Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਕੈਨੇਡਾ

ਫੈਡੇਲੀ ਦੇ ਘਾਟੇ ਵਾਲੇ ਅੰਕੜਿਆਂ ਨਾਲ ਅਸਹਿਮਤੀ ਕਾਰਨ ਹੀ ਚੀਫ ਅਕਾਊਂਟੈਂਟ ਨੇ ਦਿੱਤਾ ਸੀ ਅਸਤੀਫਾ

December 06, 2018 07:52 AM

ਓਨਟਾਰੀਓ, 5 ਦਸੰਬਰ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਦੀ ਚੀਫ ਅਕਾਊਂਟੈਂਟ ਸਿੰਡੀ ਵੇਅਨੌਟ ਨੇ ਇਸ ਸਾਲ ਸਤੰਬਰ ਵਿੱਚ ਇਸ ਲਈ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਉਸ ਨੇ ਵਿੱਤ ਮੰਤਰੀ ਵਿੱਕ ਫੈਡੇਲੀ ਵੱਲੋਂ ਵਧਾ ਚੜ੍ਹਾ ਕੇ ਪੇਸ਼ ਕੀਤੇ ਗਏ 15 ਬਿਲੀਅਨ ਡਾਲਰ ਦੇ ਘਾਟੇ ਵਾਲੀ ਗੱਲ ਹਜ਼ਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਪ੍ਰੋਵਿੰਸ਼ੀਅਲ ਕੰਟਰੋਲਰ ਸਿੰਡੀ ਨੇ ਸਤੰਬਰ ਵਿੱਚ ਇਸ ਲਈ ਅਸਤੀਫਾ ਦਿੱਤਾ ਸੀ ਕਿਉਂਕਿ ਮੌਜੂਦਾ ਸਰਕਾਰ ਵੱਲੋਂ ਵਿੱਤੀ ਸਥਿਤੀ ਬਾਰੇ ਲਏ ਗਏ ਕਈ ਫੈਸਲਿਆਂ ਨਾਲ ਉਹ ਸਹਿਮਤ ਨਹੀਂ ਸੀ। ਪ੍ਰੋਵਿੰਸ ਦੇ ਬਜਟ ਦੀ ਜਾਂਚ ਕਰ ਰਹੀ ਵਿਧਾਨਸਭਾ ਦੀ ਟਰਾਂਸਪੇਰੈਂਸੀ ਕਮੇਟੀ ਨੂੰ ਸਿੰਡੀ ਨੇ ਦੱਸਿਆ ਕਿ ਉਸ ਦੇ ਹਿਸਾਬ ਨਾਲ ਓਨਟਾਰੀਓ ਦੀ ਜਿਹੜੀ ਵਿੱਤੀ ਸਟੇਟਮੈਂਟ ਹੈ ਉਸ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ। ਸਿਵਲ ਸਰਵੈਂਟ ਸਿੰਡੀ ਵੇਅਨੌਟ ਨੇ ਜਨਤਕ ਤੌਰ ਉੱਤੇ ਇਸ ਬਾਬਤ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਪਰ ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੇ ਆਪਣੀ 12 ਪੰਨਿਆਂ ਦੀ ਸਮਰੀ ਮੰਗਲਵਾਰ ਨੂੰ ਕਮੇਟੀ ਨੂੰ ਭੇਜ ਦਿੱਤੀ।
ਜਿ਼ਕਰਯੋਗ ਹੈ ਕਿ ਇਹ ਉਹੀ ਕਮੇਟੀ ਹੈ ਜਿਸ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਐਮਪੀਪੀਜ਼ ਦੀ ਬਹੁਗਿਣਤੀ ਹੈ ਤੇ ਪੈਨਲ ਵਿੱਚ ਮੌਜੂਦ ਐਨਡੀਪੀ ਐਮਪੀਪੀਜ਼ ਦੇ ਵਾਰੀ ਵਾਰੀ ਵੇਅਨੌਟ ਨੂੰ ਗਵਾਹ ਵਜੋਂ ਸੱਦਣ ਦੀ ਕੀਤੀ ਮੰਗ ਨੂੰ ਮੰਨਿਆਂ ਨਹੀਂ ਗਿਆ। ਟੋਰੀ ਸੂਤਰਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਪਾਰਟੀ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਵੇਅਨੌਟ ਗਵਾਹੀ ਦੇਣ ਸਮੇਂ ਪਤਾ ਨਹੀਂ ਸੰਹੁ ਚੁੱਕਣ ਤੋਂ ਬਾਅਦ ਕੀ ਆਖ ਦੇਵੇ।
ਇਸ ਗੱਲ ਨੂੰ ਲੈ ਕੇ ਵੀ ਵਿਵਾਦ ਹੈ ਕਿ 11 ਬਿਲੀਅਨ ਡਾਲਰ ਦੀ ਸਰਕਾਰੀ ਰਕਮ ਜਿਹੜੀ ਓਨਟਾਰੀਓ ਪਬਲਿਕ ਸਰਵਿਸ ਇੰਪਲਾਈਜ਼ ਯੂਨੀਅਨ ਪੈਨਸ਼ਨ ਪਲੈਨ ਤੇ ਓਨਟਾਰੀਓ ਟੀਚਰਜ਼ ਪੈਨਸ਼ਨ ਪਲੈਨ ਵਜੋਂ ਕੋ-ਸਪਾਂਸਰਡ ਹੈ, ਨੂੰ ਬਜਟ ਵਿੱਚ ਸਰਕਾਰੀ ਸੰਪਤੀ ਮੰਨਿਆਂ ਜਾ ਸਕਦਾ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾ ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