Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਟੋਰਾਂਟੋ/ਜੀਟੀਏ

ਟੈਸੀ ਨੇ ਸੁਣੀਆਂ ਬਰੈਂਪਟਨ ਦੇ ਬਜ਼ੁਰਗਾਂ ਦੀਆਂ ਚਿੰਤਾਵਾਂ

December 11, 2018 08:47 AM

ਬਰੈਂਪਟਨ, 10 ਦਸੰਬਰ (ਪੋਸਟ ਬਿਊਰੋ) : ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਆਮੈਂਟ ਰੂਬੀ ਸਹੋਤਾ ਤੇ ਐਮਪੀ ਸੋਨੀਆ ਸਿੱਧੂ ਵੱਲੋਂ ਕੈਨੇਡਾ ਦੇ ਸੀਨੀਅਰਜ਼ ਸਿਟੀਜ਼ਨਜ਼ ਦੀਆਂ ਲੋੜਾਂ ਨੂੰ ਚੰਗੀ ਤਰ੍ਹਾਂ ਸਮਝਣ ਤੇ ਉਨ੍ਹਾਂ ਮੁਤਾਬਕ ਸੇਵਾਵਾਂ ਵਿਕਸਤ ਕਰਨ ਲਈ ਮਦਦ ਹਾਸਲ ਕਰਨ ਵਾਸਤੇ ਬਜ਼ੁਰਗਾਂ ਲਈ ਮੰਤਰੀ ਫਿਲੋਮੇਨਾ ਟੈਸੀ ਨੂੰ ਬਰੈਂਪਟਨ ਆਉਣ ਦਾ ਸੱਦਾ ਦਿੱਤਾ ਗਿਆ ਸੀ।
ਇਸ ਉਪਰੰਤ ਟੈਸੀ ਵੱਲੋਂ ਬੀਤੇ ਦਿਨੀਂ ਸੀਨੀਅਰਜ਼ ਟਾਊਨਹਾਲ ਲਈ ਬਰੈਂਪਟਨ ਦਾ ਦੌਰਾ ਕੀਤਾ ਗਿਆ। ਜਿੱਥੇ ਉਨ੍ਹਾਂ ਨਾ ਸਿਰਫ ਸਰਕਾਰ ਵੱਲੋਂ ਬਜ਼ੁਰਗਾਂ ਦੀ ਮਦਦ ਲਈ ਚਲਾਏ ਜਾ ਰਹੇ ਪ੍ਰੋਗਰਾਮਾਂ ਵਿੱਚ ਕੀਤੇ ਜਾਣ ਵਾਲੇ ਨਿਵੇਸ਼ ਬਾਰੇ ਦੱਸਿਆ ਸਗੋਂ ਸੀਨੀਅਰਜ਼ ਦੀਆਂ ਲੋੜਾਂ ਨੂੰ ਵੀ ਸੁਣਿਆ ਤੇ ਆਡੀਐਂਸ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਉੱਥੇ ਮੌਜੂਦ ਸੀਨੀਅਰਜ਼ ਨੂੰ ਟੈਸੀ ਨੇ ਦੱਸਿਆ ਕਿ ਲਿਬਰਲ ਸਰਕਾਰ ਕਿਸ ਤਰ੍ਹਾਂ ਉਨ੍ਹਾਂ ਦੀ ਆਮਦਨ ਵਿੱਚ ਸੁਧਾਰ ਲਈ ਸਕਿਊਰਿਟੀ, ਹੈਲਥ, ਕਿਫਾਇਤੀ ਹਾਊਸਿੰਗ ਤੇ ਸੀਨੀਅਰਜ਼ ਲਈ ਚਲਾਏ ਜਾਣ ਵਾਲੇ ਪ੍ਰੋਗਰਾਮਾਂ ਦਾ ਪਸਾਰ ਕਰ ਰਹੀ ਹੈ। ਟੈਸੀ ਨੇ ਆਖਿਆ ਕਿ ਸੀਨੀਅਰਜ਼ ਨਾਲ ਜੁੜੇ ਮੁੱਦੇ ਸਰਕਾਰ ਲਈ ਮੁੱਖ ਤਰਜੀਹ ਹਨ।
ਇਸ ਟਾਊਨਹਾਲ ਵਿੱਚ ਸੈਂਕੜੇ ਸੀਨੀਅਰਜ਼ ਨੇ ਹਿੱਸਾ ਲਿਆ। ਕਈਆਂ ਨੇ ਮੰਤਰੀ ਨਾਲ ਸਿੱਧੇ ਕਈ ਮੁੱਦਿਆਂ ਜਿਵੇਂ ਕਿ ਫਾਇਨਾਂਸਿੰਗ ਸਕਿਊਰਿਟੀ, ਸੀਨੀਅਰਜ਼ ਹਾਊਸਿੰਗ, ਹੈਲਥਕੇਅਰ ਨਾਲ ਜੁੜੀਆਂ ਲੋੜਾਂ, ਕੰਜਿ਼ਊਮਰ ਪ੍ਰੋਟੇਕਸ਼ਨ, ਸੀਨੀਅਰਜ਼ ਪ੍ਰੋਗਰਾਮਿੰਗ, ਗਰੀਬੀ, ਵਰਕਪਲੇਸ ਪੈਨਸ਼ਨ ਦੀ ਪ੍ਰੋਟੈਕਸ਼ਨ, ਤੇ ਨੈਸ਼ਨਲ ਫਾਰਮਾਕੇਅਰ ਬਾਰੇ ਵੀ ਗੱਲ ਕੀਤੀ।
ਐਮਪੀ ਸਹੋਤਾ ਨੇ ਆਖਿਆ ਕਿ ਕੈਨੇਡਾ ਸਰਕਾਰ ਕਈ ਸਾਲਾਂ ਤੋਂ ਸਾਡੇ ਸਮਾਜ ਤੇ ਅਰਥਚਾਰੇ ਵਿੱਚ ਕੈਨੇਡਾ ਦੇ ਸੀਨੀਅਰਜ਼ ਵੱਲੋਂ ਪਾਏ ਯੋਗਦਾਨ ਨੂੰ ਪਛਾਣਦੀ ਹੈ। ਅਸੀਂ ਇਸ ਗੱਲ ਦਾ ਖਾਸ ਖਿਆਲ ਰੱਖਾਂਗੇ ਕਿ ਭਰਪੂਰ ਜਿ਼ੰਦਗੀ ਜਿਊਣ ਲਈ ਸਾਡੇ ਸੀਨੀਅਰਜ਼ ਦੀ ਹਰ ਇੱਛਾ ਦਾ ਧਿਆਨ ਰੱਖਿਆ ਜਾਵੇ। ਸੀਨੀਅਰਜ਼ ਸਾਡੀ ਸਰਕਾਰ ਦੀ ਮੁੱਖ ਤਰਜੀਹ ਹਨ ਤੇ ਉਨ੍ਹਾਂ ਨਾਲ ਸਬੰਧਤ ਪ੍ਰੋਗਰਾਮਾਂ ਦਾ ਸਮਰਥਨ ਕਰਨ ਵਿੱਚ ਸਾਨੂੰ ਮਾਣ ਮਹਿਸੂਸ ਹੁੰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਪੂਰੀ ਤਰ੍ਹਾਂ ਸਰਗਰਮ ਰਹਿਣ ਤੇ ਆਪਣੀਆਂ ਕਮਿਊਨਿਟੀਜ਼ ਵਿੱਚ ਪੂਰਾ ਯੋਗਦਾਨ ਪਾਉਣ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