Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਆਖਰੀ ਪੀੜ੍ਹੀ ਦੇ ਜ਼ਾਇਕੇ

April 20, 2021 01:45 AM

-ਸਰਦੂਲ ਸਿੰਘ
ਜਿਹੜੇ ਲੋਕ ਪੰਜਾਹ ਪਾਰ ਕਰ ਗਏ ਹਨ, ਉਨ੍ਹਾਂ ਲਈ ਇਹ ਲਿਖਤ ਖਾਸ ਹੈ। ਮੇਰਾ ਮੰਨਣਾ ਹੈ ਕਿ ਦੁਨੀਆ ਵਿੱਚ ਜਿੰਨਾ ਬਦਲਾਅ ਅਸੀਂ ਦੇਖਿਆ ਹੈ, ਸਾਡੇ ਤੋਂ ਬਾਅਦ ਸ਼ਾਇਦ ਹੀ ਕੋਈ ਪੀੜ੍ਹੀ ਦੇਖੇ। ਅਸੀਂ ਉਹ ਆਖਰੀ ਪੀੜ੍ਹੀ ਹਾਂ ਜਿਸ ਨੇ ਬੈਲ ਗੱਡੀ ਤੋਂ ਸੋਨਿਕਾ ਜੈਟ ਦੇਖਿਆ, ਬੇਰੰਗ ਖਤ, ਫੋਨ ਤੋਂ ਲਾਈਵ ਚੈਟ ਦੇਖੀ ਹੈ। ਵਰਚੁਅਲ ਮੀਟਿੰਗ ਜਿਹੜੀ ਅਸੰਭਵ ਲੱਗਦੀ ਸੀ, ਨੂੰ ਸੰਭਵ ਹੁੰਦੇ ਵੇਖਿਆ ਹੈ। ਅਸੀਂ ਉਹ ਪੀੜ੍ਹੀ ਹਾਂ, ਜੀਹਨੇ ਕਈ ਵਾਰ ਮਿੱਟੀ ਦੇ ਘਰਾਂ ਵਿੱਚ ਪਰੀਆਂ ਅਤੇ ਰਾਜਿਆਂ ਦੀਆਂ ਕਹਾਣੀਆਂ ਸੁਣੀਆਂ ਹਨ ਤੇ ਜ਼ਮੀਨ ਉੱਤੇ ਬੈਠ ਕੇ ਖਾਣਾ ਖਾਧਾ ਹੈ। ਪਲੇਟਾਂ ਵਿੱਚ ਚਾਹ ਪਾ ਕੇ ਪੀਤੀ ਐ। ਅਸੀਂ ਹੀ ਹਾਂ, ਜਿਹੜੇ ਮੁਹੱਲੇ ਵਿੱਚ ਗੁੱਲੀ ਡੰਡਾ, ਲੁਕਣ ਮੀਟੀ, ਖੋ-ਖੋ, ਕਬੱਡੀ ਅਤੇ ਬੰਟਿਆਂ ਜਿਹੀਆਂ ਖੇਡਾਂ ਖੇਡੇ ਸਾਂ। ਅਸੀਂ ਉਹ ਆਖਰੀ ਪੀੜ੍ਹੀ ਦੇ ਲੋਕ ਹਾਂ, ਜਿਨ੍ਹਾਂ ਨੇ ਚੰਨ ਦੀ ਚਾਨਣੀ ਵਿੱਚ ਦੀਵੇ, ਲਾਲਟੈਨ ਜਾਂ ਪੀਲੇ ਬਲਬ ਦੀ ਰੋਸ਼ਨੀ ਵਿੱਚ ਹੋਮ ਵਰਕ ਕੀਤਾ ਹੈ ਅਤੇ ਦਿਨ ਦੇ ਚਾਨਣ ਵਿੱਚ ਚਾਦਰ ਦੇ ਅੰਦਰ ਛੁਪਾ ਕੇ ਨਾਵਲ ਵੀ ਪੜ੍ਹੇ ਹਨ। ਅਸੀਂ ਉਹ ਪੀੜ੍ਹੀ ਹਾਂ, ਜਿਨ੍ਹਾਂ ਨੇ ਆਪਣੇ ਜਜਬਾਤ ਖਤਾਂ ਰਾਹੀਂ ਸਾਂਝੇ ਕੀਤੇ ਹਨ ਤੇ ਖਤਾਂ ਦੀ ਉਡੀਕ ਵਿੱਚ ਕਈ ਵਾਰ ਮਹੀਨਿਆਂ ਦਾ ਇੰਤਜ਼ਾਰ ਵੀ ਕੀਤਾ ਹੈ।
