Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਪੁਲਸ ਤਸ਼ੱਦਦ ਅਤੇ ਅਦਾਲਤੀ ਟਿੱਪਣੀਆਂ

September 01, 2021 02:50 AM

-ਐਮ ਪੀ ਸਿੰਘ ਪਾਹਵਾ
ਜਦੋਂ ਵੀ ਕੋਈ ਜੁਰਮ ਵਾਪਰਦਾ ਹੈ ਤਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਜਾਂਦੀ ਹੈ। ਪੁਲਸ ਦਾ ਪਹਿਲਾ ਕੰਮ ਕੇਸ ਦਰਜ ਕਰਨਾ ਅਤੇ ਫਿਰ ਦੋਸ਼ੀਆਂ ਨੂੰ ਗ਼੍ਰਿਫ਼ਤਾਰ ਕਰਨਾ ਹੁੰਦਾ ਹੈ। ਵੱਖਰੀ ਗੱਲ ਹੈ ਕਿ ਹਰ ਕੇਸ ਵਿੱਚ ਸਿੱਧੀ ਗ਼੍ਰਿਫ਼ਤਾਰੀ ਦੀ ਲੋੜ ਨਹੀਂ ਹੁੰਦੀ, ਸਗੋਂ ਮੁੱਢਲੀ ਜਾਂਚ ਕਰਨੀ ਹੁੰਦੀ ਹੈ ਅਤੇ ਫਿਰ ਜੇ ਜ਼ਰੂਰੀ ਸਮਝਿਆ ਜਾਵੇ ਤਾਂ ਗ਼੍ਰਿਫ਼ਤਾਰੀ ਕਰਨੀ ਬਣਦੀ ਹੈ, ਪਰ ਇਹ ਜ਼ਾਬਤਾ ਸਿਰਫ ਕੁਝ ਪ੍ਰਭਾਵਸ਼ਾਲੀ ਜਾਂ ਅਸਰ-ਰਸੂਖ ਵਾਲੇ ਲੋਕਾਂ ਲਈ ਹੁੰਦਾ ਹੈ, ਆਮ ਲੋਕਾਂ ਦੇ ਮਾਮਲੇ ਵਿੱਚ ਜੁਰਮ ਦੀ ਗੁਪਤ ਸੂਚਨਾ ਦੇ ਆਧਾਰ ਉੱਤੇ ਵੀ ਸ਼ੱਕੀ ਵਿਅਕਤੀਆਂ ਨੂੰ ਪੁਲਸ ਗ਼੍ਰਿਫ਼ਤਾਰ ਕਰ ਸਕਦੀ ਹੈ
ਫੌਜਦਾਰੀ ਕੇਸਾਂ ਵਿੱਚ ਅਕਸਰ ਦੋਸ਼ੀ ਦੀ ਗ਼੍ਰਿਫ਼ਤਾਰੀ ਜ਼ਰੂਰੀ ਸਮਝੀ ਜਾਂਦੀ ਹੈ। ਕਈ ਵਾਰ ਕੇਸ ਦਾ ਸੱਚ ਲੱਭਣ ਲਈ, ਮਾਲ ਬਰਾਮਦ ਕਰਵਾਉਣ ਜਾਂ ਅੰਨ੍ਹੇ ਜੁਰਮ (ਜਿਨ੍ਹਾਂ ਵਿੱਚ ਦੋਸ਼ੀ ਪਤਾ ਨਾ ਹੋਣ) ਦੇ ਦੋਸ਼ੀਆਂ ਦਾ ਪਤਾ ਕਰਨ ਲਈ ਸ਼ੱਕੀ ਵਿਅਕਤੀਆਂ ਦੀ ਗ਼੍ਰਿਫ਼ਤਾਰੀ ਜ਼ਰੂਰੀ ਹੋ ਜਾਂਦੀ ਹੈ। ਉਨ੍ਹਾਂ ਦੇ ਗ਼੍ਰਿਫ਼ਤਾਰ ਹੋਣ ਵਿੱਚ ਹੋ ਰਹੀ ਦੇਰੀ ਨਾਲ ਮੁਦੱਈ ਧਿਰ ਦਾ ਜਾਂਚ ਏਜੰਸੀਆਂ ਤੋਂ ਅਤੇ ਨਿਆਂ ਪ੍ਰਣਾਲੀ ਤੋਂ ਵਿਸ਼ਵਾਸ ਉਠਣ ਲੱਗ ਪੈਂਦਾ ਹੈ। ਇਸੇ ਕਰਕੇ ਬਹੁਤ ਵਾਰ ਮੁਦੱਈ ਧਿਰ ਦੋਸ਼ੀਆਂ ਦੀ ਗ਼੍ਰਿਫ਼ਤਾਰੀ ਦੀ ਮੰਗ ਬਾਰੇ ਉਚ ਅਧਿਕਾਰੀਆਂ ਤੱਕ ਅਤੇ ਅਦਾਲਤਾਂ ਤੱਕ ਪਹੁੰਚ ਕਰ ਸਕਦੀ ਹੈ। ਇਸ ਪੱਖੋਂ ਦੇਖਿਆ ਜਾਵੇ ਤਾਂ ਜੁਰਮ ਲਈ ਮੁਲਜ਼ਮ ਦੀ ਗ਼੍ਰਿਫ਼ਤਾਰੀ ਨਿਆਂ ਪ੍ਰਣਾਲੀ ਦਾ ਇੱਕ ਅਹਿਮ ਹਿੱਸਾ ਬਣ ਚੁੱਕੀ ਹੈ।
ਪੁਲਸ ਦਾ ਮੁੱਢਲਾ ਕੰਮ ਕਿਸੇ ਜੁਰਮ ਦੀ ਜਾਂਚ ਕਰਨਾ, ਸਬੂਤ ਇਕੱਠੇ ਕਰਨਾ ਅਤੇ ਫਿਰ ਮਾਮਲਾ ਅਦਾਲਤ ਵਿੱਚ ਪਹੁੰਚਾਉਣ ਦਾ ਹੁੰਦਾ ਹੈ। ਜਿਸ ਕੇਸ ਦੇ ਦੋਸ਼ੀ ਨਾਮਜ਼ਦ ਹੋਣ, ਮੌਕਾ ਗਵਾਹ ਸਾਹਮਣੇ ਆ ਜਾਣ, ਦੋਸ਼ੀਆਂ ਦਾ ਸਿੱਧਾ ਸੰਬੰਧ ਹੋਵੇ, ਓਥੇ ਪੁਲਸ ਨੂੰ ਜਾਂਚ ਕਰਨ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਜਦੋਂ ਜੁਰਮ ਅਣਪਛਾਤਿਆਂ ਨੇ ਕੀਤਾ ਹੋਵੇ, ਮੌਕੇ ਦਾ ਕੋਈ ਗਵਾਹ ਨਾ ਹੋਵੇ ਤੇ ਦੋਸ਼ੀਆਂ ਤੱਕ ਲਿਜਾਣ ਲਈ ਕੋਈ ਸਬੂਤ ਵੀ ਹੱਥ ਨਾ ਲੱਗੇ, ਫਿਰ ਸੱਚਮੁੱਚ ਪੁਲਸ ਦਾ ਕੰਮ ਔਖਾ ਹੋ ਜਾਂਦਾ ਹੈ। ਪੁਲਸ ਨੂੰ ਵੱਖ-ਵੱਖ ਥਿਊਰੀਆਂ ਉੱਤੇ ਕੰਮ ਕਰਨਾ ਪੈਂਦਾ ਹੈ। ਸ਼ੱਕੀ ਲੋਕਾਂ ਨੂੰ ਫੜਨਾ ਪੈਂਦਾ ਹੈ। ਅਜਿਹੇ ਕੇਸਾਂ ਵਿੱਚ ਅਕਸਰ ਪੁਲਸ ਨੂੰ ਗ਼ੈਰ-ਕਾਨੂੰਨੀ ਢੰਗ ਅਪਣਾਉਣੇ ਪੈਂਦੇ ਹਨ, ਭਾਵ ਕੁਝ ਸਖ਼ਤੀ ਕਰਨੀ ਪੈਂਦੀ ਹੈ।
