Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਗਤਕਾ ਬਨਾਮ ਸਟੰਟਬਾਜ਼ੀ

January 04, 2019 08:23 AM

-ਹਰਚਰਨ ਸਿੰਘ ਭੁੱਲਰ

ਗਤਕਾ ਕੇਵਲ ਇੱਕ ਖੇਡ ਦਾ ਨਾਂਅ ਨਹੀਂ, ਸਗੋਂ ਸਿੱਖ ਵਿਰਾਸਤ ਦੀ ਇੱਕ ਝਲਕ ਹੈ। ਅੱਜ ਵੀ ਗਤਕਾ ਖੇਡਦੇ ਖਿਡਾਰੀਆਂ ਨੂੰ ਦੇਖ ਕੇ ਸਾਡੇ ਸਾਹਮਣੇ ਗੁਰੂ ਸਾਹਿਬਾਨ ਦੇ ਸਮੇਂ ਹੋਈਆਂ ਜੰਗਾਂ ਦਾ ਦਿ੍ਰਸ਼ ਪੇਸ਼ ਹੋ ਜਾਂਦਾ ਹੈ। ਗਤਕਾ ਕੇਵਲ ਮਨੁੱਖ ਦੇ ਸਰੀਰ ਨੂੰ ਹੀ ਤੰਦਰੁਸਤ ਨਹੀਂ ਰੱਖਦਾ, ਉਸ ਦੀ ਸੋਚ ਨੂੰ ਉਚੀ ਤੇ ਸੁੱਚੀ ਰੱਖਦਾ ਹੈ। ਇਸ ਦਾ ਖਿਡਾਰੀ ਖੇਡਣ ਸਮੇਂ ਕੇਵਲ ਆਪਣੀ ਚੁਸਤੀ-ਫੁਰਤੀ ਤੇ ਕਲਾ ਦਾ ਪ੍ਰਦਰਸ਼ਨ ਨਹੀਂ ਕਰ ਰਿਹਾ ਹੁੰਦਾ। 

ਸਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਗਤਕਾ ਹੈ ਕੀ? ਦਸਮ ਪਿਤਾ ਨੇ ਜਦ ਸਿੱਖਾਂ ਨੂੰ ਘੋੜੇ ਤੇ ਸ਼ਸਤਰ ਰੱਖਣ ਲਈ ਕਿਹਾ ਤਾਂ ਉਨ੍ਹਾਂ ਸ਼ਸਤਰਾਂ ਦੀ ਸਿਖਲਾਈ ਅਤੇ ਯੁੱਧ ਕਲਾ ਦੇ ਅਭਿਆਸ ਨੂੰ ਗਤਕੇ ਦੇ ਨਾਂਅ ਨਾਲ ਜਾਣਿਆ ਜਾਣ ਲੱਗਾ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਪਿੱਛੋਂ ਸਿੱਖਾਂ ਲਈ ਸ਼ਸਤਰ ਕੋਲ ਰੱਖਣੇ ਲਾਜ਼ਮੀ ਕਰ ਦਿੱਤੇ ਅਤੇ ਸ਼ਸਤਰ ਸਿੱਖ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਏ। ਪੁਰਾਤਨ ਮਰਿਆਦਾ ਅਨੁਸਾਰ ਜਿੱਥੇ ਸਿੱਖਾਂ ਨੂੰ ਰੋਜ਼ ਬਾਣੀ ਪੜ੍ਹਨ ਦਾ ਆਦੇਸ਼ ਹੈ, ਉਥੇ ਉਨ੍ਹਾਂ ਲਈ ਸ਼ਸਤਰਾਂ ਦਾ ਅਭਿਆਸ ਭਾਵ ਗਤਕਾ ਖੇਡਣਾ ਵੀ ਲਾਜ਼ਮੀ ਹੈ।

ਸਮੇਂ ਦੇ ਬੀਤਣ ਨਾਲ ਹੌਲੀ-ਹੌਲੀ ਇਹ ਵਿਰਾਸਤੀ ਖੇਡ ਲੋਪ ਹੋਣੀ ਸ਼ੁਰੂ ਹੋ ਗਈ ਅਤੇ ਅੱਜ ਕੱਲ੍ਹ ਕੁਝ ਸ਼ਰਾਰਤੀ ਅਨਸਰ ਇਸ ਦੇ ਮੂਲ ਰੂਪ ਅਤੇ ਭਾਵਨਾ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਗਤਕੇ ਦੇ ਨਾਂਅ ਉਤੇ ਕੁਝ ਬੇਸਮਝਾਂ ਵੱਲੋਂ ਸਟੰਟਬਾਜ਼ੀ ਕੀਤੀ ਜਾ ਰਹੀ ਹੈ, ਜਿਸ ਦਾ ਅਸਲ ਗਤਕੇ ਨਾਲ ਦੂਰ ਦੂਰ ਤੱਕ ਵਾਸਤਾ ਨਹੀਂ। ਉਹ ਕੇਵਲ ਗਤਕੇ ਦੇ ਨਾਂਅ ਦਾ ਇਸਤੇਮਾਲ ਕਰ ਕੇ ਅਤੇ ਸਿੱਖੀ ਲਿਬਾਸ ਪਹਿਨ ਕੇ ਜਿੱਥੇ ਸਿੱਖ ਮਰਿਆਦਾ ਦੀਆਂ ਧੱਜੀਆਂ ਉਡਾਉਂਦੇ ਹਨ ਉਥੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ। ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਟਿਊਬ ਭੰਨਣਾ, ਕੱਚ ਖਾਣਾ, ਸਿਰ ਉੱਤੇ ਹਥੌੜੇ ਮਾਰਨਾ, ਆਪਣੇ ਸਰੀਰ ਤੋਂ ਟਰੈਕਟਰ ਲੰਘਾਉਣਾ, ਮੂੰਹ ਵਿੱਚੋਂ ਅੱਗ ਕੱਢਣਾ, ਸਿਰ 'ਤੇ ਅੱਗ ਲਾਉਣੀ, ਛਾਤੀਆਂ ਉੱਤੇ ਰੱਖ ਕੇ ਪੱਥਰ ਤੋੜਨੇ, ਸਿਰਾਂ 'ਤੇ ਰੱਖ ਕੇ ਨਾਰੀਅਲ ਭੰਨਣੇ (ਹੋਰ ਵੀ ਸਟੰਟ ਹਨ ਜਿਨ੍ਹਾਂ ਦਾ ਜ਼ਿਕਰ ਨਹੀਂ ਕੀਤਾ ਜਾ ਸਕਦਾ) ਆਦਿ ਕਿਸ ਯੁੱਧ ਕਲਾ ਦਾ ਹਿੱਸਾ ਹਨ। ਕਿਸ ਗੁਰੂ ਸਾਹਿਬਾਨ ਨੇ ਇਹ ਸਿਖਿਆ ਦਿੱਤੀ ਕਿ ਆਪਣੇ ਸਰੀਰ ਨੂੰ ਲਹੂ-ਲੁਹਾਨ ਕਰ ਲਵੋ। ਦੇਖਣ ਵਾਲੀ ਸੰਗਤ ਦਾ ਧਿਆਨ ਵੀ ਨਹੀਂ ਰੱਖਿਆ ਜਾਂਦਾ ਕਿ ਕਿਤੇ ਉਸ ਦੇ ਸੱਟ ਫੇਟ ਨਾ ਲੱਗ ਜਾਵੇ। ਇਹ ਸਭ ਗਤਕਾ ਨਹੀਂ, ਸਗੋਂ ਗਤਕੇ ਨੂੰ ਬਦਨਾਮ ਕਰਨ ਦੀ ਕੋਝੀ ਸਾਜ਼ਿਸ਼ ਹੈ। 

ਗਤਕਾ ਗੁਰੂ ਸਾਹਿਬਾਨ ਨੇ ਹਰ ਸਿੱਖ ਲਈ ਲਾਜ਼ਮੀ ਕੀਤਾ ਸੀ, ਪਰ ਕੀ ਇਹ ਉਹ ਹੀ ਗਤਕਾ ਹੈ, ਜਿਸ ਨੂੰ ਦੇਖ ਕੇ ਹਰ ਦੇਖਣ ਵਾਲਾ ਭੈਅਭੀਤ ਹੋ ਜਾਂਦਾ ਹੈ। ਗਤਕੇ ਦੇ ਨਾਂਅ 'ਤੇ ਸਟੰਟਬਾਜ਼ੀ ਕਰਨ ਵਾਲੇ ਇਨ੍ਹਾਂ ਸ਼ਰਾਰਤੀ ਲੋਕਾਂ ਨੂੰ ਦੇਖ ਕੇ ਕੀ ਕੋਈ ਇਨਸਾਨ ਇਹ ਚਾਹੇਗਾ ਕਿ ਉਸ ਦੇ ਲੜਕੇ ਦੇ ਸਿਰ ਤੋਂ ਮੋਟਰ ਸਾਈਕਲ ਲੰਘਾਏ ਜਾਣ ਜਾਂ ਕੌਣ ਚਾਹੇਗਾ ਕਿ ਉਸ ਦੀ ਬੇਟੀ ਉਪਰੋਂ ਟਰੈਕਟਰ ਲੰਘਾਏ ਜਾਣ। ਗਤਕੇ ਦੇ ਨਾਂਅ ਉੱਤੇ ਸਟੰਟਬਾਜ਼ੀ ਕਰਨ ਵਾਲੇ ਲੋਕ ਇਹ ਭੁੱਲ ਜਾਂਦੇ ਹਨ ਕਿ ਗੈਰ ਸਿੱਖ ਜਾਂ ਪੰਜਾਬ ਤੋਂ ਬਾਹਰ ਵੱਸਦੇ ਲੋਕ ਇਹ ਸਭ ਦੇਖ ਕੇ ਸਮਝਦੇ ਹਨ ਕਿ ਸ਼ਾਇਦ ਸਿੱਖ ਗੁਰੂ ਸਾਹਿਬਾਨ ਵੀ ਇਹ ਕੁਝ ਕਰਦੇ ਹੋਣਗੇ ਜਾਂ ਇਹੋ ਸਿੱਖਾਂ ਦੀ ਵਿਰਾਸਤ ਹੈ। ਜਾਣੇ-ਅਣਜਾਣੇ ਵਿੱਚ ਇਹ ਲੋਕ ਸਿੱਖੀ ਸਿਧਾਂਤਾਂ, ਸਿੱਖੀ ਕਦਰਾਂ-ਕੀਮਤਾਂ, ਸਿੱਖ ਵਿਰਾਸਤ ਤੇ ਸਿੱਖ ਸ਼ਸਤਰ ਵਿਦਿਆ ਦਾ ਮਜ਼ਾਕ ਬਣਾ ਦਿੰਦੇ ਹਨ। ਇਸ ਸਭ ਵਿੱਚ ਸਾਰਾ ਕਸੂਰ ਇਨ੍ਹਾਂ ਸਟੰਟਬਾਜ਼ਾਂ ਦਾ ਨਹੀਂ, ਸਗੋਂ ਅਸੀਂ ਸਾਰੇ, ਸਾਡੀਆਂ ਧਾਰਮਿਕ ਜਥੇਬੰਦੀਆਂ, ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਅਤੇ ਇਸ ਨੂੰ ਬੜੀ ਸ਼ਾਨ ਨਾਲ ਵਿਖਾਉਣ ਵਾਲਾ ਮੀਡੀਆ ਵੀ ਬਰਾਬਰ ਦਾ ਜ਼ਿੰਮੇਵਾਰ ਹੈ।

ਕੀ ਸਾਡਾ ਫਰਜ਼ ਨਹੀਂ ਬਣਦਾ ਕਿ ਜੇ ਕੋਈ ਗੁਰੂ ਸਾਹਿਬਾਨ ਦਾ ਬਾਣਾ ਪਹਿਨ ਕੇ ਗਤਕੇ ਦੇ ਨਾਂਅ ਉਤੇ ਅਜਿਹੀ ਸਟੰਟਬਾਜ਼ੀ ਕਰਦਾ ਹੈ ਤਾਂ ਉਸ ਨੂੰ ਰੋਕ ਦਿੱਤਾ ਜਾਵੇ। ਕੀ ਗੁਰਦੁਆਰਾ ਸੁਸਾਇਟੀਆਂ ਜਾਂ ਨਗਰ ਕੀਰਤਨ ਕਮੇਟੀਆਂ ਨੂੰ ਨਹੀਂ ਚਾਹੀਦਾ ਕਿ ਜੇ ਗੁਰੂ ਸਾਹਿਬਾਨ ਦੀ ਸ਼ਾਨ ਵਿੱਚ ਕੱਢੇ ਗਏ ਨਗਰ ਕੀਰਤਨ ਦੌਰਾਨ ਕੋਈ ਅਜਿਹੇ ਗੈਰ ਸਿਧਾਂਤਕ ਕੰਮ ਕਰਦਾ ਹੈ ਤਾਂ ਉਸ ਨੂੰ ਰੋਕਿਆ ਜਾਵੇ। ਅਸਲ ਵਿੱਚ ਗੁਰੂ ਸਾਹਿਬਾਨ ਨੇ ਸ਼ਸਤਰ ਸਾਨੂੰ ਸਵੈ ਰੱਖਿਆ ਅਤੇ ਗਰੀਬਾਂ, ਮਜ਼ਲੂਮਾਂ ਦੀ ਰਾਖੀ ਲਈ ਦਿੱਤੇ ਸਨ, ਪਰ ਜਦੋਂ ਅਸੀਂ ਅਜਿਹੇ ਸਟੰਟ ਗੁਰੂ ਸਾਹਿਬ ਦੇ ਬਖਸ਼ੇ ਬਾਣੇ ਨੂੰ ਪਹਿਨ ਕੇ ਕਰਦੇ ਹਾਂ ਤਾਂ ਸੋਚਣਾ ਚਾਹੀਦਾ ਹੈ ਕਿ ਅਸੀਂ ਕੀ ਸਾਬਤ ਕਰਨਾ ਚਾਹੁੰਦੇ ਹਾਂ? ਆਪਣੀ ਤਾਕਤ, ਹੌਸਲਾ, ਬਹਾਦਰੀ, ਦਲੇਰੀ, ਫੁਰਤੀ, ਵੀਰਤਾ ਵਿਖਾਉਣ ਦੇ ਹੋਰ ਵੀ ਬੜੇ ਤਰੀਕੇ ਹਨ। ਮੀਡੀਆ ਵੀ ਜਾਣੇ ਅਣਜਾਣੇ ਵਿੱਚ ਅਜਹੇ ਕਰਤੱਵ ਬੜੀ ਸ਼ਾਨ ਨਾਲ ਦਿਖਾਉਂਦਾ ਹੈ ਅਤੇ ਅਜਿਹੇ ਚੈਨਲਾਂ ਉਤੇ ਸਟੰਟਬਾਜ਼ੀ ਕਰਨ ਵਾਲੇ ਵੀ ਇਹ ਸਮਝਦੇ ਹਨ ਕਿ ਸ਼ਾਇਦ ਅਸੀਂ ਗਤਕੇ ਨੂੰ ਬਹੁਤ ਪ੍ਰਮੋਟ ਕਰ ਰਹੇ ਹਾਂ। ਅਸਲ ਵਿੱਚ ਉਹ ਗਤਕਾ ਖੇਡ ਨੂੰ ਖਤਮ ਕਰ ਰਹੇ ਹਨ। ਉਨ੍ਹਾਂ ਨੂੰ ਦੇਖ ਕੇ ਨਵੇਂ ਖਿਡਾਰੀ ਵੀ ਉਨ੍ਹਾਂ ਦੀ ਰੀਸ ਕਰਦੇ ਹਨ ਅਤੇ ਗੈਰ ਸਿੱਖ ਵੀ ਇਹ ਸਮਝ ਲੈਂਦੇ ਹਨ ਕਿ ਸ਼ਾਇਦ ਅਸਲ ਗਤਕਾ ਇਹੋ ਹੈ। 

ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇੱਕ ਵਾਰ ਇੱਕ ਗਤਕਾ ਟੀਮ ਪੰਜਾਬ ਤੋਂ ਲਖਨਊ ਗਤਕਾ ਖੇਡਣ ਗਈ। ਪ੍ਰੋਗਰਾਮ ਸਰਕਾਰੀ ਸੀ। ਉਥੋਂ ਦੇ ਪ੍ਰਬੰਧਕਾਂ ਨੇ ਟੀਮ ਨੂੰ ਪੁੱਛਿਆ, ‘ਆਪ ਕੋ ਪੈਟਰੋਲ ਕਿਤਨਾ ਚਾਹੀਏ, ਮੋਟਰ ਸਾਈਕਲ ਕੌਨ ਸਾ ਚਾਹੀਏ, ਬਰਫ ਕਿਤਨੀ ਲਾਏਂ ਆਦਿ।’ ਟੀਮ ਇੰਚਾਰਜ ਨੇ ਕਿਹਾ, ਇਹ ਸਭ ਕਿਸ ਲਈ? ਪ੍ਰਬੰਧਕਾਂ ਨੇ ਕਿਹਾ, ‘ਆਪ ਲੋਗ ਮੂੰਹ ਸੇ ਆਗ ਨਹੀਂ ਨਿਕਾਲੋਗੇ? ਉਸ ਲੀਏ ਪੈਟਰੋਲ ਔਰ ਛਾਤੀ ਪਰ ਰਖ ਕਰ ਬਰਫ ਭੀ ਤੋਂ ਤੋੜਤੇ ਹੈਂ। ਸਿਰ ਕੇ ਊਪਰ ਸੇ ਮੋਟਰ ਸਾਈਕਲ ਭੀ ਤੋਂ ਗੁਜ਼ਰੇਗਾ।’ ਟੀਮ ਨੇ ਕਿਹਾ ਕਿ ਇਹ ਸਾਡੀ ਗਤਕੇ ਦੀ ਟੀਮ ਹੈ। ਅਸੀਂ ਇਹ ਸਭ ਕੁਝ ਨਹੀਂ ਕਰਦੇ। ਉਥੇ ਪ੍ਰਬੰਧਕਾਂ ਦਾ ਕਹਿਣਾ ਸੀ ਕਿ ‘ਅਗਰ ਪਾ ਯੇਹ ਸਭ ਨਹੀਂ ਕਰਤੇ ਤੋਂ ਕਯਾ ਕਰੋਗੇ? ਹਮ ਨੇ ਤੋ ਸਮਝਾ ਥਾ ਕਿ ਯਹੀ ਗਤਕਾ ਹੋਤਾ ਹੈ।’ ਏਥੇ ਗਲਤੀ ਉਨ੍ਹਾਂ ਪ੍ਰਬੰਧਕਾਂ ਦੀ ਨਹੀਂ, ਸਗੋਂ ਸਾਡੇ ਕੁਝ ਲਾਲਚੀ ਲੋਕਾਂ ਦੀ ਹੈ, ਜੋ ਪੈਸੇ ਦੀ ਖਾਤਰ ਗਤਕੇ ਦੇ ਨਾਂਅ 'ਤੇ ਅਜਿਹਾ ਕੁਝ ਕਰਦੇ ਹਨ। ਇਹ ਲੋਕ ਸਿੱਖੀ ਦਾ ਵੀ ਘੋਰ ਅਪਮਾਨ ਕਰਦੇ ਹਨ, ਕਿਉਂਕਿ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਮ ਪਿਤਾ ਤੱਕ ਕਿਸੇ ਗੁਰੂ ਨੇ ਸਰੀਰ ਨੂੰ ਕਸ਼ਟ ਦੇਣ ਦੀ ਗੱਲ ਨਹੀਂ ਕੀਤੀ। 

ਅੱਜ ਮੀਡੀਏ ਦਾ ਯੁੱਗ ਹੈ। ਸਾਡੇ ਵੱਲੋਂ ਕੀਤਾ ਕੋਈ ਵੀ ਕੰਮ ਬੜੀ ਛੇਤੀ ਸੋਸ਼ਲ ਮੀਡੀਆ ਰਾਹੀਂ ਸਾਰੀ ਦੁਨੀਆ ਵਿੱਚ ਫੈਲਦਾ ਹੈ। ਉਸ 'ਤੇ ਇਨ੍ਹਾਂ ਸਟੰਟਬਾਜ਼ਾਂ ਦੀਆਂ ਫੋਟੋ ਅਗਲੀਆਂ ਪੀੜ੍ਹੀਆਂ ਨੂੰ ਗੁੰਮਰਾਹ ਕਰ ਸਕਦੀਆਂ ਹਨ। 

ਮੈਂ ਅੰਤ ਵਿੱਚ ਇਹੋ ਕਹਿਣਾ ਚਾਹਾਂਗਾ ਕਿ ਗਤਕੇ ਦੇ ਨਾਂਅ 'ਤੇ ਸਟੰਟਬਾਜ਼ੀ ਬੰਦ ਹੋਣੀ ਚਾਹੀਦੀ ਹੈ ਅਤੇ ਅਜਿਹੇ ਅਨਸਰਾਂ, ਜਿਹੜੇ ਸਿੱਖਾਂ ਦੀ ਵਿਰਾਸਤੀ ਖੇਡ ਨਾਲ ਖਿਲਵਾੜ ਕਰ ਰਹੇ ਹਨ, ਉਤੇ ਪੂਰਨ ਤੌਰ 'ਤੇ ਪਾਬੰਦੀ ਲੱਗ ਜਾਣੀ ਚਾਹੀਦੀ ਹੈ ਤਾਂ ਜੋ ਸਿੱਖ ਗੁਰੂ ਸਾਹਿਬਾਨ ਨੇ ਜਿਸ ਆਸ਼ੇ ਨਾਲ ਇਹ ਅਨਮੋਲ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਹੈ ਉਸੇ ਰੂਪ ਵਿੱਚ ਉਸ ਨੂੰ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾ ਸਕੀਏ।

 

ਗਤਕਾ ਬਨਾਮ ਸਟੰਟਬਾਜ਼ੀ-ਹਰਚਰਨ ਸਿੰਘ ਭੁੱਲਰਗਤਕਾ ਕੇਵਲ ਇੱਕ ਖੇਡ ਦਾ ਨਾਂਅ ਨਹੀਂ, ਸਗੋਂ ਸਿੱਖ ਵਿਰਾਸਤ ਦੀ ਇੱਕ ਝਲਕ ਹੈ। ਅੱਜ ਵੀ ਗਤਕਾ ਖੇਡਦੇ ਖਿਡਾਰੀਆਂ ਨੂੰ ਦੇਖ ਕੇ ਸਾਡੇ ਸਾਹਮਣੇ ਗੁਰੂ ਸਾਹਿਬਾਨ ਦੇ ਸਮੇਂ ਹੋਈਆਂ ਜੰਗਾਂ ਦਾ ਦਿ੍ਰਸ਼ ਪੇਸ਼ ਹੋ ਜਾਂਦਾ ਹੈ। ਗਤਕਾ ਕੇਵਲ ਮਨੁੱਖ ਦੇ ਸਰੀਰ ਨੂੰ ਹੀ ਤੰਦਰੁਸਤ ਨਹੀਂ ਰੱਖਦਾ, ਉਸ ਦੀ ਸੋਚ ਨੂੰ ਉਚੀ ਤੇ ਸੁੱਚੀ ਰੱਖਦਾ ਹੈ। ਇਸ ਦਾ ਖਿਡਾਰੀ ਖੇਡਣ ਸਮੇਂ ਕੇਵਲ ਆਪਣੀ ਚੁਸਤੀ-ਫੁਰਤੀ ਤੇ ਕਲਾ ਦਾ ਪ੍ਰਦਰਸ਼ਨ ਨਹੀਂ ਕਰ ਰਿਹਾ ਹੁੰਦਾ। ਸਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਗਤਕਾ ਹੈ ਕੀ? ਦਸਮ ਪਿਤਾ ਨੇ ਜਦ ਸਿੱਖਾਂ ਨੂੰ ਘੋੜੇ ਤੇ ਸ਼ਸਤਰ ਰੱਖਣ ਲਈ ਕਿਹਾ ਤਾਂ ਉਨ੍ਹਾਂ ਸ਼ਸਤਰਾਂ ਦੀ ਸਿਖਲਾਈ ਅਤੇ ਯੁੱਧ ਕਲਾ ਦੇ ਅਭਿਆਸ ਨੂੰ ਗਤਕੇ ਦੇ ਨਾਂਅ ਨਾਲ ਜਾਣਿਆ ਜਾਣ ਲੱਗਾ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਪਿੱਛੋਂ ਸਿੱਖਾਂ ਲਈ ਸ਼ਸਤਰ ਕੋਲ ਰੱਖਣੇ ਲਾਜ਼ਮੀ ਕਰ ਦਿੱਤੇ ਅਤੇ ਸ਼ਸਤਰ ਸਿੱਖ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਏ। ਪੁਰਾਤਨ ਮਰਿਆਦਾ ਅਨੁਸਾਰ ਜਿੱਥੇ ਸਿੱਖਾਂ ਨੂੰ ਰੋਜ਼ ਬਾਣੀ ਪੜ੍ਹਨ ਦਾ ਆਦੇਸ਼ ਹੈ, ਉਥੇ ਉਨ੍ਹਾਂ ਲਈ ਸ਼ਸਤਰਾਂ ਦਾ ਅਭਿਆਸ ਭਾਵ ਗਤਕਾ ਖੇਡਣਾ ਵੀ ਲਾਜ਼ਮੀ ਹੈ।ਸਮੇਂ ਦੇ ਬੀਤਣ ਨਾਲ ਹੌਲੀ-ਹੌਲੀ ਇਹ ਵਿਰਾਸਤੀ ਖੇਡ ਲੋਪ ਹੋਣੀ ਸ਼ੁਰੂ ਹੋ ਗਈ ਅਤੇ ਅੱਜ ਕੱਲ੍ਹ ਕੁਝ ਸ਼ਰਾਰਤੀ ਅਨਸਰ ਇਸ ਦੇ ਮੂਲ ਰੂਪ ਅਤੇ ਭਾਵਨਾ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਗਤਕੇ ਦੇ ਨਾਂਅ ਉਤੇ ਕੁਝ ਬੇਸਮਝਾਂ ਵੱਲੋਂ ਸਟੰਟਬਾਜ਼ੀ ਕੀਤੀ ਜਾ ਰਹੀ ਹੈ, ਜਿਸ ਦਾ ਅਸਲ ਗਤਕੇ ਨਾਲ ਦੂਰ ਦੂਰ ਤੱਕ ਵਾਸਤਾ ਨਹੀਂ। ਉਹ ਕੇਵਲ ਗਤਕੇ ਦੇ ਨਾਂਅ ਦਾ ਇਸਤੇਮਾਲ ਕਰ ਕੇ ਅਤੇ ਸਿੱਖੀ ਲਿਬਾਸ ਪਹਿਨ ਕੇ ਜਿੱਥੇ ਸਿੱਖ ਮਰਿਆਦਾ ਦੀਆਂ ਧੱਜੀਆਂ ਉਡਾਉਂਦੇ ਹਨ ਉਥੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ। ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਟਿਊਬ ਭੰਨਣਾ, ਕੱਚ ਖਾਣਾ, ਸਿਰ ਉੱਤੇ ਹਥੌੜੇ ਮਾਰਨਾ, ਆਪਣੇ ਸਰੀਰ ਤੋਂ ਟਰੈਕਟਰ ਲੰਘਾਉਣਾ, ਮੂੰਹ ਵਿੱਚੋਂ ਅੱਗ ਕੱਢਣਾ, ਸਿਰ 'ਤੇ ਅੱਗ ਲਾਉਣੀ, ਛਾਤੀਆਂ ਉੱਤੇ ਰੱਖ ਕੇ ਪੱਥਰ ਤੋੜਨੇ, ਸਿਰਾਂ 'ਤੇ ਰੱਖ ਕੇ ਨਾਰੀਅਲ ਭੰਨਣੇ (ਹੋਰ ਵੀ ਸਟੰਟ ਹਨ ਜਿਨ੍ਹਾਂ ਦਾ ਜ਼ਿਕਰ ਨਹੀਂ ਕੀਤਾ ਜਾ ਸਕਦਾ) ਆਦਿ ਕਿਸ ਯੁੱਧ ਕਲਾ ਦਾ ਹਿੱਸਾ ਹਨ। ਕਿਸ ਗੁਰੂ ਸਾਹਿਬਾਨ ਨੇ ਇਹ ਸਿਖਿਆ ਦਿੱਤੀ ਕਿ ਆਪਣੇ ਸਰੀਰ ਨੂੰ ਲਹੂ-ਲੁਹਾਨ ਕਰ ਲਵੋ। ਦੇਖਣ ਵਾਲੀ ਸੰਗਤ ਦਾ ਧਿਆਨ ਵੀ ਨਹੀਂ ਰੱਖਿਆ ਜਾਂਦਾ ਕਿ ਕਿਤੇ ਉਸ ਦੇ ਸੱਟ ਫੇਟ ਨਾ ਲੱਗ ਜਾਵੇ। ਇਹ ਸਭ ਗਤਕਾ ਨਹੀਂ, ਸਗੋਂ ਗਤਕੇ ਨੂੰ ਬਦਨਾਮ ਕਰਨ ਦੀ ਕੋਝੀ ਸਾਜ਼ਿਸ਼ ਹੈ। ਗਤਕਾ ਗੁਰੂ ਸਾਹਿਬਾਨ ਨੇ ਹਰ ਸਿੱਖ ਲਈ ਲਾਜ਼ਮੀ ਕੀਤਾ ਸੀ, ਪਰ ਕੀ ਇਹ ਉਹ ਹੀ ਗਤਕਾ ਹੈ, ਜਿਸ ਨੂੰ ਦੇਖ ਕੇ ਹਰ ਦੇਖਣ ਵਾਲਾ ਭੈਅਭੀਤ ਹੋ ਜਾਂਦਾ ਹੈ। ਗਤਕੇ ਦੇ ਨਾਂਅ 'ਤੇ ਸਟੰਟਬਾਜ਼ੀ ਕਰਨ ਵਾਲੇ ਇਨ੍ਹਾਂ ਸ਼ਰਾਰਤੀ ਲੋਕਾਂ ਨੂੰ ਦੇਖ ਕੇ ਕੀ ਕੋਈ ਇਨਸਾਨ ਇਹ ਚਾਹੇਗਾ ਕਿ ਉਸ ਦੇ ਲੜਕੇ ਦੇ ਸਿਰ ਤੋਂ ਮੋਟਰ ਸਾਈਕਲ ਲੰਘਾਏ ਜਾਣ ਜਾਂ ਕੌਣ ਚਾਹੇਗਾ ਕਿ ਉਸ ਦੀ ਬੇਟੀ ਉਪਰੋਂ ਟਰੈਕਟਰ ਲੰਘਾਏ ਜਾਣ। ਗਤਕੇ ਦੇ ਨਾਂਅ ਉੱਤੇ ਸਟੰਟਬਾਜ਼ੀ ਕਰਨ ਵਾਲੇ ਲੋਕ ਇਹ ਭੁੱਲ ਜਾਂਦੇ ਹਨ ਕਿ ਗੈਰ ਸਿੱਖ ਜਾਂ ਪੰਜਾਬ ਤੋਂ ਬਾਹਰ ਵੱਸਦੇ ਲੋਕ ਇਹ ਸਭ ਦੇਖ ਕੇ ਸਮਝਦੇ ਹਨ ਕਿ ਸ਼ਾਇਦ ਸਿੱਖ ਗੁਰੂ ਸਾਹਿਬਾਨ ਵੀ ਇਹ ਕੁਝ ਕਰਦੇ ਹੋਣਗੇ ਜਾਂ ਇਹੋ ਸਿੱਖਾਂ ਦੀ ਵਿਰਾਸਤ ਹੈ। ਜਾਣੇ-ਅਣਜਾਣੇ ਵਿੱਚ ਇਹ ਲੋਕ ਸਿੱਖੀ ਸਿਧਾਂਤਾਂ, ਸਿੱਖੀ ਕਦਰਾਂ-ਕੀਮਤਾਂ, ਸਿੱਖ ਵਿਰਾਸਤ ਤੇ ਸਿੱਖ ਸ਼ਸਤਰ ਵਿਦਿਆ ਦਾ ਮਜ਼ਾਕ ਬਣਾ ਦਿੰਦੇ ਹਨ। ਇਸ ਸਭ ਵਿੱਚ ਸਾਰਾ ਕਸੂਰ ਇਨ੍ਹਾਂ ਸਟੰਟਬਾਜ਼ਾਂ ਦਾ ਨਹੀਂ, ਸਗੋਂ ਅਸੀਂ ਸਾਰੇ, ਸਾਡੀਆਂ ਧਾਰਮਿਕ ਜਥੇਬੰਦੀਆਂ, ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਅਤੇ ਇਸ ਨੂੰ ਬੜੀ ਸ਼ਾਨ ਨਾਲ ਵਿਖਾਉਣ ਵਾਲਾ ਮੀਡੀਆ ਵੀ ਬਰਾਬਰ ਦਾ ਜ਼ਿੰਮੇਵਾਰ ਹੈ।