Welcome to Canadian Punjabi Post
Follow us on

24

March 2019
ਟੋਰਾਂਟੋ/ਜੀਟੀਏ

ਵਿਦਿਆਰਥੀਆਂ ਲਈ ਕਾਇਮ ਪ੍ਰੋਗਰਾਮਾਂ ਵਾਸਤੇ ਰਾਖਵੇਂ ਫੰਡਾਂ ਵਿੱਚ ਕਟੌਤੀ ਕਰੇਗੀ ਓਨਟਾਰੀਓ ਸਰਕਾਰ

December 17, 2018 08:10 AM

ਟੋਰਾਂਟੋ, 16 ਦਸੰਬਰ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਵਿਦਿਆਰਥੀਆਂ ਲਈ ਵਾਧੂ ਹੁਨਰ ਤੇ ਸਹਿਯੋਗ ਵਾਸਤੇ ਕਾਇਮ ਕੀਤੇ ਪ੍ਰੋਗਰਾਮਾਂ ਲਈ ਰਾਖਵੇਂ ਮਿਲੀਅਨ ਡਾਲਰ ਫੰਡਾਂ ਵਿੱਚ ਕਟੌਤੀ ਕਰਨ ਜਾ ਰਹੀ ਹੈ। ਪ੍ਰੋਵਿੰਸ਼ੀਅਲ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸਕੂਲ ਬੋਰਡ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਇਸ ਨਾਲ ਵਿਦਿਆਰਥੀ ਕਿਸ ਹੱਦ ਤੱਕ ਪ੍ਰਭਾਵਿਤ ਹੋਣਗੇ।
ਸਿੱਖਿਆ ਮੰਤਰੀ ਲੀਜ਼ਾ ਥੌਂਪਸਨ ਦੀ ਤਰਜ਼ਮਾਨ ਨੇ ਦੱਸਿਆ ਕਿ ਸਰਕਾਰ ਵੱਲੋਂ ਐਜੂਕੇਸ਼ਨ ਪ੍ਰੋਗਰਾਮਜ਼-ਅਦਰ ਫੰਡਜ਼ ਦਾ ਮੁਲਾਂਕਣ ਕੀਤੇ ਜਾਣ ਤੋਂ ਬਾਅਦ ਇਸ ਦੇ ਬਜਟ ਵਿੱਚੋਂ 25 ਮਿਲੀਅਨ ਡਾਲਰ ਦੀ ਕਟੌਤੀ ਕੀਤੀ ਗਈ। ਈਮੇਲ ਰਾਹੀਂ ਦਿੱਤੇ ਆਪਣੇ ਬਿਆਨ ਵਿੱਚ ਕਾਇਲਾ ਲੇਫਲਾਈਸ ਨੇ ਆਖਿਆ ਕਿ ਸਕੂਲ ਬੋਰਡ ਫੰਡਿੰਗ ਵਿੱਚ ਇੱਕ ਫੀ ਸਦੀ ਤੋਂ ਵੀ ਘੱਟ ਯੋਗਦਾਨ ਵਾਲੇ ਇਸ ਫੰਡ ਨੂੰ ਗਲਤ ਢੰਗ ਨਾਲ ਖਰਚ ਕਰਨ, ਓਵਰਸਪੈਂਡ ਕਰਨ ਦਾ ਲੰਮਾਂ ਟਰੈਕ ਰਿਕਾਰਡ ਹੈ।
2018-19 ਦੇ ਵਿੱਤੀ ਵਰ੍ਹੇ ਲਈ ਇਹ ਫੰਡ 400 ਮਿਲੀਅਨ ਡਾਲਰ ਹੋਵੇਗਾ, ਸਕੂਲਾਂ ਲਈ ਟਿਊਟਰਜ਼ ਦੇ ਲੀਡਰਸਿ਼ਪ ਪ੍ਰੋਗਰਾਮਿੰਗ ਵਾਸਤੇ ਪੈਸੇ ਮੁਹੱਈਆ ਕਰਾਵੇਗਾ। ਫੰਡਾਂ ਵਿੱਚ ਇਹ ਕਟੌਤੀ ਪ੍ਰੋਵਿੰਸ ਦੇ 72 ਸਕੂਲ ਬੋਰਡਾਂ ਨੂੰ ਵੱਖਰੇ ਢੰਗ ਨਾਲ ਪ੍ਰਭਾਵਿਤ ਕਰੇਗੀ। ਲੇਫਲਾਈਸ ਨੇ ਆਖਿਆ ਕਿ ਸਾਰੇ ਬੋਰਡ ਇਸ ਫੰਡ ਨਾਲ ਇੱਕੋ ਜਿਹੇ ਪ੍ਰੋਗਰਾਮ ਨਹੀਂ ਚਲਾਉਂਦੇ। ਸ਼ੁੱਕਰਵਾਰ ਨੂੰ ਸਕੂਲ ਬੋਰਡਜ਼ ਨੂੰ ਭੇਜੀ ਈਮੇਲ ਵਿੱਚ ਉਨ੍ਹਾਂ ਪ੍ਰੋਗਰਾਮਾਂ ਦੀ ਲਿਸਟ ਹੈ ਜਿਨ੍ਹਾਂ ਲਈ ਫੰਡ ਘਟਾ ਦਿੱਤੇ ਗਏ ਹਨ ਜਾ ਰੱਦ ਕਰ ਦਿੱਤੇ ਗਏ ਹਨ। ਜਿਨ੍ਹਾਂ ਪ੍ਰੋਗਰਾਮਾਂ ਨੂੰ ਰੱਦ ਕੀਤਾ ਗਿਆ ਹੈ ਉਨ੍ਹਾਂ ਵਿੱਚ ਕਲਾਸਾਂ ਵਿੱਚ ਟਿਊਟਰਜ਼, ਮੂਲਵਾਸੀ ਤੇ ਹੋਰ ਜਾਤੀਗਤ ਵਿਦਿਆਰਥੀਆਂ ਲਈ ਵਾਧੂ ਸੇਵਾਵਾਂ ਆਦਿ ਸ਼ਾਮਲ ਹਨ।
