Welcome to Canadian Punjabi Post
Follow us on

19

March 2024
ਬ੍ਰੈਕਿੰਗ ਖ਼ਬਰਾਂ :
ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀਅਮਰੀਕਾ ਨੇ ਕਿਹਾ: ਅਸੀਂ ਭਾਰਤ ਦੇ ਸੀਏਏ ਕਾਨੂੰਨ ਨੂੰ ਲਾਗੂ ਕਰਨ ਦੇ ਤਰੀਕੇ 'ਤੇ ਨਜ਼ਰ ਰੱਖ ਰਹੇ ਹਾਂ
 
ਟੋਰਾਂਟੋ/ਜੀਟੀਏ

ਤੇਜ਼ੀ ਨਾਲ ਵੱਧ ਰਹੇ ਕੋਵਿਡ-19 ਮਾਮਲਿਆਂ ਦਰਮਿਆਨ ਫੋਰਡ ਨੇ ਹੋਰਨਾਂ ਪ੍ਰੋਵਿੰਸਾਂ ਤੇ ਟੈਰੇਟਰੀਜ਼ ਤੋਂ ਮੰਗੀ ਮਦਦ

April 17, 2021 01:26 AM

ਟੋਰਾਂਟੋ, 16 ਅਪਰੈਲ (ਪੋਸਟ ਬਿਊਰੋ) : ਕੋਵਿਡ-19 ਦੀ ਤੀਜੀ ਵੇਵ ਕਾਰਨ ਓਨਟਾਰੀਓ ਦੀ ਇੰਟੈੱਸਿਵ ਕੇਅਰ ਯੂਨਿਟਸ (ਆਈ ਸੀ ਯੂ) ਦੇ ਨਾਲ ਨਾਲ ਡਾਕਟਰਾਂ ਤੇ ਨਰਸਾਂ ਦੀ ਬੱਸ ਹੋ ਚੁੱਕੀ ਹੈ।ਹੈਲਥ ਕੇਅਰ ਸਰੋਤ ਮੁੱਕਣ ਦੀ ਕਗਾਰ ਉੱਤੇ ਹਨ ਤੇ ਇਸ ਲਈ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਵੱਲੋਂ ਹਰ ਪ੍ਰੋਵਿੰਸ ਤੇ ਟੈਰੇਟਰੀ ਤੋਂ ਮਦਦ ਮੰਗੀ ਜਾ ਰਹੀ ਹੈ।
ਹੋਰਨਾਂ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ ਭੇਜੇ ਪੱਤਰ ਵਿੱਚ ਓਨਟਾਰੀਓ ਦੇ ਸਿਹਤ ਮੰਤਰਾਲੇ ਵੱਲੋਂ ਇਹ ਸਵੀਕਾਰ ਕੀਤਾ ਗਿਆ ਹੈ ਕਿ ਪ੍ਰੋਵਿੰਸ ਦੀਆਂ ਆਈ ਸੀ ਯੂਂ ਵਿੱਚ ਸਟਾਫ ਦੀ ਭਾਰੀ ਕਿੱਲਤ ਆ ਚੁੱਕੀ ਹੈ ਤੇ ਅਗਲੇ ਚਾਰ ਮਹੀਨਿਆਂ ਵਿੱਚ 4,145 ਨਰਸਾਂ ਦੀ ਹੋਰ ਕਮੀ ਆ ਸਕਦੀ ਹੈ। ਯੂਨੀਵਰਸਿਟੀ ਆਫ ਟੋਰਾਂਟੋ ਵੱਲੋਂ ਇਹ ਪੇਸ਼ੀਨਿਗੋਈ ਕੀਤੀ ਗਈ ਹੈ ਕਿ ਅਪਰੈਲ ਦੇ ਅੰਤ ਤੱਕ 1000 ਦੇ ਨੇੜੇ ਤੇੜੇ ਮਰੀਜ਼ਾਂ ਨੂੰ ਕ੍ਰਿਟੀਕਲ ਕੇਅਰ ਦੀ ਲੋੜ ਹੋਵੇਗੀ। ਇਸ ਤਰ੍ਹਾਂ ਦੀ ਪੇਸ਼ੀਨਿਗੋਈ ਤੋਂ ਬਾਅਦ ਪ੍ਰੋਵਿੰਸ ਹੁਣ ਹੋਰ ਆਈ ਸੀ ਯੂ ਸਪੇਸ ਕਾਇਮ ਕਰਨ ਲਈ ਹੱਥ ਪੈਰ ਮਾਰ ਰਹੀ ਹੈ।
ਓਨਟਾਰੀਓ ਹੌਸਪਿਟਲ ਐਸੋਸਿਏਸ਼ਨ ਅਨੁਸਾਰ ਵੀਰਵਾਰ ਤੱਕ ਕ੍ਰਿਟੀਕਲ ਕੇਅਰ ਵਿੱਚ 653 ਮਰੀਜ਼ ਸਨ, ਜਿਨ੍ਹਾਂ ਵਿੱਚ ਪੇਡੀਐਟ੍ਰਿਕ ਆਈ ਸੀ ਯੂਂ ਵਿੱਚ ਨੌਂ ਬਾਲਗ ਮਰੀਜ਼ ਵੀ ਸ਼ਾਮਲ ਹਨ। ਪ੍ਰੋਵਿੰਸ ਵੱਲੋਂ ਓਨਟਾਰੀਓ ਦੇ ਹਸਪਤਾਲਾਂ ਨੂੰ ਇਸ ਹਫਤੇ ਸਰਜਰੀਜ਼ ਘਟਾਉਣ ਲਈ ਆਖਿਆ ਗਿਆ ਹੈ ਤਾਂ ਕਿ ਵਾਧੂ ਬੈੱਡ ਖਾਲੀ ਰੱਖੇ ਜਾ ਸਕਣ, ਇਸ ਹਫਤੇ 350 ਮਰੀਜ਼ਾਂ ਦੇ ਹਸਪਤਾਲ ਦਾਖਲ ਹੋਣ ਦੀ ਸੰਭਾਵਨਾ ਹੈ।
