Welcome to Canadian Punjabi Post
Follow us on

22

March 2019
ਟੋਰਾਂਟੋ/ਜੀਟੀਏ

ਕੈਨੇਡਾ ਦੀ ਸਰਕਾਰ ਵੱਲੋਂ ਕੈਨੇਡਾ ਵਾਸੀਆਂ ਦੇ ਹਵਾਈ ਸਫ਼ਰ ਦੌਰਾਨ ਨਵੇਂ ਬਚਾਅ ਅਧਿਕਾਰਾਂ ਲਈ ਚੁੱਕੇ ਗਏ ਕਦਮ

December 20, 2018 10:57 AM

ਬਰੈਂਪਟਨ, -ਟਰਾਂਸਪੋਰਟ ਮਨਿਸਟਰ ਮਾਣਯੋਗ ਮਾਰਕ ਗਾਰਨਿਊ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਸਰਕਾਰ ਕੈਨੇਡਾ-ਵਾਸੀਆਂ ਲਈ ਉਨ੍ਹਾਂ ਦੇ ਹਵਾਈ ਸਫ਼ਰ ਦੌਰਾਨ ਨਵੇਂ ਅਧਿਕਾਰ ਦੇਣ ਲਈ ਇਕ ਕਦਮ ਨੇੜੇ ਹੈ। ਕੈਨੇਡੀਅਨ ਟਰਾਂਸਪੋਰਟ ਏਜੰਸੀ ਦੁਆਰਾ ਲਿਆਂਦੇ ਗਏ ਨਵੇਂ 'ਏਅਰ ਪੈਸੰਜਰਜ਼ ਪ੍ਰੋਟੈੱਕਸ਼ਨ ਰੈਗੂਲੇਸ਼ਨਜ਼' ਕੈਨੇਡਾ ਦੀ ਗ਼ਜ਼ਟ ਦੇ ਪਹਿਲੇ ਭਾਗ ਵਿਚ 22 ਦਸੰਬਰ 2018 ਨੂੰ ਛਪ ਜਾਣਗੇ ਅਤੇ ਇਨ੍ਹਾਂ ਉੱਪਰ 60 ਦਿਨਾਂ ਤੱਕ ਆਖ਼ਰੀ ਪਬਲਿਕ ਕੋਮੈਂਟਸ ਦਿੱਤੇ ਜਾ ਸਕਦੇ ਹਨ।
ਇਸ ਦੇ ਬਾਰੇ ਆਪਣਾ ਪ੍ਰਤੀਕਰਮ ਜਾਰੀ ਕਰਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ,"ਸਾਡੀ ਸਰਕਾਰ ਕੈਨੇਡਾ ਦੇ ਹਵਾਈ ਸਫ਼ਰ ਕਰਨ ਵਾਲਿਆਂ ਦੇ ਨਾਲ ਖੜੀ ਹੈ ਤਾਂ ਜੋ ਉਨ੍ਹਾਂ ਨੂੰ ਸਫ਼ਰ ਦੌਰਾਨ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ ਅਤੇ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਵੀ ਮਿਲੇ। ਕੈਨੇਡਾ-ਵਾਸੀਆਂ ਨੂੰ ਜਦੋਂ ਹਵਾਈ ਉੜਾਨਾਂ ਵਿਚ ਹੋਣ ਵਾਲੀ ਦੇਰੀ, ਬੋਰਡਿੰਗ ਤੋਂ ਇਨਕਾਰ ਅਤੇ ਬੈਗਾਂ ਦੇ ਗੁਆਚ ਜਾਣ ਵਾਲੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਹਨ ਤਾਂ ਉਨ੍ਹਾਂ ਨੂੰ ਇਨ੍ਹਾਂ ਸਬੰਧੀ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਕੀ ਅਧਿਕਾਰ ਹਨ ਅਤੇ ਇਨ੍ਹਾਂ ਹਾਲਤਾਂ ਵਿਚ ਉਨ੍ਹਾਂ ਨੂੰ ਕੀ ਇਵਜ਼ਾਨਾ ਮਿਲ ਸਕਦਾ ਹੈ।"
