Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਸੜਕਾਂ ਉੱਤੇ ਜ਼ਖ਼ਮੀ ਹੁੰਦਾ ਭਾਰਤ ਦਾ ਆਰਥਿਕ ਵਿਕਾਸ

January 14, 2021 01:58 AM

-ਰਜਿੰਦਰ ਮੋਹਨ ਸ਼ਰਮਾ
ਆਰਥਿਕ ਵਿਕਾਸ ਵਿੱਚ ਸੜਕੀ ਆਵਾਜਾਈ ਦਾ ਮਹੱਤਵ ਪੂਰਨ ਯੋਗਦਾਨ ਹੁੰਦਾ ਹੈ ਅਤੇ ਇਹ ਦੇਸ਼ ਦੀ ਅਰਥ ਵਿਵਸਥਾ ਦੀਆਂ ਜੀਵਨ ਰੇਖਾਵਾਂ ਦਾ ਕੰਮ ਕਰਦੀ ਹੈ। ਕਿਸੇ ਵੀ ਦੇਸ਼ ਵਿੱਚ ਪੈਦਾ ਹੋਣ ਵਾਲੀਆਂ ਵਸਤਾਂ ਅਤੇ ਸੇਵਾਵਾਂ ਤੇ ਉਨ੍ਹਾਂ ਦੇ ਇੱਕ ਨੁੱਕਰ ਤੋਂ ਦੂੁਸਰੀ ਨੁੱਕਰ ਉੱਤੇ ਆਉਣ-ਜਾਣ ਉੱਤੇ ਉਸ ਦੇਸ਼ ਦੇ ਵਿਕਾਸ ਦੀ ਦਰ ਵੀ ਨਿਰਭਰ ਕਰਦੀ ਹੈ। ਭਾਰਤ ਵਿੱਚ ਸੜਕਾਂ ਦਾ ਜਾਲ ਦੁਨੀਆ ਦੇ ਵਿਸ਼ਾਲ ਸੜਕੀ ਨੈਟਵਰਕਾਂ ਵਿੱਚੋਂ ਇੱਕ ਹੈ ਅਤੇ ਭਾਰਤ ਦੀ ਕੋਈ ਵੀ ਨੁੱਕਰ ਕਿਸੇ ਸੰਪਰਕ ਦੇ ਬਿਨਾਂ ਨਹੀਂ ਹੈ। ਉਂਜ ਬਹੁਤ ਸਾਰੇ ਅਜਿਹੇ ਕਾਰਨ ਹਨ, ਜਿਨ੍ਹਾਂ ਕਰਕੇ ਸੜਕਾਂ ਦੀ ਉਸਾਰੀ ਉੱਤੇ ਲਾਇਆ ਜਾਣ ਵਾਲਾ ਧਨ ਸੜਕ ਨਿਰਮਾਤਾਵਾਂ ਦੀ ਰਿਸ਼ਵਤਖੋਰੀ ਜਾਂ ਖਪਤਕਾਰਾਂ ਦੀ ਲਾਪ੍ਰਵਾਹੀ ਅਤੇ ਸਰਗਰਮ ਨਾ ਹੋਣ ਕਾਰਨ ਨਸ਼ਟ ਹੋ ਜਾਂਦਾ ਹੈ, ਜੋ ਭਾਰਤ ਦੇ ਆਰਥਿਕ ਵਿਕਾਸ ਨੂੰ ਖੋਰਾ ਲਾਉਂਦਾ ਹੈ।
