Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਏਸ਼ੀਆ ਵਿਚ ਅਮਨ ਦਾ ਪੈਗਾਮ ਦਿੰਦਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ

January 08, 2021 08:08 AM

-ਹਰਕੀਰਤ ਕੌਰ
ਸ੍ਰੀ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਅਤਿੰਮ ਪੜਾਅ ਵਜੋ ਬਣੀ ਯਾਦਗਾਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਸਰਕਾਰ ਵੱਲੋ ਬਣਾਇਆ ਗਿਆ ਕੋਰੀਡੇਰ ਏਸ਼ੀਆ ਵਿਚ ਅਮਨ ਤੇ ਸ਼ਾਤੀ ਦੇ ਪ੍ਰਤੀਕ ਵਜੋ ਉਭਰ ਕੇ ਸਾਹਮਣੇ ਆ ਰਿਹਾ ਹੈ। ਇਹ ਅਜਿਹਾ ਅਸਥਾਨ ਹੈ ਜਿਥੇ ਸਿੱਖ ਆਪਣੇ ਰੂਹਾਨੀ ਆਗੂ ਅਤੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਬਣੇ ਗੁਰੂ ਘਰ ਮੱਥਾ ਟੇਕਦੇ ਹਨ ਅਤੇ ਸਿੱਖ ਰਿਵਾਇਤਾ ਮੁਤਾਬਿਕ ਪਾਠ ਪੂਜਾ ਕਰਦੇ ਹਨ ਤੇ ਮੁਸਲਮਾਨ ਹਜ਼ਰਤ ਬਾਬਾ ਗੁਰੂ ਨਾਨਕ ਦੀ ਮਜਾਰ ਉੱਤੇ ਸਜਦਾ ਕਰਦੇ ਹਨ। ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੀ ਸਿੱਖ ਧਰਮ ਵਿਚ ਇਕ ਵੱਖਰੀ ਅਹਿਮੀਅਤ ਹੈ। ਇਹ ਉਹ ਅਸਥਾਨ ਹੈ ਜਿਥੇ ਗੁਰੂ ਬਾਬੇ ਨੇ ਮਨੁੱਖਤਾ ਨੂੰ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਸੰਦੇਸ਼ ਦਿੱਤਾ। ਬਾਬੇ ਦੇ ਉਸ ਸੰਦੇਸ਼ ਨੂੰ ਅੱਜ ਵੀ ਉਨ੍ਹਾਂ ਦੇ ਪੈਰੋਕਾਰਾਂ ਨੇ ਆਪਣੇ ਜੀਵਨ `ਤੇ ਲਾਗੂ ਕਰਕੇ ਰਖਿਆ ਹੋਇਆ ਹੈ। ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਰੋਜ਼ ਵੱਡੀ ਗਿਣਤੀ ਵਿਚ ਭਾਰਤੀ ਯਾਤਰੀ ਕੋਰੀਡੋਰ ਰਾਹੀਂ ਜਾਂਦੇ ਹਨ ਤੇ ਉਧਰ ਪਾਕਿਸਤਾਨ ਵੱਲੋ ਵੀ ਸੈਕੜਿਆਂ ਦੀ ਗਿਣਤੀ ਵਿਚ ਬਾਬੇ ਨਾਨਕ ਦੇ ਪੈਰੋਕਾਰ ਆ ਕੇ ਸਿੱਖ ਮੁਸਲਿਮ ਦੋਸਤੀ ਦੀ ਬੁਨਿਆਦ ਨੂੰ ਮਜਬੂਤ ਕਰਦੇ ਹਨ।
ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਸੁਫਨਾ ਤਾਂ ਉਸੇ ਦਿਨ ਪਾਕਿਸਤਾਨੀ ਫੌਜ ਦੇ ਮੁਖੀ ਜਰਨਲ ਬਾਜਵਾ ਅਤੇ ਪੰਜਾਬੀਆਂ ਦੇ ਚਹੇਤੇ ਆਗੂ ਨਵਜੋਤ ਸਿੰਘ ਸਿੱਧੂ ਨੇ ਦੇਖਿਆ ਸੀ ਜਿਸ ਦਿਨ ਇਮਰਾਨ ਖਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸੌਂਹ ਚੁੱਕੀ ਸੀ। ਬੇਸ਼ਕ ਰਾਜਨੀਤੀ ਤੇ ਘਾਗ ਖਿਡਾਰੀਆਂ ਨੇ ਇਸ ਜੱਫੀ ਨੂੰ ਕਈ ਨਾਮ ਦਿੱਤੇ, ਪਰ ਇਹ ਜੱਫੀ ਬਾਬੇ ਨਾਨਕ ਦੇ ਪੈਰੋਕਾਰਾਂ ਨੂੰ ਇਕ ਕਰ ਗਈ। 9 ਨਵੰਬਰ 2019 ਦਾ ਦਿਨ ਦੁਨੀਆਂ ਦੇ ਇਤਿਹਾਸ ਵਿਚ ਖਾਸਕਰ ਏਸ਼ੀਆ ਦੇ ਇਤਿਹਾਸ ਵਿਚ ਬੇਹਦ ਖਾਸ ਦਿਨ ਰਿਹਾ। ਇਸ ਦਿਨ ਦੁਨੀਆਂ ਨੇ ਉਸ ਸੁਫਨੇ ਨੂੰ ਹਕੀਕਤ ਵਿਚ ਬਦਲਦਾ ਦੇਖਿਆ। ਪਾਕਿਸਤਾਨੀ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਦੀ ਇਸ ਪਹਿਲ ਕਦਮੀ ਨੂੰ ਦੁਨੀਆਂ ਭਰ ਦੇ ਸਿੱਖਾਂ ਨੇ ਸਲਾਹਿਆ। ਅੱਜ ਵੀ ਸਿੱਖ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਜਾਂਦੇ ਹਨ ਤਾਂ ਦਿੱਲ ਵਿੱਚੋ ਇਮਰਾਨ ਖਾਨ ਦੀ ਸਲਾਮਤੀ ਦੀ ਅਰਦਾਸ ਆਪ ਮੁਹਾਰੇ ਹੀ ਨਿਕਲਦੀ ਹੈ।
ਜਿਵੇ ਯਾਤਰੀ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨਾਂ ਲਈ ਜਾਂਦੇ ਹਨ ਤਾਂ ਪਾਕਿਸਤਾਨ ਸਰਕਾਰ ਵੱਲੋ ਤੈਨਾਤ ਬੀਬੀ ਪੂਰੋ ਕੌਰ ਅਤੇ ਅਦਲੀਪ ਕੌਰ ਸ਼ਰਧਾਲੂਆਂ ਨੂੰ ਜੀ ਆਇਆਂ ਕਹਿ ਕੇ ਸੁਆਗਤ ਕਰਦੀਆਂ ਮਿਲਦੀਆਂ ਹਨ। ਇਹ ਬੀਬੀਆਂ ਦਰਸ਼ਨੀ ਡਿਉਂਢੀ `ਤੇ ਖੜੋ ਕੇ ਪਹਿਲਾਂ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦਾ ਇਤਿਹਾਸ ਤੇ ਗੁਰਦਵਾਰਾ ਸਾਹਿਬ ਦੀ ਜਾਣਕਾਰੀ ਦੇਂਦੀਆਂ ਹਨ।
ਗੁਰੂ ਘਰ ਵਿਚ ਦਾਖਲ ਹੋਣ ਤੋ ਪਹਿਲਾਂ ਬਾਬੇ ਨਾਨਕ ਦੀ ਮਜਾਰ ਹੈ। ਇਹ ਧਰਮ ਦੀ ਖੂਬਸੂਰਤੀ ਹੈ ਜਾਂ ਮਨੁੱਖਤਾ ਨੂੰ ਪਿਆਰ ਦਾ ਸੰਦੇਸ਼ ਦੇਣ ਦੀ ਗਲ, ਸਿੱਖ ਹੋਵੇ ਜਾਂ ਹਿੰਦੂ ਜਾਂ ਫਿਰ ਮੁਸਲਮਾਨ ਉਹ ਪਹਿਲਾਂ ਬਾਬੇ ਨਾਨਕ ਦੀ ਮਜਾਰ ਤੇ ਸਿਜਦਾ ਅਤੇ ਫਿਰ ਉਸ ਸਥਾਨ ਨੂੰ ਨਮਸ਼ਕਾਰ ਕਰਦਾ ਹੈ ਜਿਥੇ ਗੁਰੂ ਬਾਬੇ ਦਾ ਸਸਕਾਰ ਹੋਇਆ ਸੀ। ਇਸ ਅਸਥਾਨ ਦੇ ਹੈਡ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਬਾਰੇ ਉਥੋ ਦੇ ਲੋਕ ਦਸਦੇ ਹਨ ਕਿ ਇਹ ਪਿਛਲੇ 25 ਸਾਲ ਤੋ ਇਸ ਸਥਾਨ ਦੀ ਸੇਵਾ ਕਰਦੇ ਆ ਰਹੇ ਹਨ। ਉਸ ਸਮੇਂ ਇਥੇ ਜੰਗਲ ਸੀ, ਸ਼ਾਇਦ ਪਰਿੰਦੇ ਹੀ ਇਸ ਸਥਾਨ `ਤੇ ਆ ਕੇ ਆਪਣੀ ਚਹਿਚਹਾਹਟ ਹੀ ਸੁਣਾਉਂਦੇ ਸਨ। ਦਰਬਾਰ ਸਾਹਿਬ ਕਰਤਾਰਪੁਰ ਵਿਖੇ ਪਾਕਿਸਤਾਨੀ ਸ਼ਰਧਾਲੂ ਭਾਰਤੀ ਯਾਤਰੀਆਂ ਨਾਲ ਘੁਲ-ਮਿਲ ਜਾਂਦੇ ਹਨ। ਦੋਹਾਂ ਪਾਸਿਆਂ ਤੋ ਆਏ ਯਾਤਰੂ ਇਕ ਦੂਜੇ ਨਾਲ ਸੈਲਫੀਆਂ ਲੈਦੇ ਹਨ। ਦੇਖ ਕੇ ਲਗਦਾ ਨਹੀਂ ਕਿ ਇਹ ਦੋ ਦੇਸ਼ਾਂ ਦੇ ਨਾਗਰਿਕ ਹਨ। ਇਉਂ ਲਗਦਾ ਹੈ ਕਿ ਇਕ ਪਰਵਾਰ ਦੇਰ ਬਾਅਦ ਮਿਲਿਆ ਤੇ ਆਪਣੇ ਦੁੱਖ-ਸੁਖ ਸਾਂਝੇ ਕਰ ਰਹੇ ਹੋਣ।
ਪਾਕਿਸਤਾਨ ਵੱਲੋ ਆਈਆਂ ਬੁਰਕਾਧਾਰੀ ਔਰਤਾਂ ਤੇ ਲੜਕੀਆਂ ਨੂੰ ਭਾਰਤੀ ਪਾਸੇ ਵੱਲੋਂ ਗਈਆਂ ਬੀਬੀਆਂ ਬੜੇ ਹੈਰਾਨੀ ਨਾਲ ਦੇਖ ਕੇ ਆਪ ਮੁਹਾਰੇ ਕਹਿੰਦੀਆਂ ਕਿ ਇਨਾਂ ਅੱਜ ਵੀ ਆਪਣਾ ਵਿਰਸਾ ਸੰਭਾਲ ਕੇ ਰਖਿਆ ਹੋਇਆ ਹੈ। ਸ਼ਾਮ ਹੋਣ ਤਕ ਯਾਤਰੀ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਰਹਿ ਸਕਦੇ ਹਨ ਪਰ ਉਥੇ ਜੋ ਕਸ਼ਿਸ਼ ਹੈ ਉਹ ਯਾਤਰੀਆਂ ਨੂੰ ਰੁਕਣ ਲਈ ਮਜਬੂਰ ਕਰਦੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’