Welcome to Canadian Punjabi Post
Follow us on

10

December 2019
ਟੋਰਾਂਟੋ/ਜੀਟੀਏ

‘ਬਰੈਂਪਟਨ ਐਂਕਸ਼ਨ ਕੋਲੀਸ਼ਨ’ ਵੱਲੋਂ ਯੂਨੀਵਰਸਿਟੀ ਤੇ ਹਸਪਤਾਲ ਸਬੰਧੀ ਰੱਖੀ ਮੀਟਿੰਗ ਨੂੰ ਭਰਵਾਂ ਹੁੰਗਾਰਾ

December 06, 2018 08:19 AM

‘ਬਰੈਂਪਟਨ ਐਂਕਸ਼ਨ ਕੋਲੀਸ਼ਨ’ ਵਲੋਂ 2 ਦਸੰਬਰ ਦਿਨ ਐਤਵਾਰ ਨੂੰ ਬਰੈਂਪਟਨ ‘ਚ ਯੁਨੀਵਰਸਿਟੀ ਤੇ ਇਕ ਹੋਰ ਪੂਰੀਆਂ ਸੇਵਾਵਾਂ ਸਾਹਿਤ ਕੰਮ ਕਰਦੇ ਹੌਸਪਿਟਲ ਦੀ ਲੋੜ ਨੂੰ ਮੁੱਖ ਰੱਖਦਿਆਂ ਵੱਖਰੋ ਵੱਖਰੀਆਂ ਜੱਥੇਬੰਦੀਆਂ ਦੇ ਆਗੂਆਂ ਦੀ ਇਕ ਮੀਟਿੰਗ ਬੁਲਾਈ ਗਈ ਸੀ। ਇਹ ਮੀਟਿੰਗ ਡਿਕਸੀ ਸੌਕਰ ਸੈਂਟਰ ਵਿਖੇ ਕੀਤੀ ਗਈ। ਇਸ ਮੀਟਿੰਗ ‘ਚ 25 ਤੋਂ ਵੀ ਵੱਧ ਆਰਗੇਨਾਈਜੇਸ਼ਨਾਂ ਦੇ ਇਕ ਇਕ ਸਰਗਰਮ ਮੈਂਬਰ ਨੇ ਹਿੱਸਾ ਲਿਆ। ਸਾਰੇ ਹੀ ਮੈਂਬਰਾਂ ਨੇ ਇਸ ਗੱਲ ਦੀ ਪੁਰਜੋਰ ਹਮਾਇਤ ਕੀਤੀ ਕਿ ਇਸ ਭਾਰੀ ਵਸੋਂ ਵਾਲੇ ਸ਼ਹਿਰ ‘ਚ ਯੂਨੀਵਰਸਿਟੀ ਦਾ ਹੋਣਾ ਬੇਹੱਦ ਜ਼ਰੂਰੀ ਹੈ। ਇਹ ਬਰੈਂਪਟਨ ਦੇ ਸ਼ਹਿਰੀਆਂ ਦੀ ਬੁਨਿਆਦੀ ਲੋੜ ਹੈ ਤੇ ਇਸ ਦੇ ਬਣਨ ਨਾਲ ਇੱਥੋਂ ਦੀ ਡੀਵੈਲਪਮੈਂਟ, ਰੁਜ਼ਗਾਰ, ਆਰਥਿਕਤਾ ਤੇ ਕਲਚਰ ‘ਚ ਇਕ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ। ਛੇ ਲੱਖ ਤੋਂ ਵੱਧ ਗਿਣਤੀ ਵਾਲੇ ਸ਼ਹਿਰ ‘ਚ ਸੇਹਤ ਸੇਵਾਵਾਂ ਲਈ ਸਿਰਫ ਇਕ ਹੀ ਹੌਸਪਿਟਲ ਦਾ ਹੋਣਾ ਇਕ ਹਾਸੋਹੀਣੀ ਗੱਲ ਜਾਪਦੀ ਹੈ ਜਦੋਂ ਕਿ ਸਂੈਕੜੇ ਹੀ ਲੋਕਾਂ ਨੂੰ ਐਂਮਰਜੈਂਸੀ ਸਮੇਂ ਹੋਰ ਸ਼ਹਿਰਾਂ ਦੇ ਹੌਸਪਿਟਲਾਂ ‘ਚ ਜਾਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਵੱਡੀ ਗਿਣਤੀ ‘ਚ ਸੀਰੀਅਸ ਮਰੀਜ਼ਾਂ ਨੂੰ ਕਈ ਕਈ ਦਿਨ ਪਰਾਪਰ ਰੂਮ ਤੇ ਬੈੱਡ ਨਸੀਬ ਨਹੀਂ ਹੁੰਦੇ ਉਹਨਾਂ ਦਾ ਇਲਾਜ਼ ਹਾਲਵੈਅ ਵਾਲੀ ਥਾਂ ਤੇ ਚਲਦਾ ਰਹਿੰਦਾ ਹੈ। ਬਰੈਂਪਟਨ ਦਾ ਪੀਲ ਮੈਮੋਰੀਅਲ ਹੌਸਪਿਟਲ ਵੀ ਪੂਰੀਆਂ ਸੇਵਾਵਾਂ ਵਾਲਾ ਹੌਸਪਿਟਲ ਬਣਾਇਆ ਜਾਣਾ ਚਾਹੀਦਾ ਹੈ।
ਬਰੈਂਪਟਨ ਦੇ ਮਸਲੇ ਤਾਂ ਬੜੇ ਹਨ, ਸਟੈਡੀਅਮ ਦਾ, ਡਰੱਗ ਦਾ, ਰੌਬਰੀਆਂ ਦਾ, ਨੌਜਵਾਨਾਂ ‘ਚ ਵੱਧ ਰਹੀ ਹਿੰਸਾ ਦਾ ਤੇ ਵਹੀਕਲ ਇੰਨਸਿਊਰੈਂਸ ਦਾ ਪਰ ਇਸ ਸਮੇਂ ਦੋ ਮੁੱਦਿਆਂ ਤੇ ਹੀ ਕੇਂਦਰਤ ਕੀਤਾ ਜਾਵੇਗਾ। ਬਰੈਂਪਟਨ ਐਂਕਸ਼ਨ ਕੋਸ਼ੀਲਨ ਇਕ ਅਜਿਹੀ ਸੰਸਥਾ ਹੈ ਜੋ ਕਿ ਡੈਮੋਕੈੇਟਿਕ ਹੈ ਜਿਸ ਦਾ ਕਿਸੇ ਪਾਰਟੀ ਜਾਂ ਕਿਸੇ ਇਕ ਵਿਚਾਰਧਾਰਾ ਨਾਲ ਕੋਈ ਸਬੰਧ ਨਹੀਂ ਹੈ। ਬਰੈਂਪਟਨ ‘ਚ ਲੋਕ ਹਿਤਾਂ ਲਈ ਕੰਮ ਕਰਦੀ ਜਾਂ ਕਿਸੇ ਕਮਿਊਨਟੀ ਲਈ ਕੰਮ ਕਰਦੀ ਕੋਈ ਵੀ ਜੱਥੇਬੰਦੀ ਇਸ ਦਾ ਹਿੱਸਾ ਬਣ ਸਕਦੀ ਹੈ। ਕੋਈ ਵੀ ਇਨਸਾਨ ਜੋ ਯੂਨੀਵਰਸਿਟੀ ਤੇ ਹੌਸਪਿਟਲ ਦੀ ਮੰਗ ਲਈ ਇਸ ਨਾਲ ਜੁੜਕੇ ਆਪਣਾ ਯੋਗਦਾਨ ਪਾੳਂੁਣਾ ਚਾਹੁੰਦਾ ਹੈ ਉਸਦਾ ਵੈਲਕੰਮ ਕੀਤਾ ਜਾਵੇਗਾ। ਸਾਡੀ ਪੁਰਜ਼ੋਰ ਅਪੀਲ ਹੈ ਕਿ ਅਗਰ ਕੋਈ ਬੁੱਧੀਜੀਵੀ,
