Welcome to Canadian Punjabi Post
Follow us on

19

March 2024
 
ਨਜਰਰੀਆ

ਕੁਦਰਤੀ ਆਫਤਾਂ ਨੂੰ ਰੋਕਣ ਦੀ ‘ਕੌਮਾਂਤਰੀ ਪਹਿਲ’

December 11, 2018 09:04 AM

-ਸੰਜੇ ਕੁਮਾਰ
ਦੁਨੀਆ ਦੀ ਚਾਲੀ ਫੀਸਦੀ ਆਬਾਦੀ ਵਾਲੇ ਅੱਠ ਗੁਆਂਢੀ ਦੇਸ਼ ਭੂਚਾਲ, ਹੜ੍ਹ ਅਤੇ ਹੋਰ ਕੁਦਰਤੀ ਤੇ ਮਨੁੱਖ ਵੱਲੋਂ ਪੈਦਾ ਕੀਤੀਆਂ ਆਫਤਾਂ ਦੀ ਬਿਹਤਰ ਮੈਨੇਜਮੈਂਟ, ਰਾਹਤ, ਬਚਾਅ ਤੇ ਮੁੜ ਵਸੇਬੇ ਦੇ ਕੰਮਾਂ ਵਿੱਚ ਵਿਗਿਆਨਕ ਤਕਨੀਕ, ਮਨੁੱਖੀ ਸਮਰੱਥਾਵਾਂ, ਨਵੀਂ ਮਸ਼ੀਨਰੀ ਤੇ ਯੰਤਰਾਂ ਦੀ ਤਾਜ਼ਾ ਜਾਣਕਾਰੀ ਸਾਂਝੀ ਕਰਨ ਤੇ ਆਪਣੇ ਤਜਰਬਿਆਂ ਦਾ ਫਾਇਦਾ ਇਲਾਕੇ ਦੇ ਗੁਆਂਢੀ ਦੇਸ਼ਾਂ ਨੂੰ ਦੇਣ ਦੇ ਇਰਾਦੇ ਨਾਲ ਅਗਲੇ ਸਾਲ 22 ਤੋਂ 24 ਫਰਵਰੀ ਤੱਕ ਦਿੱਲੀ ਵਿੱਚ ਵਿਚਾਰ-ਵਟਾਂਦਰਾ ਕਰਨਗੇ। ਸ਼ੰਘਾਈ ਸਹਿਯੋਗ ਸੰਗਠਨ (ਐੱਸ ਸੀ ਓ) ਦੀ ਦੇਖ ਰੇਖ ਹੇਠ ਭਾਰਤ, ਕਜ਼ਾਕਿਖਸਤਾਨ, ਚੀਨ, ਪਾਕਿਸਤਾਨ, ਰੂਸ, ਤਾਜ਼ਿਕਸਤਾਨ, ਕਿਰਗਿਜ਼ ਗਣਰਾਜ ਅਤੇ ਉਜ਼ਬੇਕਿਸਤਾਨ ਦੇ ਨੁਮਾਇੰਦੇ ਆਪੋ ਆਪਣੇ ਖੇਤਰ ਵਿੱਚ ਪਿਛਲੇ ਸਾਲਾਂ ਦੌਰਾਨ ਆਈਆਂ ਕੁਦਰਤੀ ਆਫਤਾਂ ਦੇ ਮੁੱਖ ਕਾਰਨਾਂ ਅਤੇ ਉਨ੍ਹਾਂ ਦੀ ਮੈਨੇਜਮੈਂਟ ਦੇ ਤਜਰਬੇ ਸਾਂਝੇ ਕਰਨਗੇ ਤਾਂ ਕਿ ਖੇਤਰ ਦੇ ਸਾਰੇ ਲੋਕ ਇੱਕ-ਦੂਜੇ ਦੇ ਤਜਰਬਿਆਂ ਤੋਂ ਸਿੱਖ ਕੇ ਆਪਣੇ ਖੇਤਰਾਂ ਵਿੱਚ ਆਉਣ ਵਾਲੀਆਂ ਕੁਦਰਤੀ ਆਫਤਾਂ ਨਾਲ ਹੋਣ ਵਾਲੇ ਜਾਨ-ਮਾਲ ਦੇ ਨੁਕਸਾਨ ਨੂੰ ਰੋਕ ਸਕਣ।
