Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਮੋਬਾਈਲ ਉੱਤੇ ਸ਼ਨੀ ਦੀ ਸਾੜਸਤੀ

November 17, 2021 01:45 AM

-ਸ਼ਰਦ ਉਪਾਧਿਆਏ
ਸੱਚਮੁੱਚ ਬਹੁਤ ਬੁਰਾ ਹੋਇਆ। ਪ੍ਰਮਾਤਮਾ ਕਿਸੇ ਨਾਲ ਅਜਿਹਾ ਨਾ ਕਰੇ। ਇੰਨੀ ਖਰਾਬ ਕਿਸਮਤ। ਦਿਨ ਬਿਲਕੁਲ ਚੰਗੇ ਨਹੀਂ ਨਿਕਲ ਰਹੇ ਹਨ। ਪਤਾ ਨਹੀਂ ਕੀ ਹੋਵੇਗਾ।
ਸ਼ਨੀਵਾਰ ਸ਼ਾਮ ਅਚਾਨਕ ਲਗਭਗ ਅੱਠ ਵਜੇ ਮੇਰੇ ਮੋਬਾਈਲ ਦੀ ਤਬੀਅਤ ਖਰਾਬ ਹੋ ਗਈ, ਮੈਂ ਘਬਰਾ ਗਿਆ। ਦੇਖਿਆ, ਚਾਰਜਿੰਗ ਰੂਪੀ ਦਿਲ ਦੀ ਧੜਕਣ ਰੁਕ ਗਈ ਹੈ। ਫੁੱਲ ਚਾਰਜ ਕੀਤੀ ਬੈਟਰੀ ਵਿੱਚ ਚਾਲੀ ਫੀਸਦੀ ਆਕਸੀਜਨ ਬਚੀ ਸੀ। ਸੋਚਿਆ ਕਿਤੇ ਮੇਰਾ ਚਾਰਜਰ ਤਾਂ ਖਰਾਬ ਨਹੀਂ। ਮੈਂ ਭੱਜਿਆ, ਗੁਆਂਢੀਆਂ ਤੋਂ ਚਾਰਜਰ ਮੰਗ ਕੇ ਲਿਆਇਆ। ਕਈ ਸਾਲਾਂ ਤੋਂ ਉੱਚੀ ਨੱਕ ਕਾਰਨ ਕਿਸੇ ਤੋਂ ਇੱਕ ਕਿੱਲ ਤੱਕ ਵੀ ਨਹੀਂ ਮੰਗੀ ਸੀ, ਪਰ ਸਵਾਲ ਮੋਬਾਈਲ ਦੇ ਜੀਵਨ-ਮਰਨ ਦਾ ਸੀ, ਫਿਰ ਈਗੋ ਕਿਸ ਚੀਜ਼ ਦੀ। ਝੱਟ ਚਾਰਜਰ ਰੂਪੀ ਸਿਲੰਡਰ ਲਿਆ ਕੇ ਮੋਬਾਈਲ ਨੂੰ ਆਕਸੀਜਨ ਦੀ ਪਿਨ ਲਾ ਦਿੱਤੀ, ਪਰ ਇਹ ਕੀ, ਸਾਹ ਇਸ ਤੋਂ ਪਹਿਲਾਂ ਹੀ ਬੰਦ ਸਨ।
ਮੈਂ ਕਾਫੀ ਦੇਸੀ ਟੂਣੇ-ਟੋਟਕੇ ਅਜਮਾਏ। ਚਾਰਜਰ ਵਾਰ-ਵਾਰ ਲਾਇਆ, ਤਾਰ ਨੂੰ ਝਟਕਿਆ, ਉਸ ਦੀ ਦਿਲ ਰੂਪੀ ਬੈਟਰੀ ਨੂੰ ਦਬਾਇਆ, ਪਿਨ ਕਈ ਵਾਰ ਹਿਲਾਇਆ। ਹਾਂ, ਆਖਰੀ ਉਮੀਦ ਭਗਵਾਨ ਨੂੰ ਪ੍ਰਾਰਥਨਾ ਕੀਤੀ, ਪਰ ਹਾਲਾਤ ਜਿਉਂ ਦੇ ਤਿਉਂ ਸਨ। ਮੈਂ ਉਦਾਸ ਹੋ ਗਿਆ। ਇੱਕ ਤਾਂ ਮੋਬਾਈਲ ਗੰਭੀਰ ਅਤੇ ਉਪਰੋਂ ਸ਼ਨੀਵਾਰ ਰਾਤ ਦੀ ਸਾੜਸਤੀ। ਦੁਕਾਨਾਂ ਬੰਦ ਹੋ ਗਈਆਂ ਅਤੇ ਕੱਲ੍ਹ ਐਤਵਾਰ ਹੈ। ਹਾਲਾਤ ਸੋਮਵਾਰ ਤੋਂ ਪਹਿਲਾਂ ਨਾਰਮਲ ਨਹੀਂ ਹੋਣ ਵਾਲੇ ਸਨ। ਤੁਰੰਤ ਮਿਲ ਸਕਦੇ ਚੰਗੇ ਸਰਜਨ ਆਪਣੀ ਬੇਟੀ ਨੂੰ ਦਿਖਾਇਆ। ਉਸ ਨੇ ਭਰਪੂਰ ਕੋਸ਼ਿਸ਼ ਵੀ ਕੀਤੀ। ਅੱਜਕੱਲ੍ਹ ਦੇ ਬੱਚੇ ਜਨਮ ਜਾਤ ਪਰਮ ਮੋਬਾਈਲ ਮਾਹਰ ਹੁੰਦੇ ਹਨ। ਉਸ ਨੇ ਫੌਰਨ ਮੋਬਾਈਲ ਦੀ ਬੈਟਰੀ ਨੂੰ ਸੇਵ ਮੋਡ ਉੱਤੇ ਕਰ ਦਿੱਤਾ। ਸਾਹ ਕੁਝ ਦੇਰ ਹੋਰ ਵਧ ਸਕਦੇ ਸਨ।
ਰਾਤ ਨੀਂਦ ਨਾ ਆਈ। ਸਵੇਰੇ ਉਠਿਆ ਤਾਂ ਮੋਬਾਈਲ ਦੇ ਸਾਹ ਚੱਲਦੇ ਸਨ, ਪਰ ਕਿੰਨੀ ਦੇਰ, ਇਹ ਪ੍ਰਮਾਤਮਾ ਹੀ ਜਾਣਦਾ ਸੀ। ਮੈਂ ਨੈਟ ਆਨ ਕੀਤਾ। ਵਾਟਸਐਪ ਚਹਿਕਣ ਲੱਗਾ। ਫੇਸਬੁੱਕੀ ਖੂਬਸੂਰਤੀ ਮੁਸਕਰਾਉਣ ਲੱਗੀ। ਇੰਸਟਾ ਫੁੱਲ ਖਿੜਨ ਲੱਗੇ। ਮੈਂ ਸਵਰਗ ਵਿੱਚ ਆ ਪੁੱਜਾ, ਪ੍ਰੰਤੂ ਤੇਜ਼ੀ ਨਾਲ ਮੋਬਾਈਲ ਦੀ ਬੈਟਰੀ ਦਾ ਆਕਸੀਜਨ ਲੈਵਲ ਡਿੱਗਣ ਲੱਗਾ। ਦੁੱਖ ਦੀ ਘੜੀ ਸੀ। ਮੋਬਾਈਲ ਦੇ ਸਾਹ ਕਿਸੇ ਵੀ ਸਮੇਂ ਟੁੱਟ ਸਕਦੇ ਸਨ। ਮੈਂ ਸਾਰੇ ਜਾਣ-ਪਛਾਣ ਵਾਲਿਆਂ ਨੂੰ ਦੱਸਣ ਦਾ ਫੈਸਲਾ ਲਿਆ। ਸਭ ਨਾਲ ਗੱਲ ਕੀਤੀ। ਸਾਰੇ ਲੋਕ ਬਹੁਤ ਭਾਵੁਕ ਹੋ ਗਏ। ਕਿਵੇਂ ਜੀਅ ਸਕੋਗੇ।
ਕਹਿੰਦੇ ਹਨ ਕਿ ਪ੍ਰਮਾਤਮਾ ਦੀ ਬਣਾਈ ਇਸੇ ਦੁਨੀਆ ਵਿੱਚ ਪ੍ਰਮਾਤਮਾ ਵੀ ਹੈ। ਇੱਕ ਭਗਵਾਨ ਰੂਪੀ ਪਿਆਰੇ ਮਿੱਤਰ ਨੇ ਇੱਕ ਮੋਬਾਈਲ ਮਕੈਨਿਕ ਦੇ ਬਾਰੇ ਨਾ ਕੇਵਲ ਦੱਸਿਆ, ਬਲਕਿ ਫੋਨ ਵੀ ਕਰ ਦਿੱਤਾ। ਉਹ ਛੁੱਟੀ ਦੇ ਬਾਵਜੂਦ ਆਪਣੇ ਘਰ ਵਿੱਚ ਫੋਨ ਨੂੰ ਦੇਖ ਲਵੇਗਾ। ਇਸ ਭਲੇ ਸੰਸਾਰ ਵਿੱਚ ਮੈਂ ਕੁਝ ਹੀ ਦੇਰ ਬਾਅਦ ਪ੍ਰਮਾਤਮਾ ਰੂਪੀ ਮਕੈਨਿਕ ਦੇ ਘਰ ਬੈਠਾ ਹੋਇਆ ਸੀ। ਮਕੈਨਿਕ ਨੇ ਕੰਮ ਸ਼ੁਰੂ ਹੀ ਕੀਤਾ, ਪਰ ਤਦ ਅੜਚਨ ਪੈਦਾ ਹੋ ਗਈ। ਅਚਾਨਕ ਹੀ ਉਨ੍ਹਾਂ ਦੀ ਪਤਨੀ ਪਰਦਾ ਹਟਾ ਕੇ ਸਾਹਮਣੇ ਪ੍ਰਕਟ ਹੋਈ। ‘‘ਇਹ ਛੁੱਟੀ ਵਾਲੇ ਦਿਨ ਵੀ ਘਰ ਉੱਤੇ ਦੁਕਾਨ ਲਾ ਕੇ ਬੈਠ ਗਏ। ਕੱਲ੍ਹ ਕਰਨਾ, ਅੱਜ ਡਾਕਟਰ ਤੋਂ ਟਾਈਮ ਲਿਆ ਹੋਇਆ ਹੈ।”
ਮੇਰੀ ਨਸਲ ਦੇ ਉਸ ਆਗਿਆਕਾਰੀ ਪਤੀ ਨੇ ਮੋਬਾਈਲ ਇੱਕ ਪਾਸੇ ਖਿਸਕਾ ਦਿੱਤਾ। ‘‘ਮੈਂ ਕਿਹੜਾ ਕਰ ਰਿਹਾ ਸੀ, ਇਹ ਤੇਰੇ ਭਰਾ ਦੇ ਮਿੱਤਰ ਪ੍ਰਤੀਕ ਨੇ ਭੇਜਿਆ ਹੈ।”
ਭਰਾ ਦਾ ਨਾਂਅ ਸੁਣ ਕੇ ਪਤਨੀ ਬੈਕਫੁਟ ਉੱਤੇ ਆਈ। ‘‘ਅੱਛਾ, ਪ੍ਰਤੀਕ ਭਰਾ ਜੀ ਨੇ ਭੇਜਿਆ ਹੈ? ਠੀਕ ਹੈ, ਕਰ ਦਿਓ। ਓ ਭਾਈ ਸਾਹਿਬ, ਮੇਰਰ ਕੋਈ ਆਏ ਤਾਂ ਇਨ੍ਹਾਂ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ।” ਮਕੈਨਿਕ ਨੇ ਫੌਰਨ ਮੋਬਾਈਲ ਹੱਥ ਵਿੱਚ ਲੈ ਲਿਆ। ਉਹ ਅੰਦਰ ਚਲੀ ਗਈ। ਉਸ ਦਿਨ ਮੈਂ ਪਰਮ ਗਿਆਨ ਪ੍ਰਾਪਤ ਕੀਤਾ। ਜਿੱਥੇ ਨਾਰੀ ਦੀ ਪੂਜਾ ਹੁੰਦੀ ਹੈ, ਉਥੇ ਦੇਵਤਾ ਵੱਸਦੇ ਹਨ। ਮਕੈਨਿਕ ਦੀ ਪਰਮ ਪਤਨੀ ਭਗਤੀ ਭਵ ਨੇ ਮੇਰੇ ਮੋਬਾਈਲ ਦੇ ਪ੍ਰਾਣ ਬਚਾ ਲਏ।
ਮੈਂ ਬਹੁਤ ਸੰਤੁਸ਼ਟ ਸੀ। ਮੈਂ ਦੁਬਾਰਾ ਮੋਬਾਈਲ ਨਾਲ ਜੁੜੀ ਆਪਣੀ ਦੁਨੀਆ ਵਿੱਚ ਸੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’