Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਲਾਈਟਸ, ਕੈਮਰਾ ਐਂਡ ਐਕਸ਼ਨ

February 26, 2021 02:15 AM

-ਗੋਵਰਧਨ ਗੱਬੀ
ਸਾਡੀ ਅਦਾਕਾਰ ਧੀ ਵਾਮਿਕਾ ਗੱਬੀ ਬਠਿੰਡਾ ਨੇੜਲੇ ਇੱਕ ਪਿੰਡ ਵਿੱਚ ਆਪਣੀ ਨਵੀਂ ਪੰਜਾਬੀ ਫਿਲਮ ‘ਕਿੱਕਲੀ’ ਦੀ ਸ਼ੂਟਿੰਗ ਕਰ ਰਹੀ ਸੀ। ਬੀਤੇ ਸਾਲ ਦੇ ਦਸੰਬਰ ਮਹੀਨੇ ਦੀ ਪੰਜ ਤਰੀਕ ਨੂੰ ਮੈਂ ਤੇ ਮੇਰੀ ਪਤਨੀ ਰਾਜ ਕੁਮਾਰੀ ਆਪਣੇ ਦਸਤੂਰ ਦੇ ਅਨੁਸਾਰ ਉਸ ਨੂੰ ਫਿਲਮ ਦੇ ਸੈੱਟ ਉਪਰ ਮਿਲਣ ਗਏ ਸਾਂ। ਛੇ ਦਸੰਬਰ ਨੂੰ ਵਾਪਸੀ ਵੇਲੇ ਫਿਲਮ ਦੀ ਦੂਸਰੀ ਮੁੱਖ ਅਦਾਕਾਰਾ, ਪਟਕਥਾ ਲੇਖਕਾ ਤੇ ਸਹਿ ਨਿਰਮਾਤਾ ਮੈਂਡੀ ਤੱਖੜ ਨੇ ਮੈਨੂੰ ਡਾਕਟਰ ਦਾ ਨਿੱਕਾ ਜਿਹਾ ਕਿਰਦਾਰ ਨਿਭਾਉਣ ਨੂੰ ਕਿਹਾ। ਮੈਂ ਅਸਲ ਜ਼ਿੰਦਗੀ ਵਿੱਚ ਡਾਕਟਰ ਬਣਨਾ ਚਾਹੁੰਦਾ ਸੀ, ਪਰ ਬਣ ਨਹੀਂ ਸਕਿਆ। ਮੈਂ ਡਾਕਟਰ ਦਾ ਕਿਰਦਾਰ ਨਿਭਾਉਣ ਵਾਸਤੇ ਇਕਦਮ ਹਾਮੀ ਭਰ ਦਿੱਤੀ। ਉਸ ਦਿਨ ਸਾਡੇ ‘ਵਿਆਹ ਦੀ ਵਰ੍ਹੇਗੰਢ’ ਸੀ। ਮੈਂਡੀ ਨੇ ਤੋਹਫਾ ਤਾਂ ਵਧੀਆ ਦਿੱਤਾ ਸੀ, ਪਰ ਮੈਨੂੰ ਹਜ਼ਮ ਨਹੀਂ ਹੋ ਰਿਹਾ ਸੀ। ਸਾਡੀ ਮਾਸੀ ਦੇ ਇਕਲੌਤੇ ਪੁੱਤਰ ਦਾ ਵਿਆਹ ਤੇਰ੍ਹਾਂ ਦਸੰਬਰ ਦਾ ਸੀ। ਮੈਂ ਮੈਂਡੀ ਨੂੰ ਇਹ ਬੇਨਤੀ ਕਰ ਦਿੱਤੀ ਕਿ ਮੇਰੀ ਸ਼ੂਟਿੰਗ ਦਾ ਸ਼ਡਿਊਲ ਪੰਦਰਾਂ ਦਸੰਬਰ ਤੋਂ ਬਾਅਦ ਦਾ ਰੱਖਿਆ ਜਾਵੇ। ਅਦਾਕਾਰੀ ਦੇ ਨਵੇਂ ਤੋਹਫੇ ਦੀ ਜ਼ਿਹਨ ਵਿੱਚ ਟਿਕਟਿਕੀ ਲੈ ਕੇ ਮੈਂ ਵਾਪਸ ਘਰ ਆ ਗਿਆ। ਹੌਲੀ-ਹੌਲੀ ਅਦਾਕਾਰੀ ਦੀ ਟਿਕਟਿਕੀ ਨੇ ਮੈਨੂੰ ਬਹੁਤ ਬੇਚੈਨ ਕਰ ਦਿੱਤਾ।
