Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਕਾਨਪੁਰ ਛਾਪਾ: ਕਾਲਾ ਧਨ ਜਾਂ ਟਰਨਓਵਰ

January 05, 2022 01:58 AM

-ਵਿਨੀਤ ਨਾਰਾਇਣ
ਪਿਛਲੇ ਦਿਨੀਂ ਕਾਰਪੁਰ ਦੇ ਇਤਰ ਦੇ ਵਪਾਰੀ ਪਿਊਸ਼ ਜੈਨ ਦੇ ਖਿਲਾਫ ਜੀ ਐਸ ਟੀ ਦਾ ਛਾਪਾ ਬੜੀ ਚਰਚਾ ਵਿੱਚ ਰਿਹਾ। ਇਸ ਛਾਪੇ ਵਿੱਚ ਲੱਗਭਗ 300 ਕਰੋੜ ਰੁਪਏ ਦਾ ਕਾਲਾ ਧਨ, ਸੋਨਾ, ਚਾਂਦੀ, ਚੰਦਨ ਤੇ ਹੋਰ ਸਾਮਾਨ ਫੜਿਆ ਗਿਆ। ਕਿਉਂਕਿ ਚੋਣ ਦਾ ਮਾਹੌਲ ਹੈ ਤੇ ਸਮਾਜਵਾਦੀ ਪਾਰਟੀ ਦਾ ਇੱਕ ਵਿਧਾਨ ਪ੍ਰੀਸ਼ਦ ਮੈਂਬਰ ਵੀ ਜੈਨ ਅਤੇ ਇਤਰ ਦਾ ਵਪਾਰੀ ਹੈ, ਇਸ ਲਈ ਬਿਨਾਂ ਤੱਥਾਂ ਨੂੰ ਜਾਂਚੇ ਸੱਤਾ ਪੱਖੀ ਦੇ ਨੇਤਾਵਾਂ, ਮੀਡੀਆ ਅਤੇ ਭਾਜਪਾ ਦੇ ਆਈ ਟੀ ਸੈਲ ਨੇ ਸੋਸ਼ਲ ਮੀਡੀਆ ਉੱਤੇ ਇਸ ਕੇਸ ਨੂੰ ਸਮਾਜਵਾਦੀ ਪਾਰਟੀ ਦਾ ਭਿ੍ਰਸ਼ਟਾਚਾਰ ਕਹਿ ਕੇ ਉਛਾਲਣ ਵਿੱਚ ਕਸਰ ਨਹੀਂ ਛੱਡੀ। ਇਹੀ ਨਹੀਂ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਾਨਪੁਰ ਦੀ ਜਲਸੇ ਵਿੱਚ ‘ਭਿ੍ਰਸ਼ਟਾਚਾਰ ਦਾ ਇਤਰ' ਕਹਿ ਕੇ ਤਾੜੀਆਂ ਮਰਵਾਈਆਂ।
ਪਿਊਸ਼ ਜੈਨ ਦਾ ਕੇਸ ਸ਼ਾਇਦ ਸਾਹਮਣੇ ਨਾ ਆਉਂਦਾ, ਜੇ ਗੁਜਰਾਤ ਵਿੱਚ ਕੁਝ ਦਿਨ ਪਹਿਲਾਂ ਜੀ ਐਸ ਟੀ ਨੇ ‘ਸ਼ਿਖਰ ਪਾਨ ਮਸਾਲਾ' ਲਿਜਾ ਰਹੇ ਟਰੱਕਾਂ ਨੂੰ ਨਾ ਫੜਿਆ ਹੁੰਦਾ। ਇਸ ਟਰੱਕ ਵਿੱਚ ਪਾਨ ਮਸਾਲੇ ਦੇ ਨਾਲ ਲੱਗਭਗ 200 ਫਰਜ਼ੀ ਈ-ਵੇਅ ਬਿੱਲ ਵੀ ਫੜੇ ਗਏ। ਇਸ ਦੇ ਬਾਅਦ ਡਾਇਰੈਕਟੋਰੇਟ ਜਨਰਲ ਆਫ ਜੀ ਐਸ ਟੀ ਇੰਟੈਲੀਜੈਂਸ (ਡੀ ਜੀ ਜੀ ਆਈ) ਦੇ ਅਧਿਕਾਰੀਆਂ ਨੇ ਕਾਨਪੁਰ ਦਾ ਰੁਖ ਕੀਤਾ ਤੇ ਉਥ ਡੇਰਾ ਪਾ ਦਿੱਤਾ। ਜੋ ਟਰੱਕ ਫੜਿਆ ਗਿਆ ਸੀ, ਉਹ ਪ੍ਰਵੀਨ ਜੈਨ ਦਾ ਸੀ, ਜੋ ਇਸ ਇਤਰ ਕਾਰੋਬਾਰੀ ਪਿਊਸ਼ ਜੈਨ ਦੇ ਭਰਾ ਅੰਬਰੀਸ਼ ਜੈਨ ਦਾ ਬਹਿਨੋਈ ਹੈ। ਪ੍ਰਵੀਨ ਜੈਨ ਦੇ ਨਾਂ ਉੱਤੇ ਲੱਗਭਗ 40 ਤੋਂ ਵੱਧ ਫਰਮਾਂ ਹਨ।
ਦੱਸਣ ਯੋਗ ਹੈ ਕਿ ਪ੍ਰਵੀਨ ਜੈਨ ਦੇ ਖਿਲਾਫ ਛਾਪੇ ਤੋਂ ਹੀ ਪਿਊਸ਼ ਜੈਨ ਦਾ ਸੁਰਾਗ ਮਿਲਿਆ। ਪਿਊਸ਼ ਜੈਨ ਨੂੰ ਜਦੋਂ ਛਾਪੇ ਦੀ ਖ਼ਬਰ ਮਿਲੀ ਤਾਂ ਉਹ ਭੱਜ ਗਿਆ। ਪਰਵਾਰਕ ਮੈਂਬਰਾਂ ਦੇ ਦਬਾਅ ਦੇ ਬਾਅਦ ਉਹ ਵਾਪਸ ਪਰਤਿਆ। ਪਿਊਸ਼ ਜੈਨ ਦੇ ਘਰ ਲੁਕਾਏ ਹੋਏ ਨੋਟਾਂ ਦੇ ਬੰਡਲਾਂ ਨੂੰ ਦੇਖਦੇ ਸਾਰ ਜੀ ਐਸ ਟੀ ਦੀ ਟੀਮ ਦੀਆਂ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ। ਸ਼ਾਇਦ ਇਨ੍ਹਾਂ ਅਧਿਕਾਰੀਆਂ ਨੇ ਇਸ ਤੋਂ ਪਹਿਲਾਂ ਅਜਿਹੀ ਅਥਾਹ ਦੌਲਤ ਨਹੀਂ ਦੇਖੀ ਸੀ। ਇਸ ਛਾਪੇ ਦੇ ਟ੍ਰੇਲ ਨੂੰ ਵੇਖੀਏ ਤਾਂ ਇਹ ਆਮ ਜਿਹਾ ਛਾਪਾ ਜਾਪਦਾ ਹੈ। ਮੁੱਢਲੇ ਦੌਰ ਵਿੱਚ ਇਸ ਛਾਪੇ ਵਿੱਚ ਕੋਈ ਸਿਆਸੀ ਨਜ਼ਰੀਆ ਨਜ਼ਰ ਨਹੀਂ ਸੀ ਆਉਂਦਾ, ਪਰ ਜਿਵੇਂ ਹੀ ‘ਜੈਨ' ਅਤੇ ‘ਇਤਰ ਕਾਰੋਬਾਰੀ' ਨੂੰ ਜੋੜਿਆ ਗਿਆ, ਉਵੇਂ ਹੀ ਬੜੇ ਉਤਸ਼ਾਹ ਵਿੱਚ ਇਸ ਨੂੰ ਸਮਾਜਵਾਦੀ ਪਾਰਟੀ ਨਾਲ ਵੀ ਜੋੜ ਦਿੱਤਾ ਗਿਆ ਅਤੇ ਖੂਬ ਰੌਲਾ ਪਾਇਆ ਗਿਆ। ਭਾਜਪਾ ਸਰਕਾਰ ਵਿੱਚ ਕੇਂਦਰੀ ਮੰਤਰੀਆਂ ਨੇ ਵੀ ਇਸ ਉੱਤੇ ਟਵੀਟਸ ਦੀ ਝੜੀ ਲਾ ਦਿੱਤੀ।
ਇੱਥੇ ਦੱਸਣਾ ਜ਼ਰੂਰੀ ਹੈ ਕਿ 1991 ਵਿੱਚ ਜਦੋਂ ਦਿੱਲੀ ਵਿੱਚ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀ ਫੜੇ ਗਏ ਸਨ ਤਾਂ ਉਨ੍ਹਾਂ ਦੀ ਜਾਂਚ ਕਰ ਰਹੀ ਦਿੱਲੀ ਪੁਲਸ ਅਤੇ ਬਾਅਦ ਵਿੱਚ ਸੀ ਬੀ ਆਈ ਕਈ ਥਾਂਈਂ ਛਾਪੇ ਮਾਰਨ ਦੇ ਬਾਅਦ ‘ਜੈਨ ਭਰਾਵਾਂ' ਦੇ ਘਰ ਅਤੇ ਫਾਰਮ ਹਾਊਸ ਪਹੁੰਚੀ। ਉਥੇ ਪਏ ਛਾਪੇ ਵਿੱਚੋਂ ਇੱਕ ਡਾਇਰੀ (ਨੰਬਰ ਦੋ ਦੇ ਖਾਤੇ) ਮਿਲੀ ਜਿਸ ਵਿੱਚ ਅੱਤਵਾਦੀਆਂ ਦੇ ਨਾਲ ਹਰ ਵੱਡੀ ਪਾਰਟੀ ਦੇ ਸਾਰੇ ਵੱਡੇ ਨੇਤਾਵਾਂ ਅਤੇ ਦੇਸ਼ ਦੇ ਕਈ ਨੌਕਰਸ਼ਾਹਾਂ ਦੇ ਵੀ ਨਾਂ ਦੇ ਨਾਲ ਭੁਗਤਾਨ ਦੀ ਤਰੀਕ ਅਤੇ ਰਕਮ ਲਿਖੀ ਹੋਈ ਸੀ। ਛਾਪੇ ਵਿੱਚ ਬਰਾਮਦ ਇੰਨੇ ਵੱਡੇ ਮਾਮਲੇ ਦੀ ਭਿਣਕ ਜਦੋਂ ਉਸ ਵਕਤ ਦੀ ਸਰਕਾਰ ਨੂੰ ਲੱਗੀ ਤਾਂ ਉਸ ਨੇ ਮਾਮਲੇ ਨੂੰ ਉਥੇ ਹੀ ਦਬਾ ਦਿੱਤਾ।
