Welcome to Canadian Punjabi Post
Follow us on

22

March 2019
ਟੋਰਾਂਟੋ/ਜੀਟੀਏ

ਭਾਰਤ ਤੇ ਪਾਕਿ ਦੀਆਂ ਸਰਕਾਰਾਂ ਲਈ ਪੰਜ ਆਬ ਤੇ ਸਿੱਖ ਭਾਈਚਾਰੇ ਨੇ ਕਰਵਾਇਆ ਧੰਨਵਾਦ ਸਮਾਗਮ

December 19, 2018 10:15 AM

 

ਬਰੈਂਪਟਨ, 18 ਦਸੰਬਰ (ਪੋਸਟ ਬਿਊਰੋ)- ਬੀਤੇ ਸ਼ਨਿਚਰਵਾਰ ਬਰੈਂਪਟਨ ਦੇ ਸਪ੍ਰੈਜਾ ਬੈਕੁਇਟ ਹਾਲ ਵਿਖੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲਣ ਦੀ ਖੁਸ਼ੀ ਵਿਚ ਪੰਜ ਆਬ ਟੀਵੀ ਦੀ ਮੈਨੇਜਮੈਂਟ ਤੇ ਸਿੱਖ ਭਾਈਚਾਰੇ ਵਲੋਂ ਦੋਵਾਂ ਮੁਲਕਾਂ ਦੀਆ ਸਰਕਾਰਾਂ ਦਾ ਧੰਨਵਾਦ ਕਰਨ ਲਈ ਇਕ ਸਮਾਗਮ ਰੱਖਿਆ ਗਿਆ। ਇਸ ਸਮਾਗਮ ਵਿਚ ਜਿਥੇ ਜਿ਼ਆਦਾਤਰ ਭਾਰਤੀ ਮੂਲ ਦੇ ਲੋਕਾਂ ਨੇ ਸਿ਼ਰਕਤ ਕੀਤੀ, ਉਥੇ ਪਾਕਿਸਤਾਨੀ ਮੂਲ ਦੇ ਕੁੱਝ ਪਰਿਵਾਰਾਂ ਨੇ ਵੀ ਆਪਣੀ ਹਾਜ਼ਰੀ ਲਗਵਾਈ। ਭਾਰਤ ਦੇ ਕੌਂਸਲ ਜਨਰਲ ਸ਼੍ਰੀ ਦਿਨੇਸ਼ ਭਾਟੀਆ ਨੇ ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਲੋਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੌਰਾਨ ਜਾਰੀ ਕੀਤੀ ਗਈ ਸਟੇਟਮੈਂਟ ਸਾਂਝੀ ਕੀਤੀ ਤੇ ਇਸ ਦੇ ਨਾਲ-ਨਾਲ ਜੋ 550 ਸਾਲਾ ਗੁਰਪੁਰਬ ਮਨਾਉਣ ਲਈ ਦੁਨੀਆ ਭਰ ਦੇ ਹਰ ਮੁਲਕ ਵਿਚ ਸਰਕਾਰੀ ਤੌਰ ਉਤੇ ਸਮਾਗਮ ਕਰਵਾਏ ਜਾਣੇ ਹਨ, ਉਨ੍ਹਾਂ ਦਾ ਵਿਸਥਾਰ ਸਹਿਤ ਖੁਲਾਸਾ ਕੀਤਾ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਨੂੰ ਨਾਨਕ ਦਾ ਪਿੰਡ ਬਣਾਉਣ ਤੇ ਦੁਨੀਆ ਦੀਆਂ ਕੁੱਝ ਯੂਨੀਵਰਸਿਟੀ ਵਿਚ ਗੁਰਬਾਣੀ `ਤੇ ਸਟੱਡੀ ਲਈ ਚੇਅਰ ਦਾ ਸਥਾਪਿਤ ਕਰਨਾ ਵੀ ਸ਼ਾਮਲ ਹੈ।

 