ਕੀ ਸਾਡਾ ਫਰਜ਼ ਨਹੀਂ ਬਣਦਾ ਕਿ ਜੇ ਕੋਈ ਗੁਰੂ ਸਾਹਿਬਾਨ ਦਾ ਬਾਣਾ ਪਹਿਨ ਕੇ ਗਤਕੇ ਦੇ ਨਾਂਅ ਉਤੇ ਅਜਿਹੀ ਸਟੰਟਬਾਜ਼ੀ ਕਰਦਾ ਹੈ ਤਾਂ ਉਸ ਨੂੰ ਰੋਕ ਦਿੱਤਾ ਜਾਵੇ। ਕੀ ਗੁਰਦੁਆਰਾ ਸੁਸਾਇਟੀਆਂ ਜਾਂ ਨਗਰ ਕੀਰਤਨ ਕਮੇਟੀਆਂ ਨੂੰ ਨਹੀਂ ਚਾਹੀਦਾ ਕਿ ਜੇ ਗੁਰੂ ਸਾਹਿਬਾਨ ਦੀ ਸ਼ਾਨ ਵਿੱਚ ਕੱਢੇ ਗਏ ਨਗਰ ਕੀਰਤਨ ਦੌਰਾਨ ਕੋਈ ਅਜਿਹੇ ਗੈਰ ਸਿਧਾਂਤਕ ਕੰਮ ਕਰਦਾ ਹੈ ਤਾਂ ਉਸ ਨੂੰ ਰੋਕਿਆ ਜਾਵੇ। ਅਸਲ ਵਿੱਚ ਗੁਰੂ ਸਾਹਿਬਾਨ ਨੇ ਸ਼ਸਤਰ ਸਾਨੂੰ ਸਵੈ ਰੱਖਿਆ ਅਤੇ ਗਰੀਬਾਂ, ਮਜ਼ਲੂਮਾਂ ਦੀ ਰਾਖੀ ਲਈ ਦਿੱਤੇ ਸਨ, ਪਰ ਜਦੋਂ ਅਸੀਂ ਅਜਿਹੇ ਸਟੰਟ ਗੁਰੂ ਸਾਹਿਬ ਦੇ ਬਖਸ਼ੇ ਬਾਣੇ ਨੂੰ ਪਹਿਨ ਕੇ ਕਰਦੇ ਹਾਂ ਤਾਂ ਸੋਚਣਾ ਚਾਹੀਦਾ ਹੈ ਕਿ ਅਸੀਂ ਕੀ ਸਾਬਤ ਕਰਨਾ ਚਾਹੁੰਦੇ ਹਾਂ? ਆਪਣੀ ਤਾਕਤ, ਹੌਸਲਾ, ਬਹਾਦਰੀ, ਦਲੇਰੀ, ਫੁਰਤੀ, ਵੀਰਤਾ ਵਿਖਾਉਣ ਦੇ ਹੋਰ ਵੀ ਬੜੇ ਤਰੀਕੇ ਹਨ। ਮੀਡੀਆ ਵੀ ਜਾਣੇ ਅਣਜਾਣੇ ਵਿੱਚ ਅਜਹੇ ਕਰਤੱਵ ਬੜੀ ਸ਼ਾਨ ਨਾਲ ਦਿਖਾਉਂਦਾ ਹੈ ਅਤੇ ਅਜਿਹੇ ਚੈਨਲਾਂ ਉਤੇ ਸਟੰਟਬਾਜ਼ੀ ਕਰਨ ਵਾਲੇ ਵੀ ਇਹ ਸਮਝਦੇ ਹਨ ਕਿ ਸ਼ਾਇਦ ਅਸੀਂ ਗਤਕੇ ਨੂੰ ਬਹੁਤ ਪ੍ਰਮੋਟ ਕਰ ਰਹੇ ਹਾਂ। ਅਸਲ ਵਿੱਚ ਉਹ ਗਤਕਾ ਖੇਡ ਨੂੰ ਖਤਮ ਕਰ ਰਹੇ ਹਨ। ਉਨ੍ਹਾਂ ਨੂੰ ਦੇਖ ਕੇ ਨਵੇਂ ਖਿਡਾਰੀ ਵੀ ਉਨ੍ਹਾਂ ਦੀ ਰੀਸ ਕਰਦੇ ਹਨ ਅਤੇ ਗੈਰ ਸਿੱਖ ਵੀ ਇਹ ਸਮਝ ਲੈਂਦੇ ਹਨ ਕਿ ਸ਼ਾਇਦ ਅਸਲ ਗਤਕਾ ਇਹੋ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇੱਕ ਵਾਰ ਇੱਕ ਗਤਕਾ ਟੀਮ ਪੰਜਾਬ ਤੋਂ ਲਖਨਊ ਗਤਕਾ ਖੇਡਣ ਗਈ। ਪ੍ਰੋਗਰਾਮ ਸਰਕਾਰੀ ਸੀ। ਉਥੋਂ ਦੇ ਪ੍ਰਬੰਧਕਾਂ ਨੇ ਟੀਮ ਨੂੰ ਪੁੱਛਿਆ, ‘ਆਪ ਕੋ ਪੈਟਰੋਲ ਕਿਤਨਾ ਚਾਹੀਏ, ਮੋਟਰ ਸਾਈਕਲ ਕੌਨ ਸਾ ਚਾਹੀਏ, ਬਰਫ ਕਿਤਨੀ ਲਾਏਂ ਆਦਿ।’ ਟੀਮ ਇੰਚਾਰਜ ਨੇ ਕਿਹਾ, ਇਹ ਸਭ ਕਿਸ ਲਈ? ਪ੍ਰਬੰਧਕਾਂ ਨੇ ਕਿਹਾ, ‘ਆਪ ਲੋਗ ਮੂੰਹ ਸੇ ਆਗ ਨਹੀਂ ਨਿਕਾਲੋਗੇ? ਉਸ ਲੀਏ ਪੈਟਰੋਲ ਔਰ ਛਾਤੀ ਪਰ ਰਖ ਕਰ ਬਰਫ ਭੀ ਤੋਂ ਤੋੜਤੇ ਹੈਂ। ਸਿਰ ਕੇ ਊਪਰ ਸੇ ਮੋਟਰ ਸਾਈਕਲ ਭੀ ਤੋਂ ਗੁਜ਼ਰੇਗਾ।’ ਟੀਮ ਨੇ ਕਿਹਾ ਕਿ ਇਹ ਸਾਡੀ ਗਤਕੇ ਦੀ ਟੀਮ ਹੈ। ਅਸੀਂ ਇਹ ਸਭ ਕੁਝ ਨਹੀਂ ਕਰਦੇ। ਉਥੇ ਪ੍ਰਬੰਧਕਾਂ ਦਾ ਕਹਿਣਾ ਸੀ ਕਿ ‘ਅਗਰ ਪਾ ਯੇਹ ਸਭ ਨਹੀਂ ਕਰਤੇ ਤੋਂ ਕਯਾ ਕਰੋਗੇ? ਹਮ ਨੇ ਤੋ ਸਮਝਾ ਥਾ ਕਿ ਯਹੀ ਗਤਕਾ ਹੋਤਾ ਹੈ।’ ਏਥੇ ਗਲਤੀ ਉਨ੍ਹਾਂ ਪ੍ਰਬੰਧਕਾਂ ਦੀ ਨਹੀਂ, ਸਗੋਂ ਸਾਡੇ ਕੁਝ ਲਾਲਚੀ ਲੋਕਾਂ ਦੀ ਹੈ, ਜੋ ਪੈਸੇ ਦੀ ਖਾਤਰ ਗਤਕੇ ਦੇ ਨਾਂਅ 'ਤੇ ਅਜਿਹਾ ਕੁਝ ਕਰਦੇ ਹਨ। ਇਹ ਲੋਕ ਸਿੱਖੀ ਦਾ ਵੀ ਘੋਰ ਅਪਮਾਨ ਕਰਦੇ ਹਨ, ਕਿਉਂਕਿ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਮ ਪਿਤਾ ਤੱਕ ਕਿਸੇ ਗੁਰੂ ਨੇ ਸਰੀਰ ਨੂੰ ਕਸ਼ਟ ਦੇਣ ਦੀ ਗੱਲ ਨਹੀਂ ਕੀਤੀ। ਅੱਜ ਮੀਡੀਏ ਦਾ ਯੁੱਗ ਹੈ। ਸਾਡੇ ਵੱਲੋਂ ਕੀਤਾ ਕੋਈ ਵੀ ਕੰਮ ਬੜੀ ਛੇਤੀ ਸੋਸ਼ਲ ਮੀਡੀਆ ਰਾਹੀਂ ਸਾਰੀ ਦੁਨੀਆ ਵਿੱਚ ਫੈਲਦਾ ਹੈ। ਉਸ 'ਤੇ ਇਨ੍ਹਾਂ ਸਟੰਟਬਾਜ਼ਾਂ ਦੀਆਂ ਫੋਟੋ ਅਗਲੀਆਂ ਪੀੜ੍ਹੀਆਂ ਨੂੰ ਗੁੰਮਰਾਹ ਕਰ ਸਕਦੀਆਂ ਹਨ। ਮੈਂ ਅੰਤ ਵਿੱਚ ਇਹੋ ਕਹਿਣਾ ਚਾਹਾਂਗਾ ਕਿ ਗਤਕੇ ਦੇ ਨਾਂਅ 'ਤੇ ਸਟੰਟਬਾਜ਼ੀ ਬੰਦ ਹੋਣੀ ਚਾਹੀਦੀ ਹੈ ਅਤੇ ਅਜਿਹੇ ਅਨਸਰਾਂ, ਜਿਹੜੇ ਸਿੱਖਾਂ ਦੀ ਵਿਰਾਸਤੀ ਖੇਡ ਨਾਲ ਖਿਲਵਾੜ ਕਰ ਰਹੇ ਹਨ, ਉਤੇ ਪੂਰਨ ਤੌਰ 'ਤੇ ਪਾਬੰਦੀ ਲੱਗ ਜਾਣੀ ਚਾਹੀਦੀ ਹੈ ਤਾਂ ਜੋ ਸਿੱਖ ਗੁਰੂ ਸਾਹਿਬਾਨ ਨੇ ਜਿਸ ਆਸ਼ੇ ਨਾਲ ਇਹ ਅਨਮੋਲ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਹੈ ਉਸੇ ਰੂਪ ਵਿੱਚ ਉਸ ਨੂੰ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾ ਸਕੀਏ।

 
 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’