Welcome to Canadian Punjabi Post
Follow us on

24

March 2019
ਟੋਰਾਂਟੋ/ਜੀਟੀਏ

ਔਰਤਾਂ ਦੀ ਸਫ਼ਲਤਾ ਵਿੱਚ ਰੁਕਾਵਟਾਂ ਦੂਰ ਕਰਨ ਲਈ ਘੱਟ ਗਿਣਤੀ ਨਵੇਂ ਆਇਆਂ ਲਈ ਪਾਇਲਟ ਪ੍ਰੋਜੈਕਟ- ਕਮਲ ਖੈਰ੍ਹਾ

December 12, 2018 10:10 AM

ਬਰੈਂਪਟਨ ਪੋਸਟ ਬਿਉਰੋ- ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖੈਰ੍ਹਾ ਨੇ ਦੱਸਿਆ ਹੈ ਕਿ ਫੈਡਰਲ ਇੰਮੀਗਰੇਸ਼ਨ, ਰਿਫਿਊਜੀ ਅਤੇ ਸਿਟੀਜ਼ਨਸਿ਼ੱਪ ਮਹਿਕਮੇ ਵੱਲੋਂ ਘੱਟ ਗਿਣਤੀ ਨਵੀਆਂ ਆਉਣ ਵਾਲੀਆਂ ਔਰਤਾਂ ਲਈ ਇੱਕ ਪਾਇਲਟ ਪ੍ਰੋਜੈਕਟ ਦਾ ਐਲਾਨ ਕੀਤਾ ਗਿਆ ਹੈ। 3 ਸਾਲਾਂ ਦੇ ਇਸ ਪਾਇਲਟ ਦਾ ਉਦੇਸ਼ ਘੱਟ ਗਿਣਤੀ ਔਰਤਾਂ ਨੂੰ ਦਰਪੇਸ਼ ਰੁਕਾਵਟਾਂ ਨੂੰ ਦੂਰ ਕਰਕੇ ਰੁਜ਼ਗਾਰ ਅਤੇ ਕੈਰੀਅਰ ਦੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾਉਣਾ ਹੈ। ਇਹਨਾਂ ਰੁਕਾਵਟਾਂ ਵਿੱਚ ਲਿੰਗ-ਭੇਦ ਅਤੇ ਨਸਲ ਦੇ ਆਧਾਰ ਉੱਤੇ ਵਿਤਕਰਾ, ਘੱਟ ਆਮਦਨੀ ਵਾਲਾ ਰੁਜ਼ਗਾਰ, ਬੱਚਿਆਂ ਦੀ ਸੰਭਾਲ ਲਈ ਸਹੂਲਤਾਂ ਦੀ ਘਾਟ ਅਤੇ ਸਮਾਜਕ ਸਹਾਰੇ ਦਾ ਕਮਜ਼ੋਰ ਹੋਣਾ ਸ਼ਾਮਲ ਹਨ।

 

