Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਅਜਿਹਾ ਕੀ ਹੈ, ਜੋ ਮਰਦਾਂ ਨੂੰ ਸ਼ਾਕਾਹਾਰੀ ਬਣਨ ਤੋਂ ਰੋਕਦਾ ਹੈ

March 01, 2021 01:48 AM

-ਮੇਨਕਾ ਗਾਂਧੀ
ਜਦੋਂ ਮੈਂ ਫੌਜ ਦੇ ਛਾਉਣੀ ਇਲਾਕਿਆਂ ਵਿੱਚ ਵੱਡੀ ਹੋ ਰਹੀ ਸੀ, ਤਾਂ ਸਾਡੇ ਖਾਣੇ ਦੀ ਮੇਜ਼ ਉੱਤੇ ਮਾਸ ਰੋਜ਼ ਹੁੰਦਾ ਸੀ। ਇਹ ਮੰਨ ਲਿਆ ਗਿਆ ਕਿ ਫੌਜੀ ਮਾਸ ਖਾਂਦੇ ਹਨ, ਕਿਉਂਕਿ ‘ਅਸਲੀ’ ਮਰਦ ਸਨ। ਮੇਰੇ ਦਾਦਾ ਜੀ ਦੇ ਘਰ ਵਿੱਚ ਸਾਰੀਆਂ ਔਰਤਾਂ ਸ਼ਾਕਾਹਾਰੀ ਸਨ, ਪਰ ਦਾਦਾ ਜੀ ਭੋਜਨ ਵਿੱਚ ਦੋਵੇਂ ਸਮੇਂ ਮਾਸ ਖਾਂਦੇ ਹੁੰਦੇ ਸਨ ਅਤੇ ਸ਼ਾਕਾਹਾਰੀ ਔਰਤਾਂ ਉਨ੍ਹਾਂ ਲਈ ਮਾਸ ਬਣਾਉਂਦੀਆਂ ਸਨ। ਜਦੋਂ ਮੈਂ ਸ਼ਾਕਾਹਾਰੀ ਬਣ ਗਈ ਤਾਂ ਮੈਨੂੰ ਕਈ ਮਰਦਾਂ ਤੋਂ ਇਹ ਸੁਣਨਾ ਪਿਆ ਕਿ ਉਹ ‘ਘਾਹ-ਫੂਸ’ ਤੋਂ ਕਿਵੇਂ ਬਚਦੇ ਹਨ। ਮੈਂ ਕਦੇ ਕਿਸੇ ਔਰਤ ਤੋਂ ਇਹ ਬਕਵਾਸ ਨਹੀਂ ਸੁਣੀ।
ਜੈਪੁਰ ਦੀ ਯਾਤਰਾ ਦੌਰਾਨ ਮੈਂ ਸੇਬੀ (ਸਕਿਓਰਟੀਜ਼ ਐਂਡ ਐਕਸਚੇਂਜ ਬੋਰਡ) ਦੇ ਸਾਬਕਾ ਮੁਖੀ ਅਤੇ ਜੈਪੁਰ ਫੁਟ ਅੰਦੋਲਨ ਦੇ ਸੰਸਥਾਪਕ ਡਾ. ਮਹਿਤਾ ਦੇ ਨਾਲ ਦੁਪਹਿਰ ਦਾ ਭੋਜਨ ਕੀਤਾ। ਜਦੋਂ ਮੈਂ ਕਰ੍ਹੀ ਖਾਧੀ ਤਾਂ ਬੁਰੀ ਤਰ੍ਹਾਂ ਹੈਰਾਨ ਹੋ ਗਈ। ਇਸ ਦਾ ਸਵਾਦ ਮਾਸ ਵਰਗਾ ਸੀ। ਮੇਰੇ ਮੇਜ਼ਬਾਨ ਨੇ ਪਕਵਾਨ ਦੀ ਉਤਪਤੀ ਤੇ ਉਨ੍ਹਾਂ ਨੇ ਇਸ ਨੂੰ ਮੇਰੇ ਲਈ ਮੁੱਖ ਤੌਰ ਉੱਤੇ ਕਿਉਂ ਤਿਆਰ ਕੀਤਾ, ਇਸ ਬਾਰੇ ਦੱਸਿਆ। ਦੋ ਸਦੀਆਂ ਪਹਿਲਾਂ ਇੱਕ ਰਿਸ਼ੀ ਨੇ ਰਾਜਸਥਾਨ ਦੇ ਸ਼ਾਹੀ ਘਰਾਣੇ ਦੀਆਂ ਔਰਤਾਂ ਨੂੰ ਸ਼ਾਕਾਹਾਰੀ ਬਣਾ ਦਿੱਤਾ, ਪਰ ਕਿਉਂਕਿ ਮਰਦ ਲੋਕ ਸ਼ਿਕਾਰ, ਲੜਾਈ ਅਤੇ ਮਾਸ ਖਾਣ ਬਾਰੇ ਅੜੇ ਸਨ, ਔਰਤਾਂ ਨੇ ਚੁਪਕੇ ਜਿਹੇ ਕਣਕ ਅਤੇ ਘਿਉ ਨਾਲ ਭੋਜਨ ਬਣਾਇਆ, ਜਿਸ ਦਾ ਸਵਾਦ ਬਿਲਕੁਲ ਮਾਸ ਵਾਂਗ ਸੀ। ਇੱਕੋ ਸਮੱਸਿਆ ਇਹ ਸੀ ਕਿ ਇਸ ਨੂੰ ਬਣਾਉਣ ਵਿੱਚ ਕਈ ਘੰਟੇ ਲੱਗਦੇ ਹਨ, ਇਸ ਲਈ ਇਹ ਅੱਜਕੱਲ੍ਹ ਦੁਰਲੱਭ ਹੈ।
ਭੋਜਨ ਅਤੇ ਲਿੰਗ ਨੂੰ ਇੱਕ ਦੂਸਰੇ ਨਾਲ ਮਿਲਾਇਆ ਜਾਂਦਾ ਰਿਹਾ ਅਤੇ ਇਹ ਅੱਜ ਵੀ ਜਾਰੀ ਹੈ। ਇਹ ‘ਤੁਸੀਂ ਜੋ ਖਾਂਦੇ ਹੋ ਉਹੀ ਹੈ’ ਦੇ ਮੁਕਾਬਲੇ ‘ਤੁਸੀਂ ਉਹੀ ਖਾਂਦੇ ਹੋ, ਜੋ ਤੁਸੀਂ ਹੋ’ ਵੱਧ ਹੈ। ਔਰਤਾਂ ਤੋਂ ਦਿਆਲੂ ਅਤੇ ਸਦਾਚਾਰੀ ਹੋਣ ਦੀ ਆਸ ਕੀਤੀ ਜਾਂਦੀ ਹੈ, ਇਸ ਲਈ ਬੈਂਗਨ ਅਤੇ ਸ਼ਾਕਾਹਾਰ ਨੂੰ ਇਸਤਰੀ ਵਜੋਂ ਦੇਖਿਆ ਜਾਂਦਾ ਹੈ। ਮਰਦਾਂ ਨੂੰ ਮਜ਼ਬੂਤ ਅਤੇ ਸਖ਼ਤ ਰੂਪ ਵਿੱਚ ਪੇਸ਼ ਕੀਤਾ ਗਿਆ ਹੈ, ਇਸ ਲਈ ਮਾਸ ਖਾਣਾ ਮਰਦਾਨਾ ਹੈ।
ਹਰ ਕੋਈ ਜਾਣਦਾ ਹੈ ਕਿ ਮਾਸ ਖਾਣਾ ਸਿਹਤ ਅਤੇ ਮਨੁੱਖਤਾ, ਵਾਤਾਵਰਣ, ਅਰਥਵਿਵਸਥਾ ਅਤੇ ਜਾਨਵਰਾਂ ਲਈ ਬੁਰਾ ਹੈ। ਕੋਵਿਡ ਵਿਸ਼ਵ ਮਹਾਮਾਰੀ ਉਪਰੋਕਤ ਸਭ ਦਾ ਇੱਕ ਚੰਗਾ ਸੂਚਕ ਹੈ ਅਤੇ ਮਾਸ ਖਾਣ ਬਾਰੇ ਯਕੀਨੀ ਤੌਰ ਉੱਤੇ ਕਮੀ ਆਈ ਹੈ, ਪਰ ਤਰਕ ਸੰਗਤ ਰੂਪ ਨਾਲ ਇਹ ਖਤਮ ਹੋਣਾ ਚਾਹੀਦਾ ਸੀ। ਪ੍ਰੇਸ਼ਾਨੀ ਇਹ ਹੈ ਕਿ ਸਿਰਫ ਸ਼ਾਕਾਹਾਰੀ ਭੋਜਨ ਦੇ ਲਾਭਾਂ ਬਾਰੇ ਜਾਣਕਾਰੀ ਆਧਾਰਤ ਅਪੀਲ ਕਰਨ ਨਾਲ ਪਹਿਲੇ ਕਾਰਨ ਦੀ ਅਣਦੇਖੀ ਹੁੰਦੀ ਹੈ ਕਿ ਮਰਦ ਮਾਸ ਕਿਉਂ ਖਾਂਦੇ ਹਨ, ਇਹ ਉਨ੍ਹਾਂ ਨੂੰ ‘ਅਸਲੀ’ ਮਰਦਾਂ ਵਾਂਗ ਮਹਿਸੂਸ ਕਰਾਉਂਦਾ ਹੈ ਅਤੇ ‘ਅਸਲੀ’ ਮਰਦ ਜੋ ਚਾਹੁਣ, ਜਦੋਂ ਚਾਹੁਣ ਅਤੇ ਜਿਥੇ ਚਾਹੁਣ, ਉਹ ਖਾਣ ਦੇ ਹੱਕਦਾਰ ਹਨ। ਨਤੀਜਿਆਂ ਉੱਤੇ ਲਾਹਨਤ ਹੈ।
‘ਸ਼ਿਕਾਰੀ’ ਵਜੋਂ ਇਤਿਹਾਸਕ ਮਨੁੱਖ ਦੀ ਅੰਤਿਮ ਵਿਰਾਸਤ ਮਾਸ ਖਾਣਾ ਹੈ। ਆਦਮੀ ਅੱਜ ਪਲਾਸਟਿਕ ਦੇ ਖਿਡੌਣੇ ਵੇਚਣ ਵਾਲਾ ਆਲਸੀ ਜਾਂ ਗੋਗੜ ਵਾਲਾ ਦੁਕਾਨਦਾਰ ਹੋ ਸਕਦਾ ਹੈ ਅਤੇ ਮਾਸ ਸਸਤਾ, ਸੁਪਰ ਮਾਰਕੀਟ ਦੀ ਸੈਨੇਟਾਈਜ਼ਡ ਸਲੈਬ ਵਿੱਚ ਵੇਚਿਆ ਜਾਂਦਾ ਹੋਵੇਗਾ, ਪਰ ਆਪਣੇ ਦਿਮਾਗ ਵਿੱਚ ਉਹ ਪਰਮ ਪੁਰਸ਼ ਹੈ, ਜੋ ਆਪਣੇ ਕਾਂਟੇ ਨੂੰ ਮੋਟੀ ਸਟੀਕ ਵਿੱਚ ਦਾਖਲ ਕਰਕੇ ਆਪਣੀ ਮਰਦਾਨਗੀ ਸਾਬਿਤ ਕਰਦਾ ਹੈ। ਇਹ ਵਿਚਾਰ ਇੰਨਾ ਵੱਧ ਡੂੰਘਾ ਬੈਠਿਆ ਹੈ ਕਿ ਹਵਾਈ ਯੂਨੀਵਰਸਿਟੀ ਦੀ ਖੋਜ ਅਨੁਸਾਰ ਮਰਦ ਅਕਸਰ ਉਨ੍ਹਾਂ ਹਾਲਤਾਂ ਵਿੱਚ ਵੱਧ ਮਾਸ ਖਾਂਦੇ ਹਨ, ਜਿਥੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਮਰਦਾਨਗੀ ਖਤਰੇ ਵਿੱਚ ਹੈ। ਏਸੇ ਲਈ ਜਦੋਂ ਤੱਕ ਮੈਂ ਇਸ ਨੂੰ ਰੋਕਿਆ ਨਹੀਂ, ਉਦੋਂ ਤੱਕ ਜ਼ਿੰਦਾ ਜਾਨਵਰਾਂ ਨੂੰ ਜਹਾਜ਼ ਰਾਹੀਂ ਫੌਜ ਦੇ ਸਰਹੱਦੀ ਇਲਾਕਿਆਂ ਵਿੱਚ ਸੁੱਟਿਆ ਜਾਂਦਾ ਸੀ ਤਾਂ ਕਿ ਉਨ੍ਹਾਂ ਨੂੰ ਤਾਜ਼ਾ ਮਾਸ ਮਿਲ ਸਕੇ।
