Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਸੈਰ ਕਰ ਦੁਨੀਆ ਕੀ ਗਾਫਿਲ, ਜ਼ਿੰਦਗਾਨੀ ਫਿਰ ਕਹਾਂ

January 15, 2019 08:41 AM

-ਪੂਰਨ ਚੰਦ ਸਰੀਨ
ਸੰਸਾਰ ਦੀ ਰਚਨਾ ਕਰਨ ਵਾਲੇ ਨੇ ਇਹੋ ਸੋਚ ਕੇ ਧਰਤੀ, ਸਮੁੰਦਰ, ਆਕਾਸ਼ ਜਾਂ ਚੌਗਿਰਦੇ ਨੂੰ ਵੰਨ ਸੁਵੰਨੇ ਰੰਗਾਂ ਨਾਲ ਸਜਾਇਆ ਹੋਵੇਗਾ ਕਿ ਮਨੁੱਖ ਇਨ੍ਹਾਂ ਦੇ ਅਕਸ ਨੂੰ ਤੱਕਦਾ ਰਹੇ ਤੇ ਅਨੰਦ ਮਾਣਦਾ ਰਹੇ। ਜੰਗਲ, ਨਦੀਆਂ, ਪਹਾੜ, ਆਪਣੇ ਕਈ ਰੂਪਾਂ ਵਿੱਚ ਨਾ ਸਿਰਫ ਸਾਨੂੰ ਆਕਰਸ਼ਿਤ ਕਰਦੇ ਹਨ, ਸਗੋਂ ਉਨ੍ਹਾਂ ਵਿੱਚ ਰਹਿਣ ਅਤੇ ਵਸਣ ਲਈ ਵੀ ਸੱਦਾ ਦਿੰਦੇ ਹਨ। ਇਸ ਦੇ ਨਾਲ ਹੀ ਇਹ ਵੀ ਕਿ ਅਸੀਂ ਇਨ੍ਹਾਂ ਦੀ ਸੁਰੱਖਿਆ ਤੇ ਪਾਲਣ ਪੋਸ਼ਣ ਵੀ ਕਰੀਏ।
ਹਰ ਆਦਮੀ ਦੇ ਅੰਦਰ ਇਕ ‘ਟੂਰਿਸਟ’ ਲੁਕਿਆ ਹੁੰਦਾ ਹੈ। ਜਦੋਂ ਮੌਕਾ ਮਿਲਦਾ ਹੈ, ਉਹ ਖੁੱਲ੍ਹੀ ਸੜਕ 'ਤੇ ਹਿੱਕ ਤਾਣ ਕੇ ਤੁਰ ਪੈਂਦਾ ਹੈ। ਉਸ ਨੂੰ ਨਹੀਂ ਪਤਾ ਹੁੰਦਾ ਕਿ ਮੰਜ਼ਿਲ ਕਿੱਥੇ ਹੈ ਅਤੇ ਰੁਕਣਾ ਕਿੱਥੇ ਹੈ? ਇਹ ਸਭ ਉਪਰ ਵਾਲੇ ਦੇ ਭਰੋਸੇ ਛੱਡ ਦਿਓ ਤੇ ਨਿਕਲ ਜਾਓ ਦੁਨੀਆ ਦੀ ਸੈਰ ਕਰਨ। ਆਦਮੀ ਨੂੰ ਆਪਣੇ ਕੰਮ ਦੇ ਸਿਲਸਿਲੇ 'ਚ ਜਾਂ ਕੰਮ ਤੋਂ ਜ਼ਰਾ ਜਿੰਨੀ ਫੁਰਸਤ ਮਿਲਦਿਆਂ ਹੀ ਘੁਮੱਕੜ ਹੋਣ ਦਾ ਅਹਿਸਾਸ ਮਨ 'ਤੇ ਛਾ ਜਾਂਦਾ ਹੈ। ਆਪਣਾ ਦੇਸ਼ ਪੂਰਾ ਦੇਖਣ ਲਈ ਕਈ ਜਨਮ ਚਾਹੀਦੇ ਹਨ, ਫਿਰ ਵੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨਾ ਹੋ ਸਕੇ, ਉਸ ਦੀ ਕੁਦਰਤੀ ਸੰੁਦਰਤਾ ਨੂੰ ਮਾਣਿਆ ਜਾਵੇ।
