Welcome to Canadian Punjabi Post
Follow us on

21

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਕੈਨੇਡਾ

ਟਰੂਡੋ ਕੈਬਨਿਟ ਤੋਂ ਅਸਤੀਫਾ ਦੇਣ ਜਾ ਰਹੇ ਹਨ ਸਕੌਟ ਬ੍ਰਿਸਨ

January 11, 2019 07:22 AM

ਓਟਵਾ, 10 ਜਨਵਰੀ (ਪੋਸਟ ਬਿਊਰੋ) : 22 ਸਾਲ ਤੱਕ ਮੈਂਬਰ ਪਾਰਲੀਆਮੈਂਟ ਰਹਿਣ ਤੋਂ ਬਾਅਦ ਲਿਬਰਲ ਐਮਪੀ ਸਕੌਟ ਬ੍ਰਿਸਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਸ ਸਾਲ ਹੋਣ ਜਾ ਰਹੀਆਂ ਫੈਡਰਲ ਚੋਣਾਂ ਵਿੱਚ ਉਹ ਹਿੱਸਾ ਨਹੀਂ ਲੈਣਗੇ।
ਬ੍ਰਿਸਨ ਖਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ ਤੇ ਕਿੰਗਜ਼ ਹੈਂਟਸ ਤੋਂ ਐਮਪੀ ਸਨ। ਉਨ੍ਹਾਂ ਆਪਣੇ ਇਸ ਫੈਸਲੇ ਬਾਰੇ ਟਰੂਡੋ ਨੂੰ ਜਾਣੂ ਕਰਵਾਇਆ ਤੇ ਆਖਿਆ ਕਿ ਉਨ੍ਹਾਂ ਦੀ ਥਾਂ ਉੱਤੇ ਜੋ ਵੀ ਆਵੇਗਾ ਉਹ ਉਸ ਦੀ ਹਰ ਕਿਸਮ ਦੀ ਮਦਦ ਕਰਨਗੇ। ਅਜੇ ਇਹ ਸਾਫ ਨਹੀਂ ਹੋਇਆ ਹੈ ਕਿ ਬ੍ਰਿਸਨ ਇਸ ਪੂਰੀ ਮਿਆਦ ਲਈ ਐਮਪੀ ਬਣੇ ਰਹਿਣਗੇ ਜਾਂ ਨੇੜ ਭਵਿੱਖ ਵਿੱਚ ਉਹ ਆਪਣੀ ਸੀਟ ਤੋਂ ਅਸਤੀਫਾ ਦੇਣਗੇ। ਬ੍ਰਿਸਨ ਦੇ ਇਸ ਤਰ੍ਹਾਂ ਅਚਾਨਕ ਐਲਾਨੇ ਗਏ ਆਪਣੇ ਫੈਸਲੇ ਤੋਂ ਬਾਅਦ ਸੋਮਵਾਰ ਨੂੰ ਕੈਬਨਿਟ ਵਿੱਚ ਹੋਣ ਜਾ ਰਹੇ ਫੇਰਬਦਲ ਵਿੱਚ ਉਨ੍ਹਾਂ ਦੀ ਥਾਂ ਪੁਰ ਕਰਨ ਦਾ ਨਵਾਂ ਮੁੱਦਾ ਵੀ ਖੜ੍ਹਾ ਹੋ ਗਿਆ ਹੈ।
ਵੀਰਵਾਰ ਨੂੰ ਕੈਮਾਲੂਪਸ, ਬੀਸੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਮੈਂਬਰ ਪਾਰਲੀਆਮੈਂਟ ਵਜੋਂ ਸਕੌਟ ਬ੍ਰਿਸਨ ਨੇ ਜਿਹੜੀ ਵਿਲੱਖਣ ਸੇਵਾ ਨਿਭਾਈ ਹੈ ਉਸ ਲਈ ਉਹ ਉਨ੍ਹਾਂ ਦਾ ਵਿਸੇ਼ਸ਼ ਸਨਮਾਨ ਕਰਨਾ ਚਾਹੁੰਦੇ ਹਨ। ਟਰੂਡੋ ਨੇ ਦੱਸਿਆ ਕਿ ਬ੍ਰਿਸਨ ਕਈ ਸਰਕਾਰਾਂ ਵਿੱਚ ਮੰਤਰੀ ਰਹੇ। ਉਨ੍ਹਾਂ ਪੂਰੇ ਸਮਰਪਣ ਨਾਲ ਦੇਸ਼ ਪ੍ਰਤੀ ਆਪਣੀ ਸੇਵਾ ਨਿਭਾਈ। ਆਪਣੀ ਕਮਿਊਨਿਟੀ ਤੇ ਦੇਸ਼ ਦੇ ਬਿਹਤਰ ਭਵਿੱਖ ਲਈ ਵੀ ਉਨ੍ਹਾਂ ਨਿੱਠ ਕੇ ਕੰਮ ਕੀਤਾ।
ਇਸ ਤੋਂ ਪਹਿਲਾਂ ਕੀਤੇ ਗਏ ਟਵੀਟ ਵਿੱਚ ਟਰੂਡੋ ਨੇ ਨੋਵਾ ਸਕੋਸ਼ੀਆ ਤੇ ਕੈਨੇਡਾ ਲਈ ਅਣਥੱਕ ਸੇਵਾ ਨਿਭਾਉਣ ਬਦਲੇ ਉਨ੍ਹਾਂ ਦਾ ਸਨਮਾਨ ਕੀਤਾ। ਆਪਣੇ ਇਸ ਫੈਸਲੇ ਬਾਰੇ ਬ੍ਰਿਸਨ ਨੇ ਟਰੂਡੋ ਨੂੰ ਕ੍ਰਿਸਮਸ ਦੇ ਨੇੜੇ ਤੇੜੇ ਹੀ ਦੱਸ ਦਿੱਤਾ ਸੀ। ਉਨ੍ਹਾਂ ਹੁਣ ਆਖਿਆ ਕਿ ਉਨ੍ਹਾਂ ਨੂੰ ਆਪਣੇ ਇਸ ਫੈਸਲੇ ਉੱਤੇ ਕੋਈ ਪਛਤਾਵਾ ਨਹੀਂ ਹੈ।

