Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਨਜਰਰੀਆ

ਲੜਾਕੂ ਮੁਰਗਿਆਂ ਉੱਤੇ ਤਿੰਨ ਦਿਨਾਂ ਵਿੱਚ 900 ਤੋਂ 1200 ਕਰੋੜ ਰੁਪਏ ਦਾ ਸੱਟਾ ਲੱਗਾ

January 25, 2019 07:54 AM

-ਐੱਸ ਅਕਬਰ
ਜਿੱਥੇ ਮਕਰ ਸੰਕ੍ਰਾਂਤੀ ਰਸਮੀ ਤੌਰ 'ਤੇ ਪਤੰਗ ਉਡਾਉਣ ਅਤੇ ਤਟੀ ਆਂਧਰਾ ਪ੍ਰਦੇਸ਼ ਦੇ ਪਿੰਡਾਂ ਵਿੱਚ ਫਸਲ ਦੀ ਕਟਾਈ ਨਾਲ ਸੰਬੰਧਤ ਹੈ, ਉਥੇ ਇਹ ‘ਹੱਤਿਆਵਾਂ’ ਨਾਲ ਵੀ ਜੁੜੀ ਹੋਈ ਹੈ। ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਆਪਣੀ ਪਸੰਦ ਦੇ ‘ਲੜਾਕਿਆਂ’ ਉੱਤੇ ਸੱਟ ਲਈ ਅਸਥਾਈ ਅਖਾੜਿਆਂ ਵਿੱਚ ਇਕੱਠੇ ਹੁੰਦ ੇਹਨ ਅਤੇ ਉਥੇ ਖੁੱਲ੍ਹ ਕੇ ਖੂਨ, ਸ਼ਰਾਬ ਅਤੇ ਧਨ ਵਹਾਇਆ ਜਾਂਦਾ ਹੈ। ਆਪਣੇ ਪੰਜਿਆਂ ਨਾਲ ਬੱਝੇ ਤੇਜ਼ ਚਾਕੂਆਂ ਨਾਲ ਲੜਾਕੂ ਮੁਰਗੇ ਜੀਵਨ ਦਾ ਅੰਤ ਹੋਣ ਤੱਕ ਲੜਦੇ ਹਨ। ਆਂਧਰਾ ਪ੍ਰਦੇਸ਼ ਦੀ ਜੱਲੀਕੱਟੂ ਖੂਨੀ ਖੇਡ ਵੀ ਕੋਈ ਛੋਟਾ-ਮੋਟਾ ਮਾਮਲਾ ਨਹੀਂ ਹੈ। ਇਸ ਸਾਲ ਸੱਟਾ ਲਾਉਣ ਵਾਲਿਆਂ ਨੇ ਤਿੰਨ ਦਿਨਾਂ ਵਿੱਚ ਅਨੁਮਾਨਤ 900 ਕਰੋੜ ਤੋਂ 1200 ਕਰੋੜ ਰੁਪਏ ਤੱਕ ਸੱਟੇ 'ਤੇ ਲਾਏ ਅਤੇ ਦੋ ਲੱਖ ਤੋਂ ਵੱਧ ਮੁਰਗਿਆਂ ਨੂੰ ਲੜਨ ਲਈ ਮੈਦਾਨ ਵਿੱਚ ਉਤਾਰਿਆ ਗਿਆ।
ਵਿਜੇਵਾੜਾ ਦੇ ਬਾਹਰ ਏਡੂਪੁਗਾਲ ਪਿੰਡ ਆਕਰਸ਼ਣ ਦਾ ਸਭ ਤੋਂ ਵੱਡਾ ਕੇਂਦਰ ਹੈ, ਜਿੱਥੇ ਹਜ਼ਾਰਾਂ ਲੋਕ ਪਹੁੰਚਦੇ ਹਨ, ਜਿਨ੍ਹਾਂ 'ਚ ਸਥਾਨਕ ਤੋਂ ਇਲਾਵਾ ਤੇਲੰਗਾਨਾ, ਉੜੀਸਾ ਅਤੇ ਤਾਮਿਲ ਨਾਡੂ ਤੋਂ ਲੋਕ ਆਪਣੀਆਂ ਕਾਰਾਂ ਅਤੇ ਦੋਪਹੀਆ ਵਾਹਨਾਂ 'ਚ ਪਹੁੰਚਦੇ ਹਨ। ਵਿਜੇਵਾੜਾ ਸਿਟੀ ਪੁਲਸ ਦੇ ਕਮਿਸ਼ਨਰ ਦੁਆਰਕਾ ਤਿਰੂਮਾਲਾ ਰਾਓ ਨੇ ਦੱਸਿਆ ਕਿ ਜਾਨਵਰਾਂ ਦੇ ਨਾਲ ਚਾਕੂ ਬੰਨ੍ਹਣਾ ਨਾਜਾਇਜ਼ ਹੈ ਕਿਉਂਕਿ ਹਾਈ ਕੋਰਟ ਨੇ ਮੁਰਗਿਆਂ ਦੀ ਲੜਾਈ ਸਮੇਤ ਹਰੇਕ ਤਰ੍ਹਾਂ ਦੀਆਂ ਖੇਡਾਂ 'ਚ ਜੂਏ 'ਤੇ ਪਾਬੰਦੀ ਲਾਈ ਹੋਈ ਹੈ। ਇਸ ਸਾਲ ਵੱਡੀ ਗਿਣਤੀ ਵਿੱਚ ਲੋਕ ਗ੍ਰਿਫਤਾਰ ਕੀਤੇ ਗਏ, ਜਿਨ੍ਹਾਂ ਵਿੱਚੋਂ 914 ਮਾਮਲੇ ਸਿਰਫ ਵਿਜੇਵਾੜਾ ਵਿੱਚ ਹੀ ਦਰਜ ਕੀਤੇ ਗਏ। ਪੁਲਸ ਆਮ ਤੌਰ 'ਤੇ ਅਜਿਹੇ ਕੇਸਾਂ ਵਿੱਚ ਮੂਕ ਦਰਸ਼ਕ ਬਣੀ ਰਹਿੰਦੀ ਹੈ, ਜਿਨ੍ਹਾਂ ਨੂੰ ਇਨ੍ਹਾਂ ਹਿੱਸਿਆਂ ਵਿੱਚ ਰਵਾਇਤ ਮੰਨਿਆ ਜਾਂਦਾ ਹੈ।
ਪੱਛਮੀ ਗੋਦਾਵਰੀ ਜ਼ਿਲ੍ਹੇ ਵਿੱਚ ਊਂਡੀ ਦੇ ਸੱਟਾ ਲਾਉਣ ਵਾਲੇ ਵੇਗੇਸਨਾ ਸਤੀਸ਼ ਬਾਬੂ ਕੋਲ ਅਸੀਲ (ਅਸਲੀ ਜਾਂ ਸ਼ੁੱਧ) ਨਸਲ ਦੇ ਛੇ ਮੁਰਗੇ ਹਨ। ਉਨ੍ਹਾਂ ਅਨੁਸਾਰ ਇਹ ਪਰੰਪਰਾ ਉਨ੍ਹਾਂ ਤੱਕ ਉਨ੍ਹਾਂ ਦੇ ਪੂਰਵਜਾਂ ਤੋਂ ਪਹੁੰਚੀ ਹੈ, ਇਸ ਵਿੱਚ ਕੁਝ ਵੀ ਗਲਤ ਨਹੀਂ। ਮਕਰ ਸੰਕ੍ਰਾਂਤੀ ਤੋਂ ਪਹਿਲਾਂ ਮੁਰਗਿਆਂ ਨੂੰ ਛੇ ਤੋਂ ਵੱਧ ਮਹੀਨਿਆਂ ਤੱਕ ਟ੍ਰੇਂਡ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਡ੍ਰਾਈ ਫਰੂਟਸ ਖੁਆਏ ਜਾਂਦੇ ਹਨ ਅਤੇ ਵਾਧੂ ਤਾਕਤ ਲਈ ਕਈ ਵਾਰ ਸਟੀਰਾਇਡਸ ਦੇ ਟੀਕੇ ਲਾਏ ਜਾਂਦੇ ਹਨ। ਉਨ੍ਹਾਂ ਦੀ ਰੋਜ਼ਾਨਾ ਟਰੇਨਿੰਗ 'ਚ ਤੈਰਾਕੀ, ਇੱਕ ਆਯੁਰਵੈਦਿਕ ਦਰਦ ਨਿਵਾਰਕ ਬਾਮ ਦੇ ਨਾਲ ਇਸ਼ਨਾਨ ਅਤੇ ਸਹਿਣ ਸ਼ਕਤੀ ਵਧਾਉਣ ਦੀਆਂ ਕਸਰਤਾਂ ਸ਼ਾਮਲ ਹੁੰਦੀਆਂ ਹਨ। ਸੱਟਾ ਲਾਉਣ ਵਾਲੇ ਇਹ ਯਕੀਨੀ ਬਣਾਉਂਦੇ ਹਨ ਕਿ ਪੰਛੀਆਂ ਦਾ ਭਾਰ ਜ਼ਿਆਦਾ ਨਾ ਵਧੇ, ਕਿਉਂਕਿ ਉਸ ਨਾਲ ਉਸ ਸੁਸਤ ਹੋ ਜਾਂਦੇ ਹਨ। ਆਮ ਤੌਰ 'ਤੇ ਮੁਰਗੇ ਸ਼ਾਨਦਾਰ ਅਸੀਲ ਨਸਲ ਦੇ ਹੁੰਦੇ ਹਨ, ਪਰ ਇਸ ਸਾਲ ਪਹਿਲੀ ਵਾਰ ਥਾਈਲੈਂਡ ਅਤੇ ਆਸਟਰੇਲੀਆ ਤੋਂ ਨਾਜਾਇਜ਼ ਤੌਰ 'ਤੇ ਦਰਾਮਦ ਕੀਤੇ ਗਏ ਮੁਰਗਿਆਂ ਨੂੰ ਵੀ ਸ਼ਾਮਲ ਕੀਤਾ ਗਿਆ।