ਸਾਲ 1993 ਵਿੱਚ ਜਦੋਂ ਇਹ ਮਾਮਲਾ ਮੇਰੇ ਹੱਥ ਲੱਗਾ ਤਾਂ ਮੈਂ ਇਸ ਨੂੰ ਉਜਾਗਰ ਹੀ ਨਹੀਂ ਕੀਤਾ, ਸਗੋਂ ਇਸ ਨੂੰ ਸੁਪਰੀਮ ਕੋਰਟ ਤੱਕ ਲੈ ਗਿਆ ਜੋ ਅੱਗੇ ਚੱਲ ਕੇ ‘ਜੈਨ ਹਵਾਲਾ ਕਾਂਡ' ਦੇ ਨਾਂ ਨਾਲ ਮਸ਼ਹੂਰ ਹੋਇਆ ਸੀ। ਇਸ ਕਾਂਡ ਨੇ ਭਾਰਤ ਦੀ ਸਿਆਸਤ ਵਿੱਚ ਇਤਿਹਾਸ ਵੀ ਰਚਿਆ ਤੇ ਕਈ ਪ੍ਰਭਾਵਸ਼ਾਲੀ ਨੇਤਾਵਾਂ ਅਤੇ ਅਫਸਰਾਂ ਨੂੰ ਸੀ ਬੀ ਆਈ ਵੱਲੋਂ ਚਾਰਜਸ਼ੀਟ ਕੀਤਾ ਗਿਆ। ਕਿਉਂਕਿ ਇਸ ਘਪਲੇ ਵਿੱਚ ਕਈ ਵੱਡੇ ਮੰਤਰੀ, ਮੁੱਖ ਮੰਤਰੀ, ਵਿਰੋਧੀ ਧਿਰ ਦੇ ਨੇਤਾ ਅਤੇ ਅਫਸਰ ਆਦਿ ਸ਼ਾਮਲ ਸਨ, ਇਸ ਲਈ ਸੀ ਬੀ ਆਈ ਨੇ ਚਾਰਜਸ਼ੀਟ ਵਿੱਚ ਇਨ੍ਹਾਂ ਦੇ ਬਚ ਨਿਕਲਣ ਦਾ ਰਸਤਾ ਵੀ ਛੱਡ ਦਿੱਤਾ। ਅੱਜਕੱਲ੍ਹ ਕਾਨਪੁਰ ਦੇ ਕਾਂਡ ਵਿੱਚ ਵੀ ਅਜਿਹਾ ਹੀ ਹੁੰਦਾ ਦਿਖਾਈ ਦੇ ਰਿਹਾ ਹੈ।
ਜਦੋਂ ਜੀ ਐਸ ਟੀ ਦੇ ਅਧਿਕਾਰੀਆਂ ਨੂੰ ਪਿਊਸ਼ ਜੈਨ ਦੇ ਅੱਡੇ ਉੱਤੇ ਇੰਨੀ ਵੱਡੀ ਮਾਤਰਾ ਵਿੱਚ ਨਕਦੀ ਤੇ ਸੋਨਾ-ਚਾਂਦੀ ਮਿਲਿਆ ਤਾਂ ਸਪੱਸ਼ਟ ਜਿਹੀ ਗੱਲ ਹੈ ਕਿ ਇਨਕਮ ਟੈਕਸ ਵਿਭਾਗ ਨੂੰ ਵੀ ਦੱਸਣਾ ਪਿਆ। ਜਦੋਂ ਹੋਰ ਜਾਂਚ ਹੋਈ ਤੇ ਪਿਊਸ਼ ਜੈਨ ਕੋਲੋਂ ਪੁੱਛਗਿੱਛ ਹੋਈ ਤਾਂ ਕਈ ਹੋਰ ਰਾਜ਼ ਖੁੱਲ੍ਹੇ। ਇੱਥੇ ਇੱਕ ਗੱਲ ਦਾ ਜ਼ਿਕਰ ਕਰਨਾ ਦਿਲਚਸਪ ਹੈ ਕਿ ਸਾਡੇ ਵ੍ਰਿੰਦਾਵਨ ਨੂੰ ਉਤਰ ਭਾਰਤ ਦੇ ਵਪਾਰੀਆਂ ਦੀ ਸੂਚਨਾ ਦਾ ਕੇਂਦਰ ਮੰਨਿਆ ਜਾਂਦਾ ਹੈ। ਉਤਰ ਭਾਰਤ ਦੇ ਵਧੇਰੇ ਵਪਾਰੀ ਸ਼੍ਰੀ ਬਾਂਕੇ ਬਿਹਾਰੀ ਜੀ ਦੇ ਮੰਦਰ ਲਗਾਤਾਰ ਆਉਂਦੇ ਅਤੇ ਵਪਾਰ ਵਿੱਚ ਤਰੱਕੀ ਦੀ ਭੀਖ ਮੰਗਦੇ ਹਨ। ਇਨ੍ਹਾਂ ਸਾਰੇ ਵਪਾਰੀਆਂ ਦੇ ਵ੍ਰਿੰਦਾਵਨ ਵਿੱਚ ਤੀਰਥ ਪੁਰੋਹਿਤ ਜਾਂ ਪਾਂਡੇ ਹੁੰਦੇ ਹਨ। ਜਿਸ ਦਿਨ ਕਾਨਪੁਰ ਵਿੱਚ ਇਹ ਛਾਪਾ ਪਿਆ ਹੈ, ਉਸ ਦਿਨ ਤੋਂ ਬਿਹਾਰੀ ਜੀ ਦੇ ਪਾਂਡਿਆਂ ਦੀ ਲਗਾਤਾਰ ਗੱਲਬਾਤ ਚੱਲ ਰਹੀ ਹੈ ਕਿ ਪਿਊਸ਼ ਜੈਨ ਬਾਰੇ ਕਾਨਪੁਰ ਦੇ ਹੋਰ ਵਪਾਰੀਆਂ ਨੇ ਦੱਸਿਆ ਹੈ ਕਿ ਪਿਊਸ਼ ਜੈਨ ਤਾਂ ਲੰਬੇ ਅਰਸੇ ਤੋਂ ਭਾਜਪਾ ਅਤੇ ਸੰਘ ਨੂੰ ਵੱਡੀ ਮਾਤਰਾ ਵਿੱਚ ਧਨ ਅਤੇ ਸਾਧਨ ਦੇਂਦਾ ਆ ਰਿਹਾ ਹੈ। ਇਸ ਦੇ ਅੱਡੇ ਉੱਤੇ ਛਾਪਾ ਗਲਤੀ ਨਾਲ ਪੈ ਗਿਆ ਹੈ।
ਇਥੇ ਉਹ ਕਹਾਵਤ ਕਿ ‘ਜੋ ਦੂੁਜਿਆਂ ਲਈ ਖੂਹ ਪੁੱਟਦਾ ਹੈ, ਉਹ ਖੁਦ ਉਸ ਵਿੱਚ ਡਿੱਗਦਾ ਹੈ’ ਸਹੀ ਸਾਬਤ ਹੁੰਦੀ ਹੈ। ਜੇ ਅਧਿਕਾਰੀਆਂ ਨੂੰ ਸਮਾਂ ਰਹਿੰਦੇ ਉਸ ਦੇ ਭਾਜਪਾਈ ਹੋਣ ਦਾ ਪਤਾ ਲੱਗ ਜਾਂਦਾ ਤਾਂ ਸ਼ਾਇਦ ਛਾਪਾ ਹੀ ਨਾ ਪੈਂਦਾ।
ਜਾਣਕਾਰਾਂ ਦੇ ਮੁਤਾਬਕ ਇਸ ਮਾਮਲੇ ਨੂੰ ਜਲਦੀ ਦਬਾਇਆ ਜਾਵੇਗਾ। ਅਖ਼ਬਾਰਾਂ ਤੋਂ ਪਤਾ ਲੱਗਾ ਹੈ ਕਿ ਇਸ ਛਾਪੇ ਵਿੱਚ ਮਿਲੀ ਭਾਰੀ ਨਕਦੀ ਨੂੰ ਅਹਿਮਦਬਾਦ ਦੇ ਜੀ ਐਸ ਟੀ ਵਿਭਾਗ ਨੇ ‘ਟਰਨਓਵਰ' ਦੀ ਰਕਮ ਮੰਨ ਲਿਆ ਹੈ। ਇਸ ਗੱਲ ਦੀ ਕੋਈ ਰਸਮੀ ਪੁਸ਼ਟੀ ਨਹੀਂ ਹੋਈ, ਪਰ ਜੇਕਰ ਅਜਿਹਾ ਹੈ ਤਾਂ ਟੈਕਸ ਦੇ ਜਾਣਕਾਰਾਂ ਅਨੁਸਾਰ ਇਹ ਭਿ੍ਰਸ਼ਟਾਚਾਰ ਪ੍ਰਤੀ ਅਧਿਕਾਰੀਆਂ ਦੀ ਰਹਿਮਦਿਲੀ ਦੀ ਪਹਿਲੀ ਪੌੜੀ ਹੈ।
