Welcome to Canadian Punjabi Post
Follow us on

18

March 2024
 
ਟੋਰਾਂਟੋ/ਜੀਟੀਏ

ਫ਼ਾਰਮਰਜ਼ ਸੁਪੋਰਟ ਗਰੁੱਪ ਬਰੈਂਪਟਨ ਵੱਲੋਂ ਵਿਸਾਖੀ 17 ਤੇ 18 ਅਪ੍ਰੈਲ ਨੂੰ ਜ਼ੂਮ ਮਾਧਿਅਮ ਰਾਹੀਂ ਵਿਦਵਾਨਾਂ ਦੇ ਭਾਸ਼ਨਾਂ ਨਾਲ ਮਨਾਈ ਜਾਏਗੀ

April 16, 2021 09:06 AM

ਵਕਤਾ ਡਾ. ਗੁਰਬਖ਼ਸ਼ ਭੰਡਾਲ, ਡਾ. ਕਰਮਜੀਤ ਸਿੰਘ, ਪ੍ਰੋ. ਗੁਰਭਜਨ ਗਿੱਲ ਤੇ ਪ੍ਰੋ. ਮਨਜੀਤ ਸਿੰਘ ਹੋਣਗੇ


ਬਰੈਂਪਟਨ, (ਡਾ. ਝੰਡ) -ਪ੍ਰਾਪਤ ਜਾਣਕਾਰੀ ਅਨੁਸਾਰ ਬਰੈਂਪਟਨ ਵਿਚ ਪਿਛਲੇ ਕੁਝ ਸਮੇਂ ਤੋਂ ਵਿਚਰ ਰਹੇ ਫ਼ਾਰਮਰਜ਼ ਸੁਪੋਰਟ ਗਰੁੱਪ ਵੱਲੋਂ ਇਸ ਵਾਰ ਵਿਸਾਖੀ ਦਾ ਸ਼ੁਭ-ਤਿਓਹਾਰ ਅਗਲੇ ਵੀਕ-ਐਂਡ 'ਤੇ 17 ਅਤੇ 18 ਅਪ੍ਰੈਲ ਨੂੰ ਜੂਮ ਮਾਧਿਅਮ ਰਾਹੀਂ ਵਿਦਵਾਨਾਂ ਦੇ ਵਿਸਾਖੀ ਦੇ ਵੱਖ-ਵੱਖ ਪਹਿਲੂਆਂ, ਦਿੱਲੀ ਦੇ ਕਿਸਾਨੀ ਅੰਦੋਲਨ ਦੀ ਤਾਜ਼ੀ ਸਥਿਤੀ ਅਤੇ ਡਾ. ਅੰਬੇਦਕਰ ਦੀ ਜ਼ਾਤਪਾਤ ਵਿਰੋਧੀ ਲੜਾਈ ਤੇ ਉਨ੍ਹਾਂ ਦੇ ਅਧੂਰੇ ਸੁਪਨੇ ਵਿਸਿ਼ਆਂ ਉੱਪਰ ਭਾਸ਼ਨ ਕਰਵਾ ਕੇ ਮਨਾਇਆ ਜਾਏਗਾ। ਇਨ੍ਹਾਂ ਵਿਦਵਾਨਾਂ ਵਿਚ ਅਮਰੀਕਾ ਤੋਂ ਡਾ. ਗੁਰਬਖ਼ਸ਼ ਸਿੰਘ ਭੰਡਾਲ ਅਤੇ ਭਾਰਤ ਤੋਂ ਡਾ. ਕਰਮਜੀਤ ਸਿੰਘ, ਉੱਘੇ ਕਵੀ ਪ੍ਰੋ. ਗੁਰਭਜਨ ਗਿੱਲ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਮਾਜ-ਵਿਗਿਆਨੀ ਪ੍ਰੋ. ਮਨਜੀਤ ਸਿੰਘ ਸ਼ਾਮਲ ਹੋਣਗੇ।
17 ਅਪ੍ਰੈਲ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 12.00 ਵਜੇ (ਟੋਰਾਂਟੋ ਸਮਾਂ) ਆਰੰਭ ਹੋਣ ਵਾਲੇ ਜ਼ੂਮ-ਸਮਾਗ਼ਮ ਵਿਚ ਡਾ. ਗੁਰਬਖ਼ਸ਼ ਭੰਡਾਲ ਜਿੱਥੇ ਵਿਸਾਖੀ ਦੇ ਇਤਿਹਾਸਕ ਪੱਖ 'ਤੇ ਆਪਣੇ ਵਿਚਾਰ ਪੇਸ਼ ਕਰਨਗੇ, ਉੱਥੇ ਸਮਾਗ਼ਮ ਵਿਚ ਡਾ. ਕਰਮਜੀਤ ਸਿੰਘ ਵਿਸਾਖੀ ਦੇ ਸੱਭਿਆਚਾਰਕ ਅਤੇ ਲੋਕ-ਧਾਰਾਈ ਪੱਖ ਉੱਪਰ ਚਾਨਣਾ ਪਾਉਣਗੇ, ਜਦ ਕਿ ਪ੍ਰੋ. ਗੁਰਭਜਨ ਗਿੱਲ ਹੁਰਾਂ ਦੇ ਬੋਲਣ ਦਾ ਵਿਸ਼ਾ ਵਿਸਾਖੀ ਤੋਂ ਹਟ ਕੇ ਪੰਜਾਬ ਦੀ ਚਰਚਿਤ ਲੋਕ-ਗਾਥਾ 'ਦੁੱਲਾ-ਭੱਟੀ ਨਾਲ ਸਬੰਧਿਤ ਹੋਵੇਗਾ। ਉਹ ਪੰਜਾਬੀਆਂ ਦੇ ਇਸ ਬਹਾਦਰ ਬਗ਼ਾਵਤੀ ਯੋਧੇ ਜਿਸ ਨੇ ਅਕਬਰ ਵਰਗੇ ਸ਼ਕਤੀਸ਼ਾਲੀ ਬਾਦਸ਼ਾਹ ਦੀ ਈਨ ਨਹੀਂ ਮੰਨੀ ਸੀ, ਦੇ ਜੀਵਨ ਦੇ ਸੰਘਰਸ਼ ਨੂੰ ਦਿੱਲੀ ਵਿਚ ਪਿਛਲੇ ਸਾਢੇ ਚਾਰ ਮਹੀਨਿਆਂ ਤੋਂ ਚੱਲ ਰਹੇ ਅਜੋਕੇ ਕਿਸਾਨ ਅੰਦੋਲਨ ਨਾਲ ਜੋੜ ਕੇ ਗੱਲ ਕਰਨਗੇ।
ਅਗਲੇ ਦਿਨ ਐਤਵਾਰ 17 ਅਪ੍ਰੈਲ ਨੂੰ ਬਾਅਦ ਦੁਪਹਿਰ 12.00 ਵਜੇ (ਟੋਰਾਂਟੋ ਸਮਾਂ) ਚੰਡੀਗੜ੍ਹ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੋਸਿ਼ਆਲੌਜੀ ਵਿਭਾਗ ਤੋਂ ਸੇਵਾ-ਮੁਕਤ ਪ੍ਰੋਫ਼ੈਸਰ ਮਨਜੀਤ ਸਿੰੰਘ ਜੋ ਉੱਥੇ ਡਾ. ਅੰਬੇਦਕਰ ਚੇਅਰ ਦੇ ਮੁਖੀ ਵੀ ਰਹਿ ਚੁੱਕੇ ਹਨ, "ਡਾ. ਅੰਬੇਦਕਰ ਦੀ ਜ਼ਾਤਪਾਤ ਸਿਸਟਮ ਵਿਰੁੱਧ ਲੜਾਈ ਅਤੇ ਉਨ੍ਹਾਂ ਦੇ ਅਧੂਰੇ ਸੁਪਨੇ" ਵਿਸ਼ੇ ਉੱਪਰ ਵਿਸਥਾਰ ਸਹਿਤ ਆਪਣੇ ਵਿਚਾਰ ਪੇਸ਼ ਕਰਨਗੇ। ਇਹ ਸਮਾਗ਼ਮ ਫ਼ਾਰਮਰਜ਼ ਸੁਪੋਰਟ ਗਰੁੱਪ ਵੱਲੋਂ ਕਰਵਾਏ ਜਾ ਰਹੇ ਹਨ ਜਿਸ ਵਿਚ ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ, ਜੀਟੀਏ ਵੈੱਸਟ ਕਲੱਬ (ਸੀਪੀਸੀ), ਅਲਾਇੰਸ ਆਫ਼ ਪ੍ਰਾਗਰੈੱਸਸਿਵ ਕੈਨੇਡੀਅਨਜ਼, ਅਦਾਰਾ ਸਰੋਕਾਰਾਂ ਦੀ ਆਵਾਜ਼, ਔਰਤਾਂ ਦੀ ਜੱਥੇਬੰਦੀ 'ਦਿਸ਼ਾ', ਇੰਡੋ ਕੈਨੇਡੀਅਨਜ਼ ਵਰਕਰਜ਼ ਐਸੋਸੀਏਸ਼ਨ, ਸਿਰਜਣਹਾਰੀਆਂ ਅਤੇ ਪ੍ਰੋ. ਮੋਹਨ ਸਿੰਘ ਯਾਦਗਾਰੀ ਫਾਂਊਡੇਸ਼ਨ ਕੈਨੇਡਾ ਸ਼ਾਮਲ ਹਨ। ਇਨ੍ਹਾਂ ਦੋਹਾਂ ਸਮਾਗ਼ਮਾਂ ਦਾ ਸਿੱਧਾ-ਪ੍ਰਸਾਰਨ 'ਪੰਜਾਬੀ ਦੁਨੀਆਂ' ਟੀ.ਵੀ. ਉੱਪਰ ਕੀਤਾ ਜਾਏਗਾ।
ਇਸ ਸਬੰਧੀ ਲੋੜੀਂਦੀ ਲਿੰਕ ਅਤੇ ਹੋਰ ਜਾਣਕਾਰੀ ਲਈ ਡਾ. ਹਰਦੀਪ ਸਿੰਘ ਅਟਵਾਲ (416-209-6363, ਹਰਿੰਦਰ ਸਿੰਘ ਹੁੰਦਲ (647-818-6880) ਜਾਂ ਪ੍ਰੋ ਜਗੀਰ ਸਿੰਘ ਕਾਹਲੋਂ (647-533-8297) ਨੂੰ ਸੰਪਰਕ ਕੀਤਾ ਜਾ ਸਕਦਾ ਹੈ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
2 ਵਿਅਕਤੀਆਂ ਉੱਤੇ ਹਮਲਾ ਕਰਨ ਵਾਲੇ ਮਸ਼ਕੂਕ ਦੀ ਭਾਲ ਕਰ ਰਹੀ ਹੈ ਪੁਲਿਸ ਗੱਡੀ ਵੱਲੋਂ ਟੱਕਰ ਮਾਰੇ ਜਾਣ ਤੋਂ ਬਾਅਦ ਰਾਹਗੀਰ ਜ਼ਖ਼ਮੀ ਅੱਗ ਲੱਗਣ ਕਾਰਨ ਵਾਰਡਜ਼ ਆਈਲੈਂਡ ਦਾ ਕਲੱਬਹਾਊਸ ਸੜ ਕੇ ਹੋਇਆ ਸੁਆਹ ਭਾਰੀ ਤਬਾਹੀ ਮਚਾਉਂਦਾ ਹੋਇਆ ਪਿੱਕ ਅੱਪ ਟਰੱਕ ਘਰ ਨਾਲ ਟਕਰਾਇਆ, ਤਿੰਨ ਜ਼ਖ਼ਮੀ ਚੋਰੀ ਦੇ ਇਰਾਦੇ ਨਾਲ ਘਰ ਵਿੱਚ ਦਾਖਲ ਹੋਈਆਂ ਦੋ ਮਹਿਲਾਵਾਂ ਗ੍ਰਿਫਤਾਰ ਓਨਟਾਰੀਓ ਦੀ ਸਾਬਕਾ ਲਿਬਰਲ ਐਮਪੀ ਕਿੰਮ ਰੱਡ ਦਾ ਹੋਇਆ ਦੇਹਾਂਤ ਘਰ ਵਿੱਚ ਵਾਪਰੀ ਘਟਨਾ ਵਿੱਚ ਮਹਿਲਾ ਹਲਾਕ, ਪੁਰਸ਼ ਹਿਰਾਸਤ ਵਿੱਚ ਅਪਰੈਲ ਵਿੱਚ ਫੈਡਰਲ ਘੱਟ ਤੋਂ ਘੱਟ ਉਜਰਤਾਂ ਵਿੱਚ ਹੋਵੇਗਾ ਵਾਧਾ ਅਲਬਰਟਾ ਵੱਲੋਂ ਸਕਿੱਲਡ ਟਰੇਡ ਵਰਕਰਜ਼ ਰਕਰੂਟ ਕਰਨ ਲਈ ਸ਼ੁਰੂ ਕੀਤੇ ਪ੍ਰੋਗਰਾਮ ਤੋਂ ਚਿੰਤਤ ਨਹੀਂ ਹਨ ਫੋਰਡ ਟੋਰਾਂਟੋ ਵਿੱਚ ਪੁਲਿਸ ਨੇ ਬਰਾਮਦ ਕੀਤੇ 13 ਮਿਲੀਅਨ ਡਾਲਰ ਦੇ ਡਰੱਗਜ਼, 9 ਗ੍ਰਿਫਤਾਰ