ਇੰਮੀਗਰੇਸ਼ਨ, ਰਿਫਿਊਜੀ ਅਤੇ ਸਿਟੀਜ਼ਨਸਿ਼ੱਪ ਨੇ ਐਕਸਪ੍ਰੈਸ਼ਨ ਆਫ ਇੰਟੇਰੈਸਟ ਭਾਵ ਰੁਚੀ ਜਾਹਰ ਕਰਨ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਹੈ। ਇਸਤੋਂ ਇਲਾਵਾ ਇੰਮੀਗਰੇਸ਼ਨ, ਰਿਫਿਊਜੀ ਅਤੇ ਸਿਟੀਜ਼ਨਸਿ਼ੱਪ ਵੱਲੋਂ ਨਵੇਂ ਅਤੇ ਮੌਲਿਕ ਪ੍ਰੋਗਰਾਮਾਂ ਅਤੇ ਸੇਵਾਵਾਂ ਲਈ 7 ਮਿਲੀਅਨ ਡਾਲਰ ਤੱਕ ਦੇ ਫੰਡ ਜਾਰੀ ਕੀਤੇ ਜਾਣਗੇ। ਇਹ ਪ੍ਰੋਗਰਾਮ ਅਤੇ ਸੇਵਾਵਾਂ ਘੱਟ ਗਿਣਤੀ ਔਰਤਾਂ ਨੂੰ ਰੁਜ਼ਗਾਰ ਮਾਰਕੀਟ ਤੱਕ ਪਹੁੰਚ ਬਣਾਉਣ ਵਿੱਚ ਮਦਦ ਕਰਨਗੇ। ਛੋਟੀਆਂ ਸੰਸਥਾਵਾਂ ਜੋ ਘੱਟ ਗਿਣਤੀ ਔਰਤਾਂ ਨੂੰ ਸੇਵਾਵਾਂ ਪ੍ਰਦਾਨ ਕਰਦੀਆਂ ਹਨ ਜਾਂ ਜਿਹਨਾਂ ਦੀ ਅਗਵਾਈ ਘੱਟ ਗਿਣਤੀ ਔਰਤਾਂ ਵੱਲੋਂ ਕੀਤੀ ਜਾਂਦੀ ਹੈ, ਉਹਨਾਂ ਨੂੰ ਇੰਮੀਗਰੇਸ਼ਨ, ਰਿਫਿਊਜੀ ਅਤੇ ਸਿਟੀਜ਼ਨਸਿ਼ੱਪ ਵੱਲੋਂ ਫੰਡਾਂ ਦੀ ਅਤੀਰਿਕਤ ਮਦਦ ਦਿੱਤੀ ਜਾਵੇਗੀ। ਸੋਸ਼ਲ ਰੀਸਰਚ ਅਤੇ ਡੀਮੌਂਸਟਰੇਸ਼ਨ ਕਾਰਪੋਰੇਸ਼ਨ ਵੱਲੋਂ ਇੰਮੀਗਰੇਸ਼ਨ, ਰਿਫਿਊਜੀ ਅਤੇ ਸਿਟੀਜ਼ਨਸਿ਼ੱਪ ਨਾਲ ਕੰਮ ਕਰਦੇ ਹੋਏ ਇਹ ਜਾਨਣ ਲਈ ਇੱਕ ਪ੍ਰੋਗਰਾਮ ਦੇ ਡੀਜ਼ਾਈਨ ਅਤੇ ਮੁਲਾਂਕਣ ਦਾ ਫਰੇਮਵਰਕ ਵੀ ਤਿਆਰ ਕੀਤਾ ਜਾਵੇਗਾ ਕਿ ਕਿਹੜੇ ਤਰੀਕੇ ਘੱਟ ਗਿਣਤੀ ਨਵੀਆਂ ਆਈਆਂ ਔਰਤਾਂ ਲਈ ਬਿਹਤਰ ਸਹਾਰਾ ਪ੍ਰਦਾਨ ਕਰਦੇ ਹਨ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
2019 ਬਜੱਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਐੱਮ ਪੀ ਸਹੋਤਾ
ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਵਿਚ ਗਰੌਸਰੀ-ਚੇਨ 'ਚਲੋ ਫ਼ਰੈੱਸ਼ਕੋ' ਦੀ ਨਵੀਂ ਲੋਕੇਸ਼ਨ ਦਾ ਸੁਆਗ਼ਤ
ਐਮ ਪੀ ਕਮਲ ਖੈਹਰਾ ਨੇ ਬੱਜਟ ਨੂੰ ਬਰੈਂਪਟਨ ਵਾਸੀਆਂ ਲਈ ਤਬਦੀਲੀ ਲਿਆਉਣ ਵਾਲਾ ਕਰਾਰ ਦਿੱਤਾ
ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਨਾਟਕ ‘ਬੀਬੀ ਸਹਿਬਾ` ਦਾ ਮੰਚਨ 31 ਮਾਰਚ ਨੂੰ 24 ਮਾਰਚ ਦੇ ਕੁਵਿੱਜ ਮੁਕਾਬਲਿਆਂ ਲਈ ਬੱਚਿਆਂ `ਚ ਭਾਰੀ ਉਤਸ਼ਾਹ
ਮਾਲਟਨ ਰਹਿੰਦੇ ਪਿੰਡ ਫੱਲੇਵਾਲ ਦੇ ਚਰਨਜੀਤ ਕੌਰ ਗਰੇਵਾਲ ਸੜਕ ਹਾਦਸੇ `ਚ ਹਲਾਕ, ਸਸਕਾਰ ਤੇ ਭੋਗ 24 ਮਾਰਚ ਨੂੰ
ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