Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਕੈਨੇਡਾ

ਓਸ਼ਵਾ ਪਲਾਂਟ ਜਾਰੀ ਰੱਖਣ ਦੇ ਯੂਨੀਫੌਰ ਦੇ ਪ੍ਰਸਤਾਵ ਨੂੰ ਜੀਐਮ ਨੇ ਠੁਕਰਾਇਆ

January 09, 2019 11:54 PM

ਵਿੰਡਸਰ, ਓਨਟਾਰੀਓ, 9 ਜਨਵਰੀ (ਪੋਸਟ ਬਿਊਰੋ) : ਜਨਰਲ ਮੋਟਰਜ਼ ਆਪਣੇ ਓਸ਼ਵਾ ਸਥਿਤ ਅਸੈਂਬਲੀ ਪਲਾਂਟ ਨੂੰ ਇਸ ਸਾਲ ਦੇ ਅੰਤ ਤੱਕ ਬੰਦ ਕਰਨ ਲਈ ਬਜਿ਼ੱਦ ਹੈ। ਯੂਨੀਫੌਰ ਦੇ ਮੁਖੀ ਦਾ ਕਹਿਣਾ ਹੈ ਕਿ ਇਹ ਫੈਸਲਾ ਕਾਰਪੋਰੇਟ ਮੁਨਾਫੇ ਤੇ ਲਾਲਚ ਤੋਂ ਹੀ ਪ੍ਰੇਰਿਤ ਹੈ।
ਯੂਨੀਫੌਰ ਦੇ ਪ੍ਰੈਜ਼ੀਡੈਂਟ ਜੈਰੀ ਡਾਇਸ ਨੇ ਮੰਗਲਵਾਰ ਨੂੰ ਜੀਐਮ ਦੇ ਅਧਿਕਾਰੀਆਂ ਨਾਲ ਓਨਟਾਰੀਓ ਪਲਾਂਟ ਚੱਲਦਾ ਰੱਖਣ ਲਈ ਯੂਨੀਅਨ ਦੇ ਪ੍ਰਸਤਾਵ ਸਬੰਧੀ ਗੱਲਬਾਤ ਕੀਤੀ ਪਰ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਪਈ। ਵਿੰਡਸਰ, ਓਨਟਾਰੀਓ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਇਸ ਨੇ ਆਖਿਆ ਕਿ ਕਾਰਪੋਰੇਸ਼ਨ ਦੇ ਇਸ ਤਰ੍ਹਾਂ ਦੇ ਰਵੱਈਏ ਤੇ ਪ੍ਰਤੀਕਿਰਿਆ ਤੋਂ ਉਹ ਕਾਫੀ ਨਿਰਾਸ਼ ਹਨ। ਦੂਜੇ ਪਾਸੇ ਜੀਐਮ ਕੈਨੇਡਾ ਦੇ ਕਾਰਪੋਰੇਟ ਮਾਮਲਿਆਂ ਦੇ ਵਾਈਸ ਪ੍ਰੈਜ਼ੀਡੈਂਟ ਡੇਵਿਡ ਪੈਟਰਸਨ ਨੇ ਆਖਿਆ ਕਿ ਯੂਨੀਅਨ ਵੱਲੋਂ ਸੁਝਾਏ ਗਏ ਬਦਲ, ਜਿਨ੍ਹਾਂ ਵਿੱਚ ਇਸ ਪਲਾਂਟ ਉੱਤੇ ਤਿਆਰ ਕੀਤੀਆਂ ਜਾਣ ਵਾਲੀਆਂ ਸੈਵੀ ਇੰਪਾਲਾ ਤੇ ਕੈਡੀਲੈਕ ਐਕਸਟੀਐਸ ਦੇ ਪਸਾਰ ਜਾਂ ਮੈਕਸਿਕੋ ਸਿ਼ਫਟ ਕੀਤੇ ਜਾਣ ਵਾਲੇ ਉਤਪਾਦਨ ਨੂੰ ਵਿੰਡਸਰ ਵਾਲੇ ਪਲਾਂਟ ਨੂੰ ਸੌਂਪਣਾ ਸ਼ਾਮਲ ਹਨ, ਆਰਥਿਕ ਪੱਖੋਂ ਸਹੀ ਨਹੀਂ ਹਨ।
ਉਨ੍ਹਾਂ ਆਖਿਆ ਕਿ ਅਸੀਂ ਸਾਰੇ ਹੀ ਪ੍ਰਸਤਾਵਾਂ ਦਾ ਚੰਗੀ ਤਰ੍ਹਾਂ ਅਧਿਐਨ ਕੀਤਾ ਹੈ ਪਰ ਇਸ ਨਾਲ ਕੋਈ ਮਸਲਾ ਹੱਲ ਨਹੀਂ ਹੋਣ ਵਾਲਾ। ਪੈਟਰਸਨ ਨੇ ਫੋਨ ਉੱਤੇ ਦਿੱਤੀ ਇੱਕ ਇੰਟਰਵਿਊ ਵਿੱਚ ਆਖਿਆ ਕਿ ਇਹ ਸੱਭ ਜਿੱਥੇ ਕਾਫੀ ਮਹਿੰਗਾ ਹੋਵੇਗਾ ਉੱਥੇ ਹੀ ਘੱਟ ਸਮਰੱਥਾ ਵਾਲੇਸ ਓਸ਼ਵਾ ਪਲਾਂਟ ਵਾਲੇ ਹੋਰ ਉਤਪਾਦਾਂ ਨੂੰ ਸਿ਼ਫਟ ਕਰਨਾ ਕਾਫੀ ਮਹਿੰਗਾ ਤੇ ਸਮਾਂ ਖਾਣ ਵਾਲਾ ਹੋਵੇਗਾ। ਪੈਟਰਸਨ ਨੇ ਇਹ ਵੀ ਆਖਿਆ ਕਿ ਕੰਪਨੀ ਨੂੰ ਪਤਾ ਹੈ ਕਿ 2600 ਕਰਮਚਾਰੀਆਂ ਨੂੰ ਪੈਨਸ਼ਨ ਦੇਣੀ ਵੀ ਬਣਦੀ ਹੈ। ਇਸ ਦੇ ਨਾਲ ਹੀ ਰਿਟਾਇਰਮੈਂਟ ਫਾਇਦਿਆਂ ਦੇ ਰੂਪ ਵਿੱਚ ਹਰ ਮਹੀਨੇ 3500 ਡਾਲਰ, 20,000 ਡਾਲਰ ਦਾ ਕਾਰ ਵਾਊਚਰ ਤੇ 50,000 ਡਾਲਰ ਦੀ ਉੱਕਾ ਪੁੱਕਾ ਰਕਮ ਵੀ ਮਿਲੇਗੀ।
ਡਾਇਸ ਨੇ ਆਖਿਆ ਕਿ ਉਹ ਓਸ਼ਵਾ ਵਾਲੇ ਪਲਾਂਟ ਦੇ ਖਾਤਮੇ ਨੂੰ ਸਵੀਕਾਰ ਨਹੀਂ ਕਰ ਸਕਦੇ। ਕੰਪਨੀ ਵੀ ਮੀਟਿੰਗ ਦੌਰਾਨ ਇਹ ਮੰਨ ਚੁੱਕੀ ਹੈ ਕਿ ਪਲਾਂਟ ਦਾ ਉਤਪਾਦਨ ਵਧਾਇਆ ਜਾਣਾ ਸੰਭਵ ਹੈ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾ ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