‘ਅਦਾਕਾਰੀ ਕਰਾਂ ਜਾਂ ਨਾ’ ਦਾ ਮੇਰੇ ਮਨ ਮਸਤਕ ਵਿਚਕਾਰ ਸੀਤ ਯੁੱਧ ਛਿੜ ਗਿਆ। ਦੋ-ਤਿੰਨ ਦਿਨ ਹਰ ਰਾਤ ਨੂੰ ਸੁਫਨੇ ਵਿੱਚ ਵੀ ਮੈਨੂੰ ‘ਲਾਈਟਸ, ਕੈਮਰਾ ਐਂਡ ਐਕਸ਼ਨ’ ਵਰਗੀਆਂ ਆਵਾਜ਼ਾਂ ਸੁਣਾਈ ਦੇਣੀਆਂ ਸ਼ੁਰੂ ਹੋ ਗਈਆਂ। ਕਦੇ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਆਮਿਰ ਖਾਨ, ਸਲਮਾਨ ਖਾਨ, ਓਮ ਪੁਰੀ, ਅਨੁਪਮ ਖੇਰ ਅਤੇ ਕਦੇ ਨਸੀਰੂਦੀਨ ਸ਼ਾਹ ਆਦਿ ਨਾਲ ਸ਼ੂਟਿੰਗ ਕਰਨ ਦੇ ਸੁਫਨੇ ਆਉਣੇ ਸ਼ੁਰੂ ਹੋ ਗਏ। ਸੁਫਨੇ ਵਿੱਚ ਉਹ ਸਾਰੇ ਮੈਨੂੰ ਮਿੱਠਾ-ਮਿੱਠਾ ਝਿੜਕ ਰਹੇ ਸਨ ਅਖੇ: ‘‘ਅਰੇ ਗੱਬੀ ਸਾਹਿਬ! ਆਪ ਸੇ ਨਹੀਂ ਹੋਗਾ... ਆਪ ਲਿਖਨੇ-ਪੜ੍ਹਨੇ ਕਾ ਕਾਮ ਕਰੀਏ...।”
ਕਈ ਵਾਰ ਮੈਂ ਬੁੜ੍ਹਕ ਕੇ ਉਠ ਪੈਂਦਾ। ਰਾਜ ਕੁਮਾਰੀ ਦੇ ਪੁੱਛਣ ਉਤੇ ਕੋਈ ਹੋਰ ਬਹਾਨਾ ਬਣਾ ਦਿੰਦਾ। ਜਦੋਂ ਸੀਤ ਯੁੱਧ ਹੱਦੋਂ ਟੱਪ ਗਿਆ ਤਾਂ ਮੈਂ ਆਪਣੀ ਮਨੋਦਸ਼ਾ ਅਤੇ ਸਥਿਤੀ ਬਾਰੇ ਵਾਮਿਕਾ ਨਾਲ ਗੱਲ ਕੀਤੀ। ਵਾਮਿਨਾ ਨੇ ਅਦਾਕਾਰੀ ਬਾਰੇ ਆਪਣਾ ਪਹਿਲਾ ਪਾਠ ਮੋਬਾਈਲ ਫੋਨ 'ਤੇ ਰਿਕਾਰਡਡ ਸੁਨੇਹੇ ਰਾਹੀਂ ਮੈਨੂੰ ਸਿਖਾ ਦਿੱਤਾ। ਮੈਂ ਉਸ ਉਪਰ ਅਮਲ ਵੀ ਕਰ ਰਿਹਾ ਸੀ, ਪਰ ਕਿਤੇ ਨਾ ਕਿਤੇ ਦਿਲੋ ਦਿਮਾਗ ਵਿੱਚ ਘੜੀ ਦੀ ਸੂਈ ਵਾਂਗ ਟਿਕਟਿਕੀ ਲਗਾਤਾਰ ਚੱਲ ਰਹੀ ਸੀ। ‘‘ਗੱਬੀ ਸਿਹਾਂ, ਤੂੰ ਹੋਰਾਂ ਦੀਆਂ ਬਣਾਈਆਂ ਫਿਲਮਾਂ ਅਤੇ ਅਦਾਕਾਰੀ ਦੀ ਸਮੀਖਿਆ ਤਾਂ ਸੌਖਿਆਂ ਕਰ ਦਿੰਨੈਂ, ਬਈ ਆਹ ਠੀਕ ਨਹੀਂ ਹੈ, ਉਹ ਢਿੱਲਾ ਹੈ, ਅਦਾਕਾਰੀ ਕਮਜ਼ੋਰ ਹੈ, ਸੰਗੀਤ ਉਤਮ ਨਹੀਂ ਹੈ, ਪਰ ਜਦੋਂ ਤੂੰ ਆਪ ਅਦਾਕਾਰੀ ਕਰਨੀ ਹੈ ਤਾਂ ਤੂੰ ਮੋਕ ਮਾਰਨ ਨੂੰ ਫਿਰਦੈਂ...।” ਸੋਚਦੇ-ਸੋਚਦੇ ਪੰਦਰਾਂ ਦਸੰਬਰ ਦੀ ਸ਼ਾਮ ਨੂੰ ਫਿਲਮ ਦੇ ਸਹਾਇਕ ਨਿਰਦੇਸ਼ਕ ਦਾ ਫੋਨ ਆ ਗਿਆ ਕਿ ਸਵੇਰੇ 11 ਵਜੇ ਸੈੱਟ ਉਪਰ ਪਹੁੰਚਣਾ ਹੈ। ਸੋਲ੍ਹਾਂ ਦਸੰਬਰ ਨੂੰ ਸਵੇਰੇ ਸਾਢੇ ਪੰਜ ਵਜੇ ਫਿਲਮ ਵਾਲਿਆਂ ਵੱਲੋਂ ਭੇਜੀ ਕਾਰ ਘਰ ਦੇ ਗੇਟ ਸਾਹਮਣੇ ਪਹੁੰਚ ਗਈ। ਦਿਲ ਵੱਡਾ ਕਰ ਕੇ ਮਾਂ ਦਾ ਅਸ਼ੀਰਵਾਦ ਅਤੇ ਪਤਨੀ ਕੋਲੋਂ ਸ਼ੁਭ ਇੱਛਾਵਾਂ ਲੈ ਕੇ ਮੈਂ ਬਠਿੰਡਾ ਨੂੰ ਨਿਕਲ ਪਿਆ।
ਤਿੰਨ ਸਾਢੇ ਤਿੰਨ ਘੰਟਿਆਂ ਵਿੱਚ ਅਸੀਂ ਮੋਹਾਲੀ ਤੋਂ ਬਠਿੰਡਾ ਪਹੁੰਚ ਗਏ। ਇੱਕ ਪੰਜ ਸਤਾਰਾ ਹੋਟਲ ਵਿੱਚ ਮੇਰੇ ਰਹਿਣ ਦਾ ਪ੍ਰਬੰਧ ਕਰ ਦਿੱਤਾ ਗਿਆ। ਥੋੜ੍ਹੀ ਦੇਰ ਉਥੇ ਰੁਕਣ ਤੋਂ ਬਾਅਦ ਕਾਰ ਫਿਰ ਪਹੁੰਚ ਗਈ। ਮੇਰੇ ਨਾਲ ਹੀ ਪ੍ਰਸਿੱਧ ਅਦਾਕਾਰ ਮਹਾਬੀਰ ਭੁੱਲਰ ਜੀ ਚੱਲ ਪਏ। ਉਨ੍ਹਾਂ ਨਾਲ ਫਿਲਮਾਂ, ਸਾਹਿਤ, ਸਮਾਜ ਤੇ ਕਿਸਾਨ ਅੰਦੋਲਨ ਬਾਰੇ ਖੂਬ ਗੱਲਾਂ ਹੋਈਆਂ। ਮੈਂ ਪਹਿਲਾਂ ਵੀ ਇੱਕ-ਦੋ ਵਾਰ ਭੁੱਲਰ ਹੁਰਾਂ ਨੂੰ ਮਿਲ ਚੁੱਕਾ ਸਾਂ। ਮੈਂ ਉਨ੍ਹਾਂ ਨੂੰ ਆਪਣੇ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਜਾਣ ਦਾ ਡਰ ਦੱਸਿਆ ਤਾਂ ਉਨ੍ਹਾਂ ਖੂਬ ਹੱਲਾਸ਼ੇਰੀ ਦਿੱਤੀ। ਜਿਵੇਂ ਜਿਵੇਂ ਮੈਂ ਸੈੱਟ ਦੇ ਨੇੜੇ ਪਹੁੰਚ ਰਿਹਾ ਸਾਂ, ਮੇਰੇ ਸਾਹ ਤੇ ਦਿਲ ਦੀ ਧੜਕਣ, ਦੋਵੇਂ ਤੇਜ਼ ਹੁੰਦੇ ਜਾ ਰਹੇ ਸਨ। ਟਿਕਟਿਕ ਦੀ ਆਵਾਜ਼ ਵੀ ਤੇਜ਼ ਤੇ ਭਾਰੀ ਹੁੰਦੀ ਜਾ ਰਹੀ ਸੀ।
ਖੈਰ, ਮੈਂ ਸੈੱਟ ਉਪਰ ਪਹੁੰਚ ਗਿਆ। ਮੈਨੂੰ ਵੈਨਿਟੀ ਕਾਰ ਵਿੱਚ ਹੋਰ ਅਹਿਮ ਅਦਾਕਾਰਾਂ ਵਾਂਗ ਵੱਖਰਾ ਕੈਬਿਨ ਦੇ ਦਿੱਤਾ ਗਿਆ, ਜਿਸ ਦਾ ਕਾਰਨ ਸ਼ਾਇਦ ਮੇਰਾ ਅਦਾਕਾਰ ਹੋਣ ਦੇ ਨਾਲ ਵਾਮਿਕਾ ਗੱਬੀ ਦਾ ਪਿਤਾ ਹੋਣਾ ਵੀ ਸੀ। ਸ਼ੂਟਿੰਗ ਲਈ ਕੁਝ ਕੱਪੜੇ ਮੈਂ ਉਨ੍ਹਾਂ ਦੇ ਕਹਿਣ ਅਨੁਸਾਰ ਘਰ ਤੋਂ ਲੈ ਗਿਆ ਸੀ। ਕੁਝ ਘੜੀਆਂ ਬਾਅਦ ਮੈਨੂੰ ਇੱਕ ਪੈਂਟ ਸ਼ਰਟ ਤੇ ਡਾਕਟਰ ਵਾਲਾ ਕੋਟ ਪਾਉਣ ਵਾਸਤੇ ਕਹਿ ਦਿੱਤਾ ਗਿਆ। “ਗੱਬੀ ਜੀ, ਅੱਜ ਦਾ ਪਹਿਲਾ ਸ਼ਾਟ ਤੁਹਾਡਾ ਹੀ ਹੈ, ਮੈਂਡੀ ਅਤੇ ਜੋਬਨਪ੍ਰੀਤ ਨਾਲ...।” ਸਹਾਇਕ ਨਿਰਦੇਸ਼ਕ ਦੇ ਇਹ ਬੋਲ ਸੁਣਦੇ ਸਾਰ ਮੈਂ ਕੁਝ ਬੌਂਦਲਿਆ, ਪਰ ਜਲਦੀ ਸੰਭਲ ਗਿਆ। ‘‘ਓ ਯਾਰ, ਮੈਂ ਪਹਿਲੀ ਵਾਰ ਕੈਮਰੇ ਦਾ ਸਾਹਮਣਾ ਕਰਨ ਜਾ ਰਿਹਾਂ, ਖਿਆਲ ਰੱਖਣਾ ਜ਼ਰਾ।” ਮੈਂ ਆਖਿਆ। ਉਨ੍ਹਾਂ ਕਿਹਾ, ‘‘ਕੁਝ ਨਹੀਂ ਹੁੰਦਾ ਅੰਕਲ ਜੀ, ਤੁਸੀਂ ਕਰ ਲਓਗੇ।” ਇਸ ਦੌਰਾਨ ਮੈਂ ਵਾਮਿਕਾ ਸਮੇਤ ਕਿਸੇ ਨੂੰ ਵੀ ਫੋਨ ਨਹੀਂ ਕੀਤਾ। ਨਿਰਦੇਸ਼ਕ ਕਵੀ ਰਾਜ, ਮੈਂਡੀ, ਜੋਬਨਪ੍ਰੀਤ ਤੇ ਕੈਮਰਾ ਨਿਰਦੇਸ਼ਕ ਨਵਨੀਤ ਮਿਸ਼ਰ ਨੂੰ ਮੈਂ ਪਿਛਲੀ ਵਾਰ ਦੀ ਫੇਰੀ ਵਿੱਚ ਦੱਸ ਚੁੱਕਾ ਸੀ ਕਿ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਕੈਮਰੇ ਦਾ ਸਾਹਮਣਾ ਕਰਨਾ ਹੈ। ਸੈੱਟ ਉਪਰ ਬਣੇ ਕਲੀਨਿਕ ਵਿੱਚ ਮੈਨੂੰ ਬੈਠਣ ਨੂੰ ਕਿਹਾ ਗਿਆ। ਮੇਰੇ ਸਾਹਮਣੇ ਮੈਂਡੀ ਤੱਖੜ ਤੇ ਜੋਬਨਪ੍ਰੀਤ ਸਿੰਘ ਬੈਠ ਗਏ। ਮੇਰੇ ਸੰਵਾਦ ਬਾਰੇ ਨਿਰਦੇਸ਼ਕ ਤੇ ਹੋਰ ਮੈਂਬਰਾਂ ਨੇ ਮੈਨੂੰ ਸਮਝਾ ਦਿੱਤਾ। ਪਹਿਲਾਂ ਦੋ ਕੁ ਵਾਰ ਅਸਾਂ ਅਭਿਆਸ ਕੀਤਾ। ਉਹ ਮੈਂ ਲਗਭਗ ਸਹੀ ਨਿਭਾ ਗਿਆ। ਅਖੀਰ ਉਹ ਘੜੀ ਆ ਹੀ ਗਈ। ਜਦੋਂ ਨਿਰਦੇਸ਼ਕ ਦੀ ਆਵਾਜ਼ ਆਈ, ‘‘ਲਾਈਟਸ, ਕੈਮਰਾ ਐਂਡ ਐਕਸ਼ਨ...।”
ਇਹ ਸੁਣਦੇ ਸਾਰ ਹੀ ਮੈਂ ਕਿਰਿਆਸ਼ੀਲ ਹੋ ਗਿਆ। ਜਦੋਂ ਸ਼ਾਟ ਪੂਰਾ ਹੋਇਆ ਤਾਂ ਨਿਰਦੇਸ਼ਕ ਕਵੀ ਰਾਜ ਮੇਰੇ ਕੋਲ ਆਏ ਅਤੇ ਬੋਲੇ, ‘‘ਸਰ, ਤੁਸੀਂ ਕਹਿ ਰਹੇ ਸੀ ਕਿ ਕੈਮਰੇ ਦਾ ਸਾਹਮਣਾ ਪਹਿਲੀ ਵਾਰ ਕਰ ਰਹੇ ਹੋ, ਤੁਹਾਡੀ ਅਦਾਕਾਰੀ ਦੇਖ ਕੇ ਲੱਗਦਾ ਤਾਂ ਨਹੀਂ, ਵੈਰੀ ਗੁੱਡ, ਬਹੁਤ ਅੱਛੇ।” ਉਸੇ ਵੇਲੇਹੀ ਮੈਂਡੀ, ਜੋਬਨਪ੍ਰੀਤ ਤੇ ਨਵਨੀਤ ਨੇ ਵੀ ਨਿਰਦੇਸ਼ਕ ਦੇ ਬੋਲਾਂ ਨਾਲ ਆਪਣੀ ਸੁਰ ਮਿਲਾ ਦਿੱਤੀ। ਫਿਰ ਉਸ ਤੋਂ ਬਾਅਦ ਤਾਂ ਪੁੱਛੋ ਨਾ, ਸਭ ਵੈਰੀ ਗੁੱਡੀ, ਵੈਰੀ ਗੁੱਡ ਕਹਿਣ ਲੱਗੇ। ਅਗਲੇ ਦਿਨ ਮੇਰਾ ਸ਼ਾਟ ਮਹਾਬੀਰ ਭੁੱਲਰ ਤੇ ਗੁਰਪ੍ਰੀਤ ਭੰਗੂ ਨਾਲ ਸੀ। ਹਾਲਾਂਕਿ ਸਾਰੀ ਫਿਲਮ ਵਿੱਚ ਮੈਂ ਸ਼ਾਇਦ ਦੋ ਮਿੰਟ ਹੀ ਅਦਾਕਾਰੀ ਕਰਦਾ ਵਿਖਾਈ ਦੇਵਾਂਗਾ, ਪਰ ਵਿਖਾਈ ਦੇਵਾਂਗਾ ਜ਼ਰੂਰ। ਦੋਸਤੋ ਮੈਂ ਜ਼ੰਦਗੀ ਦੇ ਆਪਣੇ ਅਦਾਕਾਰ ਬਣਨ ਵਾਲੇ ਨਵੇਂ ਅਧਿਆਏ ਦਾ ਸਫਲ ਆਗਾਜ਼ ਕਰਨ ਵਿੱਚ ਅਖੀਰ ਕਾਯਮਾਬ ਹੋ ਹੀ ਗਿਆ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’