Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਕੈਨੇਡਾ

ਸਿੱਖ ਲੜਕੇ ਦੀ ਮੌਤ ਤੋਂ ਨੋਵਾ ਸਕੋਸ਼ੀਆ ਦੀ ਸਿੱਖ ਕਮਿਊਨਿਟੀ ਵਿੱਚ ਰੋਹ

September 10, 2021 09:10 AM

ਟਰੂਰੋ, ਨੋਵਾ ਸਕੋਸ਼ੀਆ, 9 ਸਤੰਬਰ (ਪੋਸਟ ਬਿਊਰੋ) : ਵੀਕੈਂਡ ਉੱਤੇ 23 ਸਾਲਾ ਸਿੱਖ ਲੜਕੇ ਦੀ ਹੋਈ ਮੌਤ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ ਤੇ ਇਸ ਨਾਲ ਸਿੱਖ ਭਾਈਚਾਰੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਜਾਂਚਕਾਰਾਂ ਵੱਲੋਂ ਵੀ ਇਸ ਮਾਮਲੇ ਨੂੰ ਕਤਲ ਦੱਸਿਆ ਜਾ ਰਿਹਾ ਹੈ।
ਪੁਲਿਸ ਅਧਿਕਾਰੀਆਂ ਨੂੰ ਇੰਟਰਨੈਸ਼ਨਲ ਸਟੂਡੈਂਟ ਪ੍ਰਭਜੋਤ ਸਿੰਘ ਕਟੜੀ 5 ਸਤੰਬਰ ਨੂੰ ਜ਼ਖ਼ਮੀ ਹਾਲਤ ਵਿੱਚ ਮਿਲਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਕਟੜੀ ਨੋਵਾ ਸਕੋਸੀਆ ਵਿੱਚ ਟੈਕਸੀ ਚਲਾ ਕੇ ਆਪਣੀ ਪੜ੍ਹਾਈ ਦਾ ਖਰਚਾ ਕੱਢ ਰਿਹਾ ਸੀ। ਮੈਰੀਟਾਈਮ ਭੰਗੜਾ ਗਰੁੱਪ ਦੇ ਹਸਮੀਤ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਨੂੰ ਪਾਲਣ ਵਾਲਾ ਇਕਲੌਤਾ ਮੈਂਬਰ ਸੀ ਤੇ ਉਸ ਦੀ ਕਮਾਈ ਨਾਲ ਹੀ ਉਸ ਦਾ ਘਰ ਚੱਲਦਾ ਸੀ। ਉਹ ਆਪਣੀ ਮਾਂ ਤੇ ਭੈਣ ਦਾ ਵੀ ਖਿਆਲ ਰੱਖ ਰਿਹਾ ਸੀ।
ਉਸ ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨੇ ਦੱਸਿਆ ਕਿ ਉਹ ਬਹੁਤ ਹੀ ਸ਼ਾਂਤ ਸੁਭਾਅ ਦਾ ਇਨਸਾਨ ਸੀ ਤੇ ਨਸ਼ੇ, ਸ਼ਰਾਬ ਆਦਿ ਨੂੰ ਵੀ ਹੱਥ ਨਹੀਂ ਸੀ ਲਾਉਂਦਾ। ਕਮਿਊਨਿਟੀ ਵੱਲੋਂ ਇਸ ਨੂੰ ਹੇਟ ਕ੍ਰਾਈਮ ਵੀ ਦੱਸਿਆ ਜਾ ਰਿਹਾ ਹੈ ਤੇ ਇਸ ਮਾਮਲੇ ਵਿੱਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਟਰੂਰੋ ਦੇ ਪੁਲਿਸ ਚੀਫ ਡੇਵਿਡ ਮੈਕਨੀਲ ਨੇ ਵੀ ਕਟੜੀ ਨੂੰ ਮਿਹਨਤਕਸ਼ ਤੇ ਨਿਮਰ ਸੁਭਾਅ ਵਾਲਾ ਦੱਸਿਆ।ਉਨ੍ਹਾਂ ਆਖਿਆ ਕਿ ਜਾਂਚ ਵਿੱਚ ਇਹ ਕਤਲ ਦਾ ਮਾਮਲਾ ਲੱਗ ਰਿਹਾ ਹੈ ਤੇ ਅਸੀਂ ਇਸ ਦੀ ਤਹਿ ਤੱਕ ਜਾ ਕੇ ਸਿੰਘ ਪਰਿਵਾਰ ਨੂੰ ਇਨਸਾਫ ਦਿਵਾ ਕੇ ਰਹਾਂਗੇ।
ਇਸ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਮਸ਼ਕੂਕ ਨੂੰ ਨਜ਼ਰਬੰਦ ਕੀਤਾ ਗਿਆ ਸੀ ਪਰ ਬਾਅਦ ਵਿੱਚ ਕੋਈ ਚਾਰਜ ਲਾਏ ਬਿਨਾਂ ਉਸ ਨੂੰ ਜਾਣ ਦਿੱਤਾ ਗਿਆ।ਓਟਵਾ ਸਥਿਤ ਹਾਈ ਕਮਿਸ਼ਨ ਆਫ ਇੰਡੀਆ ਵੱਲੋਂ ਜਾਰੀ ਇੱਕ ਰਲੀਜ਼ ਵਿੱਚ ਆਖਿਆ ਗਿਆ ਕਿ ਉਹ ਇਸ ਕਤਲ ਤੋਂ ਸਦਮੇ ਵਿੱਚ ਹੈ।ਉਨ੍ਹਾਂ ਕੈਨੇਡੀਅਨ ਸਰਕਾਰ ਤੋਂ ਮੰਗ ਕੀਤੀ ਕਿ ਉਹ ਭਾਰਤੀ ਨਾਗਰਿਕਾਂ, ਖਾਸ ਤੌਰ ਉੱਤੇ ਵਿਦਿਆਰਥੀਆਂ ਦੀ ਇਸ ਤਰ੍ਹਾਂ ਦੇ ਨਸਲੀ ਹਮਲਿਆਂ ਤੋਂ ਰੱਖਿਆ ਲਈ ਕਦਮ ਚੁੱਕੇ।
ਕੈਨੇਡੀਅਨ ਸਿਆਸਤਦਾਨ ਤੇ ਓਨਟਾਰੀਓ ਵਿੱਚ ਬ੍ਰੈਂਡਨ ਸਾਊਥ ਤੋਂ ਐਮਪੀ ਸੋਨੀਆ ਸਿੱਧੂ ਨੇ ਇਸ ਨੂੰ ਅਸਵੀਕਾਰਨਯੋਗ ਕਾਰਾ ਕਰਾਰ ਦਿੱਤਾ ਹੈ।ਇਸ ਦੌਰਾਨ ਮੈਕਨੀਲ ਨੇ ਆਖਿਆ ਕਿ ਅਸੀਂ ਦੁੱਖ ਦੀ ਘੜੀ ਵਿੱਚ ਕਮਿਊਨਿਟੀ ਦੇ ਨਾਲ ਹਾਂ ਤੇ ਅਜੇ ਕਤਲ ਪਿਛਲੇ ਮੰਤਵ ਬਾਰੇ ਕੁੱਝ ਨਹੀਂ ਆਖਿਆ ਜਾ ਸਕਦਾ ਕਿਉਂਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