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਕਿਊਬਿਕ ਵਿੱਚ ਬਿੱਲ 21 ਦਾ ਪਾਸ ਹੋਣਾ ਮਨੁੱਖੀ ਅਧਿਕਾਰਾਂ ਤੇ ਘੱਟਗਿਣਤੀਆਂ ਲਈ ਮੰਦਭਾਗਾ : ਵਰਲਡ ਸਿੱਖ ਆਰਗੇਨਾਈਜ਼ੇਸ਼ਨ
ਹੁਣ ਡਰਾਈਵਰ, ਵਹੀਕਲ ਫੀਸ ਵਿੱਚ ਵਾਧਾ ਕਰਨ ਉੱਤੇ ਵਿਚਾਰ ਕਰ ਰਹੀ ਹੈ ਓਨਟਾਰੀਓ ਸਰਕਾਰ!
ਪ੍ਰਦੂਸ਼ਣ ਫੈਲਾਉਣ ਵਾਲਿਆਂ ਨੂੰ ਗ੍ਰੀਨ ਤਕਨਾਲੋਜੀ ਵਿੱਚ ਨਿਵੇਸ਼ ਲਈ ਕੀਤਾ ਜਾਵੇਗਾ ਪਾਬੰਦ : ਸ਼ੀਅਰ
ਲੋਕਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਲਈ ਕੈਨੇਡਾ ਨੇ ਭਾਰਤ ਵਿੱਚ ਲਾਂਚ ਕੀਤੀ ਵੀਜ਼ਾ ਇਨਫਰਮੇਸ਼ਨ ਕੈਂਪੇਨ
2020 ਤੱਕ ਯੂਨੀਵਰਸਲ ਫਾਰਮਾਕੇਅਰ ਲਿਆਉਣ ਦਾ ਐਨਡੀਪੀ ਦਾ ਵਾਅਦਾ ਯਥਾਰਥਵਾਦੀ ਨਹੀਂ : ਸਿਹਤ ਮੰਤਰੀ
ਨੈਸ਼ਨਲ ਡਰੱਗ ਯੋਜਨਾ ਰਾਹੀਂ ਐਨਡੀਪੀ ਨੇ ਯੂਨੀਵਰਸਲ ਹੈਲਥ ਕੇਅਰ ਦੇ ਪਸਾਰ ਦਾ ਕੀਤਾ ਵਾਅਦਾ
20 ਜੂਨ ਨੂੰ ਵਾਸਿ਼ੰਗਟਨ ਵਿੱਚ ਟਰੰਪ ਨਾਲ ਮੁਲਾਕਾਤ ਕਰਨਗੇ ਟਰੂਡੋ
ਫੋਰਡ ਸਰਕਾਰ ਨੇ 141 ਮਿਲੀਅਨ ਡਾਲਰ ਟੋਰੀਜ਼ ਦੀ ਨੁਮਾਇੰਦਗੀ ਵਾਲੀਆਂ ਪੇਂਡੂ ਕਮਿਊਨਿਟੀਜ਼ ਨੂੰ ਦਿੱਤੇ
ਬਰੈਂਪਟਨ ਨੂੰ ਭਵਿੱਖ ਦੇ ਸ਼ਹਿਰਾਂ ਵਿੱਚੋਂ ਇੱਕ ਵਜੋਂ ਦਿੱਤੀ ਗਈ ਮਾਨਤਾ
ਮਾਹਿਰਾਂ ਦੇ ਪੈਨਲ ਵੱਲੋਂ ਕੈਨੇਡਾ ਲਈ ਫਾਰਮਾਕੇਅਰ ਸਿਸਟਮ ਲਿਆਉਣ ਦੀ ਸਿਫਾਰਿਸ਼