ਮੁਰਗਿਆਂ ਦੀਆਂ ਲੜਾਈਆਂ ਸ਼ਾਮ ਢਲਣ ਤੋਂ ਬਾਅਦ ਫਲੱਡ ਲਾਈਟਸ 'ਚ ਜਾਰੀ ਰਹਿੰਦੀਆਂ ਹਨ ਅਤੇ ਆਯੋਜਨ ਸਥਾਨ ਤੋਂ ਬਾਹਰ ਪੱਤਿਆਂ ਦੀ ਖੇਡ, ਜਿਸ ਨੂੰ ਸਥਾਨਕ ਭਾਸ਼ਾ ਵਿੱਚ ਗੁੰਡਾਤਾ ਕਿਹਾ ਜਾਂਦਾ ਹੈ, ਖੇਡੀ ਜਾਂਦੀ ਹੈ। ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਗੇਡਨਪੱਲੀ ਪਿੰਡ ਵਿੱਚ ਬੀਤੇ ਹਫਤੇ ਜੂਏ ਦੇ ਅਖਾੜਿਆਂ ਨੂੰ 32 ਲੱਖ ਰੁਪਏ ਵਿੱਚ ‘ਨੀਲਾਮ' ਕੀਤਾ ਗਿਆ। ਜ਼ਿਲ੍ਹੇ ਦੀ ਕਾਜੂਲੁਰੂ ਡਵੀਜ਼ਨ 'ਚ ਸੱਟਾ ਇੱਕ ਕਰੋੜ ਤੱਕ ਪਹੁੰਚ ਗਿਆ। ਪਿੱਛੇ ਜਿਹੇ ਮੱਛੀ ਪਾਲਣ ਦੇ ਕਿੱਤੇ ਨਾਲ ਆਮਦਨ ਵਿੱਚ ਆਇਆ ਉਛਾਲ ਵੀ ਮੁਰਗਿਆਂ ਦੀ ਲੜਾਈ ਵਿੱਚ ਉਚੇ ਸੱਟੇ ਦਾ ਕਾਰਨ ਬਣਿਆ। ਬਾਬੂ ਦਾ ਕਹਿਣਾ ਹੈ ਕਿ ਇਸ ਖੇਡ ਲਈ ਜਨੂੰਨ ਹਰ ਸਾਲ ਵਧਦਾ ਜਾ ਰਿਹਾ ਹੈ। ਵਿਜੇਵਾੜਾ ਤੇ ਰਾਜਾ ਮੁੰਦਰੀ ਦੇ ਨਾਲ ਹਵਾਈ ਸੰਪਰ ਕਾਰਨ ਇਸ ਵਾਰ ਗੁਆਂਢੀ ਸੂਬਿਆਂ ਤੋਂ ਹੋਰ ਜ਼ਿਆਦਾ ਦਰਸ਼ਕ ਇਥੇ ਪਹੁੰਚੇ।
ਮੂਲ ਤੌਰ 'ਤੇ ਪੰਜਾਬ ਦੀ ਅਸੀਲ ਨਸਲ ਹੋਰ ਮੁਰਗਿਆਂ ਪ੍ਰਤੀ ਹਮਲਾਵਰ ਹੁੰਦੀ ਹੈ ਅਤੇ ਸੱਟਾ ਲਾਉਣ ਵਾਲੇ ਇਸੇ ਦਾ ਲਾਭ ਉਠਾਉਂਦੇ ਹਨ। ਸ਼ੁੱਧਤਾ ਤੇ ਹਮਲੇ ਦੀ ਸਮਰੱਥਾ ਦੇ ਆਧਾਰ 'ਤੇ ਇਨ੍ਹਾਂ ਦੀ ਕੀਮਤ 10000 ਰੁਪਏ ਤੋਂ ਇੱਕ ਲੱਖ ਰੁਪਏ ਤੱਕ ਹੁੰਦੀ ਹੈ। ਥਾਈਲੈਂਡ ਅਤੇ ਆਸਟਰੇਲੀਆ ਤੋਂ ਦਰਾਮਦ ਕੀਤੇ ਗਏ ਮੁਰਗਿਆਂ ਦੀ ਕੀਮਤ 1.5 ਲੱਖ ਰੁਪਏ ਹੁੰਦੀ ਹੈ, ਜੋ ਹਲਕੇ ਤੇ ਉਪਰੋਂ ਹਮਲਾ ਕਰਨ ਦੇ ਸਮਰੱਥ ਹੁੰਦੇ ਹਨ।

Have something to say? Post your comment