ਸ਼੍ਰੀ ਭਾਟੀਆ ਨੇ ਭਾਰਤ ਸਰਕਾਰ ਵਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਮਨਾਉਣ ਨੂੰ ਭਾਰਤ ਸਰਕਾਰ ਦੀ ਤਰਜੀਹ ਦੱਸਿਆ ਅਤੇ ਨਾਨਕ ਨਾਮ ਲੇਵਾ ਸਿੱਖਾਂ ਨੂੰ ਇਸ ਵਿਚ ਸਹਿਯੋਗ ਦੇਣ ਦੀ ਮੰਗ ਵੀ ਕੀਤੀ। ਸ਼੍ਰੀ ਦਿਨੇਸ਼ ਭਾਟੀਆ ਨੂੰ ਪੰਜ ਆਬ ਦੀ ਟੀਮ ਵਲੋਂ ਅਤੇ ਏਅਰਫੋਰਸ ਦੇ ਸਾਬਕਾ ਅਫ਼ਸਰਾਂ ਵਲੋਂ ਕਰਤਾਰਪੁਰ ਸਾਹਿਬ ਦੀ ਇਕ ਖੂਬਸੂਰਤ ਤਸਵੀਰ ਵੀ ਭੇਟ ਕੀਤੀ ਗਈ। ਇਸ ਮੌਕੇ ਸ: ਇੰਦਰਜੀਤ ਸਿੰਘ ਬੱਲ, ਰਣਧੀਰ ਰਾਣਾ, ਅਮਰਜੀਤ ਸਿੰਘ ਰਾਏ, ਜਗਦੀਸ਼ ਗਰੇਵਾਲ, ਬਲਜੀਤ ਮੰਡ, ਕੁਲਵਿੰਦਰ ਛੀਨਾ, ਜੱਸੀ ਸਰਾਏ, ਦਿਲਬਾਗ ਚਾਵਲਾ, ਸਿੱਖ ਸਪੋਰਟਸ ਕਲੱਬ ਤੋਂ ਇੰਦਰਜੀਤ ਸਿੰਘ ਜਗਰਾਓਂ ਤੇ ਹੋਰ ਬੁਲਾਰਿਆਂ ਨੇ ਜਿਥੇ ਕਰਤਾਰਪੁਰ ਸਾਹਿਬ ਦੇ ਲਾਂਘੇ ਉਤੇ ਖੁਸ਼ੀ ਦਾ ਇਜ਼ਹਾਰ ਕੀਤਾ, ਉਥੇ ਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਅੱਗੇ ਤੋਰਨ ਤੇ ਦੋਵਾਂ ਮੁਲਕਾਂ ਦੇ ਨਿਵਾਸੀਆਂ ਦੇ ਦਿਲਾਂ ਦੇ ਲਾਂਘੇ ਵੀ ਖੋਲ੍ਹਣ ਦੀ ਅਪੀਲ ਕੀਤੀ। ਇਸ ਮੌਕੇ 770 ਏਐਮ ਰੇਡੀਓ ਦੇ ਹੋਸਟਾਂ ਵਲੋਂ ਪਾਕਿਸਤਾਨੀ ਮੂਲ ਦੇ ਕੁਰੈਸ਼ੀ ਪਰਿਵਾਰ ਨੂੰ ਇਕ ਸਨਮਾਨ ਚਿੰਨ੍ਹ ਵੀ ਭੇਟ ਕੀਤਾ ਗਿਆ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
2019 ਬਜੱਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਐੱਮ ਪੀ ਸਹੋਤਾ
ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਵਿਚ ਗਰੌਸਰੀ-ਚੇਨ 'ਚਲੋ ਫ਼ਰੈੱਸ਼ਕੋ' ਦੀ ਨਵੀਂ ਲੋਕੇਸ਼ਨ ਦਾ ਸੁਆਗ਼ਤ
ਐਮ ਪੀ ਕਮਲ ਖੈਹਰਾ ਨੇ ਬੱਜਟ ਨੂੰ ਬਰੈਂਪਟਨ ਵਾਸੀਆਂ ਲਈ ਤਬਦੀਲੀ ਲਿਆਉਣ ਵਾਲਾ ਕਰਾਰ ਦਿੱਤਾ
ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਨਾਟਕ ‘ਬੀਬੀ ਸਹਿਬਾ` ਦਾ ਮੰਚਨ 31 ਮਾਰਚ ਨੂੰ 24 ਮਾਰਚ ਦੇ ਕੁਵਿੱਜ ਮੁਕਾਬਲਿਆਂ ਲਈ ਬੱਚਿਆਂ `ਚ ਭਾਰੀ ਉਤਸ਼ਾਹ
ਮਾਲਟਨ ਰਹਿੰਦੇ ਪਿੰਡ ਫੱਲੇਵਾਲ ਦੇ ਚਰਨਜੀਤ ਕੌਰ ਗਰੇਵਾਲ ਸੜਕ ਹਾਦਸੇ `ਚ ਹਲਾਕ, ਸਸਕਾਰ ਤੇ ਭੋਗ 24 ਮਾਰਚ ਨੂੰ
ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