Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਮਹਾਮਾਰੀ ਵਿੱਚ ਲੱਖਾਂ ਨੇ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ

June 14, 2021 03:02 AM

-ਵਿਪਿਨ ਪੱਬੀ
ਦੋ ਮਹੀਨਿਆਂ ਦੇ ਬੁਰੇ ਸੁਪਨੇ ਦੇ ਬਾਅਦ ਕੋਵਿਡ ਮਹਾਮਾਰੀ ਦੀ ਦੂਸਰੀ ਲਹਿਰ ਦੇਸ਼ ਵਿੱਚ ਘੱਟ ਹੁੰਦੀ ਜਾਪ ਰਹੀ ਹੈ। ਪਾਜ਼ੇਟਿਵ ਕੇਸਾਂ ਦੀ ਗਿਣਤੀ ਜੋ ਰੋਜ਼ ਚਾਰ ਲੱਖ ਤੋਂ ਉਪਰ ਦਿਖਾਈ ਦਿੰਦੀ ਸੀ, 1 ਲੱਖ ਤੋਂ ਘੱਟ ਉੱਤੇ ਆ ਗਈ ਹੈ। ਇਸੇ ਤਰ੍ਹਾਂ ਮੌਤਾਂ ਦੀ ਗਿਣਤੀ ਰੋਜ਼ਾਨਾ 4000 ਤੋਂ ਉਪਰ ਦਾ ਅੰਕੜਾ ਟੱਪ ਕੇ 2000 ਰੋਜ਼ਾਨਾ ਰਹਿ ਗਈ ਹੈ। ਹਾਲਾਂਕਿ ਇਹ ਸਿਰਫ਼ ਅਧਿਕਾਰਕ ਅੰਕੜੇ ਹਨ ਅਤੇ ਕੁਝ ਹੀ ਲੋਕ ਇਸ ਦੀ ਸੱਚਾਈ ਉੱਤੇ ਭਰੋਸਾ ਕਰਦੇ ਹਨ, ਕਿਉਂਕਿ ਦੇਸ਼ ਵਿੱਚ ਹਸਪਤਾਲ ਵਿੱਚ ਬੈਡਾਂ, ਦਵਾਈਆਂ ਅਤੇ ਆਕਸੀਜਨ ਦੀ ਘਾਟ, ਸ਼ਮਸ਼ਾਨਘਾਟਾਂ ਵਿੱਚ ਸੜਦੀਆਂ ਹੋਈਆਂ ਚਿਖਾਵਾਂ ਅਤੇ ਗੰਗਾ ਵਿੱਚ ਰੁੜ੍ਹਦੀਆਂ ਹੋਈਆਂ ਲਾਸ਼ਾਂ ਦੀਆਂ ਤਸਵੀਰਾਂ ਕੁਝ ਹੋਰ ਬਿਆਨ ਕਰਦੀਆਂ ਹਨ। ਅਸਲੀਅਤ ਇਹ ਹੈ ਕਿ ਲਾਸ਼ਾਂ ਨੂੰ ਦਫਨਾਉਣ ਅਤੇ ਉਨ੍ਹਾਂ ਦੇ ਸੰਸਕਾਰ ਕਰਨ ਵਿੱਚ ਆਈ ਘਾਟ ਦੇ ਬਾਰੇ ਘੱਟ ਹੀ ਸੁਣਿਆ ਗਿਆ।
ਯਕੀਨੀ ਤੌਰ ਉੱਤੇ ਇਹ ਠਰੰ੍ਹਮਾ ਦੇਣ ਵਾਲੀ ਗੱਲ ਹੈ ਅਤੇ ਇਹ ਟ੍ਰੈਂਡ ਲਗਾਤਾਰ ਜਾਰੀ ਰਿਹਾ ਤਾਂ ਬੁਰੇ ਸੁਪਨੇ ਦੀ ਗੱਲ ਪਿੱਛੇ ਰਹਿ ਜਾਵੇਗੀ ਤੇ ਜ਼ਿੰਦਗੀ ਫਿਰ ਪਟੜੀ ਉੱਤੇ ਪਰਤ ਆਵੇਗੀ। ਮਹਾਮਾਰੀ ਨੇ ਭਾਰਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਸ਼ਾਇਦ ਵਿਸ਼ਵ ਵਿੱਚ ਸਭ ਤੋਂ ਬੁਰਾ ਦੌਰ ਸੀ। ਇਸ ਨੇ ਲੱਖਾਂ ਦੀ ਗਿਣਤੀ ਵਿੱਚ ਦੇਸ਼ਵਾਸੀਆਂ ਨੂੰ ਗ਼ਰੀਬੀ ਵਿੱਚ ਧੱਕ ਦਿੱਤਾ। 