Welcome to Canadian Punjabi Post
Follow us on

22

March 2019
ਟੋਰਾਂਟੋ/ਜੀਟੀਏ

ਟਰੂਡੋ ਸਰਕਾਰ ਨੇ ਬਰੈਂਪਟਨ ਵਿੱਚ ਹੜ ਸੁਰੱਖਿਆ ਪ੍ਰੋਜੈਕਟ ਲਈ 1.5 ਮਿਲੀਅਨ ਡਾਲਰ ਦਿੱਤੇ- ਕਮਲ ਖੈਰ੍ਹਾ

December 07, 2018 09:11 AM

ਬਰੈਂਪਟਨ ਪੋਸਟ ਬਿਉਰੋ-, ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖੈ੍ਹਰਾ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਫੈਡਰਲ ਸਰਕਾਰ ਨੇ ਸਿਟੀ ਆਫ ਬਰੈਂਪਟਨ ਨੂੰ ਡਾਊਨ ਟਾਊਨ ਵਿੱਚ ਹੜ ਸੁਰੱਖਿਆ ਪ੍ਰੋਜੈਕਟ ਵਾਸਤੇ 1.5 ਮਿਲੀਅਨ ਡਾਲਰ ਦਿੱਤੇ ਹਨ। ਇਸ ਫੰਡ ਨੂੰ ਹੜ ਸੁਰੱਖਿਆ ਵਾਸਤੇ ਬਦਲਵੀਂ ਤਜ਼ਵੀਜ ਸੁਝਾਉਣ ਲਈ ਵਾਤਾਵਰਣ ਦਾ ਮੁਲਾਂਕਣ ਕਰਨ ਅਤੇ ਬਰੈਂਪਟਨ ਡਾਊਨ ਟਾਊਨ ਦੇ ਅੰਦਰੂਨੀ ਹਿੱਸੇ ਨੂੰ ਈਟੋਬੀਕੋ ਕਰੀਕ ਤੋਂ ਹੜ ਦੇ ਜੋਖ਼ਮ ਤੋਂ ਬਚਾਅ ਕਰਨ ਲਈ ਵਰਤਿਆ ਜਾਵੇਗਾ। ਹੜ ਦੇ ਜੋਖ਼ਮ ਨੂੰ ਬਚਾਅ ਕਰਨ ਨਾਲ ਜਿੱਥੇ ਨਿਵਾਸੀਆਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਮਿਲੇਗੀ, ਨਾਲ ਹੀ ਕਿਸੇ ਵੱਡੇ ਹੜ ਦੀ ਸੂਰਤ ਵਿੱਚ ਆਫ਼ਤ ਤੋਂ ਰਾਹਤ ਦੇ ਖਰਚੇ ਨੂੰ ਘੱਟ ਹੋਣਗੇ।

 

ਇਸ ਫੰਡ ਬਾਰੇ ਕਮਲ ਖੈਰ੍ਹਾ ਨੇ ਕਿਹਾ, “ਡਾਊਨ ਟਾਊਨ ਬਰੈਂਪਟਨ ਹੜ ਵਾਲਾ ਖੇਤਰ ਹੈ, ਜਿਸ ਦੇ ਸਿੱਟੇ ਵਜੋਂ ਆਉਣ ਵਾਲਾ ਕੋਈ ਵੱਡਾ ਹੜ ਨਿਵਾਸੀਆਂ ਦੀ ਸੁਰੱਖਿਆ ਲਈ ਜੋਖ਼ਮ ਬਣਨ ਤੋਂ ਇਲਾਵਾ ਸਰਕਾਰੀ ਅਤੇ ਨਿੱਜੀ ਸੰਪਤੀ ਨੂੰ ਭਾਰੀ ਨੁਕਸਾਨ ਕਰੇਗਾ। ਇਹ ਤੱਥ ਡਾਊਨ ਟਾਊਨ ਬਰੈਂਪਟਨ ਵਿੱਚ ਵੱਸੋਂ ਦੇ ਸੰਘਣਾ ਹੋਣ ਵਿੱਚ ਰੁਕਾਵਟ ਬਣਦੇ ਹਨ, ਜੋ ਕਿ ਬਰੈਂਪਟਨ ਦਾ ਇੱਕ ਅਹਿਮ ਆਰਥਕ ਹੱਬ ਅਤੇ ਅਰਬਨ ਸੈਂਟਰ ਹੈ। ਸਾਡੀ ਟਰੂਡੋ ਸਰਕਾਰ ਦਾ ਇਹ ਨਿਵੇਸ਼ ਜਿੱਥੇ ਡਾਊਨ ਟਾਊਨ ਵਿੱਚ ਕਿਸੇ ਵੱਡੇ ਹੜ ਦੇ ਖਤਰੇ ਨੂੰ ਰੋਕੇਗਾ, ਉੱਥੇ ਆਰਥਕ ਵਿਕਾਸ ਅਤੇ ਰੁਜ਼ਗਾਰ ਪੈਦਾ ਕਰਨ ਵਿੱਚ ਸਹਾਈ ਹੋਵੇਗਾ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
2019 ਬਜੱਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਐੱਮ ਪੀ ਸਹੋਤਾ
ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਵਿਚ ਗਰੌਸਰੀ-ਚੇਨ 'ਚਲੋ ਫ਼ਰੈੱਸ਼ਕੋ' ਦੀ ਨਵੀਂ ਲੋਕੇਸ਼ਨ ਦਾ ਸੁਆਗ਼ਤ
ਐਮ ਪੀ ਕਮਲ ਖੈਹਰਾ ਨੇ ਬੱਜਟ ਨੂੰ ਬਰੈਂਪਟਨ ਵਾਸੀਆਂ ਲਈ ਤਬਦੀਲੀ ਲਿਆਉਣ ਵਾਲਾ ਕਰਾਰ ਦਿੱਤਾ
ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਨਾਟਕ ‘ਬੀਬੀ ਸਹਿਬਾ` ਦਾ ਮੰਚਨ 31 ਮਾਰਚ ਨੂੰ 24 ਮਾਰਚ ਦੇ ਕੁਵਿੱਜ ਮੁਕਾਬਲਿਆਂ ਲਈ ਬੱਚਿਆਂ `ਚ ਭਾਰੀ ਉਤਸ਼ਾਹ
ਮਾਲਟਨ ਰਹਿੰਦੇ ਪਿੰਡ ਫੱਲੇਵਾਲ ਦੇ ਚਰਨਜੀਤ ਕੌਰ ਗਰੇਵਾਲ ਸੜਕ ਹਾਦਸੇ `ਚ ਹਲਾਕ, ਸਸਕਾਰ ਤੇ ਭੋਗ 24 ਮਾਰਚ ਨੂੰ
ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