Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਨਜਰਰੀਆ

ਮੈਂ ਕਿੱਥੇ ਗੁਜ਼ਾਰਾਂ ਝੱਟ ਸਾਈਆਂ

January 17, 2019 08:04 AM

-ਦੀਪ ਦੇਵਿੰਦਰ ਸਿੰਘ
ਉਸ ਦਿਨ ਮੈਨੂੰ ਘਰ ਜਾਣ ਦੀ ਬਹੁਤ ਕਾਹਲ ਸੀ। ਮੈਂ ਪਿਛਲੇ ਅੱਧੇ ਘੰਟੇ ਤੋਂ ਜਾਮ ਵਿੱਚ ਫਸਿਆ ਖੜ੍ਹਾ ਸਾਂ। ਪਤਾ ਨਹੀਂ ਕੋਈ ਧਾਰਮਿਕ ਸਮਾਗਮ ਸੀ ਜਾਂ ਕੁਝ ਹੋਰ। ਸ਼ਹਿਰ ਦੀਆਂ ਸੜਕਾਂ 'ਤੇ ਹਰ ਪਾਸੇ ਭੀੜ ਸੀ। ਹਰ ਪਾਸੇ ਗੱਡੀਆਂ, ਮੋਟਰਾਂ ਦਾ ਹੜ੍ਹ ਜਾਮ ਹੋਇਆ ਖਲੋਤਾ ਸੀ। ਖੜ੍ਹੀਆਂ ਗੱਡੀਆਂ ਹਿਲਦੀਆਂ ਤਾਂ ਸਨ, ਕਦੇ ਕਦਾਈਂ। ਫਿਰ ਓਹੀ ਹਾਲ, ਜਿਸ ਕਰ ਕੇ ਮੇਰੇ ਘਰ ਦਾ ਪੈਂਡਾ ਮੁੱਕਣ ਦਾ ਨਾਂਅ ਨਹੀਂ ਸੀ ਲੈ ਰਿਹਾ। ਮੈਂ ਇਸ ਵਿੱਚੋਂ ਉਡ ਕੇ ਨਿਕਲ ਜਾਣਾ ਚਾਹੁੰਦਾ ਸਾਂ।
ਘਰੋਂ ਕਈ ਵਾਰੀ ਫੋਨ ਆ ਗਿਆ। ਪਤਨੀ ਦੀ ਸਿਹਤ ਪਿਛਲੇ ਕਈ ਦਿਨਾਂ ਤੋਂ ਢਿੱਲੀ ਮੱਠੀ ਹੋਣ ਕਾਰਨ ਕਿਸੇ ਹੋਰ ਡਾਕਟਰ ਨੂੰ ਵਿਖਾਉਣ ਦਾ ਸਮਾਂ ਲਿਆ ਸੀ,ਜਿਹੜਾ ਲੰਘਦਾ ਜਾਂਦਾ ਸੀ। ਉਪਰੋਂ ਮੇਰੇ ਆਸਪਾਸ ਦੀ ਭੀੜ ਹਿੱਲਣ ਦਾ ਨਾਂਅ ਨਹੀਂ ਸੀ ਲੈ ਰਹੀ। ਲਗਾਤਾਰ ਵੱਜਦੇ ਹਾਰਨ ਮੇਰੇ ਕੰਨਾਂ ਵਿੱਚ ਕਿਰਚਾਂ ਵਾਂਗ ਵੱਜਦੇ ਸਨ ਤੇ ਗੂੜ੍ਹੇ ਘਸਮੈਲੇ ਰੰਗ ਦੇ ਧੂੰਏਂ ਦਾ ਗੁਬਾਰ ਮੇਰੇ ਦਿਮਾਗ ਨੂੰ ਚੜ੍ਹ ਰਿਹਾ ਸੀ। ਭਾਦਰੋਂ ਦਾ ਮਹੀਨਾ ਬੇਸ਼ੱਕ ਅੱਧਿਉਂ ਬਹੁਤਾ ਬੀਤ ਚੁੱਕਿਆ ਸੀ, ਪਰ ਚੁਮਾਸਾ ਅਜੇ ਵੀ ਜਾਨ ਕੱਢ ਰਿਹਾ ਸੀ। ਕਿਤੇ ਪਹਿਲੇ ਵੇਲੇ ਦੋ ਚਾਰ ਬੱਦਲ ਉਠੇ ਸਨ, ਪਰ ਫਿਰ ਕਿਧਰੇ ਖਿੰਡ-ਪੁੰਡ ਗਏ ਸਨ। ਮੈਂ ਮੱਥੇ 'ਤੇ ਟਪਕਦੀਆਂ ਪਸੀਨੇ ਦੀਆਂ ਬੂੰਦਾਂ ਨੂੰ ਜੇਬ੍ਹ ਵਿਚਲੇ ਰੁਮਾਲ ਨਾਲ ਮੁੜ ਮੁੜ ਪੂੰਝਦਾ ਹਾਂ।
