Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਟੋਰਾਂਟੋ/ਜੀਟੀਏ

ਕੋਵਿਡ-19 ਹੌਟਸਪੌਟਸ ਵਿੱਚ ਇਸ ਹਫਤੇ ਤੋਂ ਸ਼ੁਰੂ ਹੋ ਜਾਣਗੀਆਂ ਇਨ ਪਰਸਨ ਕਲਾਸਾਂ

February 16, 2021 10:08 PM

·    27 ਰੀਜਨਜ਼ ਤੋਂ ਸਟੇਅ ਐਟ ਹੋਮ ਆਰਡਰ ਹਟਾਏ
·    ਭਾਰੀ ਬਰਫਬਾਰੀ ਕਾਰਨ ਪੀਲ ਤੇ ਯੌਰਕ ਰੀਜਨ ਦੇ ਵਿਦਿਆਰਥੀਆਂ ਨੂੰ ਸਕੂਲ ਪਰਤਣ ਲਈ ਇੱਕ ਦਿਨ ਹੋਰ ਕਰਨੀ ਹੋਵੇਗੀ ਉਡੀਕ

ਓਨਟਾਰੀਓ, 16 ਫਰਵਰੀ (ਪੋਸਟ ਬਿਊਰੋ) : ਅੱਜ ਤੋਂ ਬਹੁਤੀਆਂ ਓਨਟਾਰੀਓ ਹੈਲਥ ਯੂਨਿਟਸ ਵਿੱਚ ਮਹਾਂਮਾਰੀ ਸਬੰਧੀ ਪਾਬੰਦੀਆਂ ਤੇ ਸਟੇਅ ਐਟ ਹਮ ਆਰਡਰਜ਼ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਪੋ੍ਰਵਿੰਸ ਵੱਲੋਂ ਹੌਲੀ ਹੌਲੀ ਰੀਓਪਨਿੰਗ ਪਲੈਨ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।
ਇਨ ਪਰਸਨ ਕਲਾਸਾਂ ਵੀ ਇਸ ਹਫਤੇ ਤੋਂ ਜੀਟੀਏ ਦੇ ਤਿੰਨ ਕੋਵਿਡ-19 ਹੌਟਸਪੌਟਸ ਵਿੱਚ ਖੁੱਲ੍ਹਣ ਜਾ ਰਹੀਆਂ ਹਨ। ਟੋਰਾਂਟੋ, ਪੀਲ ਰੀਜਨ ਤੇ ਯੌਰਕ ਰੀਜਨ ਦੇ ਸਕੂਲ ਬੋਰਡਜ਼ ਵੱਲੋਂ ਇਸ ਹਫਤੇ ਇਨ-ਪਰਸਨ ਲਰਨਿੰਗ ਮੁੜ ਸ਼ੁਰੂ ਕੀਤੀ ਜਾ ਰਹੀ ਹੈ। ਜਨਵਰੀ ਤੋਂ ਲੈ ਕੇ ਹੁਣ ਤੱਕ ਪੋ੍ਰਵਿੰਸ਼ੀਅਲ ਲਾਕਡਾਊਨ ਕਾਰਨ ਇਨ੍ਹਾਂ ਰੀਜਨਜ਼ ਵਿੱਚ ਆਨਲਾਈਨ ਲਰਨਿੰਗ ਨੂੰ ਹੀ ਜਾਰੀ ਰੱਖਿਆ ਜਾ ਰਿਹਾ ਸੀ।
ਭਾਰੀ ਬਰਫਬਾਰੀ ਕਾਰਨ ਪੀਲ ਤੇ ਯੌਰਕ ਰੀਜਨ ਦੇ ਵਿਦਿਆਰਥੀਆਂ ਨੂੰ ਅਜੇ ਸਕੂਲਾਂ ਵਿੱਚ ਪਰਤਣ ਲਈ ਇੱਕ ਹੋਰ ਦਿਨ ਉਡੀਕ ਕਰਨੀ ਹੋਵੇਗੀ। ਓਨਟਾਰੀਓ ਵਿੱਚ ਇਹ ਤਿੰਨ ਰੀਜਨਜ਼ ਹੀ ਬਚੇ ਹਨ ਜਿੱਥੇ ਵਿਦਿਆਰਥੀ ਇਨ ਪਰਸਨ ਕਲਾਸਾਂ ਵਿੱਚ ਅਜੇ ਨਵੇਂ ਪਰਤੇ ਹਨ। ਪ੍ਰੋਵਿੰਸ ਵੱਲੋਂ ਪਿਛਲੇ ਕੁੱਝ ਹਫਤਿਆਂ ਵਿੱਚ ਹੌਲੀ ਹੌਲੀ ਹੋਰਨਾਂ ਰੀਜਨਜ਼ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ।
ਟੋਰਾਂਟੋ, ਪੀਲ ਰੀਜਨ, ਯੌਰਕ ਰੀਜਨ ਤੇ ਨੌਰਥ ਬੇਅ ਪੈਰੀ ਸਾਊਂਡ ਵਿੱਚ 22 ਫਰਵਰੀ ਤੱਕ ਸਟੇਅ ਐਟ ਹੋਮ ਆਰਡਰ ਹੀ ਜਾਰੀ ਰਹਿਣਗੇ ਜਦਕਿ ਅੱਜ ਤੋਂ ਓਨਟਾਰੀਓ ਦੀਆਂ 27 ਪਬਲਿਕ ਹੈਲਥ ਯੂਨਿਟਸ ਤੋਂ ਇਹ ਹੁਕਮ ਹਟਾ ਲਏ ਗਏ ਹਨ।ਸਿਰਫ ਨਾਇਗਰਾ ਰੀਜਨ ਹੀ ਅਜਿਹਾ ਰੀਜਨ ਹੈ ਜਿਹੜਾ ਗ੍ਰੇਅ ਲਾਕਡਾਊਨ ਜ਼ੋਨ, ਜਿਸ ਨੂੰ ਸੱਭ ਤੋਂ ਸਖ਼ਤ ਲੈਵਲ ਮੰਨਿਆ ਜਾਂਦਾ ਹੈ, ਵਿੱਚ ਹੈ। ਇੱਥੇ ਸਿਰਫ 25 ਫੀ ਸਦੀ ਕਾਰੋਬਾਰਾਂ ਨੂੰ ਹੀ ਖੋਲ੍ਹੇ ਜਾਣ ਦੀ ਇਜਾਜ਼ਤ ਹੈ।  
 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