Welcome to Canadian Punjabi Post
Follow us on

25

April 2019
ਟੋਰਾਂਟੋ/ਜੀਟੀਏ

ਰੈੱਡ ਵਿੱਲੋ ਕਲੱਬ ਨੇ ਮਨਾਏ ਵੱਖ-ਵੱਖ ਦਿਹਾੜੇ

January 23, 2019 08:01 AM

ਸਾਹਿਬਜਾਦਿਆਂ ਦੀ ਸ਼ਹੀਦੀ, ਨਵਾਂ ਸਾਲ ਅਤੇ ਲੋਹੜੀ ਨੂੰ ਸਮਰਪਿਤ ਕੀਤਾ ਸਾਲ ਦਾ ਪਹਿਲਾ ਪ੍ਰੋਗਰਾਮ

(ਹਰਜੀਤ ਬੇਦੀ): ਮਨੁੱਖ ਦਾ ਇਹ ਕੁਦਰਤੀ ਸੁਭਾਅ ਹੈ ਕਿ ਉਹ ਵੱਖ ਵੱਖ ਪ੍ਰੋਗਰਾਮ ਰਚਾ ਕੇ ਸਮਾਜਿਕ ਮੇਲ ਜੋਲ ਅਤੇ ਵਿਰਸੇ ਨੂੰ ਯਾਦ ਕਰਨ ਲਈ ਪ੍ਰਬੰਧ ਕਰਨ ਦਾ ਯਤਨ ਕਰਦਾ ਰਹਿੰਦਾ ਹੈ। ਇਸੇ ਸੰਧਰਭ ਵਿੱਚ ਰੈੱਡ ਵਿੱਲੋ ਕਲੱਬ ਬਰੈਂਪਟਨ ਵਲੋਂ ਸਾਲ 2019 ਦਾ ਪਲੇਠਾ ਪ੍ਰੋਗਰਾਮ ਉਲੀਕਿਆ ਗਿਆ । ਜੋ ਸਾਹਿਬਜਾਦਿਆਂ ਦੀ ਸ਼ਹੀਦੀ, ਨਵਾਂ ਸਾਲ ਅਤੇ ਸਮਾਜਿਕ ਤਿਉਹਾਰ ਲੋਹੜੀ ਨੂੰ ਸਮਰਪਿਤ ਸੀ। ਸੋ ਇਸ ਪ੍ਰੋਗਰਾਮ ਵਿੱਚ ਆਪਣੇ ਵਿਰਸੇ, ਅੰਤਰਰਾਸ਼ਟਰੀ ਨਵਾਂ ਸਾਲ ਅਤੇ ਲੋਹੜੀ ਦੇ ਤਿਉਹਾਰ ਬਾਰੇ ਵੱਖ ਵੱਖ ਬੁਲਾਰਿਆਂ ਵਲੋਂ ਵਿਚਾਰ ਸਾਂਝੇ ਕੀਤੇ ਗਏ।
ਚਾਹ ਪਾਣੀ ਅਤੇ ਸਨੈਕਸ ਤੋਂ ਬਾਦ ਪ੍ਰੋਗਰਾਮ ਦੀ ਕਾਰਵਾਈ ਸ਼ੁਰੂ ਕਰਦਿਆਂ ਸਕੱਤਰ ਮਾਸਟਰ ਕੁਲਵੰਤ ਸਿੰਘ ਰਣੀਆਂ ਨੇ ਸਾਰੇ ਮੈਂਬਰਾਂ ਨੂੰ ਜੀ ਆਇਆਂ ਕਿਹਾ। ਗੋਰ ਕਲੱਬ ਦੇ ਪਰਧਾਨ ਸੁਖਦੇਵ ਸਿੰਘ ਗਿੱਲ ਨੇ ਆਪਣੇ ਵਿਰਸੇ ਨਾਲ ਜੋੜਦਿਆਂ ਕਿਹਾ ਕਿ ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਸੇ ਬਾਰੇ ਜਾਣਕਾਰੀ ਦੇਣੀ ਜਰੂਰੀ ਹੈ। ਅਮਰਜੀਤ ਸਿੰਘ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਆਪਣੇ ਬੋਲ ਸਰੋਤਿਆਂ ਨਾਲ ਸਾਂਝੇ ਕੀਤੇ। ਸੀਨੀਅਰਜ਼ ਐਸੋਸੀਏਸ਼ਨ ਵਲੋਂ ਪਰਮਜੀਤ ਬੜਿੰਗ ਨੇ ਫੈਡਰਲ ਅਤੇ ਪਰੋਵਿੰਸ ਪੱਧਰ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਹੋਈਆਂ ਮੀਟਿੰਗਾ ਬਾਰੇ ਵੇਰਵੇ ਸਾਹਿਤ ਜਾਣਕਾਰੀ ਸਾਂਝੀ ਕੀਤੀ।