ਨੈਸ਼ਨਲ ਐਕਸਪ੍ਰੈੱਸਵੇਅ ਅਤੇ ਹਾਈਵੇਜ਼ ਨੂੰ ਛੱਡ ਕੇ ਪ੍ਰਧਾਨ ਮੰਤਰੀ ਸੜਕ ਯੋਜਨਾ ਹੇਠ ਬਣਦੀਆਂ ਕਈ ਸੜਕਾਂ ਸਿਆਸੀ ਇੱਛਾ ਉੱਤੇ ਬਣਾਈਆਂ ਜਾਂਦੀਆਂ ਹਨ ਤੇ ਕਈ ਅਜਿਹੇ ਇਲਾਕੇ ਪੱਛੜ ਜਾਂਦੇ ਹਨ। ਇੱਥੇ ਸੜਕਾਂ ਨਹੀਂ ਹੁੰਦੀਆਂ ਜਾਂ ਉਨ੍ਹਾਂ ਦੇ ਪੁਲ ਨਹੀਂ ਹੁੰਦੇ, ਜਿਸ ਦਾ ਸਿੱਧਾ ਅਸਰ ਦੇਸ਼ ਦੇ ਆਰਥਿਕ ਵਿਕਾਸ ਉੱਤੇ ਪੈਂਦਾ ਹੈ। ਸਿਆਸੀ ਮਾਹਿਰ ਇਹ ਸੰਪਰਕ ਸੜਕਾਂ ਬਣਾਉਣ ਦਾ ਕੰਮ ਅਫਸਰਾਂ (ਲੋਕ ਨਿਰਮਾਣ ਵਿਭਾਗ) ਜਾਂ ਕਿਸੇ ਹੋਰ ਵਿਭਾਗ ਰਾਹੀਂ ਚਹੇਤੇ ਗੁਰਗਿਆਂ ਤੋਂ ਕਰਵਾਉਂਦੇ ਹਨ ਅਤੇ ਸੜਕ ਉੱਤੇ ਲੱਗਣ ਵਾਲੀ ਸਮੱਗਰੀ, ਜਿਵੇਂ ਰੋੜੀ, ਬੱਜਰੀ, ਸੀਮੈਂਟ, ਲੁੱਕ ਆਦਿ ਦੀ ਮਾਤਰਾ ਤੇ ਗੁਣਵੱਤਾ ਨਾਲ ਖਿਲਵਾੜ ਕੀਤਾ ਜਾਂਦਾ ਹੈ। ਉਸਾਰੀਆਂ ਗਈਆਂ ਪੁਲੀਆਂ ਕੁਝ ਸਾਲਾਂ ਵਿੱਚ ਡਿੱਗ ਜਾਂਦੀਆਂ ਹਨ, ਕੰਢੇ ਢਹਿ ਜਾਂਦੇ ਹਨ, ਸੜਕਾਂ ਉੱਤੇ ਪਹਾੜੀਆਂ ਤੋਂ ਮਲਬਾ ਡਿੱਗਦਾ ਤੇ ਸਰਕਾਰ ਨੂੰ ਬਹੁਤ ਵੱਡੇ ਨੁਕਸਾਨ ਦਾ ਸਮਾਹਣਾ ਕਰਨਾ ਪੈਂਦਾ ਹੈ। ਇੱਕ-ਦੋ ਸਾਲ ਦੇ ਬਾਅਦ ਚਮਕਦੀਆਂ ਸੜਕਾਂ ਟੁੱਟਣ ਤੇ ਉੱਖੜਨ ਲੱਗਦੀਆਂ ਹਨ।
ਛੱਤੀਸਗੜ੍ਹ ਦੇ ਕਬਾਈਲੀ ਇਲਾਕਿਆਂ ਵਿੱਚ ਸੜਕਾਂ ਦੀ ਉਸਾਰੀ ਵਿੱਚ ਜਦੋਂ ਧਾਂਦਲੀਆਂ ਹੋਣ ਲੱਗੀਆਂ ਤਾਂ ਉਥੋਂ ਦੇ ਲੋਕਾਂ ਨੇ ਸੜਕ ਸੁਰੱਖਿਆ ਵਿੱਚ ਲੱਗੇ ਪੁਲਸ ਜਵਾਨਾਂ ਦਾ ਘਾਤ ਲਾ ਕੇ ਬੇਰਹਿਮੀ ਨਾਲ ਕਤਲ ਕਰਨਾ ਸ਼ੁਰੂ ਕਰ ਦਿੱਤਾ। ਜਵਾਨਾਂ ਦੇ ਖੂਨ ਨਾਲ ਭਰੀਆਂ ਸੜਕਾਂ ਉੱਤੇ ਭਿ੍ਰਸ਼ਟਾਚਾਰ ਤੇ ਕਮਿਸ਼ਨਖੋਰੀ ਦੀ ਨਫ਼ਰਤ ਵਾਲੀ ਖੇਡ ਅਜੇ ਜਾਰੀ ਹੈ। ਇੱਕ ਅਨੁਮਾਨ ਅਨੁਸਾਰ ਸੜਕਾਂ ਦੀ ਉਸਾਰੀ ਵਿੱਚ ਲੱਗੇ ਕਲਰਕ ਤੋਂ ਚੀਫ਼ ਇੰਜੀਨੀਅਰ ਤੱਕ 30-35 ਫ਼ੀਸਦੀ ਧਨ ਰਾਸ਼ੀ ਨੂੰ ਰਿਸ਼ਵਤਖੋਰੀ ਵਿੱਚ ਹੜੱਪ ਜਾਂਦੇ ਹਨ। ਤਰਾਸਦੀ ਇਹ ਹੈ ਕਿ ਇਨ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਕਰਦਾ, ਕਿਉਂਕਿ ਪ੍ਰਤੱਖ ਤੌਰ ਉੱਤੇ ਇਸ ਕਾਲੇ ਧੰਦੇ ਨਾਲ ਕੋਈ ਵੀ ਵਿਅਕਤੀ ਪ੍ਰਭਾਵਤ ਨਹੀਂ ਹੁੰਦਾ, ਪਰ ਠੇਸ ਪੂਰੀ ਅਰਥ ਵਿਵਸਥਾ ਨੂੰ ਲੱਗਦੀ ਹੈ, ਜਦੋਂ ਆਮ ਲੋਕਾਂ ਦੀਆਂ ਜੇਬਾਂ ਵਿੱਚੋਂ ਦਿੱਤਾ ਟੈਕਸ ਇਨ੍ਹਾਂ ਰਿਸ਼ਵਤਖੋਰਾਂ ਵੱਲੋਂ ਹਜ਼ਮ ਕੀਤਾ ਜਾਂਦਾ ਹੈ। ਇਸ ਧੰਦੇ ਵਿੱਚ ਲੱਗੇ ਅਫਸਰ ਆਪਣਾ ਕਾਲਾ ਧਨ ਆਪਣੇ ਖਾਤਿਆਂ ਵਿੱਚ ਨਾ ਰੱਖ ਕੇ ਬੇਨਾਮੀ ਜਾਇਦਾਦਾਂ ਖਰੀਦ ਕੇ ਵੱਡੇ-ਵੱਡੇ ਸ਼ਹਿਰਾਂ ਵਿੱਚ ਮਹੱਲ-ਬੰਗਾਲੇ ਬਣਾ ਲੈਂਦੇ ਹਨ। ਇਨ੍ਹਾਂ ਲੋਕਾਂ ਦੀ ਪਿੱਠ ਉੱਤੇ ਸਿਆਸੀ ਆਗੂਆਂ ਦਾ ਪੂਰਾ ਹੱਥ ਹੁੰਦਾ ਹੈ, ਕਿਉਂਕਿ ਉਨ੍ਹਾਂ ਦੇ ਮੂੰਹ ਉੱਤੇ ਵੀ ਇਹ ਲੋਕ ਕਾਲਖ ਮਲਦੇ ਰਹਿੰਦੇ ਹਨ। ਇਹ ਲੋਕ ਪੁਲਸ ਦੀ ਪਕੜ ਵਿੱਚ ਬਹੁਤ ਘੱਟ ਆਉਂਦੇ ਹਨ, ਕਿਉਂਕਿ ਪੁਲਸ ਦਾ ਵਿਜੀਲੈਂਸ ਵਿਭਾਗ ਇੰਨਾ ਲੰਗੜਾ ਰੱਖਿਆ ਜਾਂਦਾ ਹੈ ਕਿ ਨਾ ਉਨ੍ਹਾਂ ਕੋਲ ਕਿਸੇ ਦੇ ਟੈਲੀਫੋਨ ਟੈਪ ਕਰਨ ਦੀ ਸਹੂਲਤ ਹੁੰਦੀ ਹੈ, ਨਾ ਲੋੜੀਂਦੀ ਮਾਤਰਾ ਵਿੱਚ ਸਟਾਫ ਤੇ ਖਾਨਾਪੂਰਤੀ ਤੋਂ ਇਲਾਵਾ ਕੁਝ ਨਹੀਂ ਹੋ ਸਕਦਾ।
