ਓਨਟਾਰੀਓ, 7 ਜੂਨ (ਪੋਸਟ ਬਿਊਰੋ) : ਐਤਵਾਰ ਸ਼ਾਮ ਨੂੰ ਸਿਟੀ ਦੇ ਉੱਤਰ ਪੱਛਮੀ ਹਿੱਸੇ ਵਿੱਚ ਇੱਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਕਈ ਰਾਹਗੀਰ ਮਾਰੇ ਗਏ ਤੇ ਕਈ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਲੰਡਨ, ਓਨਟਾਰੀਓ ਪੁਲਿਸ ਵੱਲੋਂ ਦਿੱਤੀ ਗਈ।
ਲੰਡਨ ਪੁਲਿਸ ਸਰਵਿਸ ਨੇ ਇੱਕ ਰਲੀਜ਼ ਵਿੱਚ ਆਖਿਆ ਕਿ ਇਹ ਘਟਨਾ ਰਾਤੀਂ 8:40 ਉੱਤੇ ਹਾਈਡ ਪਾਰਕ ਤੇ ਸਾਊਥ ਕੈਰੇਜ ਰੋਡਜ਼ ਉੱਤੇ ਵਾਪਰੀ।ਜਾਂਚਕਾਰਾਂ ਦਾ ਕਹਿਣਾ ਹੈ ਕਿ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਰਾਹਗੀਰ ਦੀ ਤਾਂ ਮੌਕੇ ਉੱਤੇ ਹੀ ਮੌਤ ਹੋ ਗਈ ਪਰ ਪੈਰਾਮੈਡਿਕਸ ਵੱਲੋਂ ਬਾਕੀ ਜ਼ਖ਼ਮੀ ਲੋਕਾਂ ਨੂੰ ਜਦੋਂ ਹਸਪਤਾਲ ਪਹੁੰਚਾਇਆ ਗਿਆ ਤਾਂ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਉਹ ਦਮ ਤੋੜ ਗਏ।
ਇਸ ਹਾਦਸੇ ਵਿੱਚ ਕਿੰਨੇ ਲੋਕ ਮਾਰੇ ਗਏ ਇਸ ਬਾਰੇ ਹਾਲ ਦੀ ਘੜੀ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਦਾ ਕਹਿਣਾਂ ਹੈ ਕਿ ਗੱਡੀ ਚਲਾ ਰਹੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।