ਵਿਦੇਸ਼ ਦੀ ਚਰਚਾ ਜਾਂ ਉਥੇ ਜਾਣ ਤੋਂ ਪਹਿਲਾਂ ਆਪਣੇ ਦੇਸ਼ ਦੀ ਗੱਲ ਕਰਨੀ ਜ਼ਰੂਰੀ ਹੋ ਜਾਂਦੀ ਹੈ। ਕਿਉਂਕਿ ਸਾਡਾ ਭਾਰਤ ਕਿਸੇ ਤੋਂ ਘੱਟ ਨਹੀਂ। ਏਥੇ ਉਤਰ ਪੂਰਬੀ ਸੂਬਿਆਂ 'ਚ ਰੋਮਾਂਚ, ਸੁੰਦਰਤਾ ਅਤੇ ਰਹੱਸ ਦਾ ਅਨੋਖਾ ਮਿਸ਼ਰਣ ਹੈ। ਉਥੋਂ ਦੇ ਜੰਗਲ, ਗੁਫਾਵਾਂ ਨਾ ਸਿਰਫ ਅਦਭੁੱਤ ਹਨ, ਸਗੋਂ ਹੈਰਾਨ ਕਰਨ ਵਾਲੀਆਂ ਹਨ। ਇਥੇ ਕੁਦਰਤ ਨੂੰ ਇਹ ਕ੍ਰਿਸ਼ਮਾ ਤਿਆਰ ਕਰਨ ਵਿੱਚ ਹਜ਼ਾਰਾਂ ਵਰ੍ਹੇ ਲੱਗ ਗਏ ਹੋਣਗੇ। ਘਾਹ, ਮਾਸ, ਰੁੱਖਾਂ, ਪੌਦਿਆਂ ਦਾ ਅਧਿਐਨ ਕਰਨ ਵਾਲਿਆਂ ਲਈ ਇਥੇ ਅਦਭੁੱਤ ਖਜ਼ਾਨਾ ਹੈ ਤੇ ਟੂਰਿਸਟਾਂ ਲਈ ਮਨਮੋਹਕ ਦਿ੍ਰਸ਼ ਹਨ। ਕਿਤੇ ਇੰਨਾ ਹਨੇਰਾ ਕਿ ਹੱਥ ਨੂੰ ਹੱਥ ਨਜ਼ਰ ਨਾ ਆਵੇ ਤਾਂ ਕਿਤੇ ਰੁੱਖਾਂ 'ਚੋਂ ਛਣ ਕੇ ਆਉਂਦੀ ਰੋਸ਼ਨੀ। ਸਲ੍ਹਾਬੀਆਂ ਕੰਧਾਂ ਕਿਸੇ ਚਿੱਤਰਕਲਾ ਤੋਂ ਘੱਟ ਨਹੀਂ ਤੇ ਛੱਤ ਤੋਂ ਟਪਕਦੀਆਂ ਪਾਣੀ ਦੀਆਂ ਬੂੰਦਾਂ ਮਨ ਮੋਹ ਲੈਂਦੀਆਂ ਹਨ।
ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਵੇਟੋਮੋ ਨਾਂ ਦੀ ਇਕ ਗੁਫਾ ਹੈ, ਜਿਥੇ ਹਜ਼ਾਰਾਂ ਵਰ੍ਹਿਆਂ ਤੋਂ ਬਣਦੀ ਰਹੀ ਲਾਈਮ ਦੀਆਂ ਚੱਟਾਨਾਂ ਹਨ। ਇਹ ਛੱਤ ਨਾਲ ਲਟਕੀਆਂ ਹੋਈਆਂ ਹਨ ਅਤੇ ਇਨ੍ਹਾਂ ਨੂੰ ਛੂਹਣ ਦੀ ਮਨਾਹੀ ਹੈ। ਛੱਤ 'ਤੇ ਚਮਕਦੇ ਜੁਗਨੂੰਆਂ ਦੀ ਰੋਸ਼ਨੀ ਅਦਭੁੱਤ ਹੈ ਤੇ ਇਨਸਾਨ ਨੇ ਇਹ ਦਿ੍ਰਸ਼ ਦਿਖਾਉਣ ਲਈ ਅਦਭੁੱਤ ਕਾਰੀਗਰੀ ਹੈ। ਉਥੇ ਪੌੜੀਆਂ ਬਣੀਆਂ ਹੋਈਆਂ ਹਨ ਤੇ ਸਭ ਤੋਂ ਕਮਾਲ ਦੀ ਚੀਜ਼ ਇਹ ਕਿ ਹੇਠਾਂ ਜਿਵੇਂ ਪਤਾਲ ਵਿੱਚ ਪਾਣੀ 'ਤੇ ਕਿਸ਼ਤੀ 'ਚ ਸੈਰ ਕਰ ਰਹੇ ਹੋਈਏ। ਕਿਵੇਂ ਕੀਤਾ ਗਿਆ ਹੋਵੇਗਾ ਇਹ ਸਭ, ਜੋ ਕਿ ਬਹੁਤ ਕਾਬਿਲੇ ਤਾਰੀਫ ਹੈ। ਹਨੇਰੇ 'ਚੋਂ ਲੰਘਦਿਆਂ ਬਾਹਰ ਜੋ ਚਾਨਣ ਨਜ਼ਰ ਆਉਂਦਾ ਹੈ ਤਾਂ ਹੈਰਾਨੀ ਹੁੰਦੀ ਹੈ। ਰਸਤੇ 'ਚ ਇੰਨੀ ਟਿਮਟਿਮਾਉਂਦੀ ਰੋਸ਼ਨੀ ਨਾਲ ਹਨੇਰੇ 'ਚ ਅੱਗੇ ਵਧਿਆ ਜਾਂਦਾ ਹੈ, ਨਹੀਂ ਤਾਂ ਚਾਰੇ ਪਾਸੇ ਘੁੱਪ ਹਨੇਰਾ ਹੁੰਦਾ ਹੈ ਤੇ ਉਪਰ ਤਾਰਿਆਂ ਵਾਂਗ ਚਮਕਦੇ ਜੁਗਨੂੰਆਂ ਦੀ ਰੋਸ਼ਨੀ।
ਕਿਵੇਂ ਬਣਾਇਆ ਹੋਵੇਗਾ ਇਹ ਰਸਤਾ ਅਤੇ ਝੀਲ 'ਚ ਚੱਲਣ ਲਾਇਕ ਕਿਸ਼ਤੀ? ਇਹ ਸੋਚ ਕੇ, ਜਾਣ ਕੇ ਅਜਿਹਾ ਕਰਨ ਵਾਲੇ ਕਾਰੀਗਰਾਂ ਦਾ ਮਨ ਹੀ ਮਨ ਸ਼ੁਕਰੀਆ ਕੀਤਾ। ਬਾਹਰ ਆਉਂਦੇ ਹੀ ਲੱਗਾ ਕਿ ਅਸੀਂ ਜਿਵੇਂ ਕਿਸੇ ਰਹੱਸਮਈ ਯਾਤਰਾ ਤੋਂ ਵਾਪਸ ਆਏ ਹੋਈਏ। ਉਸ ਨੂੰ ਦੇਖ ਕੇ ਆਪਣੇ ਦੇਸ਼ ਦੀਆਂ ਗੁਫਾਵਾਂ ਮਨ ਵਿੱਚ ਆ ਗਈਆਂ।
ਇਕ ਤਾਂ ਉਨ੍ਹਾਂ ਤੱਕ ਪਹੁੰਚਣਾ ਔਖਾ ਹੈ, ਖਾਣ ਪੀਣ ਦੀ ਛੱਡੋ, ਉਥੇ ਪਖਾਨਾ ਤੱਕ ਨਹੀਂ ਮਿਲਦਾ। ਜੇ ਸਾਡਾ ਸੈਰ ਸਪਾਟਾ ਮਹਿਕਮਾ ਚੌਕੰਨਾ ਹੋ ਜਾਵੇ, ਬੁਨਿਆਦੀ ਸਹੂਲਤਾਂ ਦੇ ਦੇਵੇ ਤਾਂ ਭਾਰਤ 'ਚ ਅਜਿਹੀਆਂ ਕਈ ਗੁਫਾਵਾਂ ਹਨ, ਜੋ ਭੇਦ ਭਰੇ ਰੋਮਾਂਚ ਲਈ ਮਸ਼ਹੂਰ ਹਨ ਤੇ ਦੇਸੀ ਵਿਦੇਸ਼ੀ ਟੂਰਿਸਟਾਂ ਲਈ ਜ਼ਬਰਦਸਤ ਖਿੱਚ ਪੈਦਾ ਕਰ ਸਕਦੀਆਂ ਹਨ। ਰੋਜ਼ਗਾਰ ਤੇ ਆਮਦਨ ਦਾ ਜ਼ਰੀਆ ਸਰਕਾਰ ਲਈ ਅਤੇ ਇਨ੍ਹਾਂ ਥਾਵਾਂ ਉੱਤੇ ਸਹੂਲਤਾਂ ਦੇਣ ਵਾਲਿਆਂ ਲਈ ਵੀ ਹੋਵੇ। ਸਰਕਾਰ ਅਤੇ ਵਪਾਰੀਆਂ ਦੀ ਸੋਚ ਬਦਲੇ ਅਤੇ ‘ਅਤਿਥੀ ਦੇਵੋ ਭਵ' ਦੀ ਭਾਵਨਾ ਸਾਕਾਰ ਹੋ ਜਾਵੇ।
ਚਿਰਾਪੰੂਜੀ ਦੇ ਜਲ ਭੰਡਾਰ ਤੇ ਕਾਜੀਰੰਗਾ ਦੀ ਰੱਖ ਦੰਦਾਂ ਥੱਲੇ ਉਂਗਲ ਦਬਾਉਣ ਲਈ ਮਜਬੂਰ ਕਰ ਦਿੰਦੀ ਹੈ ਤੇ ਅਸੀਂ ਅੱਖਾਂ ਪਾੜੀ ਕੁਦਰਤ ਦੇ ਕ੍ਰਿਸ਼ਮੇ ਦੇਖਦੇ ਰਹਿੰਦੇ ਹਾਂ। ਅਜਿਹਾ ਹੀ ਜਲ ਭੰਡਾਰ ਕੁਈਨਜ਼ ਟਾਊਨ ਦੇ ਨੇੜੇ ਹੈ, ਜਿਥੇ ਜਾਣ ਲਈ ਸ਼ਾਨਦਾਰ ਕਰੂਜ਼ ਦੀ ਸਹੂਲਤ ਹੈ। ਉਹ ਇਕ ਅਜਿਹਾ ਝਰਨਾ ਹੈ ਕਿ ਉਸ ਤੋਂ ਨਜ਼ਰ ਨਹੀਂ ਹਟਦੀ।
ਸਾਡੇ ਦੇਸ਼ 'ਚ ਵੀ ਅਜਿਹੇ ਕਈ ਝਰਨੇ ਹਨ, ਪਰ ਉਨ੍ਹਾਂ ਤੱਕ ਪਹੁੰਚਣਾ ਸੌਖਾ ਨਹੀਂ। ਜੇ ਪਹੁੰਚ ਗਏ ਤਾਂ ਸਮਝੋ ਸਾਰੀ ਥਕਾਵਟ ਦੂਰ ਹੋ ਗਈ। ਸਰਕਾਰ ਅਤੇ ਸੈਰ ਸਪਾਟਾ ਵਿਭਾਗ ਇਨ੍ਹਾਂ ਤੱਕ ਟੂਰਿਸਟਾਂ ਨੂੰ ਪੁਚਾਉਣ ਦਾ ਪ੍ਰਬੰਧ ਕਿਉਂ ਨਹੀਂ ਕਰਦੇ, ਇਹ ਗੱਲ ਨਾ ਉਦੋਂ ਸਮਝ ਆਈ, ਜਦੋਂ ਅਸੀਂ ਕਿਸੇ ਤਰ੍ਹਾਂ ਉਥੇ ਪਹੁੰਚੇ ਅਤੇ ਨਾ ਅੱਜ, ਜਦੋਂ ਲਗਭਗ 30 ਹਜ਼ਾਰ ਕਿਲੋਮੀਟਰ ਦੂਰ ਅੰਟਾਰਕਟਿਕਾ ਮਹਾਦੀਪ ਵਿੱਚ ਵਸੇ ਇਸ ਦੇਸ਼ ਵਿੱਚ ਪਹੁੰਚੇ, ਜਿਸ ਦੀ ਕੁੱਲ ਆਬਾਦੀ ਲਗਭਗ 46 ਲੱਖ ਹੈ।
