Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਨੌਕਰੀਸ਼ੁਦਾ ਬੇਰੁਜ਼ਗਾਰ

February 25, 2021 08:59 AM

-ਪਵਨ
ਭਲਾ ਕੋਈ ਨੌਕਰੀਸ਼ੁਦਾ ਬੇਰੁਜ਼ਗਾਰ ਕਿਵੇਂ ਹੋ ਸਕਦਾ ਹੈ ਤੇ ਕੋਈ ਬੇਰੁਜ਼ਗਾਰ ਨੌਕਰੀਸ਼ੁਦਾ ਕਿਵੇਂ ਹੋ ਸਕਦਾ ਹੈ? ਆਓ ਜ਼ਰਾ ਪੰਜਾਬ ਵਿੱਚ ਚੱਲਦੇ ਕਾਲਜ ਅਧਿਆਪਕਾਂ (ਸਹਾਇਕ ਪ੍ਰੋਫੈਸਰ) ਦੀ ਖਾਸ ਵੰਨਗੀ ਦੀ ਗੱਲ ਕਰ ਲਈਏ। ਇਨ੍ਹਾਂ ‘ਸਹਾਇਕ ਪ੍ਰੋਫੈਸਰਾਂ’ ਵਿੱਚੋਂ ਮੈਂ ਵੀ ਇੱਕ ਹਾਂ।
ਐੱਮ ਫਿੱਲ (ਅੰਗਰੇਜ਼ੀ) ਦਾ ਆਖਰੀ ਸਮੈਸਟਰ ਚੱਲ ਰਿਹਾ ਸੀ ਤਾਂ ਬੇਰੁਜ਼ਗਾਰੀ ਦਾ ਅਹਿਸਾਸ ਹੋਣ ਲੱਗ ਪਿਆ। ਇਸ ਦਾ ਕਾਰਨ ਵਧਦੀ ਉਮਰ ਕਰ ਕੇ ਮਾਪਿਆਂ ਤੋਂ ਪੈਸੇ ਮੰਗਣ ਦੀ ਜਗ੍ਹਾ ਉਨ੍ਹਾਂ ਦਾ ਸਹਾਰਾ ਬਣਨ ਦੀ ਇੱਛਾ ਅਤੇ ਪੈਸੇ ਦੀ ਲੋੜ ਵੀ ਸੀ। ਕਿਤੇ ਨਾ ਕਿਤੇ ਨੌਕਰੀ ਇੱਕ ਕਾਰਨ ਸੀ ਕਿ ਮੈਂ ਅੰਗਰੇਜ਼ੀ ਨੂੰ ਆਪਣਾ ਮੁੱਖ ਵਿਸ਼ਾ ਚੁਣਿਆ। ਸੁਣਿਆ ਹੋਇਆ ਸੀ ਕਿ ਅੰਗਰੇਜ਼ੀ ਆਉਂਦੀ ਹੋਵੇ ਤਾਂ ਬੰਦੇ ਨੂੰ ਨੌਕਰੀ ਛੇਤੀ ਮਿਲ ਜਾਂਦੀ ਹੈ, ਪਰ ਯੂਨੀਵਰਸਿਟੀ ਤੱਕ ਪਹੁੰਚ ਕੇ ਇਹ ਸਾਫ ਹੋ ਗਿਆ ਸੀ ਕਿ ਚਾਹੇ ਕੁਝ ਵੀ ਪੜ੍ਹ ਲਓ, ਨੌਕਰੀ ਔਖਾ ਕੰਮ ਹੀ ਹੈ, ਖਾਸ ਕਰ ਕੇ ਅਧਿਆਪਨ ਖੇਤਰ ਵਿੱਚ। ਸਰਕਾਰ ਸਾਲਾਂਬੱਧੀ ਸਕੂਲਾਂ-ਕਾਲਜਾਂ ਦੀਆਂ ਆਸਾਮੀਆਂ ਕੱਢਦੀ ਹੈ। ਖੈਰ! ਆਸ ਦਾ ਤਾਰਾ ਧੁੰਦਲਾ ਨਹੀਂ ਹੋਣ ਦਿੱਤਾ, ਸੋਚਿਆ ਸੀ ਕਿ ਅੰਗਰੇਜ਼ੀ ਵਿੱਚ ਐੱਮ ਫਿੱਲ ਪਾਸ ਹਾਂ, ਆਪਣੇ ਵਿਸ਼ੇ ਦਾ ਨੈਟ ਪਾਸ ਕਰ ਕੇ ਘੱਟੋ-ਘੱਟ 21,600 ਰੁਪਏ ਵਾਲੀ ਨੌਕਰੀ ਤੇ ਤਾਂ ਕਿਸੇ ਨਾ ਕਿਸੇ ਕਾਲਜ ਵਿੱਚ ਪੜ੍ਹਾਉਣ ਲੱਗ ਹੀ ਜਾਣਾ ਹੈ।
2019 ਵਾਲੀ ਵਿਸਾਖੀ ਦੇ ਮੇਲੇ ਦੇ ਨਾਲ ਨਿੱਠ ਕੇ ਨੈੱਟ ਦੀ ਤਿਆਰੀ ਸ਼ੁਰੂ ਕਰ ਦਿੱਤੀ। ਚੌਵੀ ਘੰਟਿਆਂ ਦਾ ਦਿਨ ਬਣਾ ਲਿਆ, ਰਾਤਾਂ ਮਨਫੀ ਕਰ ਦਿੱਤੀਆਂ। ਜੁਲਾਈ ਦੇ ਪਹਿਲੇ ਹਫਤੇ ਜਦੋਂ ਜੂਨ ਵਾਲੇ ਨੈੱਟ ਦਾ ਨਤੀਜਾ ਆਇਆ ਤਾਂ ਨੈੱਟ ਵਾਲਾ ਮੋਰਚਾ ਫਤਿਹ ਕਰ ਲਿਆ। ਨਤੀਜਾ ਆਉਣ ਤੋਂ ਬਾਅਦ ਸੋਚਿਆ ਕਿ ਜੇ ਆਰ ਐੱਫ ਦੀ ਤਿਆਰੀ ਕਰਦੇ ਹਾਂ ਅਤੇ ਯੂਨੀਵਰਸਿਟੀ ਹੀ ਰੁਕਦੇ ਹਾਂ, ਪਰ ਮਨ ਦੀ ਹਾਲਤ ਇਹ ਸੀ ਕਿ ਛੇਤੀ ਤੋਂ ਛੇਤੀ ਨੌਕਰੀ ਪ੍ਰਾਪਤ ਕਰਨੀ ਹੈ। ਸੋ ਜੇ ਆਰ ਐੱਫ ਦਾ ਖਿਆਲ ਇੱਕ ਵਾਰ ਛੱਡ ਕੇ ਜਾਂ ਕਹੋ ਨਾਲ ਲੈ ਕੇ ਇੰਟਰਵਿਊਜ਼ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ।
ਸਭ ਤੋਂ ਪਹਿਲਾਂ ਚੰਡੀਗੜ੍ਹ ਨਵੋਦਿਆ ਵਿਦਿਆਲਾ ਵਿਖੇ ਇੰਟਰਵਿਊ ਦਿੱਤੀ ਅਤੇ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੰਸਟੀਚੂਐਂਟ ਕਾਲਜਾਂ ਦੇ ਗੈਸਟ ਫੈਕਲਟੀ (ਮਹਿਮਾਨ ਅਧਿਆਪਕ) ਦੇ ਲਈ ਇੰਟਰਵਿਊ ਦਿੱਤੇ, ਤੇ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਸਟੀਚੂਐਂਟ ਕਾਲਜਾਂ ਦੇ ਗੈਸਟ ਫੈਕਲਟੀ (ਟੀਚਰ) ਲਈ। ਇਸ ਦੌਰਾਨ ਸਭ ਤੋਂ ਵੱਡੀ ਤੇ ਪਹਿਲੀ ਸੱਟ ਉਦੋਂ ਵੱਜੀ, ਜਦੋਂ ਇਹ ਪਤਾ ਲੱਗਿਆ ਕਿ ਇਹ ਨੌਕਰੀ ਤਾਂ ਸੱਤ-ਅੱਠ ਮਹੀਨਿਆਂ ਦੀ ਹੈ, ਤੇ ਨਾ ਇਸ ਨੌਕਰੀ ਦਾ ਕਿਤੇ ਤਜਰਬਾ ਗਿਣਿਆ ਜਾਂ ਮੰਨਿਆ ਜਾਂਦਾ ਹੈ। ਫਿਰ ਵੀ ਨੌਕਰੀ ਦੀ ਇੱਛਾ ਅਤੇ ਰੁਜ਼ਗਾਰ ਦੇ ਹਾਲਾਤ ਦੇਖਦੇ ਹੋਏ ਹੌਸਲਾ ਨਾ ਛੱਡਿਆ ਤੇ ਆਪਣੇ ਤੋਂ ਮਾੜੀ ਹਾਲਤ ਵਾਲਿਆਂ ਵੱਲ ਦੇਖ ਕੇ ਇੰਟਰਵਿਊ ਜਾਰੀ ਰੱਖੀਆਂ। ਇਸ ਪਿੱਛੋਂ ਨੌਕਰੀ ਲਈ ਜਵਾਬੀ ਫੋਨ ਆਉਣ ਲੱਗੇ। ਸਭ ਤੋਂ ਪਹਿਲਾਂ ਪਠਾਨਕੋਟ ਤੋਂ ਨਵੋਦਿਆ ਵਾਲਿਆਂ ਦਾ ਫੋਨ ਆਇਆ ਜਿਸ ਨੂੰ ਦੂਰੀ ਅਤੇ ਕਾਲਜ ਦੀ ਨੌਕਰੀ ਦੀ ਲਾਲਸਾ ਕਰ ਕੇ ਜਵਾਬ ਦੇ ਦਿੱਤਾ। ਫਿਰ ਬਰਨਾਲਾ, ਅੰਮ੍ਰਿਤਸਰ, ਜਲੰਧਰ ਤੋਂ ਵੀ ਫੋਨ ਆਏ। ਫਿਰ ਬਰਾਬਰ ਦੀ ਸੱਟ ਉਸ ਵੇਲੇ ਲੱਗੀ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਇੱਕ ਕੰਸਟੀਚੂਐਂਟ ਕਾਲਜ ਵਿੱਚ ਚੋਣ ਹੋਣ ਪਿੱਛੋਂ ਕਾਲਜ ਪ੍ਰਿੰਸੀਪਲ ਨੇ ਸੱਦਿਆ ਤੇ ਕਿਹਾ, ‘‘ਪੁੱਤਰ, ਅਸੀਂ 12000 ਰੁਪਏ ਤਨਖਾਹ ਦੇ ਸਕਦੇ ਹਾਂ, ਜੇ ਪੂਰੀ 21600 ਰੁਪਏ ਤਨਖਾਹ (ਜਿਸ ਵਿੱਚੋਂ ਕੁਝ ਹੋਰ ਕਟੌਤੀ ਵੀ ਹੁੰਦੀ ਹੈ) ਲੈਣੀ ਹੈ ਤਾਂ ਉਹ ਯੂਨੀਵਰਸਿਟੀ ਵੱਲੋਂ ਸਮੈਸਟਰ ਦੇ ਸਮੈਸਟਰ ਆਉਂਦੀ ਹੈ।” ਮੈਨੂੰ ਇਹ ਸੁਣ ਕੇ ਝਟਕਾ ਲੱਗਾ ਅਤੇ ਪਿੰਡਾਂ ਵਿੱਚ ਚੱਲਦਾ ਹਾੜ੍ਹੀ-ਸਾਉਣੀ ਦਾ ਲੈਣ-ਦੇਣ ਯਾਦ ਆ ਗਿਆ। ਇਸ ਬਾਰੇ ਇੱਕ ਦੋ ਥਾਵਾਂ ਤੋਂ ਪੁੱਛਿਆਾ ਤਾਂ ਪਤਾ ਲੱਗਾ ਕਿ ਯੂਨੀਵਰਸਿਟੀ/ ਕੰਸਟੀਚੁਐਂਟ ਕਾਲਜਾਂ ਦੀ ਗੈਸਟ ਫੈਕਲਟੀ ਦਾ ਸਿਸਟਮ ਇਹੀ ਹੈ ਕਿ ਤਨਖਾਹ ਸਮੈਸਟਰ ਦੇ ਸਮੈਸਟਰ ਹੀ ਦਿੱਤੀ ਜਾਂਦੀ ਹੈ।
ਇਸ ਦੌਰਾਨ ਮੈਂ ਹੋਰ ਇੰਟਰਵਿਊ ਦਿੱਤੀਆਂ ਅਤੇ ‘ਚੰਗੇ ਭਾਗੀਂ’ ਆਪਣੇ ਹੀ ਪਿੰਡ ਕੰਸਟੀਚੂਆਂਟ ਕਾਲਜ ਵਿੱਚ ‘ਮਹਿਮਾਨ ਅਧਿਆਪਕ' ਵਜੋਂ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਨੌਕਰੀ ਮਿਲਣ ਦਾ ਚਾਅ ਜਾਂ ਨੌਕਰੀ ਮਿਲਣ ਉਤੇ ਪਾਰਟੀ ਸੁਭਾਵਿਕ ਜਿਹਾ ਜਸ਼ਨ ਹੈ, ਪਰ ਜਦੋਂ ਵੀ ਮੇਰੇ ਕੋਲੋਂ ਮੇਰੇ ਦੋਸਤ ਮਿੱਤਰ (ਉਨ੍ਹਾਂ ਨੇ ਤਾਂ ਛੱਡ ਹੀ ਦਿੱਤਾ) ਜਾਂ ਕੋਈ ਪਿੰਡ ਵਾਲਾ ਪਾਰਟੀ ਮੰਗਦਾ ਹੈ ਤਾਂ ਮੈਂ ਇਹੀ ਕਹਿੰਦਾ ਹਾਂ ਕਿ ਤਨਖਾਹ ਆਉਣ `ਤੇ ਕਰਾਂਗੇ ਪਾਰਟੀ, ਤੇ ਮੇਰੇ ਮਨ ਅੰਦਰ ਪੂਰੀ ਰੀਝ ਹੈ ਕਿ ਜਦੋਂ ਤਨਖਾਹ ਆਈ, ਪਾਰਟੀ ਜ਼ਰੂਰ ਕਰਨੀ ਹੈ। ਉਂਝ ਤਨਖਾਹ ਉਡੀਕਦਿਆਂ ਇੱਕ ਸਾਲ ਸੱਤ ਮਹੀਨੇ ਹੋ ਗਏ ਹਨ ਅਤੇ ‘ਨੌਕਰੀਸ਼ੁਦਾ ਬੇਰੁਜ਼ਗਾਰਾਂ' ਦੀ ਉਡੀਕ ਜਾਰੀ ਹੈ...

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’