ਸੰਨ 1996 ਤੋਂ 2015 ਤੱਕ ਇਨ੍ਹਾਂ ਦੇਸ਼ਾਂ ਵਿੱਚ ਆਈਆਂ ਕੁਦਰਤੀ ਆਫਤਾਂ ਦੌਰਾਨ ਲਗਭਗ ਤਿੰਨ ਲੱਖ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਹ ਸਾਰੇ ਦੇਸ਼ ਭੁੂਚਾਲ, ਹੜ੍ਹ, ਤੂਫਾਨ, ਜ਼ਮੀਨ ਖਿਸਕਣ ਤੇ ਮਹਾਮਾਰੀਆਂ ਦੀ ਲਪੇਟ ਵਿੱਚ ਅਕਸਰ ਆਉਂਦੇ ਰਹਿੰਦੇ ਹਨ। ਇਸ ਖੇਤਰ ਵਿੱਚ ਮੌਸਮ ਵਿੱਚ ਤਬਦੀਲੀ ਦੇ ਕਾਰਨ ਪਾਣੀ ਅਤੇ ਮੌਸਮ ਸੰਬੰਧੀ ਜੋਖਮ ਵਧਣ ਦਾ ਖਦਸ਼ਾ ਰਹਿੰਦਾ ਹੈ। ਅੱਜਕੱਲ੍ਹ ਦੁਨੀਆ ਇੱਕ ਦੂਜੇ ਨਾਲ ਨੇੜਿਓਂ ਜੁੜੀ ਹੋਈ ਹੈ ਤੇ ਦੁਨੀਆ ਦੇ ਇੱਕ ਹਿੱਸੇ ਵਿੱਚ ਆਈ ਕੁਦਰਤੀ ਆਫਤ ਦਾ ਦੂਜੇ ਹਿੱਸੇ 'ਤੇ ਸਿੱਧਾ ਜਾਂ ਅਸਿੱਧਾ ਅਸਰ ਪੈਂਦਾ ਹੈ।
ਇਨ੍ਹਾਂ ਦੇਸ਼ਾਂ ਵਿੱਚ ਦੁਨੀਆ ਦੀ ਲਗਭਗ ਚਾਲੀ ਫੀਸਦੀ ਆਬਾਦੀ ਰਹਿੰਦੀ ਹੈ। ਜੇ ਮੈਂਬਰ ਦੇਸ਼ ਇਨ੍ਹਾਂ ਆਫਤਾਂ ਦੇ ਪ੍ਰਭਾਵ ਨੂੰ ਰੋਕਣ ਵਿੱਚ ਸਫਲ ਹੋ ਜਾਣ ਤਾਂ ਇਸ ਦਾ ਸੰਸਾਰ ਪੱਧਰ 'ਤੇ ਅਸਰ ਪਵੇਗਾ। ਵਿਸ਼ਵ ਭਾਈਚਾਰੇ ਵੱਲੋਂ ਕੁਦਰਤੀ ਆਫਤਾਂ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਟੀਚੇ ਹਾਸਲ ਕਰਨ ਲਈ ਐੱਸ ਸੀ ਓ ਮੈਂਬਰ ਦੇਸ਼ਾਂ ਦੀ 9ਵੀਂ ਮੀਟਿੰਗ ਪਿਛਲੇ ਸਾਲ 23 ਤੋਂ 25 ਅਗਸਤ ਤੱਕ ਕਿਰਗਿਸਤਾਨ 'ਚ ਹੋਈ ਸੀ, ਜਿਸ ਵਿੱਚ ਭਾਰਤੀ ਟੀਮ ਦੀ ਅਗਵਾਈ ਕਰਦਿਆਂ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ 10ਵੀਂ ਮੀਟਿੰਗ ਦਾ ਆਯੋਜਨ ਭਾਰਤ ਵਿੱਚ ਕਰਨ ਦੀ ਪੇਸ਼ਕਸ਼ ਕੀਤੀ ਸੀ, ਜਿਸ ਦੇ ਲਈ ਸਾਰੇ ਦੇਸ਼ਾਂ ਨੇ ਹਾਮੀ ਭਰ ਦਿੱਤੀ। ਨਵੀਂ ਦਿੱਲੀ ਵਿੱਚ ਪਿਛਲੇ ਮਹੀਨੇ ਐੱਸ ਸੀ ਓ ਦੇਸ਼ਾਂ ਦੀ ਦੋ ਦਿਨਾਂ ਮੀਟਿੰਗ ਹੋਈ, ਜਿਸ ਵਿੱਚ ਆਉਣ ਵਾਲੇ ਸਾਲਾਂ ਦੌਰਾਨ ਚੌਗਿਰਦੇ ਵਿੱਚ ਤਬਦੀਲੀ, ਜੰਗਲਾਂ ਦੀ ਘਾਟ ਅਤੇ ਹੋਰ ਕਾਰਨਾਂ ਕਰ ਕੇ ਆਉਣ ਵਾਲੀਆਂ ਸੰਭਾਵੀ ਕੁਦਰਤੀ ਆਫਤਾਂ ਬਾਰੇ ਮਾਹਰਾਂ ਨੂੰ ਡੂੰਘਾ ਵਿਚਰਾ-ਵਟਾਂਦਰਾ ਕੀਤਾ। ਇਸ ਮੀਟਿੰਗ ਵਿੱਚ ਖੇਤਰ 'ਚ ਹਾਈਡ੍ਰੋ ਮੈਟ੍ਰੋਲਾਜੀਕਲ ਆਫਤਾਂ ਬਾਰੇ ਖਾਸ ਤੌਰ 'ਤੇ ਚਰਚਾ ਕੀਤੀ ਗਈ ਕਿਉਂਕਿ ਐੱਸ ਸੀ ਓ ਸੰਗਠਨ ਦੇ ਦੇਸ਼ ਭੂਗੋਲਿਕ ਤੌਰ 'ਤੇ ਇੱਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਇੱਕ ਦੇਸ਼ 'ਚ ਆਉਣ ਵਾਲੀ ਕੁਦਰਤੀ ਆਫਤ ਨਾਲ ਉਸ ਦੇ ਗੁਆਂਢੀ ਦੇਸ਼ ਸਿੱਧੇ ਜਾਂ ਅਸਿੱਧੇ ਤੌਰ 'ਤੇ ਪ੍ਰਭਾਵਤ ਹੁੰਦੇ ਹਨ।
ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਕੁਦਰਤੀ ਆਫਤਾਂ ਬਾਰੇ ਚੁਣੌਤੀਆਂ ਲਗਭਗ ਇੱਕੋ ਜਿਹੀਆਂ ਹਨ। ਜੇ ਕੁਦਰਤੀ ਆਫਤਾਂ ਦੇ ਨੁਕਸਾਨ, ਅਸਰ ਨੂੰ ਘੱਟ ਕਰਨ 'ਚ ਅਸੀਂ ਸਫਲ ਹੋ ਜਾਂਦੇ ਹਾਂ ਤਾਂ ਇਸ ਦਾ ਸਿੱਧਾ ਲਾਭ ਖੇਤਰ ਦੇ ਗੁਆਂਢੀ ਦੇਸ਼ਾਂ ਨੂੰ ਮਿਲੇਗਾ ਤੇ ਇਸ ਦੇ ਵਿਸ਼ਵ ਵਿਆਪੀ ਫਾਇਦੇ ਹੋਣਗੇ। ਅਕਸਰ ਦੇਖਿਆ ਗਿਆ ਹੈ ਕਿ ਗੁਆਂਢੀ ਦੇਸ਼ਾਂ ਵਿੱਚ ਕੁਦਰਤੀ ਆਫਤਾਂ ਦਾ ਸਰੂਪ ਲਗਭਗ ਇੱਕੋ ਜਿਹਾ ਰਹਿੰਦਾ ਹੈ, ਜਿਵੇਂ ਨੇਪਾਲ ਦੇ ਹੜ੍ਹ ਦਾ ਅਸਰ ਸਿੱਧੇ ਤੌਰ 'ਤੇ ਬਿਹਾਰ ਉਤੇ ਪੈਂਦਾ ਹੈ ਅਤੇ ਇੱਕ ਦੇਸ਼ ਵਿੱਚ ਸੋਕੇ ਦਾ ਅਸਰ ਵੀ ਗੁਆਂਢੀ ਦੇਸ਼ ਵਿੱਚ ਮਹਿਸੂਸ ਕੀਤਾ ਜਾਂਦਾ ਹੈ। ਇਸ ਲਈ ਜੇ ਸਾਰੇ ਗੁਆਂਢੀ ਦੇਸ਼ ਕੁਦਰਤੀ ਆਫਤਾਂ ਵਿੱਚ ਆਪਣੇ ਸੋਮਿਆਂ ਤੇ ਮਨੁੱਖੀ ਸ਼ਕਤੀ ਦਾ ਇਸਤੇਮਾਲ ਮਿਲ ਜੁਲ ਕੇ ਕਰਨਗੇ ਤਾਂ ਇਸ ਦਾ ਲਾਭ ਸਾਰਿਆਂ ਨੂੰ ਮਿਲੇਗਾ। ਅਗਲੇ ਸਾਲ ਹੋਣ ਵਾਲੀ ਮੀਟਿੰਗ ਵਿੱਚ ਕੁਦਰਤੀ ਆਫਤਾਂ ਨਾਲ ਜੁੜੀਆਂ ਵੱਖ-ਵੱਖ ਪ੍ਰਸ਼ਾਸਨਿਕ ਅਤੇ ਹੋਰ ਯੋਜਨਾਵਾਂ ਦੇ ਪਹਿਲੂਆਂ ਬਾਰੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਰੂਸ ਤੇ ਚੀਨ ਗੁਆਂਢੀ ਦੇਸ਼ਾਂ ਵਿੱਚ ਆਪਸੀ ਤਾਲਮੇਲ ਵਧਾਉਣੇ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ।
ਇਸ ਸਮੇਂ ਸਾਰੇ ਮੈਂਬਰ ਦੇਸ਼ਾਂ ਦੇ ਆਫਤ ਪ੍ਰਬੰਧ ਮਾਹਰਾਂ ਅਤੇ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਬਚਾਅ ਦਲ ਦੇ ਮੈਂਬਰਾਂ ਲਈ ਥੋੜ੍ਹ ਚਿਰੀ ਸਿਖਲਾਈ ਕਾਰਜ ਯੋਜਨਾ ਅਤੇ ਵਿਚਾਰ ਸਾਂਝੇ ਕਰਨ ਦੀ ਲੋੜ ਹੈ। ਹੋਣ ਵਾਲੀ ਮੀਟਿੰਗ ਵਿੱਚ ਸਾਰੇ ਦੇਸ਼ਾਂ ਦੇ ਆਫਤ ਰੋਕੂ ਮਾਹਰਾਂ ਦੇ ਤਜਰਬਿਆਂ ਨੂੰ ਸਾਂਝੇ ਕਰਨ 'ਤੇ ਵੀ ਜ਼ੋਰ ਦਿੱਤਾ ਜਾਵੇਗਾ ਤਾਂ ਕਿ ਖੇਤਰੀ ਮੁਹਾਰਤ ਦਾ ਵਿਸ਼ਵ ਪੱਧਰ 'ਤੇ ਲਾਹਾ ਲਿਆ ਜਾ ਸਕੇ। ਇਸ ਤੋਂ ਇਲਾਵਾ ਮੀਟਿੰਗ ਵਿੱਚ ਸਾਰੀਆਂ ਵਿਕਾਸ ਯੋਜਨਾਵਾਂ ਨੂੰ ਆਫਤ-ਮੁਕਤ ਬਣਾਈ ਰੱਖਣ 'ਚ ਸਾਰੀਆਂ ਵਿਕਾਸ ਯੋਜਨਾਵਾਂ ਦੇਸ਼ਾਂ ਵਿਚਾਲੇ ਆਫਤ ਪ੍ਰਬੰਧ 'ਚ ਕੌਮਾਂਤਰੀ ਪੱਧਰ 'ਤੇ ਸੰਬੰਧਤ ਸਰਕਾਰਾਂ ਦਰਮਿਆਨ ਬਿਹਤਰ ਤਾਲਮੇਲ ਬਣਾ ਕੇ ਹਿੱਸੇਦਾਰੀ ਵਧਾਈ ਜਾਵੇਗੀ ਤੇ ਖੇਤਰੀ ਸਹਿਯੋਗ ਨੂੰ ਸੰਸਥਾਗਤ ਰੂਪ ਦਿੱਤਾ ਜਾਵੇਗਾ। ਮੈਂਬਰ ਦੇਸ਼ਾਂ ਵਿਚਾਲੇ ਕੁਦਰਤੀ ਆਫਤਾਂ ਦੇ ਹੱਲ ਤੇ ਨਿਪੁੰਨਤਾ ਬਾਰੇ ਵਿਚਾਰ ਸਾਂਝੇ ਕਰ ਕੇ ਕੁਦਰਤੀ ਆਫਤਾਂ ਨਾਲ ਲੜਨ ਉੱਤੇ ਵਿਚਾਰ ਕੀਤਾ ਜਾਵੇਗਾ।