ਇਸ ‘ਟਰਨਓਵਰ' ਵਿੱਚ 31.50 ਕਰੋੜ ਦੀ ਟੈਕਸ ਚੋਰੀ ਦੀ ਗੱਲ ਕਹੀ ਜਾ ਰਹੀ ਹੈ। ਟੈਕਸ ਚੋਰੀ ਦੀ ਪੈਨਲਟੀ ਤੇ ਉਸ ਉੱਤੇ ਵਿਆਜ ਮਿਲ ਕੇ ਇਹ ਰਕਮ ਲੱਗਭਗ 52 ਕਰੋੜ ਰੁਪਏ ਹੋ ਜਾਂਦੀ ਹੈ। ਅਜਿਹੇ ਵਿੱਚ ਪਿਊਸ਼ ਜੈਨ ਸਿਰਫ ਟੈਕਸ ਤੇ ਪੈਨਲਟੀ ਦੀ ਰਕਮ ਭਰ ਕੇ ਜ਼ਮਾਨਤ ਉੱਤੇ ਛੁੱਟ ਸਕਦਾ ਹੈ। ਪੈਨਲਟੀ ਦੀ ਰਕਮ ਜਮ੍ਹਾ ਹੋਣ ਉੱਤੇ ਇਨਕਮ ਟੈਕਸ ਵਿਭਾਗ ਵੀ ਇਸ ‘ਕਾਲੇ ਧਨ' ਦੇ ਕੇਸ ਵਿੱਚ ਕਾਰਵਾਈ ਨਹੀਂ ਕਰ ਸਕੇਗਾ। ਪਿਊਸ਼ ਜੈਨ ਦਾ ਫਿਰ ਸਾਰਾ ਅਖੌਤੀ ‘ਕਾਲਾ ਧਨ' ਪੈਨਲਟੀ ਦੀ ਗੰਗਾ ਵਿੱਚ ਨਹੀਂ ਕੇ ਚਿੱਟਾ ਹੋ ਜਾਵੇਗਾ।
ਜਿਵੇਂ ਕਿ ਚਰਚਾ ਹੋ ਰਹੀ ਹੈ ਕਿ ਕਾਲਾ ਧਨ ਜਿਹੜੇ ਲੋਕਾਂ ਦਾ ਹੈ, ਉਨ੍ਹਾਂ ਦੀ ਵੀ ਚਾਂਦੀ ਹੋ ਜਾਵੇਗੀ, ਪਰ ਸੋਚਣ ਦੀ ਗੱਲ ਇਹ ਹੈ ਕਿ ਜਦੋਂ ਨੋਟਬੰਦੀ ਨਾਲ ਕਾਲੇ ਧਨ ਦੀ ਸਮਾਪਤੀ ਦਾ ਦਾਅਵਾ ਕੀਤਾ ਗਿਆ ਸੀ ਤਾਂ ਇਹ ਕਾਲਾ ਧਨ ਕਿੱਥੋਂ ਆ ਗਿਆ? ਭਾਜਪਾ ਜਿਸ ਨੂੰ ‘ਭਿ੍ਰਸ਼ਟਾਚਾਰ ਦਾ ਇਤਰ' ਕਹਿਣ ਲੱਗੀ ਸੀ, ਉਹ ਰਾਤੋ-ਰਾਤ ‘ਟਰਨ ਓਵਰ ਵਿੱਚ ਕਿਵੇਂ ਬਦਲ ਗਿਆ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’