Welcome to Canadian Punjabi Post
Follow us on

07

May 2024
ਬ੍ਰੈਕਿੰਗ ਖ਼ਬਰਾਂ :
ਸਲਮਾਨ ਖਾਨ ਦੇ ਘਰ `ਤੇ ਗੋਲੀ ਚਲਾਉਣ ਦਾ ਮਾਮਲਾ: 5ਵਾਂ ਮੁਲਜ਼ਮ ਮੁਹੰਮਦ ਚੌਧਰੀ ਗ੍ਰਿਫ਼ਤਾਰਔਰਤ ਨੇ ਦਿੱਤਾ 4 ਬੱਚਿਆਂ ਨੂੰ ਜਨਮ, ਦੋ ਲੜਕੇ ਅਤੇ ਦੋ ਲੜਕੀਆਂ ਦਾ ਹੋਇਆ ਜਨਮ, ਸਾਰੇ ਤੰਦਰੁਸਤਸੁਨੀਤਾ ਵਿਲੀਅਮਜ਼ ਦਾ ਪੁਲਾੜ ਯਾਨ ਨਹੀਂ ਉੱਡਿਆ, ਮਿਸ਼ਨ ਮੁਲਤਵੀ, ਰਾਕੇਟ ਹੋਇਆ ਖਰਾਬ, 10 ਮਈ ਨੂੰ ਦੁਬਾਰਾ ਉਡਾਨ ਸੰਭਵਇਜ਼ਰਾਈਲੀ ਫੌਜ ਟੈਂਕਾਂ ਨਾਲ ਗਾਜ਼ਾ ਦੇ ਰਾਫਾ ਖੇਤਰ ਵਿੱਚ ਦਾਖਲ ਹੋਈ, ਮਿਸਰ ਨਾਲ ਲੱਗਦੀ ਸਰਹੱਦ 'ਤੇ ਕੀਤਾ ਕਬਜ਼ਾਭਾਰਤੀ ਕੋਸਟ ਗਾਰਡ ਨੇ ਅਰਬ ਸਾਗਰ 'ਚ ਫੜ੍ਹਿਆ ਇੱਕ ਈਰਾਨੀ ਮੱਛੀ ਫੜ੍ਹਨ ਵਾਲਾ ਬੇੜਾ, ਪਾਸਪੋਰਟ ਜ਼ਬਤਆਸਟਰੇਲੀਆ ਵਿੱਚ ਭਾਰਤੀ ਵਿਦਿਆਰਥੀ ਦਾ ਕਤਲ, ਦੋਸਤਾਂ ਨੇ ਹੀ ਮਾਰਿਆ ਚਾਕੂ ਮਾਲਦੀਵ ਨੇ ਭਾਰਤੀ ਸੈਲਾਨੀਆਂ ਨੂੰ ਸੈਰ-ਸਪਾਟੇ ਲਈ ਆਉਣ ਦੀ ਕੀਤੀ ਅਪੀਲ, ਕਿਹਾ-ਸਾਡੀ ਆਰਥਿਕਤਾ ਸੈਰ-ਸਪਾਟੇ 'ਤੇ ਨਿਰਭਰਫਰਾਂਸ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਖਿਲਾਫ ਪ੍ਰਦਰਸ਼ਨ: ਕਾਫਲੇ ਦੇ ਰੂਟ 'ਤੇ 'ਫ੍ਰੀ ਤਿੱਬਤ' ਦੇ ਬੈਨਰ ਟੰਗੇ; 2 ਕਾਰਕੁਨਾਂ ਨੂੰ ਕੀਤਾ ਗ੍ਰਿਫਤਾਰ
 