ਅਸੀਂ ਉਹ ਪੀੜ੍ਹੀ ਹਾਂ ਜਿਸ ਨੇ ਕੂਲਰ, ਏ ਸੀ ਜਾਂ ਹੀਟਰ ਦੇ ਬਿਨਾਂ ਬਚਪਨ ਗੁਜਾਰਿਆ ਅਤੇ ਬਹੁਤਿਆਂ ਨੇ ਤਾਂ ਬਿਜਲੀ ਤੋਂ ਬਿਨਾਂ ਬਚਪਨ ਗੁਜਾਰਿਆ ਹੈ। ਅਸੀਂ ਉਹ ਪੀੜ੍ਹੀ ਹਾਂ ਜੋ ਆਪਣੇ ਵਾਲਾਂ ਵਿੱਚ ਕਿਸੇ ਵੀ ਫੰਕਸ਼ਨ ਜਾਂ ਸਕੂਲ ਵੇਲੇ ਵੱਧ ਤੋਂ ਵੱਧ ਸਰ੍ਹੋਂ ਦਾ ਤੇਲ ਲਾ ਕੇ ਜਾਂਦੇ ਹੁੰਦੇ ਸਾਂ। ਅਸੀਂ ਆਖਰੀ ਪੀੜ੍ਹੀ ਦੇ ਲੋਕ ਹਾਂ, ਜਿਨ੍ਹਾਂ ਨੇ ਸਿਆਹੀ ਵਾਲੀ ਦਵਾਤ, ਪੈੱਨ, ਕਾਪੀ, ਕਿਤਾਬਾਂ, ਕੱਪੜੇ, ਹੱਥ, ਕਾਲੇ ਕੀਤੇ ਤੇ ਫੱਟੀ ਉੱਤੇ ਕਾਨੇ ਦੀ ਕਲਮ ਨਾਲ ਲਿਖਿਆ ਹੈ। ਅਸੀਂ ਉਹ ਪੀੜ੍ਹੀ ਹਾਂ, ਜਿਸ ਨੇ ਆਪਣੇ ਮਾਸਟਰਾਂ ਤੋਂ ਮਾਰ ਖਾਧੀ ਹੈ ਤੇ ਘਰੇ ਪਤਾ ਲੱਗਣ ਉੱਤੇ ਫਿਰ ਘਰ ਵਾਲਿਆਂ ਤੋਂ ਕੁੱਟ ਖਾਧੀ ਹੈ। ਅਸੀਂ ਹੀ ਉਸ ਪੀੜ੍ਹੀ ਦੇ ਲੋਕ ਹਾਂ ਜਿਹੜੇ ਮੁਹੱਲੇ ਵਿੱਚ ਬਜ਼ੁਰਗਾਂ ਨੂੰ ਦੂਰੋਂ ਦੇਖ ਕੇ ਡਰ ਦੇ ਮਾਰੇ ਘਰ ਆ ਜਾਂਦੇ ਸਾਂ। ਉਦੋਂ ਸਮਾਜ ਵਿੱਚ ਬਜ਼ੁਰਗਾਂ ਤੋਂ ਲੋਕ ਬਹੁਤ ਡਰਦੇ ਸਨ। ਉਨ੍ਹਾਂ ਦੀ ਬਹੁਤ ਇੱਜ਼ਤ ਕਰਦੇ ਸਨ।
ਅਸੀਂ ਇਸ ਪੀੜ੍ਹੀ ਦੇ ਆਖਰੀ ਲੋਕ ਹਾਂ, ਜਿਨ੍ਹਾਂ ਨੇ ਸਕੂਲ ਦੇ ਸਮੇਂ ਵਿੱਚ ਕੱਪੜੇ ਦੇ ਬੂਟਾਂ ਨੂੰ ਚਾਕ ਮਿੱਟੀ ਲਾ ਕੇ ਖੂਬ ਚਮਕਾਇਆ ਸੀ। ਅਸੀਂ ਉਸ ਪੀੜ੍ਹੀ ਦੇ ਲੋਕ ਹਾਂ, ਜਿਹੜੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਗੁੜ ਦੀ ਚਾਹ ਪਸੰਦ ਕਰਦੇ ਹਾਂ, ਜਿਨ੍ਹਾਂ ਨੇ ਕਾਲਾ ਜਾਂ ਲਾਲ ਦੰਦ ਮੰਜਨ ਤੇ ਸਫੈਦ ਕੋਲਗੇਟ ਦੰਦਾਂ ਵਾਲਾ ਪਾਊਡਰ ਵੀ ਵਰਤਿਆ ਹੈ ਅਤੇ ਕਦੇ-ਕਦੇ ਲੂਣ ਤੇ ਲੱਕੜੀ ਦੇ ਕੋਲੇ ਨਾਲ ਦੰਦ ਸਾਫ ਕੀਤੇ ਹਨ। ਅਸੀਂ ਉਸ ਪੀੜ੍ਹੀ ਦੇ ਲੋਕ ਹਾਂ ਜਿਹੜੇ ਚਾਨਣੀਆਂ ਰਾਤਾਂ ਵਿੱਚ ਬੀ ਬੀ ਸੀ ਦੀਆਂ ਖਬਰਾਂ, ਵਿਵਿਧ ਭਾਰਤੀ, ਆਲ ਇੰਡੀਆ ਰੇਡੀਓ, ਬਿਨਾਕਾ ਗੀਤ ਮਾਲਾ ਅਤੇ ਹਵਾ ਮਹਿਲ ਵਰਗੇ ਪ੍ਰੋਗਰਾਮ ਪੂਰੀ ਸ਼ਿੱਦਤ ਨਾਲ ਸੁਣਦੇ ਸਾਂ। ਅਸੀਂ ਉਸ ਪੀੜ੍ਹੀ ਦੇ ਅਖੀਰਲੇ ਇਨਸਾਨ ਹੋਵਾਂਗੇ ਜਿਹੜੇ ਸ਼ਾਮ ਨੂੰ ਛੱਤ ਉੱਤੇ ਪਾਣੀ ਦਾ ਛਿੜਕਾਅ ਕਰਦੇ ਸਾਂ। ਉਸ ਤੋਂ ਬਾਅਦ ਮੰਜੇ-ਬਿਸਤਰੇ ਵਿਛਾ ਕੇ ਇੱਕ ਸਟੈਂਡ ਵਾਲਾ ਪੱਖਾ ਲਾ ਕੇ ਸਾਰਿਆਂ ਲਈ ਹਵਾ ਦਾ ਪ੍ਰਬੰਧ ਕਰਦੇ ਸਾਂ। ਅੱਜ ਕੋਠਿਆਂ ਉੱਤੇ ਮੰਜੇ-ਬਿਸਤਰੇ ਵਿਛਾਉਣ ਦਾ ਦੌਰ ਲਗਭਗ ਖਤਮ ਹੋ ਗਿਆ ਹੈ। ਅਜੇਕੋ ਦੌਰ ਵਿੱਚ ਬਹੁਤੇ ਲੋਕਾਂ ਦੇ ਬੰਦ ਡੱਬਿਆਂ ਵਰਗੇ ਕਮਰਿਆਂ ਵਿੱਚ ਕੂਲਰ, ਏ ਸੀ ਵਿੱਚ ਹੀ ਰਾਤ ਹੁੰਦੀ ਹੈ, ਉਥੇ ਹੀ ਦਿਨ ਗੁਜ਼ਾਰਦੇ ਹਨ। ਉਨ੍ਹਾਂ ਨੂੰ ਨਾ ਰਾਤੀ ਤਾਰੇ ਦਿਸਦੇ ਹਨ ਅਤੇ ਨਾ ਉਹ ਰਾਤ ਨੂੰ ਬਾਤਾਂ ਪਾਉਂਦੇ ਹਨ। ਸਾਡੀ ਪੀੜ੍ਹੀ ਨੇ ਚੰਨ ਤਾਰਿਆਂ ਤੇ ਹੋਰ ਗ੍ਰਹਿਆਂ ਦਾ ਮਾਨਵੀਕਰਨ ਕੀਤਾ ਹੋਇਆ ਹੈ। ਸਾਡੀ ਪੀੜ੍ਹੀ ਲਈ ਚੰਦਰਮਾ ‘ਚੰਦਾ ਮਾਮਾ’ ਹੋਇਆ ਕਰਦਾ ਸੀ। ਚੰਨ ਅੰਦਰ ਚਰਖਾ ਕੱਤਦੀ ਬੁੱਢੀ ਮਾਈ ਨੂੰ ਅਸੀਂ ਨਿਹਾਰਿਆ ਕਰਦੇ ਸਾਂ। ਸਾਡੀ ਪੀੜ੍ਹੀ ਨੇ ਹੀ ਚੰਦਰਮਾ ਦੀ ਧਰਤੀ ਉੱਤੇ ਪੈੜਾਂ ਪਾ ਦਿੱਤੀਆਂ, ਜਿਸ ਦਾ ਪਹਿਲਾਂ ਤਸੱਵਰ ਵੀ ਨਹੀਂ ਸੀ ਕੀਤਾ ਜਾ ਸਕਦਾ। ਅਸੀਂ ਕਦੇ ਸੋਚਿਆ ਤੱਕ ਨਹੀਂ ਸੀ ਕਿ ਚੀਨ ਵਰਗਾ ਦੇਸ਼ ਆਪਣੇ ਦੇਸ਼ ਦੀ ਬਿਜਲੀ ਦਾ ਖਰਚਾ ਬਚਾਉਣ ਲਈ ਅੰਬਰ ਉੱਤੇ ‘ਬਨਾਊਟੀ ਚੰਨ' ਚੜ੍ਹਾ ਦੇਵੇਗਾ। ਅਸੀਂ ਉਸ ਪੀੜ੍ਹੀ ਦੇ ਲੋਕ ਹਾਂ, ਜਿਹੜੇ ਇੱਕ ਦੂਜੇ ਦੇ ਦਰਦ ਨੂੰ ਪੂਰੇ ਮੁਹੱਲੇ ਵਿੱਚ ਜਾਂ ਪੂਰੀ ਗਲੀ ਵਿੱਚ ਸਾਂਝਾ ਕਰਦੇ ਸਾਂ।
ਹੌਲੀ ਹੌਲੀ ਇਸ ਤਰ੍ਹਾਂ ਦੇ ਲੋਕ ਘੱਟ ਹੁੰਦੇ ਜਾਂਦੇ ਹਨ। ਅੱਜ ਲੋਕ ਜਿੰਨੇ ਪੜ੍ਹ ਗਏ ਹਨ, ਓਨੀ ਹੀ ਖੁਦਗਰਜੀ, ਅਨਿਸ਼ਚਿਤਤਾ, ਇਕੱਲਪਣ ਤੇ ਨਿਰਾਸ਼ਾ ਵਧ ਗਈ ਹੈ। ਅਸੀਂ ਜਿਹੜੀ ਰਿਸ਼ਤਿਆਂ ਦੀ ਮਿਠਾਸ ਹੰਢਾਈ ਹੈ, ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਾਇਦ ਹੀ ਨਸੀਬ ਹੋਵੇ।
ਇਸ ਤੋਂ ਵੀ ਵੱਧ ਇਹ ਗੱਲ ਕਿ ਅਸੀਂ ਇੱਕ ਹੋਰ ਬਹੁਤ ਹੀ ਅਦਭੁਤ ਨਜ਼ਾਰਾ ਦੇਖਿਆ ਹੈ ਕਿ ਅੱਜ ਦੇ ਕੋਰੋਨਾ ਕਾਲ ਵਿੱਚ ਪਰਵਾਰਕ ਰਿਸ਼ਤੇ ਮਸਲਨ ਪਤੀ-ਪਤਨੀ, ਭੈਣ-ਭਰਾ ਇੱਕ ਦੂਜੇ ਨੂੰ ਛੂਹਣ ਤੋਂ ਵੀ ਡਰਦੇ ਹਨ। ਪਰਵਾਰਕ ਰਿਸ਼ਤਿਆਂ ਦੀ ਕੀ ਗੱਲ ਕਰੀਏ, ਆਦਮੀ ਖੁਦ ਨੂੰ ਆਪਣੇ ਹੱਥਾਂ, ਆਪਣੇ ਨੱਕ ਜਾਂ ਮੂੰਹ ਨੂੰ ਛੂਹ ਤੋਂ ਡਰਦਾ ਹੈ। ਅੱਜ ਦੇ ਸਮਾਜ ਦੀ ਅਸੀਂ ਹੀ ਉਹ ਪੀੜ੍ਹੀ ਹਾਂ ਜਿਨ੍ਹਾਂ ਨੇ ਮਾਂ-ਬਾਪ ਦੀ ਵੀ ਗੱਲ ਮੰਨੀ ਅਤੇ ਬੱਚਿਆਂ ਦੀ ਵੀ ਮੰਨ ਰਹੇ ਹਾਂ।