23 ਕਰੋੜ ਲੋਕਾਂ ਨੇ ਰੋਜ਼ਗਾਰ ਗੁਆ ਲਿਆ, ਜੀ ਡੀ ਪੀ ਵਾਧਾ ਅਧਿਕਾਰਕ ਤੌਰ ਉੱਤੇ ਮਾਈਨਸ 7.3 ਫ਼ੀਸਦੀ ਉੱਤੇ ਖੜ੍ਹੀ ਹੈ ਅਤੇ ਲੱਖਾਂ ਦਰਮਿਆਨੇ ਅਤੇ ਲਘੂ ਉਦਮਾਂ ਉੱਤੇ ਤਾਲਾ ਲੱਗ ਗਿਆ ਹੈ। ਉਦਯੋਗਿਕ ਉਤਪਾਦਨ ਦੀ ਲਾਗਤ ਵਿੱਚ ਵੱਡਾ ਵਾਧਾ ਹੋਇਆ ਹੈ, ਜਿਸ ਵਿੱਚ ਲੋਹ ਧਾਤ ਵੀ ਸ਼ਾਮਲ ਹੈ, ਜਿਸ ਦੀਆਂ ਕੀਮਤਾਂ ਪਿਛਲੇ ਛੇ ਮਹੀਨੇ ਦੌਰਾਨ ਦੁਗਣੀਆਂ ਹੋ ਚੁੱਕੀਆਂ ਹਨ। ਇਸ ਨਾਲ ਇਨ੍ਹਾਂ ਉਦਮੀਆਂ ਨੂੰ ਹੋਰ ਦਿੱਕਤ ਹੋਵੇਗੀ, ਜੋ ਦੁਬਾਰਾ ਰਫ਼ਤਾਰ ਫੜਨੀ ਚਾਹੁੰਦੇ ਹਨ। ਛੋਟੇ ਵਪਾਰੀਆਂ ਤੇ ਦੁਕਾਨਦਾਰਾਂ ਦੀ ਹਾਲਤ ਵੀ ਤਰਸਯੋਗ ਹੈ। ਆਨਲਾਈਨ ਖ਼ਰੀਦਦਾਰੀ ਨੇ ਉਨ੍ਹਾਂ ਦੇ ਕਿੱਤੇ ਨੂੰ ਹੋਰ ਜ਼ਿਆਦਾ ਗ਼ੈਰ-ਫਾਇਦੇਮੰਦ ਬਣਾ ਦਿੱਤਾ ਹੈ।
ਸਰਕਾਰ ਨੂੰ ਵੀ ਅਰਥਵਿਵਸਥਾ ਨੂੰ ਟ੍ਰੈਕ ਉੱਤੇ ਮੁੜ ਤੋਂ ਲਿਆਉਣ ਦੀ ਗੱਲ ਸੋਚਣੀ ਚਾਹੀਦੀ ਹੈ। ਵਧਦੀ ਹੋਈ ਬੇਰੋਜ਼ਗਾਰੀ ਅਤੇ ਗ਼ਰੀਬੀ ਨੇ ਦੇਸ਼ ਵਿੱਚ ਨਾਜ਼ੁਕ ਕਾਨੂੰਨ-ਵਿਵਸਥਾ ਦੀ ਹਾਲਤ ਪੈਦਾ ਕਰ ਦਿੱਤੀ ਹੈ। ਡਾਕਾ, ਲੁੱਟ-ਖਸੁੱਟ ਤੇ ਲੁੱਟ-ਮਾਰ ਵਰਗੇ ਹੋਰ ਜੁਰਮਾਂ ਦਾ ਵਾਧਾ ਹੋਇਆ ਹੈ। ਸਿੱਖਿਆ ਇੱਕ ਹੋਰ ਖੇਤਰ ਹੈ ਜੋ ਮਹਾਮਾਰੀ ਦੇ ਕਾਰਨ ਪਿੱਛੇ ਨੂੰ ਧੱਕਿਆ ਗਿਆ ਹੈ। ਵਿਦਿਆਰਥੀ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਸੰਸਥਾਨਾਂ ਵਿੱਚ ਪਿਛਲੇ ਇੱਕ ਸਾਲ ਤੋਂ ਨਹੀਂ ਜਾ ਸਕੇ। ਕੁਝ ਵਿਦਿਆਰਥੀ ਐਮ ਬੀ ਏ ਵਰਗੇ ਪ੍ਰੋਫੈਸ਼ਨਲ ਕੋਰਸ ਲਈ ਬਿਨਾਂ ਕਿਸੇ ਬੈਠਕ ਦੇ ਆਨਲਾਈਨ ਬਦਲ ਨੂੰ ਆਪਣਾਏ ਹੋਏ ਹਨ। ਇਹ ਜਗ-ਜ਼ਾਹਿਰ ਹੈ ਕਿ ਸਿੱਖਿਆ ਦਾ ਇੱਕ ਮਹੱਤਵਪੂਰਨ ਹਿੱਸਾ ਦੋਸਤਾਂ ਅਤੇ ਜਮਾਤੀਆਂ ਨੂੰ ਵੀ ਸਿੱਖਣ ਦਾ ਹੈ। ਇਸੇ ਤਰ੍ਹਾਂ ਦੀ ਹਾਲਤ ਉਨ੍ਹਾਂ ਵਿਦਿਆਰਥੀਆਂ ਦੀ ਵੀ ਹੈ ਜੋ ਪਿਛਲੇ ਸਾਲ ਜਾਂ ਇਸ ਸਾਲ ਪਾਸ ਹੋਏ ਹਨ। ਮਹਾਮਾਰੀ ਦੇ ਕਾਰਨ ਸਿੱਖਿਆ ਦੀ ਉਡਾਣ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਵਿੱਚ ਸ਼ੱਕ ਨਹੀਂ ਕਿ ਇਨ੍ਹਾਂ ਵਿੱਚੋਂ ਕੁਝ ਵਿਦਿਆਰਥੀਆਂ ਨੂੰ ਮਨੋਵਿਗਿਆਨਕ ਡਾਕਟਰ ਤੇ ਕੌਂਸਲਿੰਗ ਦੀ ਮਦਦ ਦੀ ਲੋੜ ਪੈ ਸਕਦੀ ਹੈ। ਵੱਧ ਉਹ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਕੋਲ ਇੰਟਰਨੈਟ ਤੱਕ ਦੀ ਪਹੁੰਚ ਨਹੀਂ। ਡਿਜੀਟਲ ਦੁਨੀਆ ਨੇ ਅਜਿਹੇ ਵਿਦਿਆਰਥੀਆਂ ਦੇ ਦਰਮਿਆਨ ਪਾੜੇ ਨੂੰ ਹੋਰ ਵੱਡਾ ਕਰ ਦਿੱਤਾ ਹੈ। ਆਨਲਾਈਨ ਕਲਾਸਾਂ ਨੂੰ ਲੈਣ ਵਾਲੇ ਟੀਚਰਾਂ ਲਈ ਵੀ ਇਹ ਔਖੇ ਸਮੇਂ ਦੀ ਘੜੀ ਹੈ। ਵਿਦਿਆਰਥੀਆਂ ਨਾਲ ਜੁੜੇ ਰਹਿਣ ਲਈ ਉਨ੍ਹਾਂ ਨੂੰ ਨਵੇਂ ਨਵੇਂ ਰਸਤਿਆਂ ਅਤੇ ਤਕਨੀਕਾਂ ਨੂੰ ਸਿੱਖਣਾ ਪੈ ਰਿਹਾ ਹੈ। ਉਨ੍ਹਾਂ ਦਾ ਕਾਰਜ ਸਾਧਾਰਨ ਤੋਂ ਬੇਹੱਦ ਦੂਰ ਪਹੁੰਚ ਚੁੱਕਾ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਬੱਚੇ ਤੇ ਪਰਵਾਰ ਵੀ ਦੇਖਣੇ ਹਨ। ਅਸਲ ਵਿੱਚ ਔਰਤ ਟੀਚਰਾਂ ਨੂੰ ਖਾਸ ਕਰ ਕੇ ਦਬਾਅ ਝੱਲਣਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਅਤੇ ਪਰਵਾਰਾਂ ਨੂੰ ਵੀ ਦੇਖਣਾ ਪੈ ਰਿਹਾ ਹੈ। ਇੱਕੋ ਸਮੇਂ ਵਿੱਚ ਉਹ ਕਲਾਸਾਂ ਤੇ ਪਰਵਾਰਕ ਜ਼ਿੰਮੇਵਾਰੀਆਂ ਨੂੰ ਨਿਭਾ ਰਹੀਆਂ ਹਨ।