ਇਹ ਠੀਕ ਹੈ ਕਿ ਅੱਜ ਦੇ ਯੁੱਗ ਵਿੱਚ ਤਕਨੀਕ ਬਹੁਤ ਵਿਕਸਤ ਹੋ ਚੁੱਕੀ ਹੈ। ਫਾਰੈਸਿਕ ਸਾਇੰਸ ਵੀ ਵਰਤੋਂ ਵਿੱਚ ਹੈ, ਮੋਬਾਇਲ ਟਾਵਰ ਅਤੇ ਏ ਟੀ ਐਮ ਮਸ਼ੀਨਾਂ ਦੀ ਵਰਤੋਂ ਵੀ ਕਈ ਦੋਸ਼ੀਆਂ ਦੀ ਭਾਲ ਵਿੱਚ ਮਦਦਗਾਰ ਸਾਬਤ ਹੋ ਰਹੀ ਹੈ। ਇਨ੍ਹਾਂ ਵਿਗਿਆਨਿਕ ਤੇ ਤਕਨੀਕੀ ਸਾਧਨਾਂ ਦੇ ਬਾਵਜੂਦ ਪੁਲਸ ਕਈ ਵਾਰ ਗ਼ੈਰ-ਮਨੁੱਖੀ ਤਰੀਕੇ ਅਪਣਾ ਲੈਂਦੀ ਹੈ। ਦੋਸ਼ੀਆਂ ਉੱਤੇ ਤਸ਼ੱਦਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਨਿੱਜਤਾ ਅਤੇ ਸਵੈ-ਸਤਿਕਾਰ ਲਈ ਸਾਧਾਰਨ ਤੋਂ ਗੈਰ-ਸਾਧਾਰਨ ਤੱਕ ਦੇ ਤਰੀਕੇ ਵਰਤੇ ਜਾਂਦੇ ਹਨ। ਇਨ੍ਹਾਂ ਤਰੀਕਿਆਂ ਵਿੱਚ ਕੁੱਟਮਾਰ ਕਰਨੀ, ਬੈਠਕਾਂ ਕਢਵਾਉਣੀਆਂ, ਭੁੱਖੇ-ਪਿਆਸੇ ਰੱਖਣਾ, ਸੌਣ ਨਾ ਦੇਣਾ, ਤੇਜ਼ ਰੌਸ਼ਨੀ ਵਾਲੇ ਬੱਲਬਾਂ ਅੱਗੇ ਖੜ੍ਹੇ ਰੱਖਣਾ, ਉਲਟਾ ਲਟਕਾਉਣਾ, ਖੱਸੀ ਕਰਨਾ ਅਤੇ ਬਰਾਂਡਿੰਗ ਸ਼ਾਮਲ ਹਨ। ਕਈ ਵਾਰ ਪੁਲਸ ਵੱਲੋਂ ਅਜਿਹੇ ਗੈਰ-ਮਨੁੱਖੀ ਢੰਗ ਅਪਣਾਏ ਜਾਂਦੇ ਹਨ, ਜਿਨ੍ਹਾਂ ਨੂੰ ਸੁਣ ਕੇ ਹੀ ਇਨਸਾਨੀਅਤ ਸ਼ਰਮਸਾਰ ਹੋਣ ਲੱਗਦੀ ਹੈ।
ਪਿਛਲੇ ਸਾਲ ‘ਤਸ਼ੱਦਦ ਵਿਰੁੱਧ ਕੌਮੀ ਮੁਹਿੰਮ’ ਨਾਮ ਦੀ ਗੈਰ-ਸਰਕਾਰੀ ਸੰਸਥਾ ਦੀ ਰਿਪੋਰਟ ਅਨੁਸਾਰ 2019 ਵਿੱਚ 125 ਵਿਅਕਤੀਆਂ ਦੀ 124 ਕੇਸਾਂ ਵਿੱਚ ਪੁਲਸ ਹਿਰਾਸਤ ਦੌਰਾਨ ਮੌਤ ਹੋ ਗਈ ਸੀ। ਪੁਲਸ ਤਸ਼ੱਦਦ ਦੇ ਪੀੜਤ ਲੋਕਾਂ ਅਤੇ ਉਨ੍ਹਾਂ ਦੇ ਵਾਰਿਸਾਂ ਵੱਲੋਂ ਅਕਸਰ ਅਜਿਹੇ ਤਸ਼ੱਦਦ ਵਿਰੁੱਧ ਦੁਹਾਈ ਪਾਈ ਜਾਂਦੀ ਹੈ। ਬਹੁਤ ਵਾਰ ਅਦਾਲਤਾਂ ਵੀ ਕੇਸ ਦੀ ਸੁਣਵਾਈ ਦੌਰਾਨ ਪੁਲਸ ਤਸ਼ੱਦਦ ਦੇ ਦੋਸ਼ਾਂ ਦਾ ਨੋਟਿਸ ਲੈਂਦੀਆਂ ਹਨ। ਭਾਰਤ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਦਾ ਕਹਿਣਾ ਹੈ ਕਿ ਥਾਣਿਆਂ ਵਿੱਚ ਨਾ ਮਨੁੱਖੀ ਹੱਕ ਸੁਰੱਖਿਅਤ ਹਨ ਤੇ ਨਾ ਸਰੀਰਕ ਤੌਰ ਉੱਤੇ ਕੋਈ ਵਿਅਕਤੀ ਸੁਰੱਖਿਅਤ ਰਹਿ ਸਕਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕਈ ਵਾਰ ਰੱਜਿਆਂ-ਪੁੱਜਿਆਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਹੈ ਤੇ ਗੈਰ-ਮਨੁੱਖੀ ਸਲੂਕ ਕੀਤਾ ਜਾਂਦਾ ਹੈ। ਮਨੁੱਖੀ ਹੱਕ ਤੇ ਇੱਜ਼ਤ ਪਵਿੱਤਰ ਹਨ। ਹਿਰਾਸਤੀ ਤਸ਼ੱਦਦ ਅਤੇ ਹੋਰ ਕਈ ਤਰ੍ਹਾਂ ਦੇ ਤਸ਼ੱਦਦ ਵਰਗੀਆਂ ਸਮੱਸਿਆਵਾਂ ਅੱਜ ਵੀ ਸਮਾਜ ਵਿੱਚ ਹਨ। ਜਸਟਿਸ ਰਮੰਨਾ ਅਨੁਸਾਰ ਸੰਵਿਧਾਨਿਕ ਐਲਾਨਨਾਮੇ ਤੇ ਗਾਰੰਟੀਆਂ ਦੇ ਬਾਵਜੂਦ ਅਸਰਦਾਰ ਕਾਨੂੰਨੀ ਪ੍ਰਤੀਨਿਧਤਾ ਦੀ ਘਾਟ ਵੀ ਗ਼੍ਰਿਫ਼ਤਾਰ ਕੀਤੇ ਜਾਂ ਹਿਰਾਸਤ ਵਿੱਚ ਲਏ ਗਏ ਬੰਦੇ ਦੀ ਵੱਡੀ ਹਾਨੀ ਕਰਨ ਦੇ ਬਰਾਬਰ ਹਨ। ਇਸ ਲਈ ਪੁਲਸ ਵਧੀਕੀਆਂ ਉੱਤੇ ਨਜ਼ਰ ਰੱਖਣ ਲਈ ਕਾਨੂੰਨੀ ਸਹਾਇਤਾ ਦੇ ਸੰਵਿਧਾਨਿਕ ਅਧਿਕਾਰ ਬਾਰੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਣਾ ਬਹੁਤ ਜ਼ਰੂਰੀ ਹੈ।
