਬਦਤਰ ਹਾਲਾਤ ਵਿੱਚ ਬੈਰੀ ਤੇ ਵਸਾਗਾ ਬੀਚ, ਓਨਟਾਰੀਓ ਵਿੱਚ ਰੱਖਿਆ ਜਾ ਰਿਹਾ ਸੀ।
ਓਪੀਪੀ ਦੇ ਰਿੱਕ ਬਾਰਨਮ ਨੇ ਸੋਮਵਾਰ ਨੂੰ ਇੱਕ ਨਿਊਜ ਕਾਨਫਰੰਸ ਵਿੱਚ ਦੱਸਿਆ ਕਿ ਮਨੁੱਖੀ ਸਮਗਲਿੰਗ ਆਧੁਨਿਕ ਦੌਰ ਦੀ ਗੁਲਾਮੀ ਹੀ ਹੈ। ਇਸ ਜੁਰਮ ਦਾ ਮੁੱਖ ਮਕਸਦ ਲੋਕਾਂ ਦਾ ਸੋਸਣ ਕਰਨਾ ਹੀ ਸੀ। ਇਸ ਜੁਰਮ ਦਾ ਸਿਕਾਰ ਲੋਕਾਂ ਦੀ ਉਮਰ 20 ਤੇ 46 ਸਾਲ ਦਰਮਿਆਨ ਸੀ। ਇਨ੍ਹਾਂ ਵਿੱਚੋਂ ਬਹੁਤੇ ਬੈਰੀ ਸਥਿਤ ਕਲੀਨਿੰਗ ਕੰਪਨੀ ਲਈ ਕੰਮ ਕਰਦੇ ਸਨ ਤੇ ਇਨ੍ਹਾਂ ਨੂੰ ਰੋਜਾਨਾ ਹੋਟਲਾਂ ਤੇ ਸੈਂਟਰਲ ਤੇ ਪੂਰਬੀ ਓਨਟਾਰੀਓ ਸਥਿਤ ਵੈਕੇਸਨ ਪ੍ਰੌਪਰਟੀਜ ਦੀ ਸਫਾਈ ਲਈ ਲਿਆਂਦਾ ਲਿਜਾਇਆ ਜਾਂਦਾ ਸੀ। ਇਨ੍ਹਾਂ ਵਰਕਰਜ ਤੋਂ ਟਰਾਂਸਪੋਰੇਸਨ ਤੇ ਲਾਜਿੰਗ ਦੀ ਫੀਸ ਵੀ ਵਸੂਲੀ ਜਾਂਦੀ ਸੀ।
ਬੈਰੀ ਪੁਲਿਸ ਚੀਫ ਕਿੰਬਰਲੇ ਗ੍ਰੀਨਵੁੱਡ ਨੇ ਆਖਿਆ ਕਿ ਇਹ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ। ਉਨ੍ਹਾਂ ਆਖਿਆ ਕਿ ਇਸ ਗੱਲ ਦਾ ਕਿਸੇ ਨੂੰ ਸੁਪਨਾ ਵੀ ਨਹੀਂ ਸੀ ਆ ਸਕਦਾ ਕਿ ਇਹ ਸੱਭ ਸਾਡੀ ਕਮਿਊਨਿਟੀ ਵਿੱਚ ਵਾਪਰ ਰਿਹਾ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਟੋਰਾਂਟੋ ਪਬਲਿਕ ਹੈਲਥ ਦੇ ਫੰਡਾਂ ਵਿੱਚ ਭਾਰੀ ਕਟੌਤੀ ਕਰੇਗੀ ਫੋਰਡ ਸਰਕਾਰ
ਟਰੂਡੋ ਨੇ ਸੁਪਰੀਮ ਕੋਰਟ ਦੇ ਅਗਲੇ ਚੀਫ ਜਸਟਿਸ ਦੀ ਭਾਲ ਕੀਤੀ ਸੁ਼ਰੂ
ਨੌਰਥ ਯੌਰਕ ਦੇ ਘਰ ਉੱਤੇ ਦੋ ਮਸ਼ਕੂਕਾਂ ਨੇ ਚਲਾਈਆਂ ਗੋਲੀਆਂ, ਇੱਕ ਵਿਅਕਤੀ ਗੰਭੀਰ ਜ਼ਖ਼ਮੀ
ਨਿਊਫਾਊਂਡਲੈਂਡ ਦੇ ਪ੍ਰੀਮੀਅਰ ਨੇ 16 ਮਈ ਨੂੰ ਪ੍ਰੋਵਿੰਸ਼ੀਅਲ ਚੋਣਾਂ ਕਰਵਾਉਣ ਦਾ ਕੀਤਾ ਐਲਾਨ
ਕੇਨੀ ਦੀ ਜਿੱਤ ਤੋਂ ਟਰੂਡੋ ਘਬਰਾਏ?
ਅਲਬਰਟਾ ਵਿੱਚ ਜੇਸਨ ਕੇਨੀ ਦੀ ਯੂਸੀਪੀ ਨੇ ਦਰਜ ਕਰਵਾਈ ਵੱਡੀ ਜਿੱਤ
ਫੈਡਰਲ ਕੋਰਟ ਨੇ ਆਗਾ ਖਾਨ ਮਾਮਲੇ ਦਾ ਦੁਬਾਰਾ ਮੁਲਾਂਕਣ ਕਰਨ ਦੇ ਦਿੱਤੇ ਹੁਕਮ
ਕਾਰ ਵਿੱਚੋਂ ਮਿਲੀ ਲੜਕੇ ਦੀ ਲਾਸ਼, ਤਿੰਨ ਟੀਨੇਜਰਜ਼ ਨੂੰ ਫਰਸਟ ਡਿਗਰੀ ਮਰਡਰ ਲਈ ਕੀਤਾ ਗਿਆ ਚਾਰਜ
ਚਾਰ ਵਿਅਕਤੀਆਂ ਦਾ ਕਤਲ ਕਰਨ ਵਾਲੇ ਨੂੰ ਕੀਤਾ ਗਿਆ ਚਾਰਜ
ਟੋਰਾਂਟੋ ਤੋਂ ਵਿੰਡਸਰ ਲਈ ਹਾਈ ਸਪੀਡ ਰੇਲ ਵਾਸਤੇ ਪ੍ਰਸਤਾਵਿਤ ਫੰਡਾਂ ਉੱਤੇ ਫੋਰਡ ਸਰਕਾਰ ਨੇ ਲਾਈ ਰੋਕ