Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਨਜਰਰੀਆ

ਹਾਜ਼ਰੀ ਵਾਲਾ ਸਕੂਟਰ

January 17, 2019 11:02 PM

-ਬੀ ਐਸ ਅਮਰਬੰਸ
ਕੁਝ ਸਾਲ ਪਹਿਲਾਂ ਦੀ ਗੱਲ ਹੈ, ਸਰਕਾਰ ਦੀ ਮਦਦ ਨਾਲ ਚੱਲਦੇ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ। ਤਨਖਾਹ ਸਕੂਲੀ ਫੰਡ ਵਿੱਚੋਂ ਮਿਲਦੀ ਸੀ। ਤਕਰੀਬਨ ਇਕ ਸਾਲ ਦੌਰਾਨ ਕਾਫੀ ਕੁਝ ਸਿੱਖਣ ਨੂੰ ਮਿਲਿਆ ਤੇ ਇਹ ਬਹੁਤਾ ਹੈਰਾਨੀ ਜਨਕ ਵੀ ਹੈ। ਮੈਂ ਅਤੇ ਮੇਰੇ ਇਕ ਮਿੱਤਰ, ਜੋ ਅੱਜ ਕੱਲ੍ਹ ਕਿਸੇ ਸਰਕਾਰੀ ਯੂਨੀਵਰਸਿਟੀ ਵਿੱਚ ਰਿਸਰਚ ਸਕਾਲਰ ਹੈ, ਨੇ ਕੁਝ ਸਮੇਂ ਦੇ ਫਰਕ ਨਾਲ ਇਸ ਸਕੂਲ ਵਿੱਚ ਮਹਿਜ਼ ਪੰਜ ਹਜ਼ਾਰ ਮਿਹਨਤਾਨੇ ਉਤੇ ਨੌਕਰੀ ਸ਼ੁਰੂ ਕੀਤੀ ਸੀ। ਇਕ ਦੋ ਮਹੀਨੇ ਸੁੱਖ ਸਬੀਲੀ ਨਾਲ ਲੰਘ ਗਏ, ਫਿਰ ਸਮੇਂ ਨਾਲ ਚੋਰ ਮੋਰੀਆਂ ਦੜਾ-ਦੜ ਜ਼ਾਹਰ ਹੋਣ ਲੱਗੀਆਂ। ਕਰੀਬ ਇਕ ਹਜ਼ਾਰ ਵਿਦਿਆਰਥੀਆਂ ਵਾਲਾ ਸਕੂਲ ਸ਼ਹਿਰ ਦੇ ਬਿਲਕੁਲ ਵਿਚਕਾਰ ਮੁੱਖ ਬਾਜ਼ਾਰ ਵਿੱਚ ਹੋਣ ਕਾਰਨ ਵਿਦਿਆਰਥੀਆਂ ਦੇ ਮੁਕਾਬਲੇ ਥਾਂ ਦੀ ਤੰਗੀ ਕੁਝ ਜ਼ਿਆਦਾ ਸੀ। ਪੁਰਾਣੇ ਅਧਿਆਪਕਾਂ ਵਿੱਚੋਂ ਬਹੁਤੇ ਰਿਟਾਇਰ ਹੋ ਚੁੱਕੇ ਸਨ ਤੇ ਨਵੀਂ ਭਰਤੀ ਨਾ ਹੋਣ ਕਾਰਨ ਸਕੂਲ ਦੀ ਮੈਨੇਜਮੈਂਟ ਕਮੇਟੀ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ ਕਾਫੀ ਅਧਿਆਪਕ ਕੱਚੇ ਹੀ ਰੱਖੇ ਹੋਏ ਸਨ। ਜਿਹੜੇ 15-20 ਪੱਕੇ ਅਧਿਆਪਕ ਸਨ, ਉਨ੍ਹਾਂ ਦੇ ਵੀ ਦੋ ਧੜੇ ਬਣੇ ਹੋਏ ਸਨ ਅਤੇ ਦੋਵੇਂ ਧੜੇ ਇਕ ਦੂਜੇ 'ਤੇ ਚੌਧਰ ਚਲਾਉਣ ਦੀ ਕੋਸ਼ਿਸ਼, ਹਰ ਚੜ੍ਹਦੇ ਦਿਨ ਨਵੇਂ-ਨਵੇਂ ਢੰਗ ਤਰੀਕਿਆਂ ਨਾਲ ਕਰਦੇ ਰਹਿੰਦੇ ਸਨ।