ਸਾਨੂੰ ਅੱਜ ਕੱਲ੍ਹ ਵਿਆਹ-ਸ਼ਾਦੀਆਂ ਵਿੱਚ ਵੀ ਖਾਣ ਪੀਣ ਦਾ ਉਹ ਮਜ਼ਾ ਨਹੀਂ ਆਉਂਦਾ, ਜੋ ਕਿਸੇ ਵੇਲੇ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦਾ ਹੁੰਦਾ ਸੀ, ਜਿੱਥੇ ਸਬਜ਼ੀ ਵਾਲੇ ਨੂੰ ਕਹਿਣਾ ਪੈਂਦਾ ਸੀ ਕਿ ਬਈ, ਜ਼ਰਾ ਸਬਜ਼ੀ ਹਿਲਾ ਕੇ ਦਈਂ ਜਾਂ ਤਰੀ-ਤਰੀਂ ਨਾ ਦੇ ਦਈਂ। ਉਂਗਲੀਆਂ ਦੇ ਇਸ਼ਾਰਿਆਂ ਨਾਲ ਦੱਸਣਾ ਬਈ ਗੁਲਾਬ ਜਾਮਣਾਂ ਦੋ ਰੱਖੀਂ ਜਾਂ ਇੱਕ, ਪੂਰੀਆਂ ਜਾਂ ਤਾਂ ਛਾਂਟ-ਛਾਂਟ ਕੇ ਲੈਣੀਆਂ ਜਾਂ ਗਰਮ-ਗਰਮ ਲੈਣੀਆਂ। ਫਿਰ ਅੱਗੇ ਪਿੱਛੇ ਵਾਲੀ ਪੰਗਤ ਵਿੱਚ ਝਾਕ ਕੇ ਦੇਖਣਾ ਕਿ ਉਥੇ ਕੀ ਹੈ ਅਤੇ ਸਾਡੇ ਕੋਲ ਕੀ ਨਹੀਂ ਆਇਆ ਅਤੇ ਨਾਲ ਬੈਠੇ ਸੱਜਣਾਂ-ਮਿੱਤਰਾਂ ਨੂੰ ਜਬਰਦਸਤੀ ਹੋਰ ਰੋਟੀ ਜਾਂ ਪੂਰੀ ਪੁਆ ਦੇਣੀ ਅਤੇ ਕੋਈ ਸਵਾਦ ਚੀਜ਼ ਹੋਵੇ ਤਾਂ ਜਦੋਂ ਵਰਤਾਵਾ ਆਉਣਾ ਤਾਂ ਹੋਰ ਲੈਣ ਦੇ ਚੱਕਰ ਵਿੱਚ ਜਲਦੀ ਜਲਦੀ ਖਾ ਲੈਣੀ। ਬਚਪਨ ਦੀਆਂ ਉਕਤ ਗੱਲਾਂ ਜੋ ਅੱਜ ਆਪ ਮੁਹਾਰੇ ਚੇਤੇ ਆ ਰਹੀਆਂ ਸਨ, ਮੈਨੂੰ ਉਮੀਦ ਹੈ ਕਿ ਜਿਹੜਾ ਵੀ ਇਨ੍ਹਾਂ ਨੂੰ ਪੜ੍ਹੇਗਾ, ਉਸ ਨੂੰ ਆਪਣਾ ਬਚਪਨ ਜ਼ਰੂਰ ਯਾਦ ਆ ਜਾਵੇਗਾ। ਹੋਰ ਵੀ ਬਹੁਤ ਸਾਰੀਆਂ ਖੱਟੀਆਂ-ਮਿੱਠੀਆਂ ਯਾਦਾਂ ਹਨ, ਜੋ ਚੇਤੇ ਨਹੀਂ ਆ ਸਕੀਆਂ ਹੋਣਗੀਆਂ। ਖੈਰ! ਦੇਰ ਲਈ ਹੀ ਸਹੀ, ਪਰ ਉਕਤ ਸਹਾਰੇੇ ਤੁਸੀਂ ਆਪਣੇ ਬਚਪਨ ਦੇ ਸਭ ਤੋਂ ਹੁਸੀਨ ਪਲਾਂ ਵਿੱਚ ਜ਼ਰੂਰ ਗੁਆਚ ਜਾਓਗੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’