‘ਟਰਾਂਸਪੋਰਟ ਮੌਡਰਨਾਈਜ਼ੇਸ਼ਨ ਐਕਟ’ ਨੇ ਸਬੰਧਿਤ ਏਜੰਸੀ ਲਈ ਹਵਾਈ ਮੁਸਾਫ਼ਰਾਂ ਲਈ ਨਵੇਂ ਕਾਨੂੰਨ ਬਨਾਉਣਾ ਲਾਜ਼ਮੀ ਕਰਾਰ ਦੇ ਦਿੱਤਾ ਹੈ ਜੋ ਸਾਫ਼-ਸੁਥਰੇ, ਪਾਰਦਰਸ਼ੀ, ਪ੍ਰਸੰਗਕ ਅਤੇ ਮੁਸਾਫ਼ਰਾਂ ਦੇ ਹਿੱਤ ਵਿਚ ਹੋਣਗੇ। ਕਈ ਮਹੀਨਿਆਂ ਦੇ ਆਪਸੀ ਸਲਾਹ-ਮਸ਼ਵਰੇ ਪਿੱਛੋਂ ਬਣੇ ਕਾਨੂੰਨਾਂ ਤੋਂ ਬਾਅਦ ਕੈਨੇਡਾ-ਵਾਸੀਆਂ ਨੂੰ ਮੌਕਾ ਮਿਲੇਗਾ ਕਿ ਉਹ ਇਨ੍ਹਾਂ ਉੱਪਰ ਆਪਣੀ ਰਾਇ ਦੇ ਸਕਣ।
22 ਦਸੰਬਰ ਨੂੰ ਕੈਨੇਡਾ-ਵਾਸੀ 'ਕੈਨੇਡਾ ਗ਼ਜ਼ਟ ਪਾਰਟ-1' 'ਤੇ ਜਾ ਕੇ ਟਰਾਂਸਪੋਰਟ ਕੈਨੇਡਾ ਵੱਲੋਂ ਬਣਾਏ ਗਏ ਕਾਨੂੰਨਾਂ ਬਾਰੇ ਏਅਰ ਸਰਵਿਸ ਪ੍ਰੋਵਾਈਡਰਾਂ ਕੋਲੋਂ ਏਅਰ ਟਰੈਵਲ ਪ੍ਰਫ਼ਾਰਮੈਂਸ ਡਾਟੇ ਸਬੰਧੀ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਨ। ਇਹ ਡਾਟਾ ਸਰਵਿਸ ਪ੍ਰੋਵਾਈਡਰਾਂ, ਜਿਵੇਂ ਕਿ ਏਅਰਪੋਰਟ ਅਥਾਰਿਟੀਜ਼, ਕੈਨੇਡੀਅਨ ਏਅਰਪੋਰਟ ਸਕਿਉਰਿਟੀ ਅਤੇ ਐੈੱਨ.ਏ.ਵੀ. ਕੋਲੋਂ ਆਨ-ਟਾਈਮ ਪ੍ਰਫ਼ਾਰਮੈਂਸ ਅਤੇ ਸਕਿਉਰਿਟੀ ਵੇਟ ਟਾਈਮ ਵਰਗੇ ਖ਼ੇਤਰਾਂ ਵਿਚ ਇਕੱਠਾ ਕੀਤਾ ਜਾਏਗਾ ਅਤੇ ਇਹ ਹਵਾਈ ਸਫ਼ਰ ਦੀ ਸਮੁੱਚੀ ਤਸਵੀਰ ਪੇਸ਼ ਕਰੇਗਾ ਜਿਸ ਨਾਲ ਕੈਨੇਡਾ-ਵਾਸੀ ਹਵਾਈ ਮੁਸਾਫ਼ਰਾਂ ਲਈ ਬਣਾਏ ਗਏ ਨਵੇਂ ਕਾਨੂੰਨਾਂ ਨਾਲ ਪੈਣ ਵਾਲੇ ਅਸਰ ਦਾ ਸਹੀ ਮੁਲਾਂਕਣ ਕਰ ਸਕਣਗੇ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
2019 ਬਜੱਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਐੱਮ ਪੀ ਸਹੋਤਾ
ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਵਿਚ ਗਰੌਸਰੀ-ਚੇਨ 'ਚਲੋ ਫ਼ਰੈੱਸ਼ਕੋ' ਦੀ ਨਵੀਂ ਲੋਕੇਸ਼ਨ ਦਾ ਸੁਆਗ਼ਤ
ਐਮ ਪੀ ਕਮਲ ਖੈਹਰਾ ਨੇ ਬੱਜਟ ਨੂੰ ਬਰੈਂਪਟਨ ਵਾਸੀਆਂ ਲਈ ਤਬਦੀਲੀ ਲਿਆਉਣ ਵਾਲਾ ਕਰਾਰ ਦਿੱਤਾ
ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਨਾਟਕ ‘ਬੀਬੀ ਸਹਿਬਾ` ਦਾ ਮੰਚਨ 31 ਮਾਰਚ ਨੂੰ 24 ਮਾਰਚ ਦੇ ਕੁਵਿੱਜ ਮੁਕਾਬਲਿਆਂ ਲਈ ਬੱਚਿਆਂ `ਚ ਭਾਰੀ ਉਤਸ਼ਾਹ
ਮਾਲਟਨ ਰਹਿੰਦੇ ਪਿੰਡ ਫੱਲੇਵਾਲ ਦੇ ਚਰਨਜੀਤ ਕੌਰ ਗਰੇਵਾਲ ਸੜਕ ਹਾਦਸੇ `ਚ ਹਲਾਕ, ਸਸਕਾਰ ਤੇ ਭੋਗ 24 ਮਾਰਚ ਨੂੰ
ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