ਇੱਕ ਮਹਿਲ ਵਿੱਚ ਵੱਡਾ ਫੰਕਸ਼ਨ ਚੱਲ ਰਿਹਾ ਸੀ। ਮਾਲਕ ਨੇ ਚਾਂਦੀ ਦੀ ਥਾਲੀ ਵਿੱਚ ਇੱਕ ਸੋਨੇ ਦੀ ਅੰਗੂਠੀ ਰੱਖ ਦਿੱਤੀ। ਅੰਗੂਠੀ ਚੋਰੀ ਹੋ ਗਈ। ਮਾਲਕ ਨੇ ਕਿਹਾ, ‘‘ਜੇ ਸਾਰਿਆਂ ਦੀ ਤਲਾਸ਼ੀ ਲਵਾਂ ਤਾਂ ਇਸ ਤਰ੍ਹਾਂ ਬੇਇੱਜ਼ਤੀ ਹੋਵੇਗੀ। ਮੈਂ ਲਾਈਟ ਬੰਦ ਕਰ ਦਿਆਂਗਾ। ਜਿਸ ਨੇ ਵੀ ਅੰਗੂਠੀ ਲਈ ਹੋਵੇ ਉਹ ਉਸ ਨੂੰ ਥਾਲੀ ਵਿੱਚ ਰੱਖ ਦੇਵੇ।”
ਲਾਈਟ ਬੰਦ ਕਰ ਦਿੱਤੀ ਗਈ। ਜਦ ਲਾਈਟ ਆਨ ਕੀਤੀ ਤਾਂ ਚਾਂਦੀ ਦੀ ਥਾਲੀ ਵੀ ਗਾਇਬ ਹੋ ਚੁੱਕੀ ਸੀ।
********
ਇੱਕ ਆਦਮੀ ਨੇ ਆਪਣੇ ਦੋਸਤ ਨੂੰ ਸ਼ਿਕਾਇਤ ਕੀਤੀ, ‘‘ਮੇਰੀ ਗਾਂ ਸੁੱਕਾ ਖਾਹ ਨਹੀਂ ਖਾਂਦੀ, ਹਰਾ ਘਾਹ ਅੱਜਕੱਲ੍ਹ ਮਿਲਦਾ ਨਹੀਂ। ਗਾਂ ਬੜੀ ਕਮਜ਼ੋਰ ਹੋ ਗਈ ਹੈ। ਸਮਝ ਵਿੱਚ ਨਹੀਂ ਆਉਂਦਾ ਕੀ ਕਰਾਂ?”
ਦੋਸਤ ਬੋਲਿਆ, ‘‘ਕਰਨਾ ਕੀ ਹੈ, ਗਾਂ ਨੂੰ ਹਰੇ ਰੰਗ ਦੀ ਐਨਕ ਲਾ ਦੇ।”
********
ਸੋਨੂੰ, ‘‘ਯਾਰ ਮੇਰੇ ਸੱਜੇ ਪਾਸੇ ਸ਼ੇਰ, ਖੱਬੇ ਪਾਸੇ ਚੀਤਾ ਅਤੇ ਸਾਹਮਣੇ ਹਾਥੀ?”
ਮੋਨੂੰ, ‘‘ਫਿਰ ਤੂੰ ਬਚ ਕਿਵੇਂ ਗਿਆ?”
ਸੋਨੂੰ, ‘‘ਕੁਝ ਨਹੀਂ, ਮੈਂ ਝੂਲੇ ਤੋਂ ਉਤਰ ਗਿਆ ਸੀ।”