ਭਾਰਤ ਵਿੱਚ ਸੈਰ ਸਪਾਟੇ ਲਈ ਆਉਣ ਵਾਲੇ ਦੇਸੀ ਵਿਦੇਸ਼ੀ ਟੂਰਿਸਟ ਇੰਨੇ ਹਨ ਕਿ ਉਨ੍ਹਾਂ ਨੂੰ ਜੇ ਬੁਨਿਆਦੀ ਸਹੂਲਤਾਂ ਮਿਲ ਜਾਣ ਤਾਂ ਸੈਰ ਸਪਾਟਾ ਇਥੇ ਪ੍ਰਫੁੱਲਿਤ ਉਦਯੋਗ ਬਣ ਜਾਵੇ। ਕੁਝ ਕੁ ਥਾਵਾਂ ਨੂੰ ਛੱਡ ਕੇ, ਜਿਥੇ ਪਹੁੰਚਣ ਲਈ ਵਧੀਆ ਲਗਜ਼ਰੀ ਬੱਸਾਂ ਹਨ, ਭਾਰਤ ਵਿੱਚ ਬਾਕੀ ਸਭ ਜਗ੍ਹਾ ਅਜਿਹੀਆਂ ਬੱਸਾਂ ਹਨ, ਜਿਨ੍ਹਾਂ ਨੂੰ ਅਸੀਂ ‘ਖਟਾਰਾ' ਹੀ ਕਹਿ ਸਕਦੇ ਹਾਂ। ਵਿਦੇਸ਼ਾਂ 'ਚ ਚੱਲਦੀਆਂ ਏ ਸੀ ਬੱਸਾਂ ਵਿੱਚ ਬੈਠ ਕੇ ਜਾਣ ਦਾ ਮਜ਼ਾ ਹੀ ਹੋਰ ਹੈ ਤੇ ਕੁਦਰਤੀ ਦਿ੍ਰਸ਼ ਦੇਖਣ ਦਾ ਭਰਪੂਰ ਅਨੰਦ ਵੀ ਆਉਂਦਾ ਹੈ, ਪਰ ਇਥੋਂ ਦੀਆਂ ਬੱਸਾਂ ਖੁਦ ਨੂੰ ਰਸਤੇ 'ਚ ਸੰਭਾਲ ਲੈਣ, ਉਹੀ ਬਹੁਤ ਵੱਡੀ ਗੱਲ ਹੈ, ਕੁਦਰਤ ਦੇ ਨਜ਼ਾਰੇ ਦੇਖਣ ਦੀ ਗੱਲ ਤਾਂ ਦੂਰ ਦੀ ਹੈ।
ਇਹ ਸੋਚ ਕੇ ਮਨ ਦੁਖੀ ਹੁੰਦਾ ਹੈ ਕਿ ਸਾਡੇ ਨਾਲੋਂ ਬਹੁਤ ਘੱਟ ਆਕਾਰ ਤੇ ਘੱਟ ਆਬਾਦੀ ਵਾਲੇ ਦੇਸ਼ਾਂ 'ਚ ਕੁਦਰਤੀ ਸੁੰਦਰਤਾ ਦੇਖਣ ਦਿਖਾਉਣ ਲਾਇਕ ਓਨੀ ਨਹੀਂ, ਜਿੰਨੀ ਇਥੇ ਹੈ ਪਰ ਅਸੀਂ ਪਤਾ ਨਹੀਂ ਕੀ ਗਲਤੀ ਕਰ ਰਹੇ ਹਾਂ ਕਿ ਓਨੇ ਟੂਰਿਸਟ ਇਥੇ ਆ ਨਹੀਂ ਰਹੇ। ਜ਼ਿਆਦਾ ਕੁਝ ਨਹੀਂ ਕਰਨਾ, ਬਸ ਸੜਕਾਂ, ਆਵਾਜਾਈ ਤੇ ਸੰਚਾਰ ਦੇ ਸਾਧਨ ਠੀਕ ਠਾਕ ਹੋ ਜਾਣ, ਸਾਫ ਸਫਾਈ ਤੇ ਸੁਰੱਖਿਆ ਦਾ ਪ੍ਰਬੰਧ ਹੋ ਜਾਵੇ, ਇੰਨਾ ਹੀ ਕਾਫੀ ਹੈ।