ਫੋਨ ਦੀ ਬੈਲ ਫਿਰ ਵੱਜੀ। ਭੀੜ ਹੋਣ ਕਰ ਕੇ ਮੇਰੇ ਤੋਂ ਵਾਰ-ਵਾਰ ਫੋਨ ਨਹੀਂ ਚੁੱਕਿਆ ਗਿਆ। ਕਦੇ ਪਤਨੀ 'ਤੇ ਵੀ ਖਿੱਝ ਆਵੇ। ਬੰਦਾ ਥੋੜ੍ਹਾ ਧੀਰਜ ਰੱਖਦਾ ਹੈ। ਕਈ ਵਾਰ ਐਵੇਂ ਬੱਚਿਆਂ ਵਾਂਗ ਕਰਨ ਲੱਗ ਜਾਂਦੀ ਹੈ। ਫਿਰ ਸੋਚਿਆ ਕਿ ਉਹ ਬੇਵੱਸ ਹੈ, ਪਿਛਲੀਆਂ ਦੋ ਰਾਤਾਂ ਤੋਂ ਚੱਜ ਨਾਲ ਸੁੱਤੀ ਨਹੀਂ। ਉਹਦੇ ਨਾਲ ਮੇਰੀ ਵੀ ਚੱਤੋ ਪਹਿਰ ਅਵਾਜ਼ਾਰੀ ਜਿਹੀ ਬਣੀ ਰਹਿੰਦੀ ਹੈ। ਧਿਆਨ ਹਮੇਸ਼ਾ ਘਰ ਵੱਲ ਹੀ ਲੱਗਿਆ ਰਹਿੰਦਾ ਹੈ।
ਖੜ੍ਹੀ ਭੀੜ ਅੱਗੇ ਨੂੰ ਥੋੜ੍ਹਾ-ਥੋੜ੍ਹਾ ਹਿੱਲੀ। ਸਹਿਜੇ ਸਹਿਜੇ ਅਗਲੀਆਂ ਗੱਡੀਆਂ ਤੁਰੀਆਂ। ਮਨ ਦੀ ਤਲਖੀ ਥੋੜ੍ਹੀ ਘੱਟ ਹੋਈ। ਬਸ ਸਟੈਂਡ ਵਾਲਾ ਮੋੜ ਮੁੜ ਕੇ ਭੀੜ ਆਪਣੀ ਚਾਲੇ ਤੁਰਨ ਹੀ ਲੱਗੀ ਸੀ, ਜਦੋਂ ਇਕਹਿਰੇ ਜਿਹੇ ਸਰੀਰ ਵਾਲੇ ਉਸ ਮੁੰਡੇ ਨੇ ਹੱਥ ਦੇ ਇਸ਼ਾਰੇ ਨਾਲ ਰੁਕਣ ਦਾ ਤਰਲਾ ਜਿਹਾ ਮਾਰਿਆ। ਇੱਕ ਘਰ ਜਾਣ ਦੀ ਕਾਹਲ, ਉਪਰੋਂ ਇਸ ਜਾਮ ਤੋਂ ਮਸਾਂ ਮਿਲੇ ਛੁਟਕਾਰੇ ਕਰ ਕੇ ਮੇਰਾ ਖਲੋਣ ਦਾ ਇਰਾਦਾ ਨਹੀਂ ਸੀ। ਮੈਂ ਆਪਣੀ ਚਾਲੇ ਚਲਦਿਆਂ ਉਹਦੇ ਵੱਲ ਥੋੜ੍ਹੀ ਧੌਣ ਭੁਆਈ ਸੀ। ਤਿੰਨ ਕੁ ਵਰ੍ਹਿਆਂ ਦਾ ਬਾਲ ਉਸ ਆਪਣੀ ਬਾਂਹ ਦੇ ਸਹਾਰੇ ਕੁੱਛੜ ਚੁੱਕਿਆ ਹੋਇਆ ਸੀ ਜਿਸ ਨੇ ਆਪਣੀਆਂ ਪਤਲੀਆਂ-ਪਤਲੀਆਂ ਬਾਹਵਾਂ ਉਸ ਮੁੰਡੇ ਦੇ ਗਲ ਦੁਆਲੇ ਵਲੀਆਂ ਹੋਈਆਂ ਸਨ। ਫੁਟਪਾਥ ਦੇ ਨਾਲ ਲੱਗ ਕੇ ਖਲੋਤਿਆਂ ਤਿੱਖੀ ਧੁੱਪ ਉਨ੍ਹਾਂ ਦੇ ਚਿਹਰਿਆਂ 'ਤੇ ਪੈ ਰਹੀ ਸੀ। ਕੁੱਛੜ ਚੁੱਕਿਆ ਬੱਚਾ ਉਸ ਮੁੰਡੇ ਦੀ ਧੌਣ ਹੇਠ ਆਪਣਾ ਸਿਰ ਘਸੋੜ ਘਸੋੜ ਕੇ ਧੁੱਪ ਤੋਂ ਬਚਣ ਦਾ ਯਤਨ ਕਰ ਰਿਹਾ ਸੀ, ਜਿਸ ਵੱਲ ਵੇਖਦਿਆਂ ਮੇਰਾ ਮਨ ਪਸੀਦ ਗਿਆ ਸੀ ਤੇ ਇੰਨੀ ਕਾਹਲ ਦੇ ਬਾਵਜੂਦ ਮੇਰੇ ਤੋਂ ਬੇਰੋਕ ਵੱਜ ਗਈ ਸੀ।
ਉਹ ਮੁੰਡਾ ਮੇਰੇ ਕਰੀਬ ਹੋ ਗਿਆ। ਕੱਪੜੇ ਲੱਤੇ ਤੋਂ ਉਹਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਸੀ ਲੱਗੀ ਤੇ ਉਸ ਦੀਆਂ ਅੱਖਾਂ ਵੀ ਸਿੱਲ੍ਹੀਆਂ ਸਿੱਲ੍ਹੀਆਂ ਜਿਹੀਆਂ ਸਨ ਜਿਵੇਂ ਕਿਤੇ ਰੋ ਕੇ ਹਟਿਆ ਹੋਵੇ। ਉਸ ਘਗਿਆਈ ਜਿਹੀ ਆਵਾਜ਼ 'ਚ ਬੋਲਣਾ ਸ਼ੁਰੂ ਕੀਤਾ, ‘‘ਭਾਅ ਜੀ, ਵੱਡੇ ਹਸਪਤਾਲ 'ਚ ਮੇਰਾ ਕਾਕਾ ਪੂਰਾ ਹੋ ਗਿਆ, ਥੋੜ੍ਹੇ ਦਿਨਾਂ ਦਾ ਸੀ। ਘਰ ਦੀ ਮੇਰੀ ਉਥੇ ਈ ਐ, ਛੁੱਟੀ ਨਹੀਂ ਮਿਲੀ ਉਹਨੂੰ। ਭਾਅ ਜੀ, ਮੈਂ ਆਪਣੇ ਪਿੰਡ ਜਾਣਾ ਐ, ਬਥੇਰਿਆਂ ਨੂੰ ਕਿਹਾ, ਪਰ ਕਿਸੇ ਨੇ ਬਾਂਹ ਨਹੀਂ ਫੜੀ। ਸਿਰਫ ਵੀਹਾਂ-ਤੀਹਾਂ ਦੀ ਗੱਲ ਐ ਭਾਅ ਜੀ।” ਕਹਿੰਦਿਆਂ ਉਹਦਾ ਗੱਚ ਭਰ ਆਇਆ। ਮੈਂ ਸੁੰਨ ਹੋ ਗਿਆ ਸਾਂ। ਉਹਦੀਆਂ ਕਹੀਆਂ ਗੱਲਾਂ ਮੇਰੇ ਦਿਲ 'ਚ ਆਰੀ ਦੇ ਦੰਦਿਆਂ ਵਾਂਗ ਖੁੱਭੀਆਂ ਸਨ। ਉਹਦੀ ਪ੍ਰੇਸ਼ਾਨੀ ਮੇਰੇ ਨਾਲੋਂ ਕਈ ਗੁਣਾ ਭਾਰੀ ਲੱਗੀ ਸੀ। ਉਹਦੇ ਕੁੱਛੜ ਚੁੱਕਿਆ ਬਾਲ ਉਹਦੇ ਵਾਂਗ ਹੀ ਉਦਾਸ ਸੀ। ਫੋਨ ਦੀ ਘੰਟੀ ਵੱਜੀ, ਮੈਂ ਇਸ ਵਾਰੀ ਬਿਨਾਂ ਵੇਖਿਆਂ ਬੰਦ ਕਰ ਦਿੱਤਾ ਤਾਂ ਜੋ ਮੇਰਾ ਧਿਆਨ ਉਨ੍ਹਾਂ ਦੋਵਾਂ ਵੱਲੋਂ ਲਾਂਭੇ ਨਾ ਹੋ ਜਾਵੇ। ਮੈਂ ਆਪਣੀ ਆਦਤ ਮੂਜਬ ਉਹਦੇ ਨਾਲ ਹੋਰ ਗੱਲਾਂ ਕਰਨਾ ਚਾਹੁੰਦਾ ਸਾਂ। ਉਹਦੇ ਬਾਰੇ। ਉਹਦੇ ਬੱਚੇ ਬਾਰੇ। ਉਹਦੇ ਪਰਵਾਰ ਦੇ ਹੋਰ ਜੀਆਂ ਬਾਰੇ। ਉਹ ਨਿੱਕੇ ਨਿੱਕੇ ਜਵਾਬ ਦਿੰਦਾ ਰਿਹਾ ਤੇ ਨਾਲੋ ਨਾਲ ਆਪਣੀ ਵੀਹਾਂ-ਤੀਹਾਂ ਵਾਲੀ ਲੋੜ ਵੀ ਦੁਹਰਾਉਂਦਾ ਰਿਹਾ। ਸਾਨੂੰ ਇੰਝ ਭਰ ਵਗਦੀ ਸੜਕ ਕੰਢੇ ਖਲੋ ਕੇ ਗੱਲਾਂ ਕਰਦਿਆਂ ਵੇਖ ਅੱਧਖੜ ਉਮਰ ਦਾ ਇੱਕ ਸਰਦਾਰ ਸੜਕ ਪਾਰੋਂ ਬਚਦਾ ਬਚਾਉਂਦਾ ਸਾਡੇ ਤੀਕ ਆ ਪਹੁੰਚਿਆ ਤੇ ਥੋੜ੍ਹਾ ਨੇੜੇ ਹੁੰਦਿਆਂ ਬੋਲਿਆ ਸੀ, ‘‘ਕੀ ਗੱਲ ਹੋ ਗਈ ਭਾਅ ਜੀ?”
ਮੈਥੋਂ ਇੰਨਾ ਹੀ ਕਹਿ ਹੋਇਆ ਸੀ, ‘‘ਇਹ ਪ੍ਰੇਸ਼ਾਨ ਐ ਵਿਚਾਰਾ, ਹਸਪਤਾਲ 'ਚ ਬੱਚਾ ਪੂਰਾ ਹੋ ਗਿਆ ਇਹਦਾ।”
ਸਰਦਾਰ ਨੇ ਹੈਰਾਨੀ ਨਾਲ ਉਹਦੇ ਵੱਲ ਵੇਖਿਆ, ਦੋ ਕੁ ਪੈਰ ਉਹਦੇ ਵੱਲ ਪੁੱਟੇ ਤੇ ਮੋਢੇ 'ਤੇ ਹੱਥ ਧਰਦਾ ਬੋਲਿਆ, ‘‘ਤੂੰ ਦੋ ਕੁ ਮਹੀਨੇ ਪਹਿਲਾਂ ਵੀ ਇਸੇ ਬੱਚੇ ਨਾਲ ਮੈਨੂੰ ਬਸ ਸਟੈਂਡ ਲਾਗੇ ਮਿਲਿਆ ਸੈਂ। ਉਦੋਂ ਵੀ ਮੈਨੂੰ ਇਸੇ ਤਰ੍ਹਾਂ ‘ਮੇਰਾ ਕਾਕਾ ਪੂਰਾ ਹੋ ਗਿਆ’ ਕਹਿ ਕੇ ਪੰਜ ਸੌ ਰੁਪਿਆ ਲੈ ਗਿਆ ਸੈਂ। ਤੈਨੂੰ ਭੋਰਾ ਸ਼ਰਮ ਨਹੀਂ ਆਉਂਦੀ ਇਸ ਤਰ੍ਹਾਂ ਮੁੜ-ਮੁੜ ਆਪਣੀ ਔਲਾਦ ਨੂੰ ਮਾਰਦਿਆਂ!” ਗੱਲ ਸੁਣਦਿਆਂ ਸਾਹਮਣੇ ਵਾਲੇ ਦਾ ਰੰਗ ਉੱਡ ਗਿਆ ਸੀ ਉਹ ਪਿੱਛੇ ਖਿਸਕਣ ਲੱਗਾ। ਮੇਰੀਆਂ ਅੱਖਾਂ ਅੱਡੀਆਂ ਰਹਿ ਗਈਆਂ ਤੇ ਮੈਨੂੰ ਤ੍ਰੇਲੀਉ ਤ੍ਰੇਲੀ ਹੋਏ ਨੂੰ ਕੋਈ ਸ਼ਬਦ ਨਹੀਂ ਸੀ ਅਹੁੜ ਰਿਹਾ। ਭੀੜ ਪਹਿਲਾਂ ਵਾਂਗ ਮੇਰੇ ਲਾਗਿਉਂ ਦੀ ਭੱਜੀ ਜਾ ਰਹੀ ਸੀ ਤੇ ਮੈਂ ਘਰ ਪਹੁੰਚਣ ਲਈ ਹਿੰਮਤ ਜੁਟਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’