ਇੱਕ ਅੰਦਾਜ਼ੇ ਅਨੁਸਾਰ ਸਾਲ 2019 ਵਿੱਚ ਕੁਲ 4,37,396 ਸੜਕ ਹਾਦਸਿਆਂ ਵਿੱਚ 1,54,732 ਲੋਕਾਂ ਦੀ ਮੌਤ ਹੋਈ ਅਤੇ 4,39,362 ਲੋਕ ਜ਼ਖ਼ਮੀ ਹੋਏ। ਇਹ ਠੀਕ ਹੈ ਕਿ ਬਹੁਤ ਸਾਰੇ ਹਾਦਸੇ ਮਨੁੱਖੀ ਗਲਤੀ ਦੇ ਕਾਰਨਾਂ ਨਾਲ ਹੁੰਦੇ ਹਨ, ਪਰ ਦੂਸਰਾ ਸਭ ਤੋਂ ਵੱਡਾ ਕਾਰਨ ਇਹ ਰਹਿੰਦਾ ਹੈ ਕਿ ਸੜਕਾਂ ਦੀ ਨਾ ਗੁਣਵੱਤਾ ਚੰਗੀ ਹੁੰਦੀ ਹੈ ਅਤੇ ਨਾ ਹੀ ਉਨ੍ਹਾਂ ਦੀ ਮੁਰੰਮਤ। ਸੜਕਾਂ ਦੇ ਦੋਵੇਂ ਕੰਢਿਆਂ ਉੱਤੇ ਕਬਜ਼ੇ ਕਰ ਕੇ ਲੋਕਾਂ ਵੱਲੋਂ ਨੌਕਰਸ਼ਾਹਾਂ ਦੀ ਗੰਢਤੁੱਪ ਨਾਲ ਪ੍ਰਾਪਤੀ ਕਰ ਲਈ ਜਾਂਦੀ ਹੈ ਅਤੇ ਕਿਤੇ ਸੜਕਾਂ ਵਿੱਚ ਟੋਏ ਪਏ ਹੁੰਦੇ ਹਨ ਜਾਂ ਅਜਿਹੇ ਬਲੈਕ ਸਪਾਟ ਹੁੰਦੇ ਹਨ, ਜਿੱਥੇ ਤਿੱਖੇ ਮੋੜ ਜਾ ਤਿੱਖੀ ਢਲਾਨ ਹੁੰਦੀ ਹੈ। ਇਸ ਤੋਂ ਇਲਾਵਾ ਲੋੜੀਂਦੀ ਮਾਤਰਾ ਵਿੱਚ ਲੋੜੀਂਦੇ ਸੰਕੇਤ ਬੋਰਡ ਨਹੀਂ ਲਾਏ ਹੁੰਦੇ ਤੇ ਸੜਕਾਂ ਉੱਤੇ ਲੋਕਾਂ ਵੱਲੋਂ ਖੁੱਲ੍ਹੇ ਛੱਡੇ ਪਸ਼ੂ ਵੀ ਹਾਦਸਿਆਂ ਦਾ ਕਾਰਨ ਬਣਦੇ ਹਨ। ਸ਼ਰਾਬ ਪੀ ਕੇ, ਤੇਜ਼ ਰਫ਼ਤਾਰ ਜਾਂ ਲਾਪ੍ਰਵਾਹੀ ਨਾਲ ਗੱਡੀ ਚਲਾਉਣੀ ਅਤੇ ਹੋਰ ਨਿਯਮਾਂ ਨੂੰ ਤੋੜਨਾ ਆਮ ਹੈ ਅਤੇ ਪੁਲਸ ਵੀ ਤਾਂ ਕਿੱਥੇ-ਕਿੱਥੇ ਤਾਇਨਾਤ ਕੀਤੀ ਜਾਵੇ, ਜਿਸ ਨਾਲ ਇਨ੍ਹਾਂ ਵਿਗੜੇ ਡਰਾਈਵਰਾਂ ਉੱਤੇ ਸ਼ਿਕੰਜਾ ਕੱਸਿਆ ਜਾਵੇ। ਜ਼ਖ਼ਮੀ ਹੋਏ ਲੋਕਾਂ ਨੂੰ ਤੁਰੰਤ ਮੁੱਢਲੀ ਸਹਾਇਤਾ ਨਹੀਂ ਮਿਲਦੀ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਸੜਕ ਹਾਦਸਿਆਂ ਵਿੱਚ ਮਰਨ ਵਾਲੇ ਜਾਂ ਗੰਭੀਰ ਰੂਪ ਵਿੱਚ ਨੁਕਸਾਨੇ ਜਾਂਦੇ ਲੋਕਾਂ ਦੀ ਔਸਤ ਉਮਰ 15-64 ਸਾਲ ਵਿਚਾਲੇ ਹੁੰਦੀ ਹੈ, ਜਿੰਨ੍ਹਾਂ ਕਾਰਨ ਦੇਸ਼ ਦੀ ਉਤਪਾਦਿਕਤਾ ਤੇ ਵਿਕਾਸ ਦਰ ਉੱਤੇ ਨਾਂਹ-ਪੱਖੀ ਅਸਰ ਪੈਂਦਾ ਹੈ। ਹਾਦਸੇ ਵਧਣ ਲਈ ਪੁਲਸ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਪਰ ਜਿਹੜੇ ਲੋਕਾਂ ਨੇ ਸੜਕਾਂ ਦੀ ਗੁਣਵੱਤਾ ਨਾਲ ਖਿਲਵਾੜ ਕੀਤਾ ਹੁੰਦਾ ਹੈ, ਉਨ੍ਹਾਂ ਨੂੰ ਕਦੇ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਂਦਾ, ਜੋ ਇੱਕ ਬਹੁਤ ਵੱਡੀ ਤ੍ਰਾਸਦੀ ਹੈ।
ਕੁਝ ਵਿਗੜੇ ਅਤੇ ਰਸੂਖਦਾਰ ਅਜਿਹੇ ਲੋਕ ਹਨ, ਜੋ ਸੜਕਾਂ ਨੂੰ ਗੰਦਾ ਕਰਨਾ ਜਾਂ ਸੜਕਾਂ ਉੱਤੇ ਲੱਗੇ ਵੱਖ-ਵੱਖ ਕਿਸਮ ਦੇ ਬੋਰਡਾਂ ਨੂੰ ਨੁਕਸਾਨ ਪੁਚਾਉਣ ਵਿੱਚ ਆਪਣੀ ਸ਼ਾਨ ਸਮਝਦੇ ਹਨ। ਸ਼ਰਾਬ ਪੀ ਕੇ ਗੱਡੀ ਨੂੰ ਸੜਕ ਦੇ ਵਿਚਕਾਰ ਖੜ੍ਹੀ ਕਰਕੇ ਨੱਚਣਾ, ਗਾਉਣਾ ਤੇ ਇੱਕ ਸੁੰਦਰ ਜਗ੍ਹਾ ਨੂੰ ਨਰਕ ਬਣਾ ਦੇਣਾ ਉਨ੍ਹਾਂ ਲਈ ਆਮ ਗੱਲ ਹੁੰਦੀ ਹੈ। ਇਸ ਨਵੇਂ ਸਾਲ ਤੋਂ ਪਹਿਲੀ ਸ਼ਾਮ ਮੌਕੇ ਅਟਲ-ਟਨਲ (ਮਨਾਲੀ), ਜੋ ਲੇਹ-ਲੱਦਾਖ ਨੂੰ ਜੋੜਦੀ ਹੈ ਤੇ ਜਿਸ ਨੂੰ ਬਣਾਉਣ ਲਈ ਕਰੋੜਾਂ ਰੁਪਏ ਲਾਏ ਗਏ ਹਨ ਅਤੇ ਜੋ ਦੂਰ-ਦੁਰਾਡੇ ਫਸੇ ਹੋਏ ਲੋਕਾਂ ਲਈ ਜੀਵਨ ਰੇਖਾ ਹੈ ਅਤੇ ਸਾਡੇ ਦੇਸ਼ ਦੇ ਬਹਾਦਰ ਫੌਜੀਆਂ ਦੀ ਰਫ਼ਤਾਰ ਨੂੰ ਸੁਖਾਲਾ ਤੇ ਸਰਲ ਬਣਾਉਣ ਲਈ ਬਣਾਈ ਗਈ ਹੈ, ਦਾ ਸੈਲਾਨੀਆਂ ਨੇ ਜੋ ਭੱਦਾ ਮਜ਼ਾਕ ਕੀਤਾ, ਉਸ ਦਾ ਵਰਣਨ ਕਰਨਾ ਸ਼ਰਮਨਾਕ ਹੈ। ਇਨ੍ਹਾਂ ਨੇ ਰਾਤ ਨੂੰ ਸੁਰੰਗ ਦੇ ਵਿਚਾਲੇ ਗੱਡੀਆਂ ਖੜ੍ਹੀਆਂ ਕਰਕੇ ਟਰੈਫਿਕ ਨੂੰ ਰੋਕ ਦਿੱਤੀ ਅਤੇ ਸੁਰੰਗ ਵਿੱਚ ਲੱਗੀਆਂ ਲਾਈਟਾਂ ਦਾ ਵੀ ਨੁਕਸਾਨ ਕੀਤਾ। ਅਜਿਹੀ ਅਰਾਜਕਤਾ ਤੇ ਖਰੂਦ ਪਾਉਣਾ ਵੀ ਕਿਤੇ ਨਾ ਕਿਤੇ ਦੇਸ਼ ਦੀ ਅਰਥ ਵਿਵਸਥਾ ਨੂੰ ਠੇਸ ਪੁਚਾਉਣ ਦੀ ਮਿਸਾਲ ਹੈ। ਅਜਿਹੀ ਘਟਨਾ ਨੂੰ ਜੇ ਦੂਜੇ ਦੇਸ਼ ਵਿੱਚ ਦੁਹਰਾਇਆ ਹੁੰਦਾ ਤਾਂ ਨਾ ਸਿਰਫ਼ ਉਨ੍ਹਾਂ ਨੂੰ ਬਹੁਤ ਵੱਡਾ ਜੁਰਮਾਨਾਂ ਕੀਤਾ ਜਾਂਦਾ, ਸਗੋਂ ਜੇਲ ਵਿੱਚ ਵੀ ਜਾਣਾ ਪੈਂਦਾ।
ਭਾਰਤੀਆਂ ਦੀ ਮਾਨਸਿਕਤਾ ਅਜਿਹੀ ਹੈ ਕਿ ਉਹ ਨਿਯਮਾਂ ਦੀ ਅਣਦੇਖੀ ਕਰਨੀ ਆਪਣਾ ਵਡੱਪਣ ਸਮਝਦੇ ਹਨ ਤੇ ਸੜਕਾਂ ਦੀ ਸਵੱਛਤਾ ਤੇ ਦੂਜਿਆਂ ਨੂੰ ਹੋਣ ਵਾਲੀਆਂ ਔਕੜਾਂ ਨਾਲ ਉਨ੍ਹਾਂ ਦੀ ਸਿਹਤ ਉੱਤੇ ਕੋਈ ਅਸਰ ਨਹੀਂ ਹੰੁਦਾ, ਪਰ ਇਨ੍ਹਾਂ ਸਾਰੇ ਭੈੜੇ ਕੰਮਾਂ ਨਾਲ ਦੇਸ਼ ਦੇ ਆਰਥਿਕ ਵਿਕਾਸ ਉੱਤੇ ਜ਼ਰੂਰ ਸੱਟ ਵੱਜਦੀ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’