Welcome to Canadian Punjabi Post
Follow us on

19

March 2024
 
ਟੋਰਾਂਟੋ/ਜੀਟੀਏ

ਪ੍ਰੋਵਿੰਸ ਵਿੱਚ ਕਰਫਿਊ ਲਾਉਣ ਦੀ ਤਿਆਰੀ ਕਰ ਰਹੀ ਹੈ ਫੋਰਡ ਸਰਕਾਰ !

April 16, 2021 06:42 AM

ਟੋਰਾਂਟੋ, 15 ਅਪਰੈਲ (ਪੋਸਟ ਬਿਊਰੋ) : ਦਿਨ-ਬ-ਦਿਨ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਤੋਂ ਚਿੰਤਤ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੀ ਕੈਬਨਿਟ ਵੱਲੋਂ ਕਈ ਤਰ੍ਹਾਂ ਦੇ ਸਖ਼ਤ ਮਾਪਦੰਡ ਅਪਨਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਵੀ ਆਖਿਆ ਜਾ ਰਿਹਾ ਹੈ ਕਿ ਜੇ ਇਹੋ ਰੁਝਾਨ ਜਾਰੀ ਰਿਹਾ ਤਾਂ ਮਈ ਦੇ ਅੰਤ ਤੱਕ ਪ੍ਰੋਵਿੰਸ ਵਿੱਚ ਰੋਜ਼ਾਨਾ ਕੋਵਿਡ-19 ਦੇ 18,000 ਨਵੇਂ ਮਾਮਲੇ ਸਾਹਮਣੇ ਆ ਸਕਦੇ ਹਨ।  
ਸ਼ੁੱਕਰਵਾਰ ਨੂੰ ਜਾਰੀ ਕੀਤੇ ਜਾਣ ਵਾਲੇ ਨਵੇਂ ਡਾਟਾ ਅਨੁਸਾਰ ਓਨਟਾਰੀਓ ਦੇ ਮੌਜੂਦਾ ਰੁਝਾਨ ਦੇ ਆਧਾਰ ਉੱਤੇ ਮਈ ਦੇ ਅੰਤ ਤੱਕ ਰੋਜ਼ਾਨਾ ਕੋਵਿਡ-19 ਦੇ 12000 ਤੋਂ 18000 ਨਵੇਂ ਮਾਮਲੇ ਸਾਹਮਣੇ ਆ ਸਕਦੇ ਹਨ, ਜਿਨ੍ਹਾਂ ਵਿੱਚੋਂ 1800 ਮਰੀਜ਼ਾਂ ਨੂੰ ਇੰਟੈਂਸਿਵ ਕੇਅਰ ਯੂਨਿਟ ਵਿੱਚ ਭਰਤੀ ਕਰਵਾਉਣਾ ਪੈ ਸਕਦਾ ਹੈ। ਇਸ ਗੰਭੀਰ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉਸਾਰੀ ਦਾ ਕੰਮ ਬੇਹੱਦ ਜ਼ਰੂਰੀ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਤੱਕ ਸੀਮਤ ਕਰਨ ਦੇ ਨਾਲ ਨਾਲ ਗੈਰ ਜ਼ਰੂਰੀ ਉਤਪਾਦਨ ਤੇ ਵੇਅਰਹਾਊਸਿੰਗ ਨੂੰ ਸੀਮਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕੈਬਨਿਟ ਵੱਲੋਂ ਧਾਰਮਿਕ ਸੇਵਾਵਾਂ ਉੱਤੇ ਵੀ ਵਾਧੂ ਪਾਬੰਦੀਆਂ ਲਾਏ ਜਾਣ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ।
ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਓਨਟਾਰੀਓ ਸਰਕਾਰ ਉਨ੍ਹਾਂ ਬਿਜ਼ਨਸ ਮਾਲਕਾਂ ਉੱਤੇ ਵੀ ਜੁਰਮਾਨਾ ਕਰਨ ਬਾਰੇ ਵਿਚਾਰ ਕਰ ਰਹੀ ਹੈ ਜਿਨ੍ਹਾਂ ਦਾ ਗੈਰ ਜ਼ਰੂਰੀ ਸਟਾਫ ਇਨ ਪਰਸਨ ਕੰਮ ਕਰਨ ਲਈ ਆਉਂਦਾ ਹੈ। ਰੀਟੇਲ ਉੱਤੇ ਵੀ ਸਰਕਾਰ ਹੋਰ ਪਾਬੰਦੀਆਂ ਲਾਉਣ ਬਾਰੇ ਸੋਚ ਰਹੀ ਹੈ।ਇਸ ਦੇ ਨਾਲ ਹੀ ਸਰਕਾਰ ਸਟੇਅ ਐਟ ਹੋਮ ਆਰਡਰਜ਼ ਨੂੰ ਲਾਗੂ ਕਰਵਾਉਣ ਲਈ ਸਖ਼ਤੀ ਕਰਨ ਦਾ ਮਨ ਬਣਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਪ੍ਰੋਵਿੰਸ ਭਰ ਵਿੱਚ ਕਰਫਿਊ ਲਾਉਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੌਲੀਸਿਟਰ ਜਨਰਲ ਸਿਲਵੀਆ ਜੋਨਜ਼ ਨੇ ਇਸ ਗੱਲ ਦੀ ਪੁਸ਼ਟੀ ਤਾਂ ਨਹੀਂ ਕੀਤੀ ਕਿ ਪ੍ਰੋਵਿੰਸ ਵਿੱਚ ਕਰਫਿਊ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਮਾਂਟਰੀਅਲ ਵਿੱਚ ਕਰਫਿਊ ਲਾਏ ਜਾਣ ਤੋਂ ਬਾਅਦ ਭੜਕੇ ਦੰਗਿਆਂ ਬਾਰੇ ਚਿੰਤਾ ਜ਼ਰੂਰ ਪ੍ਰਗਟਾਈ। ਪ੍ਰੋਵਿੰਸ ਦੇ ਸਟੇਅ ਐਟ ਹੋਮ ਆਰਡਰਜ਼ ਨੂੰ ਗੰਭੀਰਤਾ ਨਾਲ ਨਾ ਲੈਣ ਵਾਲੇ ਲੋਕਾਂ ਬਾਰੇ ਵੀ ਜੋਨਜ਼ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ।
ਐਸੋਸਿਏਟ ਮੈਡੀਕਲ ਆਫੀਸਰ ਆਫ ਹੈਲਥ ਡਾ· ਬਾਰਬਰਾ ਯਾਫੇ ਨੇ ਵੀਰਵਾਰ ਨੂੰ ਆਖਿਆ ਕਿ ਓਨਟਾਰੀਓ ਦੀ ਸਥਿਤੀ ਬੇਹੱਦ ਖਰਾਬ ਹੈ ਤੇ ਪ੍ਰੋਵਿੰਸ ਦਾ ਡਾਟਾ ਕਾਫੀ ਖਤਰਨਾਕ ਹੈ। ਯਾਫੇ ਨੇ ਵੀ ਆਖਿਆ ਕਿ ਉਨ੍ਹਾਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਕੇਸਾਂ ਦੀ ਗਿਣਤੀ ਵਿੱਚ ਵਾਧਾ ਜਾਰੀ ਰਹੇਗਾ ਤੇ ਲੋਕਾਂ ਨੂੰ ਹਸਪਤਾਲ ਦਾਖਲ ਕਰਨ ਦੇ ਰੁਝਾਨ ਵਿੱਚ ਵੀ ਵਾਧਾ ਹੋਵੇਗਾ।   

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