ਵਕੀਲ, ਆਰਥਿਕ ਮਾਹਰ, ਡਾਕਟਰ ਜਾਂ ਸਟੂਡੈਂਟ ਆਪਣੀਆਂ ਸੇਵਾਵਾਂ ਨਾਲ ਇਸ ਜੱਥੇਬੰਦੀ ਦੇ ਕੰਮ ‘ਚ ਸਹਿਯੋਗ ਪਾ ਸਕਦੇ ਹਨ ਤਾਂ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ ਜਾਵੇਗਾ। ਇਹਨਾਂ ਦੋਨਾਂ ਮੀਟਿੰਗਾਂ ‘ਚ ਜੋ ਵੱਖਰੋ ਵੱਖਰੀਆਂ ਸੰਸਥਾਵਾਂ ਦੇ ਨੰੁਮਾਇੰਦੇ ਹਾਜ਼ਰ ਹੋਏ ਉਹਨਾਂ ਦੇ ਨਾਂ ਹਨ।
ਕੁਲਜੀਤ ਸਿੰਘ ਜੰਜੂਆ, ਨਵੀ ਔਜਲਾ, ਬਲਦੇਵ ਰਹਿਪਾ, ਪ੍ਰੀਤਮ ਸਿੰਘ ਸਰਾਂ, ਹਰਬੰਸ ਸਿੰਘ, ਨਾਹਰ ਔਜਲਾ, ਸੁਰਜੀਤ ਕੌਰ, ਮਲੂਕ ਸਿੰਘ ਕਾਹਲੋਂ, ਸੁਰਿੰਦਰ ਗਿੱਲ, ਵਿਸਾਖਾ ਸਿੰਘ, ਬਲਜੀਤ ਬੈਂਸ, ਇਕਬਾਲ ਸੁੰਬਲ, ਹਰਪਰਮਿੰਦਰਜੀਤ ਗਦਰੀ, ਸੁਮੀਤ ਬੈਂਸ (ਲੀਗਲ ਐਡਵਾਈਜਰ) ਧਰਮਪਾਲ ਸ਼ੇਰਗਿੱਲ, ਪਰਮਜੀਤ ਕੌਰ ਦਿਉਲ, ਧਰਮਪਾਲ ਸਿੰਘ ਸੰਧੂ, ਜਗੀਰ ਸਿੰਘ ਕਾਹਲੋਂ, ਸੁਰਜੀਤ ਸਹੋਤਾ, ਅਮਰਜੀਤ ਬਧਾਨ, ਕੁਲਦੀਪ ਬਧਾੜਾ, ਕਰਮਜੀਤ ਗਿੱਲ, ਰਛਪਾਲ ਕੌਰ ਗਿੱਲ, ਗੁਰਚਰਨ ਸਿੰਘ ਜਿੳਂੁਣਵਾਲਾ, ਜਗਜੀਤ ਸਿੰਘ ਸਿੱਧੂ, ਗੁਰਨਾਮ ਸਿੰਘ ਢਿਲੋਂ, ਕਾਮਰੇਡ ਸੁਰਿੰਦਰ ਗਿੱਲ, ਜਰਨੈਲ ਅੱਚਰਵਾਲ, ਮਕਸੂਦ ਚੌਧਰੀ, ਦਵਿੰਦਰ ਤੂਰ, ਪ੍ਰਭਜੋਤ ਕੌਰ, ਸੁੰਦਰਪਾਲ ਰਾਜਾਸੰਸੀ, ਸ਼ਮਸ਼ਾਦ ਇਲਾਹੀ ਤੇ ਬਲਵੰਤ ਸਿੰਘ। ਕੁਝ ਹੋਰ ਜੱਥੇਬੰਦੀਆਂ ਦੇ ਨੁੰਮਾਇਦਿਆਂ ਨੇ ਇਸ ਸੰਸਥਾ ਨਾਲ ਮਿਲਕੇ ਕੰਮ ਕਰਨ ਦੀ ਇੱਛਾ ਪ੍ਰਗਟਾਈ ਹੈ ਜਿਹਨਾਂ ਦੇ ਸਰਗਰਮ ਮੈਂਬਰਾਂ ਦੇ ਨਾਂ , ਭੁਪਿੰਦਰ ਦੂਲੇ, ਹੀਰਾ ਰੰਧਾਵਾ, ਇੰਦਰਦੀਪ ਸਿੰਘ, ਹਰਦਿਆਲ ਸਿੰਘ ਝੀਤਾ, ਮੇਜਰ ਨਾਗਰਾ, ਨਿਰਮਲ ਸਿੰਘ ਸੀਰਾ, ਮੇਜਰ ਮਾਂਗਟ, ਹਰਚੰਦ ਬਾਸੀ, ਕੁਲਵਿੰਦਰ ਖਹਿਰਾ, ਪ੍ਰਮਿੰਦਰ ਚੌਹਾਨ ਤੇ ਜਗਵਿੰਦਰ ਜੱਜ।