ਟੋਰਾਂਟੋ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਦੀ ਚੇਅਰ ਮਾਰੀਆ ਰਿਜੋ਼ ਦਾ ਕਹਿਣਾ ਹੈ ਕਿ ਇਨ੍ਹਾਂ ਕਟੌਤੀਆਂ ਨਾਲ ਉਹ ਕਾਫੀ ਕਮਜ਼ੋਰ ਮਹਿਸੂਸ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਇਸ ਗੱਲ ਦੀ ਵੀ ਉਨ੍ਹਾਂ ਨੂੰ ਚਿੰਤਾ ਹੈ ਕਿ ਉਨ੍ਹਾਂ ਦੇ ਬੋਰਡ ਨਾਲ ਜੁੜੇ ਵਿਸੇ਼ਸ਼ ਲੋੜਾਂ ਵਾਲੇ ਵਿਦਿਆਰਥੀ ਇਸ ਨਾਲ ਕਿਸ ਤਰ੍ਹਾਂ ਪ੍ਰਭਾਵਿਤ ਹੋਣਗੇ। ਰਿਜ਼ੋ ਨੇ ਆਖਿਆ ਕਿ ਸਰਕਾਰ ਜਿਹੜਾ ਪੈਸਾ ਸਾਨੂੰ ਦਿੰਦੀ ਹੈ ਉਹ ਅਜਿਹੇ ਬੱਚਿਆਂ ਲਈ ਪ੍ਰੋਗਰਾਮ ਚਲਾਉਣ ਵਾਸਤੇ ਹੈ ਤਾਂ ਕਿ ਉਨ੍ਹਾਂ ਦੀ ਮਦਦ ਹੋ ਸਕੇ। ਜੇ ਸਰਕਾਰ ਸਾਡੇ ਤੋਂ ਅਜਿਹੇ ਫੰਡ ਵਾਪਿਸ ਲੈਂਦੀ ਹੈ ਤਾਂ ਉਹ ਅਜਿਹੇ ਬੱਚਿਆਂ ਦੇ ਮੂੰਹ ਵਿੱਚੋਂ ਬੁਰਕੀ ਖੋਹਣ ਵਾਲੀ ਗੱਲ ਹੈ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
2019 ਬਜੱਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਐੱਮ ਪੀ ਸਹੋਤਾ
ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਵਿਚ ਗਰੌਸਰੀ-ਚੇਨ 'ਚਲੋ ਫ਼ਰੈੱਸ਼ਕੋ' ਦੀ ਨਵੀਂ ਲੋਕੇਸ਼ਨ ਦਾ ਸੁਆਗ਼ਤ
ਐਮ ਪੀ ਕਮਲ ਖੈਹਰਾ ਨੇ ਬੱਜਟ ਨੂੰ ਬਰੈਂਪਟਨ ਵਾਸੀਆਂ ਲਈ ਤਬਦੀਲੀ ਲਿਆਉਣ ਵਾਲਾ ਕਰਾਰ ਦਿੱਤਾ
ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਨਾਟਕ ‘ਬੀਬੀ ਸਹਿਬਾ` ਦਾ ਮੰਚਨ 31 ਮਾਰਚ ਨੂੰ 24 ਮਾਰਚ ਦੇ ਕੁਵਿੱਜ ਮੁਕਾਬਲਿਆਂ ਲਈ ਬੱਚਿਆਂ `ਚ ਭਾਰੀ ਉਤਸ਼ਾਹ
ਮਾਲਟਨ ਰਹਿੰਦੇ ਪਿੰਡ ਫੱਲੇਵਾਲ ਦੇ ਚਰਨਜੀਤ ਕੌਰ ਗਰੇਵਾਲ ਸੜਕ ਹਾਦਸੇ `ਚ ਹਲਾਕ, ਸਸਕਾਰ ਤੇ ਭੋਗ 24 ਮਾਰਚ ਨੂੰ
ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