ਰੀਜਨਲ ਕਾਊਂਸਲਰ ਪੈਟ ਫੌਰਟੀਨੀ ਅਤੇ ਕਾਊਂਸਲਰ ਹਰਕੀਰਤ ਸਿੰਘ ਨੇ ਦੱਸਿਆ ਕਿ ਨਵੀਂ ਚੁਣੀ ਕਾਊਂਸਲ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਮੇਅਰ ਨਾਲ ਮਿਲਕੇ ਸਾਰੇ ਕਾਊਂਸਲਰ ਸਿਟੀ ਦੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇ ਕੇ ਉਹਨਾਂ ਦਾ ਹੱਲ ਕਰਨਗੇ। ਉਹਨਾਂ ਕਿਹਾ ਕਿ ਮੇਅਰ ਨੇ ਕਹਿ ਦਿੱਤਾ ਹੈ ਕਿ ਲੋਕਾਂ ਦੇ ਸਹਿਯੋਗ ਨਾਲ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਕਾਊਂਸਲਰ ਮੈਡਮ ਚਾਰਮੇਨ ਵਿਲੀਅਮਜ਼ ਕਾਓ ਨੇ ਚਿੰਤਾ ਪਰਗਟ ਕਰਦੇ ਹੋਏ ਕਿਹਾ ਕਿ ਸਰਕਾਰ ਦੁਆਰਾ ਮੈਰੀਜੁਆਨਾ ਦੀਆਂ ਦੁਕਾਨਾ ਵਿਦਿਅਕ ਸੰਸਥਾਵਾਂ ਤੋਂ 150 ਮੀਟਰ ਦੂਰੀ ਤੇ ਖੋਲ੍ਹਣ ਦੀ ਯੋਜਨਾ ਹੈ। ਮੈਂ ਚਾਹੁੰਦੀ ਹਾਂ ਕਿ ਇਹ 500 ਮੀਟਰ ਤੋਂ ਵੱਧ ਦੂਰੀ ਤੇ ਹੋਣ ਤਾਂ ਜੋ ਵਿਦਿਆਰਥੀਆਂ ਤੇ ਇਸ ਦਾ ਪ੍ਰਭਾਵ ਨਾ ਪਵੇ। ਇਹ ਖੁਲ੍ਹਣੀਆਂ ਹੀ ਨਹੀਂ ਚਾਹੀਦੀਆਂ। ਸਕੂਲ ਟਰੱਸਟੀ ਬਲਬੀਰ ਸੋਹੀ ਨੇ ਕਿਹਾ ਕਿ ਸਾਨੂੰ ਬੱਚਿਆਂ ਨੂੰ ਵਿਰਸੇ ਨਾਲ ਜੋੜਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਉਹ ਬਹੁ-ਸਭਿੱਆਚਾਰਕ ਕਨੇਡੀ ਸਮਾਜ ਦਾ ਵਧੀਆ ਅੰਗ ਬਣ ਸਕਣ। ਪਰੋਗਰਾਮ ਦੌਰਾਨ ਸਿ਼ਵਦੇਵ ਰਾਏ ਨੇ ਧਾਰਮਿਕ ਕਵਿਤਾ, ਨਿਰਮਲਾ ਪਰਾਸ਼ਰ ਨੇ ਕਵਿਤਾ ਅਤੇ ਚੁਟਕਲੇ ਸੁਣਾਏ
ਇਸ ਪਰੋਗਰਾਮ ਨੂੰ ਸਫਲ ਬਣਾਉਣ ਲਈ ਮਹਿੰਦਰ ਕੌਰ ਪੱਡਾ, ਬਲਜੀਤ ਸੇਖੋਂ, ਜੋਗਿੰਦਰ ਕੌਰ ਨਾਗਪਾਲ, ਪਰਕਾਸ਼ ਕੌਰ, ਨਿਰਮਲਾ ਪਰਾਸ਼ਰ, ਅਮਰਜੀਤ ਸਿੰਘ, ਸਿ਼ਵਦੇਵ ਰਾਏ, ਬਲਵੰਤ ਕਲੇਰ, ਇੰਦਰਜੀਤ ਗਰੇਵਾਲ , ਹਿੰਮਤ ਸਿੰਘ ਲੱਛੜ ਅਤੇ ਹੋਰਨਾਂ ਨੇ ਵਿਸ਼ੇਸ਼ ਯੋਗਦਾਨ ਪਾਇਆ। ਅੰਤ ਵਿੱਚ ਸਟੇਜ ਵਲੋਂ ਸਾਰੇ ਮੈਂਬਰਾਂ ਦਾ ਪਰੋਗਰਾਮ ਦੀ ਸਫਲਤਾ ਲਈ ਧੰਨਵਾਦ ਕੀਤਾ ਗਿਆ। ਕਲੱਬ ਸਬੰਧੀ ਕਿਸੇ ਵੀ ਪਰਕਾਰ ਦੀ ਜਾਣਕਾਰੀ ਲਈ ਪਰਧਾਨ ਗੁਰਨਾਮ ਸਿੰਘ ਗਿੱਲ 416-908-1300, ਜਨਰਲ ਸਕੱਤਰ ਕੁਲਵੰਤ ਸਿੰਘ 647-202-7696, ਅਮਰਜੀਤ ਸਿੰਘ 418-268-6821,ਪਰਮਜੀਤ ਬੜਿੰਗ 647-963-0331 ਜਾਂ ਸਿ਼ਵਦੇਵ ਸਿੰਘ ਰਾਏ 647-643-6396 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਭਗਤ ਸਿੰਘ ਬਰਾੜ ਸਮੇਤ ਤਿੰਨ ਸਿੱਖ ਕੈਨੇਡਾ ਦੀ ‘ਨੋ ਫਲਾਈ ਲਿਸਟ’ ਵਿੱਚ ਸ਼ਾਮਲ
ਓਨਟਾਰੀਓ ਦੀ ਕਾਟੇਜ ਕੰਟਰੀ ਦੇ ਟਾਊਨ ਵੱਲੋਂ ਹੜ੍ਹਾਂ ਕਾਰਨ ਐਮਰਜੰਸੀ ਦਾ ਐਲਾਨ
ਪਬਲਿਕ ਹੈਲਥ ਕਟੌਤੀਆਂ ਦੇ ਐਲਾਨ ਤੋਂ ਬਾਅਦ ਟੋਰਾਂਟੋ ਤੇ ਪ੍ਰੋਵਿੰਸ ਦਰਮਿਆਨ ਖਿੱਚੋਤਾਣ ਵਧੀ
ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ-ਦਿਹਾੜਾ 12 ਮਈ ਨੂੰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਕੱਤਰਤਾ ਵਿਚ ‘ਤਰਕ ਅਤਰਕ’ ਉੱਪਰ ਹੋਈ ਗੋਸ਼ਟੀ
ਬਰੈਂਪਟਨ `ਚ ਪੰਜਵੇਂ ਸਿੱਖ ਵਿਰਾਸਤੀ ਮਹੀਨੇ ਦੇ ਸਮਾਪਤੀ ਸਮਾਰੋਹ 27 ਅਪ੍ਰੈਲ ਨੂੰ ਮਈ ਦਿਵਸ ਦਾ ਪ੍ਰੋਗਰਾਮ 5 ਮਈ ਨੂੰ
ਹੈਮਿਲਟਨ `ਚ ਜਲ੍ਹਿਆਂ-ਵਾਲਾ ਕਾਂਡ ਸ਼ਤਾਬਦੀ ਸਮਾਰੋਹ ਸੰਪਨ
ਡਾ: ਨਵਸ਼ਰਨ ਕੌਰ ਵਲੋਂ ਬਰੈਂਪਟਨ ਵਿੱਚ 1 ਮਈ ਨੂੰ ਰੂ-ਬ-ਰੂ ਪ੍ਰੋਗਰਾਮ
ਅਲਬਰਟਾ ਦੀਆਂ ਚੋਣਾਂ ਵਾਲੇ ਦਿਨ ਹੀ ਹੋ ਗਿਆ ਸੀ ਟਰੂਡੋ ਦੇ “ਗ੍ਰੈਂਡ ਬਾਰਗੇਨ” ਦਾ ਅੰਤ : ਕੇਨੀ