ਭਾਰਤ ਵਿੱਚ ਅਜਿਹਾ ਕੋਈ ਵੀ ਪੇਸ਼ਾ ਨਹੀਂ ਹੈ, ਜੋ ਮਹਾਮਾਰੀ ਕਾਰਨ ਪ੍ਰਭਾਵਤ ਨਾ ਹੋਇਆ ਹੋਵੇ। ਡਾਕਟਰਾਂ, ਪੈਰਾ ਮੈਡੀਕਲ ਸਟਾਫ, ਸੁਰੱਖਿਆ ਮੁਲਾਜ਼ਮ ਮੀਡੀਆ, ਫੰ੍ਰਟਲਾਈਨ ਕਰਮਚਾਰੀ ਅਤੇ ਸਮਾਜਿਕ ਕਰਮਚਾਰੀਆਂ ਦੇ ਕੰਮਾਂ ਦੀ ਲੰਬੀ ਮਿਆਦ ਨੇ ਉਨ੍ਹਾਂ ਲਈ ਮੁਸ਼ਕਲਾਂ ਵਧਾ ਦਿੱਤੀਆਂ ਹਨ। ਜ਼ਿੰਦਗੀ ਦੇ ਕਈ ਹੋਰ ਹਿੱਸੇ ਵੀ ਹਨ ਜਿੱਥੇ ਅਸੀਂ ਮਹਾਮਾਰੀ ਦਾ ਜ਼ਿਆਦਾ ਪ੍ਰਭਾਵ ਵੇਖ ਰਹੇ ਹਾਂ। ਅਦਾਲਤਾਂ ਇੱਕ ਸਾਲ ਤੋਂ ਵੱਧ ਸਮੇਂ ਤੋਂ ਬੰਦ ਪਈਆਂ ਹਨ ਅਤੇ ਕੁਝ ਜ਼ਰੂਰੀ ਕੇਸ ਹੀ ਦੇਖੇ ਜਾਂਦੇ ਹਨ। ਇਸ ਲਈ ਵੱਖ-ਵੱਖ ਅਦਾਲਤਾਂ ਵਿੱਚ ਪੈਂਡਿੰਗ ਕੇਸਾਂ ਦੀ ਗਿਣਤੀ 3.5 ਕਰੋੜ ਤੋਂ 4.2 ਕਰੋੜ ਤੱਕ ਆ ਪਹੁੰਚੀ ਹੈ। ਸਪੱਸ਼ਟ ਤੌਰ ਉੱਤੇ ਇਸ ਨਾਲ ਨਿਆਂ ਮਿਲਣ ਵਿੱਚ ਦੇਰੀ ਹੋ ਰਹੀ ਹੈ ਅਤੇ ਕੇਸਾਂ ਦੇ ਹੱਲ ਹੋਣ ਵਿੱਚ ਕਿੰਨੇ ਸਾਲ ਲੱਗਣਗੇ। ਲੱਖਾਂ ਦੀ ਗਿਣਤੀ ਵਿੱਚ ਮਾਤਾਵਾਂ, ਪਿਤਾ, ਭੈਣਾਂ, ਭਰਾਵਾਂ ਅਤੇ ਹੋਰ ਨੇੜਲੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ। ਛੋਟੇ ਬੱਚਿਆਂ ਦੀ ਹਾਲਤ ਹੋਰ ਤਰਸਮਈ ਹੈ, ਜਿਨ੍ਹਾਂ ਨੇ ਮਾਪਿਆਂ ਨੂੰ ਗੁਆ ਦਿੱਤਾ।
ਸ਼ੁਰੂਆਤੀ ਅਧਿਕਾਰਕ ਅਨੁਮਾਨ ਦੇ ਅਨੁਸਾਰ 3621 ਬੱਚਿਆਂ ਨੇ ਆਪਣੇ ਮਾਤਾ-ਪਿਤਾ ਨੂੰ ਗੁਆਇਆ ਹੈ ਅਤੇ 30.071 ਨੇ ਆਪਣੇ ਮਾਤਾ ਪਿਤਾ ਵਿੱਚੋਂ ਕਿਸੇ ਇੱਕ ਨੂੰ ਜ਼ਰੂਰ ਗੁਆਇਆ ਹੈ। ਉਨ੍ਹਾਂ ਦੀ ਨੁਕਸਾਨ ਦੀ ਪੂਰਤੀ ਕਿਸੇ ਵੀ ਹਾਲਤ ਵਿੱਚ ਨਹੀਂ ਹੋ ਸਕਦੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’