ਇਸ ਸੰਸਥਾ ਬਾਰੇ ਹੋਰ ਜਾਣਕਾਰੀ ਲੈਣ ਲਈ ਜਾਂ ਇਸ ਨਾਲ ਮਿਲਕੇ ਕੰਮ ਕਰਨ ਲਈ ਤੁਸੀਂ ਇਸ ਨੰਬਰ 416-728-5686 `ਤੇ ਨਾਹਰ ਸਿੰਘ ਔਜਲਾ ਨਾਲ ਤਾਲਮੇਲ ਕਰ ਸਕਦੇ ਹੋ। ੲਮਅਲਿ : ਨਅਹਅਰਅੁਜਲਅ@ੇਅਹੋੋ।ਚਅ

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟਾਈਗਰਜ਼ ਵਲੋਂ ਮੈਰੀਕਲ ਆਨ ਮੇਨ ਅੱਜ ਮਿਲਟਨ ’ਚ, 11 ਨੂੰ ਬਰੈਂਪਟਨ `ਚ
ਜਗਮੀਤ ਸਿੰਘ ਵੱਲੋਂ ਫਰੈਡਰਿਕਟਨ ਦੇ ਅਬਾਰਸ਼ਨ ਕਲੀਨਿਕ ਨੂੰ ਖੁੱਲ੍ਹਾ ਰੱਖਣ ਲਈ ਜਾਰੀ ਸੰਘਰਸ਼ ਵਿੱਚ ਸਾਥ ਦੇਣ ਦਾ ਵਾਅਦਾ
ਕੰਜ਼ਰਵੇਟਿਵਾਂ ਨੇ ਇਕਨੌਮਿਕ ਅਪਡੇਟ ਮੁਹੱਈਆ ਕਰਵਾਉਣ ਲਈ ਮੌਰਨਿਊ ਨੂੰ ਕੀਤੀ ਅਪੀਲ
ਓਨਟਾਰੀਓ ਹੈਲਥ ਟੀਮਜ਼ ਜਲਦ ਸ਼ੁਰੂ ਕਰਨਗੀਆਂ ਆਪਣਾ ਕੰਮ : ਪ੍ਰਭਮੀਤ ਸਰਕਾਰੀਆ
ਰਾਜ ਭਾਸ਼ਣ ਵਿੱਚ ਘੱਟ ਗਿਣਤੀ ਲਿਬਰਲ ਸਰਕਾਰ ਵੱਲੋਂ ਸਾਂਝਾ ਆਧਾਰ ਲੱਭ ਕੇ ਕੰਮ ਕਰਨ ਦਾ ਵਾਅਦਾ
ਰੀਗਨ ਦੀ ਥਾਂ ਰੋਟਾ ਬਣੇ ਹਾਊਸ ਆਫ ਕਾਮਨਜ਼ ਦੇ ਸਪੀਕਰ
ਹੁਣ ਓਨਟਾਰੀਓ ਦੇ ਕੈਥੋਲਿਕ ਅਧਿਆਪਕ ਹੜਤਾਲ ਦੇ ਰਾਹ ਪਏ!
ਟਰੈਵਲ, ਮੀਲਜ਼ ਤੇ ਮੇਜ਼ਬਾਨੀ ਵਿੱਚ ਕਟੌਤੀਆਂ ਰਾਹੀਂ ਓਨਟਾਰੀਓ ਨੇ ਕੀਤੀ 25 ਮਿਲੀਅਨ ਡਾਲਰ ਦੀ ਬਚਤ
ਸਕੂਲ ਜੋਨਜ਼ ਵਿੱਚ ਫੋਟੋ ਰਡਾਰ ਕੈਮਰੇ ਲਾਉਣ ਸਬੰਧੀ ਮਤਾ ਪਾਸ
ਮੈਟਰੋ ਪੰਜਾਬੀ ਸਪੋਰਟਸ ਕਲੱਬ ਵਲੋਂ 29ਵੇਂ ਕੈਨੇਡਾ ਕਬੱਡੀ ਕੱਪ ਦਾ ਐਲਾਨ