ਇਨ੍ਹਾਂ ਦੋਵਾਂ ਧੜਿਆਂ ਵਿੱਚੋਂ ਇਕ ਵਿੱਚ ਸਕੂਲ ਦਾ ਮੁਖੀ ਤੇ ਉਸ ਦੇ ਹਮਉਮਰ ਸਾਥੀ ਸਨ ਅਤੇ ਦੂਜੇ ਧੜੇ ਵਿੱਚ ਕੁਝ ਬਾਅਦ ਵਿੱਚ ਆਏ ਅਧਿਆਪਕ ਸਨ। ਮੁਕਾਬਲਾ ਇੰਨਾ ਜ਼ਿਆਦਾ ਸੀ ਕਿ ਜੇ ਇਕ ਅਧਿਆਪਕ ਜਮਾਤ ਨਾ ਲਾਉਂਦਾ ਤਾਂ ਦੂਜਾ ਉਸ ਦੀ ਜ਼ਿੱਦ ਵਿੱਚ ਆ ਕੇ ਬਾਹਰ ਬੈਠ ਜਾਂਦਾ ਸੀ। ਹਾਲਾਤ ਅਜਿਹੇ ਹੋ ਚੁੱਕੇ ਸਨ ਕਿ ਸਕੂਲ ਸਿਰਫ ਕੱਚੇ ਰੱਖੇ ਅਧਿਆਪਕਾਂ ਦੇ ਸਿਰ ਉਤੇ ਚੱਲਦਾ ਸੀ। ਸਕੂਲ ਮੁਖੀ ਦੀ ਏਨੀ ਚੌਧਰ ਸੀ ਕਿ ਉਸ ਦੇ ਧੜੇ ਵਾਲੇ ਅਧਿਆਪਕਾਂ ਦਾ ਕੰਮ ਬੱਸ ਇਹ ਹੁੰਦਾ ਸੀ, ਸਕੂਲੇ ਆਉਣਾ ਤੇ ਹਾਜ਼ਰੀ ਲਾ ਕੇ ਆਪਣੇ ਘਰੇਲੂ ਕੰਮਾਂ ਲਈ ਚਲੇ ਜਾਣਾ। ਇਹ ਨਿੱਤ ਦਾ ਕੰਮ ਸੀ। ਪਿੱਛੋਂ ਮੇਰੇ ਵਰਗੇ ਨਵਿਆਂ ਨੂੰ ਇਕ-ਇਕ ਜਣੇ ਨੂੰ ਦੋ-ਦੋ ਜਮਾਤਾਂ ਸੌਂਪ ਦਿੱਤੀਆਂ ਜਾਂਦੀਆਂ। ਜੇ ਵਿਰੋਧ ਕੀਤਾ ਜਾਂਦਾ ਤਾਂ ਸਕੂਲ ਮੁਖੀ ਵੱਲੋਂ ਕਹਿ ਦਿੱਤਾ ਜਾਂਦਾ, ਜਿਵੇਂ ਕਿਹਾ ਜਾ ਰਿਹੈ, ਉਵੇਂ ਕਰੋ।
ਗੌਰ ਕਰਨ ਵਾਲੀ ਗੱਲ ਇਹ ਸੀ ਕਿ ਸਕੂਲ ਮੁਖੀ ਦੀ ਰਿਸ਼ਤੇਦਾਰ ਵੀ ਉਸ ਸਕੂਲ ਵਿੱਚ ਪੱਕੀ ਅਧਿਆਪਕ ਸੀ ਅਤੇ ਉਸ ਦਾ ਘਰ ਵੀ ਸਕੂਲ ਦੇ ਨੇੜੇ ਸੀ। ਉਸ ਦਾ ਸਕੂਲ ਵਿੱਚ ਐਨਾ ਦਬਦਬਾ ਸੀ ਕਿ ਉਸ ਨੂੰ ਪੂਰੀ ਖੁੱਲ੍ਹ ਸੀ। ਜਦੋਂ ਮਰਜ਼ੀ ਆਵੇ, ਜਦੋਂ ਮਰਜ਼ੀ ਜਾਵੇ। ਸਕੂਲ ਸਮੇਂ ਦੌਰਾਨ ਅੱਠ ਚੱਕਰ ਤਾਂ ਉਹ ਘਰ ਲਾ ਆਉਂਦੀ ਸੀ। ਉਹ ਸਕੂਲੇ ਸਕੂਟਰ ਉਤੇ ਆਉਂਦੀ ਸੀ। ਸੇਵਾਦਾਰ ਜਦੋਂ ਹਾਜ਼ਰੀ ਲਵਾ ਰਿਹਾ ਹੁੰਦਾ, ਜੇ ਉਸ ਮੈਡਮ ਦੀ ਹਾਜ਼ਰੀ ਨਹੀਂ ਸੀ ਲੱਗੀ ਹੁੰਦੀ ਤਾਂ ਉਸ ਦਾ ਸਕੂਟਰ ਖੜਾ ਦੇਖ ਕੇ ਉਸ ਦੀ ਹਾਜ਼ਰ ਲੱਗ ਜਾਂਦੀ। ਉਹ ਸੀ ਕਿ ਮੈਡਮ ਆਪਣਾ ਸਕੂਟਰ ਖੜਾ ਕੇ ਚਲੀ ਜਾਂਦੀ ਸੀ ਤੇ ਘੰਟਿਆਂ ਬੱਧੀ ਵਾਪਸ ਨਹੀਂ ਸੀ ਆਉਂਦੀ। ਉਸ ਦੀਆਂ ਜਮਾਤਾਂ ਸਾਨੂੰ ਦੇ ਦਿੱਤੀਆਂ ਜਾਂਦੀਆਂ। ਕਈ ਵਾਰ ਅਸੀਂ ਸੇਵਾਦਾਰ ਨੂੰ ਮਸ਼ਕਰੀ ਕਰਦੇ ਕਿ ਮੈਡਮ ਦੀ ਹਾਜ਼ਰੀ ਕਿਵੇਂ ਲੱਗਦੀ ਹੈ, ਉਹ ਵੀ ਅਗਾਂਹ ਹਾਸੇ ਵਿੱਚ ਕਹਿ ਦਿੰਦਾ, ਬੱਸ ਜੇ ਮੈਡਮ ਦਾ ਸਕੂਟਰ ਖੜਾ ਹੈ ਤਾਂ ਸਮਝੋ ਮੈਡਮ ਡਿਊਟੀ ਉਤੇ ਹੈ, ਪਰ ਕਿਸੇ ਕੰਮ ਗਈ ਹੈ। ਬਾਕੀ ਅਧਿਆਪਕ ਵੀ ਇਹੀ ਕਰਦੇ। ਤਕਰੀਬਨ ਅੱਧੇ ਅਧਿਆਪਕ ਹਰ ਦੋ ਘੰਟੇ ਵਿੱਚ ਇਕ ਵਾਰ ਤਾਂ ਬਾਜ਼ਾਰ ਦਾ ਗੇੜਾ ਲਾਜ਼ਮੀ ਲਗਾ ਕੇ ਆਉਂਦੇ ਸਨ।
ਸਿੱਖਿਆ ਦਾ ਪੱਧਰ ਇੰਨਾ ਨੀਵਾਂ ਹੋ ਚੁੱਕਾ ਸੀ ਕਿ ਗਿਆਰਵੀਂ ਦੇ ਵਿਦਿਆਰਥੀਆਂ ਨੂੰ ਪੰਜਾਬੀ ਵਿੱਚ ਨਾਮ ਲਿਖਣਾ ਨਹੀਂ ਸੀ ਆਉਂਦਾ। ਵਿਦਿਆਰਥੀਆਂ ਦਾ ਡਾਢਾ ਨੁਕਸਾਨ ਹੋ ਰਿਹਾ ਸੀ। ਜਦੋਂ ਮੈਂ ਤੇ ਮੇਰੇ ਮਿੱਤਰ ਨੇ ਕੁਝ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਸਾਰੇ ਅਧਿਆਪਕਾਂ ਨੂੰ ਆਪਣੀਆਂ ਮੌਜਾਂ ਉਤੇ ਬੰਦਿਸ਼ ਲੱਗਦੀ ਨਜ਼ਰ ਆਈ। ਸਕੂਲ ਮੁਖੀ ਨਾਲ ਹਾਜ਼ਰੀ ਵਾਲੇ ਸਕੂਟਰ ਦੀ ਗੱਲ ਕੀਤੀ ਤਾਂ ਉਹ ਇੰਨੇ ਸਖਤ ਨਾਰਾਜ਼ ਹੋਏ ਕਿ ਸਾਨੂੰ ਇਹ ਵੀ ਕਹਿ ਗਏ, ਆਪਣੇ ਕੰਮ ਨਾਲ ਕੰਮ ਰੱਖੋ, ਸਰਕਾਰੀ ਅਧਿਆਪਕਾਂ ਦੀ ਗੱਲ ਕਰਨ ਦੀ ਕੋਈ ਲੋੜ ਨਹੀਂ ਹੈ। ਬੱਸ ਫਿਰ ਕੀ ਸੀ, ਅਸੀਂ ਵੀ ਰੋਜ਼ਾਨਾ ਗਰੀਬ ਵਿਦਿਆਰਥੀਆਂ ਨਾਲ ਹੋ ਰਹੇ ਜ਼ੁਲਮ ਅਤੇ ਧੱਕੇ ਖਿਲਾਫ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ।
ਦਸਵੀਂ ਦੇ ਬੋਰਡ ਦੇ ਪੇਪਰਾਂ ਦਾ ਸਮਾਂ ਸੀ, ਅੰਗਰੇਜ਼ੀ ਵਾਲੀ ਅਧਿਆਪਕਾ ਆਪਣੇ ਮੁੰਡੇ ਦੇ ਪੇਪਰਾਂ ਨੂੰ ਲੈ ਕੇ ਡਾਢੀ ਚਿੰਤਤ ਸੀ ਤੇ ਬੱਚੇ ਨੂੰ ਖੁਦ ਪੜ੍ਹਾਉਣ ਲਈ ਛੁੱਟੀ 'ਤੇ ਸੀ। ਅੰਗਰੇਜ਼ੀ ਵਿੱਚ ਵਿਦਿਆਰਥੀਆਂ ਦਾ ਪੱਧਰ ਨਾ ਹੀ ਦੱਸਾਂ ਤਾਂ ਬਿਹਤਰ ਹੈ। ਇਨ੍ਹਾਂ ਵਿਦਿਆਰਥੀਆਂ ਵੱਲ ਸਗੋਂ ਵੱਧ ਧਿਆਨ ਦੇਣ ਦੀ ਲੋੜ ਸੀ, ਪਰ ਮੈਡਮ ਨੇ ਆਪਣੇ ਸ਼ਹਿਰ ਦੇ ਸਭ ਤੋਂ ਮਸ਼ਹੂਰ ਸਕੂਲ ਵਿੱਚ ਪੜ੍ਹਦੇ ਬੇਟੇ ਲਈ ਦੋ ਢਾਈ ਸੌ ਬੱਚਿਆਂ ਦਾ ਭਵਿੱਖ ਦਾਅ ਉਤੇ ਲਾ ਦਿੱਤਾ ਸੀ। ਵਿਦਿਆਰਥੀਆਂ ਨਾਲ ਇਹ ਧੱਕਾ ਬਰਦਾਸ਼ਤ ਨਾ ਹੋਇਆ। ਜਿੰਨੇ ਵੀ ਕੱਚੇ ਅਧਿਆਪਕ ਸਨ, ਅਸੀਂ ਉਨ੍ਹਾਂ ਨੂੰ ਆਪਣੇ ਨਾਲ ਚੱਲਣ ਦਾ ਸੱਦਾ ਦੇ ਦਿੱਤਾ। ਕੁਝ ਸਮਾਂ ਲੰਘਿਆ ਤਾਂ ਸਾਡੇ ਨਾਲ ਪੂਰੇ ਸਟਾਫ ਦਾ ਵਿਹਾਰ ਬਦਲਣਾ ਸ਼ੁਰੂ ਹੋ ਗਿਆ। ਹਾਜ਼ਰੀ ਵਾਲੇ ਸਕੂਟਰ ਅਤੇ ਹੋਰ ਅਧਿਆਪਕਾਂ ਦੀਆਂ ਕੁਤਾਹੀਆਂ ਖਿਲਾਫ ਨਾਅਰੇ ਲਾਉਣ ਦੀ ਸਾਨੂੰ ਇਹ ਸਜ਼ਾ ਮਿਲੀ ਕਿ ਮੈਨੂੰ ਤੇ ਮੇਰੇ ਮਿੱਤਰ ਨੂੰ ਫੰਡਾਂ ਦੀ ਕਮੀ ਅਤੇ ਹੋਰ ਕਈ ਸ਼ਰਤਾਂ ਗਿਣਾ ਕੇ ਸਕੂਲ ਵਿੱਚੋਂ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ ਗਿਆ।
ਅੱਜ ਜਦੋਂ ਉਸ ਸਮੇਂ ਦੀ ਯਾਦ ਆਉਂਦੀ ਹੈ ਤਾਂ ਸੋਚਣ ਲੱਗਦੇ ਹਾਂ ਕਿ ਉਸ ਸਕੂਲ ਵਿੱਚ ਪੜ੍ਹ ਰਹੇ ਵਿਦਿਆਰਥੀ ਕਦੇ ਆਪਣੇ ਬੱਚਿਆਂ ਨੂੰ ਚੰਗੇ ਸਕੂਲਾਂ ਵਿੱਚ ਪੜ੍ਹਾ ਸਕਣਗੇ? ਉਹ ਤਾਂ ਇਸ ਯੋਗ ਹੀ ਨਹੀਂ ਹੋਣੇ ਕਿ ਉਹ ਆਪਣੇ ਚੰਗੇ ਭਵਿੱਖ ਲਈ ਕਿਤੇ ਪੈਰ ਜਮਾ ਸਕਣਗੇ!

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’