Welcome to Canadian Punjabi Post
Follow us on

23

March 2019
ਟੋਰਾਂਟੋ/ਜੀਟੀਏ

ਛੁੱਟੀਆਂ ਦੌਰਾਨ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਸੈਂਕੜੇ ਲੋਕਾਂ ਨੂੰ ਜੀਟੀਏ ਵਿੱਚ ਕੀਤਾ ਗਿਆ ਚਾਰਜ

January 03, 2019 07:49 AM

ਟੋਰਾਂਟੋ, 2 ਜਨਵਰੀ (ਪੋਸਟ ਬਿਊਰੋ) : ਛੁੱਟੀਆਂ ਦੇ ਸੀਜ਼ਨ ਦੌਰਾਨ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ ਵਿੱਚ ਸੈਂਕੜੇ ਲੋਕਾਂ ਨੂੰ ਚਾਰਜ ਕੀਤਾ ਗਿਆ। ਇਹ ਖੁਲਾਸਾ 2018 ਰਾਈਡ ਪ੍ਰੋਗਰਾਮ ਦੇ ਅੰਕੜਿਆਂ ਤੋਂ ਹੋਇਆ।
ਬੁੱਧਵਾਰ ਨੂੰ ਜਾਰੀ ਕੀਤੀ ਗਈ ਇੱਕ ਨਿਊਜ਼ ਰਲੀਜ਼ ਵਿੱਚ ਟੋਰਾਂਟੋ ਪੁਲਿਸ ਨੇ ਆਖਿਆ ਕਿ 2018 ਦੇ ਹੌਲੀਡੇਅ ਰਾਈਡ ਪ੍ਰੋਗਰਾਮ ਦੌਰਾਨ 14 ਨਵੰਬਰ ਤੇ 31 ਦਸੰਬਰ ਦਰਮਿਆਨ ਪੁਲਿਸ ਅਧਿਕਾਰੀਆਂ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਤਹਿਤ 170 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਇਹ ਵੀ ਦੱਸਿਆ ਗਿਆ ਕਿ 2018 ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਵਿੱਚ 1042 ਲੋਕ ਗ੍ਰਿਫਤਾਰ ਕੀਤੇ ਗਏ। ਇਸ ਤੋਂ ਇਲਾਵਾ 74 ਵਿਅਕਤੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਨਸਿ਼ਆਂ ਦੀ ਲੋਰ ਵਿੱਚ ਗੱਡੀ ਚਲਾਉਣ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ।
ਨਿਊਜ਼ ਰਲੀਜ਼ ਵਿੱਚ ਟੋਰਾਂਟੋ ਪੁਲਿਸ ਸਰਵਿਸ ਨੇ ਆਖਿਆ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅਸੀਂ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਵਿੱਚੋਂ ਕਈ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਕਈ ਲੋਕ ਫਿਰ ਵੀ ਬਚ ਕੇ ਨਿਕਲਣ ਵਿੱਚ ਕਾਮਯਾਬ ਹੋ ਗਏ। ਇਸੇ ਲਈ ਭਾਈਵਾਲੀ ਤੇ ਕਮਿਊਨਿਟੀ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਪੁਲਿਸ ਚਾਹੁੰਦੀ ਹੈ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਨੂੰ ਸਾਰੇ ਜੁਰਮ ਮੰਨ ਕੇ ਸਾਡਾ ਸਾਥ ਦੇਣ ਤੇ ਜਦੋਂ ਕਿਸੇ ਨੂੰ ਅਜਿਹਾ ਕਰਦਾ ਵੇਖਣ ਤਾਂ 911 ਉੱਤੇ ਕਾਲ ਕਰ ਕੇ ਮਸ਼ਕੂਕ ਬਾਰੇ ਦੱਸਣ।
ਪੁਲਿਸ ਨੇ ਇਹ ਵੀ ਦੱਸਿਆ ਕਿ 2018 ਵਿੱਚ 8500 ਲੋਕਾਂ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਸਬੰਧ ਵਿੱਚ 911 ਉੱਤੇ ਕਾਲ ਕਰਕੇ ਜਾਣਕਾਰੀ ਦਿੱਤੀ। ਦਰਹਾਮ ਦੀ ਰੀਜਨਲ ਪੁਲਿਸ ਨੇ ਆਖਿਆ ਕਿ ਉਨ੍ਹਾਂ ਨੇ ਸੱਤ ਹਫਤਿਆਂ ਦੀ ਆਪਣੀ 2018 ਫੈਸਟਿਵ ਰਾਈਡ ਕੈਂਪੇਨ ਦੌਰਾਨ ਪੰਜ ਲੋਕਾਂ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਜੁਰਮ ਵਿੱਚ ਚਾਰਜ ਕੀਤਾ। ਇਸ ਤੋਂ ਇਲਾਵਾ 111 ਡਰਾਈਵਰਾਂ ਨੂੰ ਵਾਰਨਿੰਗ ਦੇ ਕੇ ਤੇ ਤਿੰਨ ਦਿਨ ਲਈ ਉਨ੍ਹਾਂ ਦਾ ਲਾਇਸੰਸ ਸਸਪੈਂਡ ਕਰਕੇ ਸਜ਼ਾ ਦਿੱਤੀ ਗਈ। ਇਲਾਵੇ ਵਿੱਚ ਕੈਨਾਬਿਸ ਐਕਟ ਨਾਲ ਸਬੰਧਤ ਜੁਰਮ ਲਈ 27 ਲੋਕਾਂ ਨੂੰ ਚਾਰਜ ਕੀਤਾ ਗਿਆ।
ਹਾਲਟਨ ਵਿੱਚ ਸੱਤ ਵਿਅਕਤੀਆਂ ਨੂੰ 24 ਤੋਂ 31 ਦਸੰਬਰ ਦਰਮਿਆਨ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ। ਯੌਰਕ ਰੀਜਨਲ ਪੁਲਿਸ ਨੇ ਕ੍ਰਿਸਮਸ ਤੋਂ ਪਿਛਲੀ ਸ਼ਾਮ ਤੇ ਨਵੇਂ ਸਾਲ ਵਾਲੇ ਦਿਨ 22 ਵਿਅਕਤੀਆਂ ਨੂੰ ਇਸ ਸਬੰਧ ਵਿੱਚ ਚਾਰਜ ਕੀਤਾ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
2019 ਬਜੱਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਐੱਮ ਪੀ ਸਹੋਤਾ
ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਵਿਚ ਗਰੌਸਰੀ-ਚੇਨ 'ਚਲੋ ਫ਼ਰੈੱਸ਼ਕੋ' ਦੀ ਨਵੀਂ ਲੋਕੇਸ਼ਨ ਦਾ ਸੁਆਗ਼ਤ
ਐਮ ਪੀ ਕਮਲ ਖੈਹਰਾ ਨੇ ਬੱਜਟ ਨੂੰ ਬਰੈਂਪਟਨ ਵਾਸੀਆਂ ਲਈ ਤਬਦੀਲੀ ਲਿਆਉਣ ਵਾਲਾ ਕਰਾਰ ਦਿੱਤਾ
ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਨਾਟਕ ‘ਬੀਬੀ ਸਹਿਬਾ` ਦਾ ਮੰਚਨ 31 ਮਾਰਚ ਨੂੰ 24 ਮਾਰਚ ਦੇ ਕੁਵਿੱਜ ਮੁਕਾਬਲਿਆਂ ਲਈ ਬੱਚਿਆਂ `ਚ ਭਾਰੀ ਉਤਸ਼ਾਹ
ਮਾਲਟਨ ਰਹਿੰਦੇ ਪਿੰਡ ਫੱਲੇਵਾਲ ਦੇ ਚਰਨਜੀਤ ਕੌਰ ਗਰੇਵਾਲ ਸੜਕ ਹਾਦਸੇ `ਚ ਹਲਾਕ, ਸਸਕਾਰ ਤੇ ਭੋਗ 24 ਮਾਰਚ ਨੂੰ
ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