ਯੂਰਪੀ ਦੇਸ਼ਾਂ ਅਤੇ ਆਸਟਰੇਲੀਆ ਉਪ ਮਹਾਦੀਪ 'ਚ ਸੈਰ ਸਪਾਟੇ ਨੂੰ ਜਿੰਨੀ ਗੰਭੀਰਤਾ ਨਾਲ ਲਿਆ ਗਿਆ, ਉਸ ਦੇ ਮੱਦੇਨਜ਼ਰ ਉਥੇ ਘੁੰਮਣ ਜਾਣ ਤੋਂ ਲੈ ਕੇ ਉਥੇ ਹੀ ਵੱਸ ਜਾਣ ਦੀ ਇੱਛਾ ਪੈਦਾ ਹੋਣੀ ਸੁਭਾਵਿਕ ਹੈ। ਇਸ ਦੀ ਵਜ੍ਹਾ ਇਨ੍ਹਾਂ ਦੇਸ਼ਾਂ 'ਚ ਉਹ ਸਹੂਲਤਾਂ ਹਨ, ਜਿਨ੍ਹਾਂ ਬਾਰੇ ਭਾਰਤ ਵਿੱਚ ਕਲਪਨਾ ਹੀ ਕੀਤੀ ਜਾ ਸਕਦੀ ਹੈ। ਇਸੇ ਵਜ੍ਹਾ ਕਰਕੇ ਅਸੀਂ ਆਪਣੇ ਦੇਸ਼ ਨੂੰ ਉਨ੍ਹਾਂ ਦੇਸ਼ਾਂ ਨਾਲੋਂ ਕਈ ਦਹਾਕੇ ਪਿੱਛੇ ਮੰਨਦੇ ਹਾਂ। ਉਨ੍ਹਾਂ ਦੇਸ਼ਾਂ ਦੀਆਂ ਦੁਕਾਨਾਂ ਉਤੇ ਚੀਨ ਦਾ ਬਣਿਆ ਸਾਮਾਨ ਧੜੱਲੇ ਨਾਲ ਵਿਕਦਾ ਹੈ ਅਤੇ ਚੀਜ਼ਾਂ 'ਤੇ ਲਿਖਿਆ ਹੁੰਦਾ ਹੈ ਕਿ ਫਲਾਣੀ ਚੀਜ਼ ਦਾ ਡਿਜ਼ਾਈਨ ਉਨ੍ਹਾਂ ਦਾ ਹੈ, ਪਰ ਇਹ ਬਣੀ ਚੀਨ ਵਿੱਚ ਹੈ। ਉਥੇ ਸੈਰ ਸਪਾਟੇ ਵਾਲੀਆਂ ਥਾਵਾਂ ਦੇ ਬਾਹਰ ਦੁਕਾਨਾਂ ਦੀ ਵਿਕਰੀ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਸੈਲਾਨੀ ਕੁਝ ਨਾ ਕੁਝ ਖਰੀਦਦੇ ਹਨ, ਕਿਉਂਕਿ ਵਾਪਸ ਆਪਣੇ ਵਤਨ ਜਾ ਕੇ ਦੋਸਤਾਂ ਰਿਸ਼ਤੇਦਾਰਾਂ ਨੂੰ ਵਿਦੇਸ਼ੀ ਤੋਹਫੇ ਦੇਣ 'ਤੇ ਜੋ ਮਾਣ ਮਹਿਸੂਸ ਹੁੰਦਾ ਹੈ, ਉਸ ਦਾ ਵੱਖਰਾ ਹੀ ਅਨੰਦ ਹੈ।
ਇਸ ਦੇ ਮੁਕਾਬਲੇ ਭਾਰਤ ਵਿੱਚ ਆਏ ਵਿਦੇਸ਼ੀਆਂ ਲਈ ਖਰੀਦਦਾਰੀ ਕਰਨ ਦੇ ਨਾਂ 'ਤੇ ਗਿਣੀਆਂ ਚੁਣੀਆਂ ਚੀਜ਼ਾਂ ਹੀ ਹਨ। ਜ਼ਰਾ ਸੋਚੋ, ਜੇ ਅਸੀਂ ਯੂਰਪੀ ਦੇਸ਼ਾਂ ਵਾਂਗ ਸਹੂਲਤਾਂ ਦੇ ਸਕੀਏ ਤਾਂ ਇਥੇ ਰੋਜ਼ਗਾਰ ਦੇ ਸਾਧਨ ਵੀ ਵਧਣਗੇ ਤੇ ਵਿਦੇਸ਼ੀ ਕਰੰਸੀ ਦੀ ਕਮਾਈ ਵੀ ਦੇਸ਼ ਨੂੰ ਭਰਪੂਰ ਹੋਵੇਗੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’