ਮਨੋਰੰਜਨ

ਜੋ ਹੁੰਦਾ ਹੈ ਚੰਗੇ ਲਈ ਹੁੰਦਾ ਹੈ : ਵਿੱਕੀ ਕੌਸ਼ਲ

August 24, 2022 05:13 PM

ਇੱਕ ਚੈਟ ਸ਼ੋਅ ਵਿੱਚ ਕੈਟਰੀਨਾ ਕੈਫ ਨਾਲ ਵਿਆਹੁਤਾ ਜ਼ਿੰਦਗੀ ਦੇ ਬਾਰੇ ਗੱਲ ਕਰਨ ਤੋਂ ਇਲਾਵਾ ਵਿੱਕੀ ਨੇ ਆਪਣੀਆਂ ਦੋ ਵੱਡੇ ਬਜਟ ਦੀਆਂ ਫਿਲਮਾਂ ਦੇ ਬੰਦ ਹੋਣਬਾਰੇ ਖੁੱਲ੍ਹੀ ਗੱਲ ਕੀਤੀ। ਜ਼ਿਕਰਯੋਗ ਹੈ ਕਿ ਵਿੱਕੀ ਨੂੰ ਲੈ ਕੇ ਦੋ ਵੱਡੀਆਂ ਫਿਲਮਾਂ ਦਾ ਐਲਾਨ ਲਗਭਗ ਚਾਰ ਸਾਲ ਪਹਿਲਾਂ ਹੋਇਆ ਸੀ, ਜਿਨ੍ਹਾਂ ਵਿੱਚੋਂ ਇੱਕ ਕਰਣ ਜੌਹਰ ਦੀ ਆਪਣੀ ‘ਤਖਤ’ ਸੀ, ਜਿਸ ਨਾਲ ਕਰਣ ਨਿਰਦੇਸ਼ਨ ਵਿੱਚ ਵਾਪਸੀ ਕਰਨ ਵਾਲਾ ਸੀ, ਪਰ ਇਹ ਫਿਲਮ ਓਵਰ ਬਜਟ ਕਾਰਨ ਬੰਦ ਹੋ ਗਈ। ਦੂਸਰੀ ਫਿਲਮ ‘ਅਸ਼ਵਥਾਮਾ’ ਸੀ। ‘ਉੜੀ’ ਦੀ ਇੱਕ ਸਾਲ ਦੀ ਵਰ੍ਹੇਗੰਢ ਉੱਤੇ ਇਸ ਦਾ ਐਲਾਨ ਹੋਇਆ ਸੀ। ਇੱਕ ਸੁਪਰਹੀਰੋ ਐਕਸ਼ਨ ਫਿਲਮ ਵਜੋਂ ਐਲਾਨੀ ਇਸ ਫਿਲਮ ਦਾ ਨਿਰਦੇਸ਼ਨ ਆਦਿਤਿਆ ਧਰ ਕਰ ਰਹੇ ਸਨ।
ਵਿੱਕੀ ਨੇ ਇਨ੍ਹਾਂ ਦੇ ਬੰਦ ਹੋਣ ਬਾਰੇ ਕਿਹਾ, ‘‘ਦੋਵਾਂ ਦੇ ਬੰਦ ਹੋਣ ਦਾ ਕਾਰਨ ਸਿਰਫ ਕੋਵਿਡ ਹੈ। ਫਿਲਮ ਬੰਦ ਹੋਣ ਕਾਰਨ ਇਮੋਸ਼ਨਲ ਤੌਰ ਉੱਤੇ ਮੈਂ ਕਾਫੀ ਨਿਰਾਸ਼ ਹੋਇਆ ਸੀ। ਦੋਵੇਂ ਫਿਲਮਾਂ ਬਹੁਤ ਚੰਗੀਆਂ ਸਨ, ਪਰ ਦੋਵਾਂ ਦੇ ਫਲੋਰ ਉੱਤੇ ਜਾਣ ਦਾ ਸਮਾਂ ਵੱਖਰਾ ਸੀ। ਮੈਨੂੰ ਯਾਦ ਹੈ ਕਿ ਜਦੋਂ ‘ਅਸ਼ਵਥਾਮਾ' ਬੰਦ ਹੋਈ ਤਾਂ ਮੈਂ ਸ਼ਸ਼ਾਂਕ ਨਾਲ ‘ਗੋਵਿੰਦਾ ਨਾਮ ਮੇਰਾ’ ਦੀ ਸ਼ੂਟਿੰਗ ਕਰ ਰਿਹਾ ਸੀ। ਮੈਨੂੰ ਫੋਨ ਆਇਆ ਕਿ ਫਿਲਹਾਲ ਫਿਲਮ ਨੂੰ ਠੰਢੇ ਬਸਤੇ ਵਿੱਚ ਪਾ ਰਹੇ ਹਾਂ। ਉਸ ਸਮੇਂ ਮੇਰੇ ਕੋਲ ਮੇਰਾ ਟ੍ਰੇਨਰ ਸੀ ਅਤੇ ਮੈਂ ਉਸ ਨੂੰ ਇਹ ਸਭ ਦੱਸਿਆ। ਟ੍ਰੇਨਰ ਨੇ ਕਿਹਾ ਕਿ ਚਲੋ ਜਿੰਮ ਚੱਲਦੇ ਹਾਂ ਅਤੇ ਉਸ ਦਿਨ ਮੈਂ ਸਭ ਤੋਂ ਵੱਧ ਹਾਰਡ ਐਕਸਰਸਾਈਜ਼ ਕੀਤੀ। ਇਹੀ ਉਹ ਫਿਲਮ ਸੀ, ਜਿਸ ਦੇ ਲਈ ਮੈਂ ਲਗਭਗ ਦੋ ਸਾਲਾਂ ਤੱਕ ਤਿਆਰੀ ਕੀਤੀ ਸੀ। ਅਸੀਂ ਜਲਦੀ ਹੀ ਫਿਲਮ ਦੀ ਸ਼ੂਟਿੰਗ ਕਰਨ ਵਾਲੇ ਸੀ।”ਉਸ ਨੇ ਅੱਗੇ ਕਿਹਾ, ‘ਨਿਰਾਸ਼ਾ ਮੇਰੇ ਨਾਲ ਸਿਰਫ ਇੱਕੇ ਦਿਨ ਲਈ ਰਹਿੰਦੀ ਹੈ, ਜੋ ਹੁੰਦਾ ਹੈ, ਚੰਗੇ ਲਈ ਹੀ ਹੁੰਦਾ ਹੈ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