Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਟੋਰਾਂਟੋ/ਜੀਟੀਏ

ਕਾਊਂਸਲ ਵੱਲੋਂ 2021 ਲਈ ਬਜਟ ਦੇ ਪੱਖ ਵਿੱਚ ਪਾਈ ਗਈ ਵੋਟ

February 19, 2021 11:28 PM

ਟੋਰਾਂਟੋ, 19 ਫਰਵਰੀ (ਪੋਸਟ ਬਿਊਰੋ) : ਕੋਵਿਡ-19 ਕਾਰਨ ਵਿੱਤੀ ਪ੍ਰਭਾਵਾਂ ਦੇ ਚੱਲਦਿਆਂ ਟੋਰਾਂਟੋ ਸਿਟੀ ਕਾਉਂਸਲ ਵੱਲੋਂ 2021 ਦੇ ਬਜਟ ਦੇ ਪੱਖ ਵਿੱਚ ਵੋਟ ਪਾਈ ਗਈ। ਮੇਅਰ ਜੌਹਨ ਟੋਰੀ ਨੇ ਇਸ ਮੌਕੇ ਆਖਿਆ ਕਿ ਸਿਟੀ ਦੇ ਇਤਿਹਾਸ ਵਿੱਚ ਇਹ ਸੱਭ ਤੋਂ ਔਖਾ ਬਜਟ ਰਿਹਾ।
ਕਾਊਂਸਲ ਵੱਲੋਂ ਵੀਰਵਾਰ ਸਾਮ ਨੂੰ 13·98 ਬਿਲੀਅਨ ਦੇ ਆਪਰੇਟਿੰਗ ਬਜਟ ਤੇ 44·7 ਬਿਲੀਅਨ ਦੇ 10 ਸਾਲਾ ਕੈਪੀਟਲ ਬਜਟ ਨੂੰ ਮਨਜੂਰੀ ਦਿੱਤੀ ਗਈ। ਆਪਰੇਸ਼ਨ ਬਜਟ ਵਿੱਚ ਮਹਿੰਗਾਈ ਅਧਾਰਤ 0·7 ਫੀ ਸਦੀ ਰੈਜ਼ੀਡੈਂਸ਼ੀਅਲ ਟੈਕਸ ਵਾਧਾ ਵੀ ਸ਼ਾਮਲ ਹੈ। ਇਹ ਮੇਅਰ ਜੌਹਨ ਟੋਰੀ ਦੇ ਕਾਰਜਕਾਲ ਵਿੱਚ ਸੱਭ ਤੋਂ ਘੱਟ ਹੈ।ਇਹ ਅਜਿਹੇ ਸੈਂਕੜੇ ਮਿਲੀਅਨ ਡਾਲਰਜ਼ ਦੀ ਫੰਡਿੰਗ ਉੱਤੇ ਵੀ ਅਧਾਰਤ ਹੈ ਜਿਸ ਬਾਰੇ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਵੱਲੋਂ ਕੋਈ ਵਾਅਦਾ ਨਹੀਂ ਕੀਤਾ ਗਿਆ ਹੈ।
ਦਿਨ ਵੇਲੇ ਕਾਊਂਸਲਰ ਗੌਰਡ ਪਰਕਸ ਨੇ ਇਹ ਬਜਟ ਸਟਾਫ ਨੂੰ ਵਾਪਿਸ ਭੇਜਣ ਤੇ ਯੂਨੀਵਰਸਲ ਚਾਈਲਡਕੇਅਰ ਤੇ ਐਮਰਜੰਸੀ ਹਾਊਸਿੰਗ ਪ੍ਰੋਗਰਾਮ ਨੂੰ ਇਸ ਵਿੱਚ ਸ਼ਾਮਲ ਕਰਵਾਉਣ ਦੀ ਕੋਸਿ਼ਸ਼ ਕੀਤੀ ਪਰ ਉਨ੍ਹਾਂ ਦੇ ਇਸ ਮਤੇ ਨੂੰ 6 ਦੇ ਮੁਕਾਬਲੇ 20 ਵੋਟਾਂ ਨਾਲ ਸਿਕਸਤ ਮਿਲੀ। ਵੀਰਵਾਰ ਨੂੰ ਹੋਈ ਮੀਟਿੰਗ ਵਿੱਚ ਟੋਰੀ ਨੇ ਆਖਿਆ ਕਿ ਅਜਿਹੀ ਸਥਿਤੀ ਤੋਂ ਬਾਹਰ ਨਿਕਲਣ ਦੀ ਲੋੜ ਹੈ ਜਿੱਥੇ ਜਦੋਂ ਸਹੀ ਢੰਗ ਨਾਲ ਫੰਡ ਹਾਸਲ ਨਾ ਕਰਨ ਵਾਲੀਆਂ ਚੀਜਾਂ , ਫਿਰ ਭਾਵੇਂ ਉਹ ਜੋ ਕੁੱਝ ਵੀ ਹੋਣ, ਲਈ ਤੁਹਾਨੂੰ ਟੈਕਸ ਵਧਾਉਣੇ ਪੈਣ।
ਕਾਊਂਸਲ ਵੱਲੋਂ ਪ੍ਰੌਪਰਟੀ ਟੈਕਸ ਵਿੱਚ ਵੀਰਵਾਰ ਨੂੰ ਕੀਤੇ ਗਏ ਵਾਧੇ ਵਿੱਚ 2021 ਵਿੱਚ 698,000 ਡਾਲਰ ਦੀ ਕੀਮਤ ਵਾਲੇ ਘਰ ਦੇ ਮਾਲਕ ਨੂੰ 69 ਡਾਲਰ ਵਾਧੂ ਦੇਣੇ ਹੋਣਗੇ। ਇਹ ਵਾਧਾ 2020 ਵਿੱਚ ਔਸਤ ਪ੍ਰਾਪਰਟੀ ਟੈਕਸ ਬਿੱਲ ਵਿੱਚ ਕੀਤੇ ਗਏ 130 ਡਾਲਰ ਦੇ ਵਾਧੇ ਤੋਂ ਕਾਫੀ ਘੱਟ ਹੈ।
 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