Welcome to Canadian Punjabi Post
Follow us on

23

March 2019
ਟੋਰਾਂਟੋ/ਜੀਟੀਏ

ਕਾਉਂਸਲਰ ਢਿੱਲੋਂ ਵੱਲੋਂ ਮੈਰੀਜੁਆਨਾ ਸਬੰਧੀ ਵਿਸ਼ੇਸ਼ ਸਰਵੇਅ ਸੈਸ਼ਨਜ਼ ਵਿੱਚ ਲੋਕਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ

January 03, 2019 08:14 AM

ਬਰੈਂਪਟਨ, 2 ਜਨਵਰੀ (ਪੋਸਟ ਬਿਊਰੋ) : ਮੈਰੀਜੁਆਨਾ ਦੀ ਵਿੱਕਰੀ ਪ੍ਰਾਈਵੇਟ ਤੌਰ ਉੱਤੇ ਕਰਵਾਈ ਜਾਵੇ ਜਾਂ ਨਾ ਇਸ ਸਬੰਧੀ ਫੈਸਲਾ ਕਰਨ ਲਈ ਮਿਉਂਸਪੈਲਿਟੀਜ਼ ਨੂੰ 22 ਜਨਵਰੀ, 2019 ਤੱਕ ਦਾ ਸਮਾਂ ਦਿੱਤਾ ਗਿਆ ਸੀ। ਇਸ ਸਬੰਧ ਵਿੱਚ ਰੀਜਨਲ ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਬਰੈਂਪਟਨ ਵਾਸੀਆਂ ਨੂੰ ਨਿਜੀ ਸਰਵੇਅ ਸੈਸ਼ਨਜ਼ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਸਪਸ਼ਟ ਫੈਸਲਾ ਲਿਆ ਜਾ ਸਕੇ। 

12 ਦਸੰਬਰ ਨੂੰ ਹੋਈ ਮੀਟਿੰਗ ਵਿੱਚ ਸਿਟੀ ਕਾਉਂਸਲ ਨੇ ਆਪਣੇ ਸਟਾਫ ਨੂੰ ਇਹ ਹਦਾਇਤ ਕੀਤੀ ਕਿ ਮੈਰੀਜੁਆਨਾ ਦੇ ਕਾਨੂੰਨੀਕਰਨ ਦੇ ਮੱਦੇਨਜ਼ਰ ਸਥਾਨਕ ਵਾਸੀਆਂ ਦੀ ਰਾਇ ਲਈ ਜਾਵੇ ਤਾਂ ਕਿ 21 ਜਨਵਰੀ ਨੂੰ ਸਿਟੀ ਹਾਲ ਵਿੱਚ ਹੋਣ ਵਾਲੀ ਕਾਉਂਸਲ ਦੀ ਸਪੈਸ਼ਲ ਮੀਟਿੰਗ ਵਿੱਚ ਇਸ ਬਾਬਤ ਫੈਸਲਾ ਲਿਆ ਜਾ ਸਕੇ। ਇਸ ਮੀਟਿੰਗ ਦੀ ਤਿਆਰੀ ਲਈ ਸਟਾਫ ਨੂੰ ਅਜਿਹੀ ਟੀਮ ਤਿਆਰ ਕਰਨ ਲਈ ਆਖਿਆ ਗਿਆ ਹੈ ਜਿਹੜੀ ਸਿਟੀ ਦੇ ਕੰਮਕਾਜ ਤੇ ਸੇਵਾਵਾਂ, ਜਿਨ੍ਹਾਂ ਵਿੱਚ ਐਨਫੋਰਸਮੈਂਟ ਐਂਡ ਬਾਇ-ਲਾਅ, ਲਾਇਸੰਸਿੰਗ, ਕਮਰਸ਼ੀਅਲ ਆਪਰੇਸ਼ਨਜ਼ ਦੀ ਜ਼ੋਨਿੰਗ, ਇਮਾਰਤਾਂ ਦੀ ਜਾਂਚ, ਫਾਇਰ ਐਂਡ ਐਮਰਜੰਸੀ ਸਰਵਿਸਿਜ਼ ਤੇ ਹੋਰ ਕਮਿਊਨਿਟੀ ਸੇਵਾਵਾਂ ਸ਼ਾਮਲ ਹਨ, ਉੱਤੇ ਪੈਣ ਵਾਲੇ ਪ੍ਰਭਾਵ ਦਾ ਮੁਲਾਂਕਣ ਕਰ ਸਕੇ।
ਇਸ ਦੌਰਾਨ ਸਿਟੀ ਪੀਲ ਰੀਜਨ, ਹੋਰਨਾਂ ਮਿਉਂਸਪੈਲਿਟੀਜ਼, ਪੀਲ ਰੀਜਨਲ ਪੁਲਿਸ, ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਤੇ ਪ੍ਰੋਵਿੰਸ਼ੀਅਲ ਮੰਤਰਾਲਿਆਂ ਨਾਲ ਰਲ ਕੇ ਵੀ ਇਸ ਦੇ ਪ੍ਰਭਾਵ ਤੇ ਮੁਆਵਜ਼ੇ ਸਬੰਧੀ ਮਾਪਦੰਡ ਅਪਨਾਉਣ ਲਈ ਤਾਲਮੇਲ ਬਿਠਾ ਕੇ ਚੱਲੇਗੀ। ਕਾਉਂਸਲਰ ਢਿੱਲੋਂ ਨੇ ਆਖਿਆ ਕਿ ਚੋਣਾਂ ਦੌਰਾਨ ਉਹ ਸਪਸ਼ਟ ਕਰ ਚੁੱਕੇ ਹਨ ਕਿ ਉਹ ਮੈਰੀਜੁਆਨਾ ਤੇ ਹੋਰ ਹਰ ਕਿਸਮ ਦੇ ਨਸਿ਼ਆਂ ਦੇ ਖਿਲਾਫ ਹਨ। ਇਸ ਲਈ ਉਹ ਸਾਰੇ ਹੀ ਜਿ਼ੰਮੇਵਾਰ ਨਾਗਰਿਕਾਂ ਨੂੰ ਅਪੀਲ ਕਰਦੇ ਹਨ ਕਿ ਇਸ ਸਬੰਧ ਵਿੱਚ ਅੱਗੇ ਆਉਣ ਤੇ ਆਪਣੀ ਰਾਇ ਦੇਣ ਤਾਂ ਕਿ ਕਾਉਂਸਲ ਕੋਈ ਸਹੀ ਫੈਸਲਾ ਲੈ ਸਕੇ। ਉਨ੍ਹਾਂ ਆਖਿਆ ਕਿ ਇਹੋ ਸਹੀ ਵੇਲਾ ਹੈ ਜਦੋਂ ਤੁਸੀਂ ਸਾਹਮਣੇ ਆ ਕੇ ਇਹ ਦੱਸ ਸਕਦੇ ਹੋਂ ਕਿ ਖੁਦ ਲਈ ਤੇ ਆਪਣੇ ਬੱਚਿਆਂ ਲਈ ਤੁਸੀਂ ਕਿਹੋ ਜਿਹੀ ਸਿਟੀ ਚਾਹੁੰਦੇ ਹੋਂ।
ਉਨ੍ਹਾਂ ਦੱਸਿਆ ਕਿ ਇਸ ਬਾਰੇ ਆਪਣੀ ਰਾਇ ਦੇਣ ਲਈ ਸਰਵੇਖਣ ਵਿੱਚ ਹਿੱਸਾ ਲੈਣ ਦੀ ਤਰੀਕ ਤੇ ਥਾਂ ਵਾਰਡ ਨੰਬਰ 9 ਤੇ 10 ਲਈ 8 ਜਨਵਰੀ, ਬਰੈਂਪਟਨ ਸੌਕਰ ਸੈਂਟਰ ਹੈ ਤੇ ਇੱਥੇ ਸ਼ਾਮ ਦੇ 6 ਤੋਂ 8 ਵਜੇ ਤੱਕ ਤੁਸੀਂ ਆਪਣੀ ਰਾਇ ਰੱਖ ਸਕਦੇ ਹੋਂ। 9 ਜਨਵਰੀ ਨੂੰ ਸ਼ਾਮੀਂ 6 ਤੋਂ 8 ਵਜੇ ਤੱਕ ਆਪਣੀ ਰਾਇ ਗੋਰ ਮੀਡੋਜ਼ ਕਮਿਊਨਿਟੀ ਸੈਂਟਰ ਅਤੇ ਚਿੰਗੁਆਕਸੀ ਵੈੱਲਨੈੱਸ ਸੈਂਟਰ ਦੋਵਾਂ ਉੱਤੇ ਰੱਖੀ ਜਾ ਸਕਦੀ ਹੈ। ਟਾਊਨ ਹਾਲ 10 ਜਨਵਰੀ ਨੂੰ ਸ਼ਾਮੀਂ 7 ਵਜੇ ਬਰੈਂਪਟਨ ਸਿਟੀ ਹਾਲ ਕੰਜ਼ਰਵੇਟਰੀ (2 ਵੈਲਿੰਗਟਨ ਸਟਰੀਟ ਵੈਸਟ) ਵਿਖੇ ਕਰਵਾਇਆ ਜਾਵੇਗਾ। ਇਸ ਦਾ ਸਿੱਧਾ ਪ੍ਰਸਾਰਨ ਘਰੇ ਬੈਠੇ ਦਰਸ਼ਕਾਂ ਲਈ ਵੀ ਕੀਤਾ ਜਾਵੇਗਾ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
2019 ਬਜੱਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਐੱਮ ਪੀ ਸਹੋਤਾ
ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਵਿਚ ਗਰੌਸਰੀ-ਚੇਨ 'ਚਲੋ ਫ਼ਰੈੱਸ਼ਕੋ' ਦੀ ਨਵੀਂ ਲੋਕੇਸ਼ਨ ਦਾ ਸੁਆਗ਼ਤ
ਐਮ ਪੀ ਕਮਲ ਖੈਹਰਾ ਨੇ ਬੱਜਟ ਨੂੰ ਬਰੈਂਪਟਨ ਵਾਸੀਆਂ ਲਈ ਤਬਦੀਲੀ ਲਿਆਉਣ ਵਾਲਾ ਕਰਾਰ ਦਿੱਤਾ
ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਨਾਟਕ ‘ਬੀਬੀ ਸਹਿਬਾ` ਦਾ ਮੰਚਨ 31 ਮਾਰਚ ਨੂੰ 24 ਮਾਰਚ ਦੇ ਕੁਵਿੱਜ ਮੁਕਾਬਲਿਆਂ ਲਈ ਬੱਚਿਆਂ `ਚ ਭਾਰੀ ਉਤਸ਼ਾਹ
ਮਾਲਟਨ ਰਹਿੰਦੇ ਪਿੰਡ ਫੱਲੇਵਾਲ ਦੇ ਚਰਨਜੀਤ ਕੌਰ ਗਰੇਵਾਲ ਸੜਕ ਹਾਦਸੇ `ਚ ਹਲਾਕ, ਸਸਕਾਰ ਤੇ ਭੋਗ 24 ਮਾਰਚ ਨੂੰ
ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