ਆਪਣੀ ਕਿਤਾਬ ‘ਦਿ ਸੈਕਸੂਅਲ ਪਾਲਿਟਿਕਸ ਆਫ ਮੀਟ’ ਵਿੱਚ ਕੈਰੋਲ ਐਡਮਸ ਦੱਸਦੀ ਹੈ ਕਿ ਕਿਵੇਂ ਮੀਡੀਆ ਨੇ ਵਿਕਰੀ ਨੂੰ ਵਧਾਉਣ ਲਈ ਮਰਦਾਨਗੀ ਦੇ ਸੰਕੇਤ ਵਜੋਂ ਮਾਸ ਦੀ ਮਾਰਕੀਟਿੰਗ ਕੀਤੀ ਹੈ। ਅਸੀਂ ਸਭ ਨੇ ਉਸ ਵਿਚਾਰ ਨੂੰ ਵੇਚਣ ਵਾਲੇ ਅਤਿ-ਆਧੁਨਿਕ ਸੈਕਸੀ ਇਸ਼ਤਿਹਾਰਾਂ ਨੂੰ ਦੇਖਿਆ ਹੈ। ਚਲਾਕ ਮਾਰਕੀਟਿੰਗ ਤੋਂ ਇਲਾਵਾ ਭਰਮਾਊ ਡਾਕਟਰੀ ਸਿਧਾਂਤ ਮਾਸ ਉੱਤੇ ਪੋ੍ਰਟੀਨ ਦੇ ਮੁੱਢਲੇ ਸਰੋਤ ਦੇ ਰੂਪ ਵਿੱਚ ਜ਼ੋਰ ਦਿੰਦੇ ਹਨ, ਜੋ ਤਾਕਤ ਨਾਲ ਜੁੜਿਆ ਹੋਇਆ ਹੈ, ਜਿਸ ਨੂੰ ਮਰਦਾਨਾ ਰੂਪ ਵਿੱਚ ਦੇਖਿਆ ਜਾਂਦਾ ਹੈ।
ਇਹ ਗਲਤ ਧਾਰਨਾ ਵੀ ਹੈ ਕਿ ਮਰਦਾਨਗੀ ਲਈ ਖਤਰੇ ਲੈਣ (ਖਤਰਨਾਕ ਡਰਾਈਵਿੰਗ, ਬਹੁਤ ਜ਼ਿਆਦਾ ਸ਼ਰਾਬ ਪੀਣ) ਦੀ ਲੋੜ ਹੁੰਦੀ ਹੈ, ਇਸ ਲਈ ਗੈਰ-ਸਿਹਤਮੰਦ ਭੋਜਨ ਤੇ ਮਰਦਾਨਗੀ ਵਿਚਾਲੇ ਸਬੰਧ ਹੈ; ਜੇ ਤੁਸੀਂ ਇੱਕ ਅਸਲ ਵਿਅਕਤੀ ਹੋ ਤਾਂ ਤੁਹਾਨੂੰ ਆਪਣੀ ਸਿਹਤ ਬਾਰੇ ਚਿੰਤਤ ਨਹੀਂ ਹੋਣਾ ਚਾਹੀਦਾ। ਕਈ ਅਧਿਐਨਾਂ ਵਿੱਚ ਪਾਇਆ ਗਿਆ ਕਿ ਵੱਧ ਭੋਜਨ ਤੇ ਗੈਰ-ਸਿਹਤਮੰਦ ਭੋਜਨ ਨੂੰ ਵੱਧ ਮਰਦਾਨਾ ਮੰਨਿਆ ਜਾਂਦਾ ਹੈ, ਜਦ ਕਿ ਸਿਹਤਮੰਦ ਭੋਜਨ ਅਤੇ ਘੱਟ ਹਿੱਸੇ ਨੂੰ ਜ਼ਿਆਦਾ ਜ਼ਨਾਨਾ ਮੰਨਿਆ ਜਾਂਦਾ ਹੈ।
ਅਜਿਹਾ ਕੀ ਹੈ ਜੋ ਮਰਚਾਂ ਨੂੰ ਸ਼ਾਕਾਹਾਰੀ ਬਣਨ ਤੋਂ ਰੋਕਦਾ ਹੈ? ਸਮਾਜਿਕ ਚਿੰਤਾ। ਵਿਰੋਧਾਭਾਸੀ ਰੂਪ ਤੋਂ ਇਹ ਅਖੌਤੀ ‘ਅਸਲੀ ਮਰਦ’ ਅਸਲ ਵਿੱਚ ਇਸਤਰੀ ਵਰਗਾ ਐਲਾਨੇ ਜਾਣ ਦੇ ਡਰ ਤੋਂ ਮਾਸ ਛੱਡਣ ਤੋਂ ਡਰਦੇ ਹਨ। ਮਰਦਾਂ ਲਈ ਕੀਤੇ ਗਏ ਟਵਿਟਰ ਪੋਲ ਵਿੱਚ 45 ਫੀਸਦੀ ਜਵਾਬ ਦੇਣ ਵਾਲਿਆਂ ਨੇ ਇੱਕ ਵੈਸ਼ਨੂੰ ਭੋਜਨ ਨੂੰ ਅਪਨਾਉਣ ਲਈ ਆਪਣੀ ਸਭ ਤੋਂ ਵੱਡੀ ਰੁਕਾਵਟ ਦੀ ਦੱਸੀ, ਜੋ ਸਮਾਜਿਕ ਕਲੰਕ ਸੀ, ਬਾਹਰੀ ਦੁਨੀਆ ਵਿੱਚ ਸੀਮਤ ਬਦਲਾਂ ਨਾਲ ‘ਬੀਟਾ ਮਰਦ’ ਕਹੇ ਜਾਣ ਦਾ ਡਰ, ਜਿਸ ਵਿੱਚ ‘ਕਾਫੀ ਘੱਟ ਟੈਸਟੋਸਟੇਰੋਨ ਦਾ ਪੱਧਰ’, ‘ਜੀਵ ਜੋ ਮਾਸ ਨਹੀਂ ਖਾਂਦੇ, ਉਹ ਮਰਦ ਨਹੀਂ, ਤੁਛ ਜੀਵ ਹਨ’, ‘ਭੋਲੇ-ਭਾਲੇ ਔਰਤਾਂ ਵੱਲੋਂ ਕੰਟਰੋਲਡ, ਜਿਨ੍ਹਾਂ ਕੋਲ ਔਰਤਾਂ ਵਾਲੀਆਂ ਵਿਸ਼ੇਸ਼ਤਾਵਾਂ ਹਨ’, ਅਜਿਹੇ ਲੋਕ ਜੋ ‘ਸ਼ਿਕਾਰ ਕਰਨ ਅਤੇ ਉਸ ਨੂੰ ਇਕੱਠਾ ਕਰਨ ਜੋਗੇ ਨਹੀਂ’ ਅਤੇ ‘ਸੋਇਆਬੀਨ, ਘੱਟ ਟੈਸਟੋਸਟੇਰੋਨ ਵਾਲੇ ਫੇਮਿਨਿਸਟ’ ਆਦਿ ਕਹੇ ਜਾਣ ਦਾ ਡਰ। ਚੰਗੀ ਖ਼ਬਰ ਇਹ ਹੈ ਕਿ ਵਧਦੀ ਹੋਈ ਵੀਂ ਸੰਵੇਦਨਸ਼ੀਲਤਾ ਇਨ੍ਹਾਂ ਪੁਰਾਣੀਆਂ ਰੂੜੀਆਂ ਨੂੰ ਦਿ੍ਰੜ੍ਹਤਾ ਨਾਲ ਚੁਣੌਤੀ ਦਿੰਦੀ ਹੈ।
ਬਿਹਤਰ ਸਿੱਖਿਆ ਨਾਲ ਮਰਦਪੁਣੇ ਦੀ ਵੱਧ ਪ੍ਰਮਾਣਿਕ ਸਮਝ ਪੈਦਾ ਹੋ ਰਹੀ ਹੈ। ਇੱਕ ਹਾਲੀਆ ਅਧਿਐਨ ਵਿੱਚ ਪਤਾ ਲੱਗਾ ਕਿ ਜਿਹੜੇ ਮਰਦ ਵੱਧ ਪੜ੍ਹੇ-ਲਿਖੇ ਸਨ, ਉਹ ਆਮ ਤੌਰ ਉੱਤੇ ਘੱਟ ਮਾਸ ਖਾਂਦੇ ਸਨ। ਜਿਨ੍ਹਾਂ ਨੇ ਮਰਦਾਨਗੀ ਲਈ ਨਵੇਂ ਜਾਂ ਵੱਧ ਪ੍ਰਗਤੀਸ਼ੀਲ ਵਿਚਾਰਾਂ ਨੂੰ ਆਪਣਾਇਆ, ਉਨ੍ਹਾਂ ਦੀ ਮਾਸ ਵਿੱਚ ਘੱਟ ਲਗਨ, ਮਾਸ ਦੀ ਖਪਤ ਘੱਟ ਕਰਨ ਦੀ ਵੱਧ ਇੱਛਾ ਅਤੇ ਸ਼ਾਕਾਹਾਰੀਆਂ ਦੇ ਪ੍ਰਤੀ ਵੱਧ ਹਾਂ-ਪੱਖੀ ਦਿ੍ਰਸ਼ਟੀਕੋਣ ਦੇ ਨਾਲ ਹਾਂ-ਪੱਖੀ ਸੰਬੰਧ ਸਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’