Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਕੈਨੇਡਾ

ਅਗਲੇ ਸਾਲ ਔਸਤਨ ਕੈਨੇਡੀਅਨ ਪਰਿਵਾਰ ਨੂੰ ਗਰੌਸਰੀ ਲਈ ਅਦਾ ਕਰਨੇ ਹੋਣਗੇ 400 ਡਾਲਰ ਵੱਧ

December 04, 2018 06:15 PM

ਗਿਊਲੇਫ, 4 ਦਸੰਬਰ (ਪੋਸਟ ਬਿਊਰੋ) : ਸਾਲਾਨਾ ਫੂਡ ਪ੍ਰਾਈਸ ਰਿਪੋਰਟ ਵਿੱਚ ਕੀਤੀ ਗਈ ਪੇਸ਼ੀਨਿਗੋਈ ਅਨੁਸਾਰ ਔਸਤਨ ਕੈਨੇਡੀਅਨ ਪਰਿਵਾਰ ਨੂੰ ਅਗਲੇ ਸਾਲ ਗਰੌਸਰੀ ਲਈ 400 ਡਾਲਰ ਤੇ ਬਾਹਰ ਖਾਣਾ ਖਾਣ ਲਈ 150 ਡਾਲਰ ਹੋਰ ਦੇਣੇ ਪਿਆ ਕਰਨਗੇ।
ਯੂਨੀਵਰਸਿਟੀ ਆਫ ਗਿਊਲੇਫ ਤੇ ਡਲਹਾਊਜ਼ੀ ਯੂਨੀਵਰਸਿਟੀ ਦੇ ਖੋਜਕਾਰੀਆਂ ਦੀ ਇਸ ਰਿਪੋਰਟ ਅਨੁਸਾਰ 2019 ਵਿੱਚ ਖਾਣੇ ਦੀਆਂ ਕੀਮਤਾਂ ਵਿੱਚ 1.5 ਤੋਂ 3.5 ਫੀ ਸਦੀ ਦਰਮਿਆਨ ਵਾਧਾ ਹੋਵੇਗਾ। ਇਸ ਤੋਂ ਭਾਵ ਹੈ ਕਿ ਚਾਰ ਜੀਆਂ ਦੇ ਔਸਤਨ ਪਰਿਵਾਰ ਨੂੰ ਅਗਲੇ ਸਾਲ 12,157 ਡਾਲਰ ਖਰਚਣੇ ਹੋਣਗੇ ਜੋ ਕਿ 2018 ਨਾਲੋਂ 411 ਡਾਲਰ ਵੱਧ ਹੋਣਗੇ।
ਰਿਪੋਰਟ ਅਨੁਸਾਰ ਸਬਜ਼ੀਆਂ ਵਿੱਚ ਸੱਭ ਤੋਂ ਵੱਧ ਉਛਾਲ ਆਵੇਗਾ। ਇਨ੍ਹਾਂ ਵਿੱਚ ਚਾਰ ਤੇ ਛੇ ਫੀ ਸਦੀ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਮੀਟ ਤੇ ਸੀਫੂਡ ਦੀਆਂ ਕੀਮਤਾਂ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ। ਮੀਟ ਵਾਲੀਆਂ ਵਸਤਾਂ ਇੱਕ ਤੋਂ ਤਿੰਨ ਫੀ ਸਦੀ ਤੱਕ ਘੱਟ ਸਕਦੀਆਂ ਹਨ ਤੇ ਸੀਫੂਡ ਦੀਆਂ ਕੀਮਤਾਂ ਜਾਂ ਤਾਂ ਪਹਿਲਾਂ ਵਾਂਗ ਹੀ ਬਣੀਆਂ ਰਹਿਣਗੀਆਂ ਤੇ ਜਾਂ ਫਿਰ ਇਨ੍ਹਾਂ ਵਿੱਚ ਦੋ ਫੀ ਸਦੀ ਤੱਕ ਕਮੀ ਆਵੇਗੀ।
2015 ਤੋਂ ਹੀ ਇਹ ਟੀਮ ਇਨ੍ਹਾਂ ਦੋ ਵੰਨਗੀਆਂ ਵਿੱਚ ਪੇਸ਼ੀਨਿਗੋਈ ਕਰਦੀ ਆ ਰਹੀ ਹੈ ਤੇ ਇਸ ਟੀਮ ਮੁਤਾਬਕ ਹਰ ਸਾਲ ਇਨ੍ਹਾਂ ਕੀਮਤਾਂ ਵਿੱਚ ਛੇ ਫੀ ਸਦੀ ਤੱਕ ਵਾਧਾ ਹੁੰਦਾ ਹੈ। ਇਸ ਵਿੱਚ ਕਮੀ ਆਉਣ ਦੀ ਗੱਲ ਕਰਦਿਆਂ ਖੋਜਕਾਰੀਆਂ ਵਿੱਚੋਂ ਇੱਕ ਤੇ ਡਲਹਾਊਜ਼ੀ ਯੂਨੀਵਰਸਿਟੀ ਦੇ ਪ੍ਰੋਫੈਸਰ ਸਿਲਵੇਨ ਚਾਰਲੇਬੌਇਸ ਨੇ ਆਖਿਆ ਕਿ ਸਾਡੇ ਲਈ ਇਹ ਥੋੜ੍ਹੀ ਖਤਰੇ ਵਾਲੀ ਗੱਲ ਹੈ ਤੇ ਅਸੀਂ ਕਦੇ ਅਜਿਹਾ ਕੀਤਾ ਵੀ ਨਹੀਂ ਹੈ। ਪਰ ਟੀਮ ਨੂੰ ਆਪਣੀਆਂ ਪੇਸ਼ੀਨਿਗੋਈਆਂ ਉੱਤੇ ਪੂਰਾ ਭਰੋਸਾ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾ ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