ਹਾਲਾਂਕਿ ਪ੍ਰੋਵਿੰਸ ਵੱਲੋਂ ਹੋਮ ਕੇਅਰ ਨਰਸਿੰਗ ਸਟਾਫ ਨੂੰ ਓਨਟਾਰੀਓ ਦੇ ਹਸਪਤਾਲਾਂ ਵਿੱਚ ਤਾਇਨਾਤ ਕਰਨ ਦੇ ਐਮਰਜੰਸੀ ਆਰਡਰਜ਼ ਜਾਰੀ ਕਰ ਦਿੱਤੇ ਗਏ ਹਨ ਪਰ ਫਿਰ ਵੀ ਪੱਤਰ ਵਿੱਚ ਇਹ ਸਪਸ਼ਟ ਤਫਰ ਉੱਤੇ ਲਿਖਿਆ ਗਿਆ ਹੈ ਕਿ ਇਸ ਨਾਲ ਵੀ ਸਟਾਫ ਦੀ ਕਿੱਲਤ ਵਿੱਚ ਕੋਈ ਕਮੀ ਨਹੀਂ ਆਵੇਗੀ। ਇਸ ਲਈ ਹੋਰ ਸਟਾਫ ਦੀ ਲੋੜ ਦਾ ਵੀ ਜਿ਼ਕਰ ਕੀਤਾ ਗਿਆ ਹੈ।ਡਿਪਟੀ ਮਨਿਸਟਰ ਆਫ ਹੈਲਥ ਹੈਲਨ ਐਂਗਸ ਵੱਲੋਂ ਜਾਰੀ ਕੀਤੇ ਇਸ ਪੱਤਰ ਵਿੱਚ ਇਹ ਆਖਿਆ ਗਿਆ ਹੈ ਕਿ ਓਨਟਾਰੀ ਦੀ ਤੀਜੀ ਵੇਵ ਦੌਰਾਨ ਸਾਨੂੰ ਓਨਟਾਰੀਓ ਦੇ ਹਸਪਤਾਲਾਂ ਵਿੱਚ ਸਾਨੂੰ 620 ਪ੍ਰੋਫੈਸ਼ਨਲਜ਼ ਦੀ ਲੋੜ ਹੋਵੇਗੀ।
ਪ੍ਰੋਵਿੰਸ ਨੂੰ ਹੇਠ ਲਿਖੇ ਹੈਲਥ ਕੇਅਰ ਵਰਕਰਜ਼ ਦੀ ਲੋੜ ਹੈ :
·     500 ਨਰਸਾਂ ( ਆਈਸੀਯੂ, ਕ੍ਰਿਟੀਕਲ ਕੇਅਰ, ਰਿਕਵਰੀ ਰੂਮ, ਜਨਰਲ)
·     100 ਰੈਸਪੀਰੇਟਰੀ ਥੈਰੇਪਿਸਟਸ
·     10 ਪਰਫਿਊਸ਼ਨਿਸਟਸ
·     10 ਅਨੈਸਥੀਸੀਆ ਅਸਿਸਟੈਂਟਸ
ਪ੍ਰੋਵਿੰਸ ਵੱਲੋਂ ਹਰੇਕ ਪ੍ਰੋਵਿੰਸ ਤੇ ਟੈਰੇਟਰੀ ਤੋਂ ਮਦਦ ਦੀ ਮੰਗ ਕੀਤੀ ਜਾ ਰਹੀ ਹੈ ਤੇ ਪਤਾ ਲੱਗਿਆ ਹੈ ਕਿ ਨਿਊਫਾਊਂਡਲੈਂਡ ਦੇ ਪ੍ਰੀਮੀਅਰ ਐਂਡਰਿਊ ਫੁਰੇਅ ਵੱਲੋਂ ਮਦਦ ਦਾ ਹੱਥ ਵਧਾਇਆ ਗਿਆ ਹੈ। ਦੂਜੇ ਪਾਸੇ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਪਹਿਲਾਂ ਹੀ ਓਨਟਾਰੀਓ ਦੀ ਮਦਦ ਦੀ ਮੰਗ ਨੂੰ ਠੁਕਰਾ ਚੁੱਕੇ ਹਨ। ਉਨ੍ਹਾਂ ਆਖਿਆ ਕਿ ਅਲਬਰਟਾ ਵਿੱਚ ਵੀ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ ਤੇ ਅਸੀਂ ਇਸ ਸਥਿਤੀ ਵਿੱਚ ਹੀ ਨਹੀਂ ਹਾਂ ਕਿ ਆਪਣੇ ਹੈਲਥ ਕੇਅਰ ਵਰਕਰਜ਼ ਨੂੰ ਅਜਿਹੇ ਨਾਜ਼ੁਕ ਸਮੇਂ ਪ੍ਰੋਵਿੰਸ ਤੋਂ ਬਾਹਰ ਭੇਜ ਸਕੀਏ।

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