ਇਸ ਤੋਂ ਪਹਿਲਾਂ ਫਰਵਰੀ ਵਿੱਚ ਇੱਕ ਸੇਵਾਮੁਕਤ ਪੁਲਸ ਕਰਮਚਾਰੀ (ਦੋਸ਼ੀ) ਦੀ ਅਪੀਲ ਦੀ ਸੁਣਵਾਈ ਦੌਰਾਨ ਵੀ ਸੁਪਰੀਮ ਕੋਰਟ ਦੀ ਟਿੱਪਣੀ ਸੀ ਕਿ ਥਾਣੇ ਅੰਦਰ ਕਿਸੇ ਮੁਜਰਮ ਦੀ ਮਾਰਕੁੱਟ ਨਾਲ ਸਮਾਜ ਵਿੱਚ ਡਰ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਪੁਲਸ ਵੱਲੋਂ ਅਜਿਹਾ ਜ਼ੁਲਮ ਕਿਸੇ ਵੀ ਤਰ੍ਹਾਂ ਮੁਆਫੀ ਯੋਗ ਨਹੀਂ ਹੈ। ਪੁਲਸ ਹਿਰਾਸਤ ਵਿੱਚ ਮੌਤ ਦੇ ਹੋਰ ਵੀ ਕਾਰਨ ਹੋ ਸਕਦੇ ਹਨ ਜਿਵੇਂ ਬੁਢਾਪਾ, ਕੋਈ ਪੁਰਾਣੀ ਬੀਮਾਰੀ, ਡਾਕਟਰੀ ਸਹੂਲਤਾਂ ਦੀ ਘਾਟ, ਜੇਲ ਵਿੱਚ ਬੇਲੋੜਾ ਭੀੜ-ਭੜੱਕਾ, ਪਰ ਪੁਲਸ ਕਾਰਜ ਪ੍ਰਣਾਲੀ ਵਿੱਚ ਸੁਧਾਰ ਦੀ ਘਾਟ, ਉਨ੍ਹਾਂ ਦੀ ਜਵਾਬਦੇਹੀ ਨਾ ਹੋਣਾ, ਫਾਰੈਂਸਿਕ ਤਕਨੀਕ ਦੀ ਸਹੀ ਵਰਤੋਂ ਨਾ ਕਰਨਾ ਵੀ ਇਸ ਦੇ ਮੁੱਖ ਕਾਰਨ ਹਨ। ਪੁਲਸ ਸਮਾਜ ਦੀ ਰਖਵਾਲੀ ਹੈ, ਕਾਨੂੰਨ ਦੀ ਪਾਲਣਾ ਕਰਨਾ ਅਤੇ ਕਰਵਾਉਣਾ ਉਸ ਦੀ ਜ਼ਿੰਮੇਵਾਰੀ ਹੈ। ਪੁਲਸ ਤਸ਼ੱਦਦ ਸਮਾਜ ਵਿੱਚ ਸਹਿਮ ਪੈਦਾ ਕਰਦਾ ਹੈ। ਕਈ ਵਾਰ ਬੇਕਸੂਰੇ ਵੀ ਪੁਲਸ ਤਸ਼ੱਦਦ ਦੇ ਡਰ ਨਾਲ ਕਸੂਰ ਮੰਨ ਲੈਂਦੇ ਹਨ, ਜਿਸ ਕਾਰਨ ਅਸਲ ਦੋਸ਼ੀ ਬਚ ਨਿਕਲਦੇ ਹਨ ਤੇ ਉਨ੍ਹਾਂ ਨੂੰ ਹੋਰ ਜੁਰਮ ਕਰਨ ਦੀ ਸ਼ਹਿ ਮਿਲਦੀ ਹੈ। ਪੁਲਸ ਤਸ਼ੱਦਦ ਦੇ ਖਾਤਮੇ ਲਈ ਅਦਾਲਤ ਦੀਆਂ ਸਮੇਂ-ਸਮੇਂ ਦੀਆਂ ਟਿੱਪਣੀਆਂ ਅਤੇ ਭਾਰਤ ਦੇ ਮੁੱਖ ਜੱਜ ਦੇ ਵਿਚਾਰ ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’