ਇਸ ਸਮੇਂ ਭਾਰਤ ਸਰਕਾਰ ਨੇ ਲਗਭਗ 2.5 ਅਰਬ ਰੁਪਏ ਕੌਮੀ ਆਫਤ ਪ੍ਰਬੰਧ ਲਈ ਰਾਖਵੇਂ ਰੱਖੇ ਹੋਏ ਹਨ, ਜੋ ਕਿ 40,00,000 ਆਫਤ ਪੀੜਤਾਂ ਨੂੰ ਰਾਹਤ ਅਤੇ ਸਹਾਇਤਾ ਰਾਸ਼ੀ ਦੇਣ ਲਈ ਵਰਤੇ ਜਾਣਗੇ। ਐੱਨ ਡੀ ਆਰ ਐੱਫ ਨੇ ਪਿਛਲੇ ਕੁਝ ਸਾਲਾਂ ਵਿੱਚ ਭੂਚਾਲ, ਹੜ੍ਹ, ਚੱਕਰਵਾਤ, ਰੇਲ ਹਾਦਸਿਆਂ ਸਮੇਤ ਕਈ ਕੁਦਰਤੀ ਆਫਤਾਂ ਦਾ ਸਫਲਤਾ ਨਾਲ ਸਾਹਮਣਾ ਕੀਤਾ ਹੈ। ਪਿਛਲੇ ਪੰਜ ਸਾਲਾਂ ਦੌਰਾਨ ਐੱਨ ਡੀ ਆਰ ਐੱਫ ਨੇ ਦੇਸ਼ ਵਿੱਚ ਆਫਤ ਮੈਨੇਜਮੈਂਟ ਦੇ 1647 ਸਫਲ ਆਪਰੇਸ਼ਨ ਕੀਤੇ ਹਨ, ਜਿਨ੍ਹਾਂ ਵਿੱਚ 54800 ਲੋਕਾਂ ਦੀਆਂ ਜਾਨਾਂ ਬਚਾਈਆਂ ਗਈਆਂ, ਜਦ ਕਿ ਕੁਦਰਤੀ ਆਫਤਾਂ ਵਿੱਚ ਘਿਰੇ 330619 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ।
ਸੰਨ 2006 ਵਿੱਚ ਐੱਨ ਡੀ ਆਰ ਐੱਫ ਦੇ ਗਠਨ ਤੋਂ ਬਾਅਦ ਅੱਜ ਤੱਕ ਇਸ ਸੰਗਠਨ ਨੇ 2371 ਆਪਰੇਸ਼ਨ ਕੀਤੇ ਹਨ, ਜਿਨ੍ਹਾਂ 'ਚ ਇਸ ਦੀਆਂ 4017 ਟੀਮਾਂ ਨੂੰ ਦੇਸ਼ ਵਿੱਚ ਤੈਨਾਤ ਕੀਤਾ ਗਿਆ। ਵੱਖ-ਵੱਖ ਆਪਰੇਸ਼ਨਾਂ 'ਚ ਐੱਨ ਡੀ ਆਰ ਐੱਫ ਨੇ 1,15,724 ਲੋਕਾਂ ਦੀਆਂ ਜਾਨਾਂ ਬਚਾਈਆਂ ਅਤੇ 5,81,885 ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ। ਇਸ ਤੋਂ ਇਲਾਵਾ ਬਚਾਅ ਕਰਮਚਾਰੀਆਂ ਨੇ 3571 ਮ੍ਰਿਤਕਾਂ ਦੀਆਂ ਲਾਸ਼ਾਂ ਮਲਬੇ ਆਦਿ 'ਚੋਂ ਕੱਢੀਆਂ। ਐੱਨ ਡੀ ਆਰ ਐੱਫ ਜ਼ਮੀਨ ਅਤੇ ਪਾਣੀ ਵਿੱਚ ਚੱਲਣ ਵਾਲੇ ਵਾਹਨ ਹਾਸਲ ਕਰਨ ਤੇ ਅਕਾਦਮੀ ਵਿੱਚ ‘ਸਟੇਟ ਆਫ ਇਨਫਰਾਸਟਰੱਕਚਰ’ ਵਿਕਸਿਤ ਕਰਨ ਲਈ ਯਤਨਸ਼ੀਲ ਹੈ।
(ਲੇਖਕ ਭਾਰਤੀ ਪੁਲਸ ਸੇਵਾ ਦੇ ਅਧਿਕਾਰੀ ਅਤੇ ਐੱਨ ਡੀ ਆਰ ਐੱਫ ਦੇ ਡਾਇਰੈਕਟਰ ਜਨਰਲ ਹਨ।)

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