Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਟੋਰਾਂਟੋ/ਜੀਟੀਏ

ਟੋਰਾਂਟੋ ਦੀ ਆਲ੍ਹਾ ਡਾਕਟਰ ਨੇ ਸਿਟੀ ਨੂੰ ਗ੍ਰੇਅ ਜ਼ੋਨ ਵਿੱਚ ਰੱਖਣ ਦੀ ਕੀਤੀ ਸਿਫਾਰਿਸ਼

March 04, 2021 04:36 PM

ਟੋਰਾਂਟੋ, 4 ਮਾਰਚ (ਪੋਸਟ ਬਿਊਰੋ) : ਟੋਰਾਂਟੋ ਦੀ ਮੈਡੀਕਲ ਆਫੀਸਰ ਆਫ ਹੈਲਥ ਡਾ· ਐਲੀਨ ਡੀ ਵਿਲਾ ਵੱਲੋਂ ਪ੍ਰੋਵਿੰਸ਼ੀਅਲ ਸਰਕਾਰ ਨੂੰ ਸਿਟੀ ਨੂੰ ਗ੍ਰੇਅ ਲਾਕਡਾਊਨ ਕੈਟੇਗਰੀ ਵਿੱਚ ਸ਼ਾਮਲ ਕਰਨ ਲਈ ਆਖਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਗੈਰ ਜ਼ਰੂਰੀ ਰੀਟੇਲ ਸਟੋਰਜ਼ ਖੁੱਲ੍ਹ ਸਕਣਗੇ ਜਦਕਿ ਹੋਰ ਕਾਰੋਬਾਰੀ ਅਦਾਰੇ ਬੰਦ ਰਹਿਣਗੇ।
ਡਾ· ਵਿਲਾ ਨੇ ਬੁੱਧਵਾਰ ਨੂੰ ਸਿਟੀ ਹਾਲ ਵਿੱਚ ਕੀਤੀ ਗਈ ਬ੍ਰੀਫਿੰਗ ਦੌਰਾਨ ਇਹ ਸਿਫਾਰਸ਼ਾਂ ਕੀਤੀਆਂ। ਉਨ੍ਹਾਂ ਆਖਿਆ ਕਿ ਇਹ ਰੋਜ਼ਮੱਰਾ ਦੀ ਜਿ਼ੰਦਗੀ ਵੱਲ ਚੁੱਕਿਆ ਜਾਣ ਵਾਲਾ ਅਹਿਮ ਕਦਮ ਹੋਵੇਗਾ।ਜੇ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਵੀ ਇਸ ਸਿਫਾਰਿਸ਼ ਉੱਤੇ ਮੋਹਰ ਲਾ ਦਿੱਤੀ ਜਾਂਦੀ ਹੈ ਤਾਂ ਸ਼ਹਿਰ ਭਰ ਦੇ ਸਾਰੇ ਗੈਰ ਜ਼ਰੂਰੀ ਰੀਟੇਲ ਸਟੋਰਜ਼ ਮੁੜ ਖੋਲ੍ਹ ਦਿੱਤੇ ਜਾਣਗੇ। ਇਨ੍ਹਾਂ ਵਿੱਚ ਉਹ ਸਟੋਰ ਵੀ ਸ਼ਾਮਲ ਹੋਣਗੇ ਜਿਹੜੇ ਸ਼ਾਪਿੰਗ ਮਾਲਜ਼ ਵਿੱਚ ਸਥਿਤ ਹਨ।
ਬਹੁੇਤ ਸਟੋਰਜ਼ ਨੂੰ ਉਨ੍ਹਾਂ ਦੀ ਨਿਯਮਤ ਸਮਰੱਥਾ ਤੋਂ 25 ਫੀ ਸਦੀ ਤੋਂ ਵੱਧ ਲਈ ਨਹੀਂ ਖੋਲ੍ਹਿਆ ਜਾ ਸਕਦਾ।ਗ੍ਰੌਸਰੀ, ਕਨਵੀਨੀਐਂਸ ਸਟੋਰਜ਼ ਤੇ ਹੋਰ ਅਜਿਹੇ ਅਦਾਰੇ ਜਿਹੜੇ ਫੂਡ ਵੇਚਦੇ ਹਨ, ਨੂੰ ਉਨ੍ਹਾਂ ਦੀ 50 ਫੀ ਸਦੀ ਸਮਰੱਥਾ ਤੋਂ ਵੱਧ ਨਹੀਂ ਖੋਲ੍ਹਿਆ ਜਾ ਸਕਦਾ।ਡੀ ਵਿੱਲਾ ਨੇ ਆਖਿਆ ਕਿ ਸਾਡੇ ਸਾਹਮਣੇ ਜਿਹੜਾ ਡਾਟਾ ਹੈ ਉਸ ਦੇ ਆਧਾਰ ਉੱਤੇ ਇਹ ਸਪਸ਼ਟ ਹੈ ਕਿ ਪ੍ਰੋਵਿੰਸ਼ੀਅਲ ਫਰੇਮਵਰਕ ਦੀ ਰੈੱਡ ਕੈਟੇਗਰੀ ਤਹਿਤ ਵੱਡੀ ਪੱਧਰ ਉੱਤੇ ਰੀਓਪਨਿੰਗ ਸਹੀ ਨਹੀਂ ਰਹੇਗੀ।   
ਪ੍ਰੋਵਿੰਸ ਵੱਲੋਂ ਪਿਛਲੇ ਮਹੀਨੇ ਸਟੇਟ ਆਫ ਐਮਰਜੰਸੀ ਹਟਾ ਲਈ ਗਈ ਸੀ ਤੇ ਹੌਲੀ ਹੌਲੀ ਰੀਜਨਜ਼ ਨੂੰ ਫਰੇਮਵਰਕ ਤਹਿਤ ਲਿਆਂਦਾ ਜਾ ਰਿਹਾ ਸੀ। ਪਰ ਟੋਰਾਂਟੋ, ਪੀਲ ਤੇ ਨੌਰਥ ਬੇਅ ਇਲਾਕਿਆਂ ਵਿੱਚ ਅਜੇ ਵੀ ਸਟੇਅ ਐਟ ਹੋਮ ਆਰਡਰ ਲਾਗੂ ਹਨ।ਟੋਰਾਂਟੋ ਨੂੰ ਗ੍ਰੇਅ ਜ਼ੋਨ ਵਿੱਚ ਵਾਪਿਸ ਲਿਆਉਣ ਲਈ ਡੀ ਵਿੱਲਾ ਵੱਲੋਂ ਸੈਕਸ਼ਨ 22 ਆਰਡਰ ਜਾਰੀ ਕੀਤੇ ਗਏ ਹਨ, ਇਨ੍ਹਾਂ ਨਾਲ ਆਊਟਬ੍ਰੇਕ ਵਾਲੀਆਂ ਕੰਮ ਵਾਲੀਆਂ ਥਾਂਵਾਂ ਲਈ ਕਈ ਸਖ਼ਤੀਆਂ ਲਾਈਆਂ ਜਾਣਗੀਆਂ, ਜਿਨ੍ਹਾਂ ਵਿੱਚ ਇੰਪਲੌਈਜ਼ ਨੂੰ ਹਰ ਸਮੇਂ ਮਾਸਕਸ ਪਾ ਕੇ ਰੱਖਣਗੇ ਹੋਣਗੇ।
ਡੀ ਵਿਲਾ ਨੇ ਇਹ ਵੀ ਆਖਿਆ ਕਿ ਉਨ੍ਹਾਂ ਵੱਲੋਂ ਲੇਬਰ ਮੰਤਰਾਲੇ ਨੂੰ ਸਿਟੀ ਵਿੱਚ ਕੰਮ ਵਾਲੀ ਥਾਂ ਦਾ ਮੁਆਇਨਾ ਕਰਨ ਲਈ ਵੀ ਆਖਿਆ ਗਿਆ ਹੈ। ਬੁੱਧਵਾਰ ਨੂੰ ਟੋਰਾਂਟੋ ਦਾ ਲਾਕਡਾਊਨ ਦਾ 100ਵਾਂ ਦਿਨ ਸੀ ਪਰ ਡੀ ਵਿਲਾ ਦੀਆਂ ਸਿਫਾਰਸ਼ਾਂ ਨਾਲ ਪਹਿਲੀ ਵਾਰੀ ਪਾਬੰਦੀਆਂ ਵਿੱਚ ਢਿੱਲ ਦੇਣ ਦੀ ਸੁ਼ਰੂਆਤ ਨਜ਼ਰ ਆਈ।ਹਾਲਾਂਕਿ ਰੈਸਟੋਰੈਂਟਸ ਤੇ ਬਾਰਜ਼ ਤੋਂ ਟੇਕਆਊਟ ਆਰਡਰਜ਼ ਹੀ ਕੀਤੇ ਜਾ ਸਕਣਗੇ ਤੇ ਹੋਰ ਬਿਜ਼ਨਸ ਅਦਾਰੇ ਜਿਵੇਂ ਕਿ ਜਿੰਮ ਤੇ ਸੈਲੋਂ ਨੂੰ ਹੋਰ ਦੋ ਹਫਤਿਆਂ ਲਈ ਖੋਲ੍ਹੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
ਵੱਖਰੇ ਘਰਾਂ ਨਾਲ ਸਬੰਧਤ ਲੋਕਾਂ ਨਾਲ ਇੰਡੋਰ ਇੱਕਠ ਕਰਨ ਉੱਤੇ ਵੀ ਮਨਾਹੀ ਹੋਵੇਗੀ, ਹਾਲਾਂਕਿ ਆਊਟਡੋਰ ਵਿੱਚ 10 ਲੋਕ ਇੱਕਠੇ ਹੋ ਸਕਣਗੇ। ਇਸ ਦੌਰਾਨ ਪੀਲ ਦੇ ਮੈਡੀਕਲ ਆਫੀਸਰ ਆਫ ਹੈਲਥ ਡਾ· ਲਾਰੈਂਸ ਲੋਹ ਨੇ ਵੀ ਆਪਣੇ ਰੀਜਨ ਨੂੰ ਗ੍ਰੇਅ ਲਾਕਡਾਊਨ ਕੈਟੇਗਰੀ ਵਿੱਚ ਰੱਖਣ ਦੀ ਪੈਰਵੀ ਕੀਤੀ।      

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